ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਪਾਰਵਤੀ ਕੁੰਡ ਵਿਖੇ ਪੂਜਾ ਕੀਤਾ

प्रविष्टि तिथि: 12 OCT 2023 11:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਪਾਰਵਤੀ ਕੁੰਡ ਵਿਖੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਆਦਿ ਕੈਲਾਸ਼ ਦੇ ਦਰਸ਼ਨ ਕਰਨ ‘ਤੇ ਖੁਸ਼ੀ ਵਿਅਕਤ ਕੀਤੀ । ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਦੇ ਕਲਿਆਣ ਅਤੇ ਖੁਸ਼ਹਾਲ ਜੀਵਨ ਦੇ ਲਈ ਪ੍ਰਰਾਥਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:


“ਉੱਤਰਾਖੰਡ ਵਿੱਚ ਪਿਥੌਰਾਗੜ੍ਹ ਦੇ ਪਵਿੱਤਰ ਪਾਰਵਤੀ ਕੁੰਡ ਵਿਖੇ ਦਰਸ਼ਨ ਅਤੇ ਪੂਜਨ ਨਾਲ ਅਭਿਭੂਤ ਹਾਂ। ਇੱਥੋਂ  ਆਦਿ ਕੈਲਾਸ਼ ਦੇ ਦਰਸ਼ਨ ਨਾਲ ਭੀ ਮਨ ਖੁਸ਼ ਹੈ। ਪ੍ਰਕ੍ਰਿਤੀ ਦੀ ਗੋਦ ਵਿੱਚ ਵਸੀ ਅਧਿਆਤਮ ਅਤੇ ਸੰਸਕ੍ਰਿਤੀ ਦੀ ਇਸ ਸਥਲੀ ਤੋਂ ਆਪਣੇ ਦੇਸ਼ ਦੇ ਸਾਰੇ ਪਰਿਵਾਰਜਨਾਂ ਦੇ ਸੁਖਮਈ ਜੀਵਨ ਦੀ ਕਾਮਨਾ ਕੀਤੀ।” 

 

ਪ੍ਰਧਾਨ ਮੰਤਰੀ ਨੇ ਪਾਰਵਤੀ ਕੁੰਡ ਦੀਆਂ ਕੁਝ ਹੋਰ ਝਲਕੀਆਂ ਸਾਂਝੀਆਂ ਕੀਤੀਆਂ

 

 

ਪ੍ਰਧਾਨ ਮੰਤਰੀ ਦਫ਼ਤਰ ਨੇ ਭੀ ਐਕਸ (X) ਪੋਸਟ ਕੀਤਾ:

“ਪਾਰਵਤੀ ਕੁੰਡ ਦੀ ਝਲਕ, ਜਿੱਥੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਪ੍ਰਾਰਥਨਾ ਕੀਤੀ ਅਤੇ ਪੂਜਾ ਵਿੱਚ ਹਿੱਸਾ ਲਿਆ।”

 

************

 

ਡੀਐੱਸ/ਏਕੇ


(रिलीज़ आईडी: 1967105) आगंतुक पटल : 132
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Malayalam