ਪ੍ਰਧਾਨ ਮੰਤਰੀ ਦਫਤਰ

ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 09 OCT 2023 1:43PM by PIB Chandigarh

Your Excellency ਰਾਸ਼ਟਰਪਤੀ ਸਾਮੀਆ ਹਸਨ ਜੀ,

ਦੋਹਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ!

 

ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ।

 

ਤਨਜ਼ਾਨੀਆ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਕਿੰਤੂ ਉਹ ਭਾਰਤ ਅਤੇ ਭਾਰਤ ਦੇ ਲੋਕਾਂ ਨਾਲ ਲੰਬੇ ਅਰਸੇ ਤੋਂ ਜੁੜੇ ਹੋਏ ਹਨ।

 

ਭਾਰਤ ਦੇ ਪ੍ਰਤੀ ਉਨ੍ਹਾਂ ਦਾ ਇਹ ਲਗਾਅ ਅਤੇ ਪ੍ਰਤੀਬੱਧਤਾ, ਸਾਨੂੰ ਹਰ ਖੇਤਰ ਵਿੱਚ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪ੍ਰੇਰਿਤ ਕਰ ਰਹੇ ਹਨ।

 

ਅਫਰੀਕਨ ਯੂਨੀਅਨ ਦੇ ਜੀ20 (G20) ਵਿੱਚ ਸਥਾਈ ਮੈਂਬਰ ਦੇ ਰੂਪ ਵਿੱਚ ਜੁੜਨ ਦੇ  ਬਾਅਦ, ਪਹਿਲੀ ਵਾਰ ਸਾਨੂੰ ਕਿਸੇ ਭੀ ਅਫਰੀਕਨ ਰਾਸ਼ਟਰ ਮੁਖੀ ( head of state ) ਦਾ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਮਿਲਿਆ ਹੈ।

ਇਸ ਲਈ ਇਸ ਯਾਤਰਾ ਦਾ ਮਹੱਤਵ ਸਾਡੇ ਲਈ ਕਈ ਗੁਣਾ ਵਧ ਜਾਂਦਾ ਹੈ।

 

Friends,
 

ਅੱਜ ਦਾ ਦਿਨ ਭਾਰਤ ਅਤੇ ਤਨਜ਼ਾਨੀਆ ਦੇ ਸਬੰਧਾਂ ਵਿੱਚ ਇੱਕ ਇਤਿਹਾਸਿਕ ਦਿਨ ਹੈ।

 

ਅੱਜ ਅਸੀਂ ਆਪਣੀ ਸਦੀਆਂ ਪੁਰਾਣੀ ਮਿੱਤਰਤਾ ਨੂੰ ਰਣਨੀਤਕ ਸਾਂਝੇਦਾਰੀ (Strategic Partnership) ਦੇ ਸੂਤਰ ਵਿੱਚ ਬੰਨ੍ਹ ਰਹੇ ਹਾਂ।

 

ਅੱਜ ਦੀ ਬੈਠਕ ਵਿੱਚ ਅਸੀਂ ਇਸ ਭਾਵੀ ਰਣਨੀਤਕ ਸਾਂਝੇਦਾਰੀ ਦੀ ਨੀਂਹ ਰੱਖਦੇ ਹੋਏ ਕਈ ਨਵੀਆਂ ਪਹਿਲਾਂ (initiatives) ਦੀ ਪਹਿਚਾਣ ਕੀਤੀ।

 

ਭਾਰਤ ਅਤੇ ਤਨਜ਼ਾਨੀਆ ਆਪਸੀ ਵਪਾਰ ਅਤੇ ਨਿਵੇਸ਼ ਦੇ ਲਈ ਇੱਕ ਦੂਸਰੇ ਦੇ ਮਹੱਤਵਪੂਰਨ ਪਾਰਟਨਰਸ ਹਨ।

 

ਦੋਨੋਂ ਧਿਰਾਂ ਸਥਾਨਕ ਮੁਦਰਾਵਾਂ (local currencies) ਵਿੱਚ ਵਪਾਰ ਵਧਾਉਣ ਦੇ ਲਈ ਇੱਕ ਸਮਝੌਤੇ (agreement) ‘ਤੇ ਕੰਮ ਕਰ ਰਹੀਆਂ ਹਨ।

 

ਸਾਡੇ ਆਰਥਿਕ ਸਹਿਯੋਗ ਦੇ ਪੂਰੇ ਪੋਟੈਂਸ਼ਿਅਲ ਨੂੰ ਰਿਅਲਾਇਜ਼( realise) ਕਰਨ ਦੇ ਲਈ ਅਸੀਂ ਨਵੇਂ ਅਵਸਰਾਂ ਦੀ ਤਲਾਸ਼ ਜਾਰੀ ਰੱਖਾਂਗੇ।

ਤਨਜ਼ਾਨੀਆ ਅਫਰੀਕਾ ਵਿੱਚ ਭਾਰਤ ਦਾ ਸਭ ਤੋਂ ਬੜਾ ਅਤੇ ਕਰੀਬੀ ਵਿਕਾਸ ਸਾਂਝੇਦਾਰ (development partner) ਹੈ।


ਭਾਰਤ ਨੇ ਆਈਸੀਟੀ ਸੈਂਟਰਾਂਵੋਕੇਸ਼ਨਲ ਟ੍ਰੇਨਿੰਗਡਿਫੈਂਸ ਟ੍ਰੇਨਿੰਗਆਈਟੀਈਸੀ (ICT centres, vocational training, defence training, ITEC)  ਅਤੇ ਆਈਸੀਸੀਆਰ ਸਕਾਲਰਸ਼ਿਪਸ (ICCR scholarships) ਦੇ ਮਾਧਿਅਮ ਨਾਲ ਤਨਜ਼ਾਨੀਆ ਦੇ ਕੌਸ਼ਲ ਵਿਕਾਸ (skill development) ਅਤੇ ਸਮਰੱਥਾ ਨਿਰਮਾਣ (capacity building) ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

 

ਜਲ ਸਪਲਾਈ (Water supply), ਖੇਤੀਬਾੜੀ, ਸਿਹਤ, ਸਿੱਖਿਆ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਮਿਲ ਕੇ ਕੰਮ ਕਰਦੇ ਹੋਏ ਅਸੀਂ ਤਨਜ਼ਾਨੀਆ ਦੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਪ੍ਰਯਾਸ ਕੀਤਾ ਹੈ।

 

ਇਸੇ ਪ੍ਰਤੀਬੱਧਤਾ ਨਾਲ ਅਸੀਂ ਅੱਗੇ ਭੀ ਆਪਣੇ ਪ੍ਰਯਤਨ ਜਾਰੀ ਰੱਖਾਂਗੇ।


ਆਈਆਈਟੀ (IIT) ਮਦਰਾਸ ਦੁਆਰਾ ਜ਼ਾਂਜ਼ਿਬਾਰ ਵਿੱਚ ਕੈਂਪਸ ਖੋਲ੍ਹਣ ਦਾ ਨਿਰਣਾ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ (milestone) ਹੈ।

 

ਇਹ ਕੇਵਲ ਤਨਜ਼ਾਨੀਆ ਦੇ ਲਈ ਹੀ ਨਹੀਂ ਬਲਕਿ ਖੇਤਰੀ ਦੇਸ਼ਾਂ ਦੇ ਵਿਦਿਆਰਥੀ-ਵਿਦਿਆਰਥਣਾਂ ਦੋ  ਲਈ ਭੀ ਉੱਚ ਗੁਣਵੱਤਾ ਦੀ ਸਿੱਖਿਆ (high quality education) ਦੀ ਹੱਬ (hub) ਬਣੇਗਾ।

 

ਦੋਹਾਂ ਦੇਸ਼ਾਂ ਦੀ ਵਿਕਾਸ ਯਾਤਰਾ ਦਾ ਇੱਕ ਅਹਿਮ ਅਧਾਰ ਟੈਕਨੋਲੋਜੀ (technology) ਹੈ।

 

ਅੱਜ ਡਿਜੀਟਲ ਜਨਤਕ ਵਸਤੂਆਂ ਦੇ ਸਾਂਝਾਕਰਨ (public goods sharing) ‘ਤੇ ਹੋਏ ਸਮਝੌਤੇ ਨਾਲ ਸਾਡੀ ਸਾਂਝੇਦਾਰੀ ਨੂੰ ਬਲ ਮਿਲੇਗਾ।ਮੈਨੂੰ ਖੁਸ਼ੀ ਹੈ ਕਿ ਯੂਪੀਆਈ (UPI) ਦੀ ਸਫ਼ਲਤਾ ਦੀ ਕਹਾਣੀ (success story) ਨੂੰ ਤਨਜ਼ਾਨੀਆ ਵਿੱਚ ਅਪਣਾਉਣ ਦੇ ਲਈ ਕਦਮ ਉਠਾਏ ਜਾ ਰਹੇ ਹਨ।

Friends,
 

ਰੱਖਿਆ ਦੇ ਖੇਤਰ ਵਿੱਚ ਅਸੀਂ ਪੰਜ ਸਾਲ ਦੇ ਰੋਡਮੈਪ (five year roadmap) ‘ਤੇ ਸਹਿਮਤੀ ਬਣਾਈ ਹੈ।

ਇਸ ਦੇ ਮਾਧਿਅਮ ਨਾਲ ਮਿਲਿਟਰੀ ਟ੍ਰੇਨਿੰਗ, ਸਮੁੰਦਰੀ ਸਹਿਯੋਗ, ਸਮਰੱਥਾ ਨਿਰਮਾਣ, ਰੱਖਿਆ ਉਦਯੋਗ (military training, maritime cooperation, capacity building, defence industry) ਜਿਹੇ ਖੇਤਰਾਂ ਵਿੱਚ ਨਵੇਂ ਆਯਾਮ ਜੁੜਨਗੇ।

 

ਊਰਜਾ ਦੇ ਖੇਤਰ ਵਿੱਚ ਭੀ ਭਾਰਤ ਅਤੇ ਤਨਜ਼ਾਨੀਆ ਦੇ ਦਰਮਿਆਨ ਕਰੀਬੀ ਸਹਿਯੋਗ ਰਿਹਾ ਹੈ।
 

ਭਾਰਤ ਵਿੱਚ ਤੇਜ਼ੀ ਨਾਲ ਬਦਲ ਰਹੇ ਸਵੱਛ ਊਰਜਾ ਭੂ-ਦ੍ਰਿਸ਼ (clean energy landscape) ਨੂੰ ਦੇਖਦੇ ਹੋਏ ਅਸੀਂ ਇਸ ਮਹੱਤਵਪੂਰਨ ਖੇਤਰ ਵਿੱਚ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

 

ਮੈਨੂੰ ਖੁਸ਼ੀ ਹੈ ਕਿ ਤਨਜ਼ਾਨੀਆ ਨੇ ਭਾਰਤ ਦੁਆਰਾ ਜੀ20 (G20) ਸਮਿਟ ਵਿੱਚ ਲਾਂਚ (launch) ਕੀਤੇ ਗਏ ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਨਾਲ ਜੁੜਨ ਦਾ ਨਿਰਣਾ ਲਿਆ ਹੈ।

 

ਨਾਲ ਹੀ ਤਨਜ਼ਾਨੀਆ ਦੁਆਰਾ ਲਏ ਗਏ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਨਾਲ ਜੁੜਨ ਦੇ ਨਿਰਣੇ ਨਾਲ ਅਸੀਂ ਬਿਗ ਕੈਟਸ (big cats) ਦੀ ਸੰਭਾਲ਼ ਦੇ ਲਈ ਆਲਮੀ ਪ੍ਰਯਾਸਾਂ ਨੂੰ ਸਸ਼ਕਤ ਕਰ ਸਕਾਂਗੇ।

 

ਅੱਜ ਅਸੀਂ ਸਪੇਸ (space) ਅਤੇ  ਨਿਊਕਲੀਅਰ ਟੈਕਨੋਲੋਜੀ (nuclear technology) ਨੂੰ ਜਨ ਕਲਿਆਣ ਦੇ ਲਈ ਇਸਤੇਮਾਲ ਕਰਨ ‘ਤੇ ਬਲ ਦਿੱਤਾ। ਇਨ੍ਹਾਂ ਮਹੱਤਵਪੂਰਨ ਖੇਤਰਾਂ ਵਿੱਚ ਠੋਸ ਪਹਿਲਾਂ (initiatives) ਦੀ ਪਹਿਚਾਣ ਕਰਦੇ ਹੋਏ ਅਸੀਂ ਅੱਗੇ ਵਧਣ ਦਾ ਨਿਰਣਾ ਲਿਆ ਹੈ।

 

Friends,
 

ਅੱਜ ਅਸੀਂ ਕਈ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

 

ਹਿੰਦ ਮਹਾਸਾਗਰ ਨਾਲ ਜੁੜੇ ਹੋਏ ਦੇਸ਼ਾਂ ਦੇ ਰੂਪ ਵਿੱਚ ਅਸੀਂ ਸਮੁੰਦਰੀ ਸੁਰੱਖਿਆ, ਸਮੁੰਦਰੀ ਡਕੈਤੀ, ਮਾਦਕ ਪਦਾਰਥਾਂ ਦੀ ਤਸਕਰੀ (maritime security, piracy, drug trafficking) ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਆਪਸੀ ਤਾਲਮੇਲ ਵਧਾਉਣ ‘ਤੇ ਬਲ ਦਿੱਤਾ।

 

ਹਿੰਦ-ਪ੍ਰਸ਼ਾਂਤ (ਇੰਡੋ-ਪੈਸਿਫਿਕ) ਵਿੱਚ ਸਾਰੇ ਪ੍ਰਯਾਸਾਂ ਵਿੱਚ ਅਸੀਂ ਤਨਜ਼ਾਨੀਆ ਨੂੰ ਇੱਕ ਬਹੁਮੁੱਲੇ ਪਾਰਟਨਰ ਦੇ ਰੂਪ ਵਿੱਚ ਦੇਖਦੇ ਹਾਂ।

 

ਭਾਰਤ ਅਤੇ ਤਨਜ਼ਾਨੀਆ ਇੱਕਮਤ ਹਨ ਕਿ ਆਤੰਕਵਾਦ ਮਾਨਵਤਾ ਦੇ ਲਈ ਸਭ ਤੋਂ ਗੰਭੀਰ ਸੁਰੱਖਿਆ ਖ਼ਤਰਾ ਹੈ।

 

ਇਸ ਸਬੰਧ ਵਿੱਚ ਅਸੀਂ ਆਤੰਕਵਾਦ-ਵਿਰੋਧੀ (counter-terrorism) ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਦਾ ਭੀ ਨਿਰਣਾ ਲਿਆ ਹੈ।


Friends,
 

ਸਾਡੇ ਸਬੰਧਾਂ ਦੀ ਸਭ ਤੋਂ ਮਹੱਤਵਪੂਰਨ ਕੜੀ ਸਾਡੇ ਮਜ਼ਬੂਤ ਅਤੇ ਸਦੀਆਂ ਪੁਰਾਣੇ ਲੋਕਾਂ ਦੇ ਲੋਕਾਂ ਨਾਲ ਸਬੰਧ (people-to-people ties) ਹਨ।

 

ਗੁਜਰਾਤ ਦੇ ਮਾਂਡਵੀ ਪੋਰਟ ਅਤੇ ਜ਼ਾਂਜ਼ਿਬਾਰ ਦੇ ਦਰਮਿਆਨ ਦੋ ਹਜ਼ਾਰ ਸਾਲ ਪਹਿਲਾਂ ਵਪਾਰ ਕੀਤਾ ਜਾਂਦਾ ਸੀ।

ਭਾਰਤ ਦੀ ਸਿਦੀ tribe ਦਾ origin ਈਸਟ ਅਫਰੀਕਾ ਦੇ ਜ਼ਾਂਜ਼ coast ‘ਤੇ ਹੋਇਆ।

 

ਅੱਜ ਭੀ ਬੜੀ ਮਾਤਰਾ ਵਿੱਚ ਭਾਰਤ ਦੇ ਲੋਕ ਤਨਜ਼ਾਨੀਆ ਨੂੰ ਆਪਣਾ ਦੂਸਰਾ ਘਰ ਮੰਨਦੇ ਹਨ।

 

ਉਨ੍ਹਾਂ ਦੀ ਦੇਖਰੇਖ ਦੇ ਲਈ ਤਨਜ਼ਾਨੀਆ ਤੋਂ ਮਿਲ ਰਹੇ ਸਮਰਥਨ ਦੇ ਲਈ ਮੈਂ ਰਾਸ਼ਟਰਪਤੀ ਹਸਨ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

 

ਯੇਗ ਦੇ ਨਾਲ-ਨਾਲ ਕਬੱਡੀ ਅਤੇ ਕ੍ਰਿਕਟ ਦੀ ਮਕਬੂਲੀਅਤ (popularity) ਭੀ ਤਨਜ਼ਾਨੀਆ ਵਿੱਚ ਵਧ ਰਹੀ ਹੈ।


 

ਅਸੀਂ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਨਜ਼ਦੀਕੀਆਂ ਵਧਾਉਣ ਦੇ ਪ੍ਰਯਾਸ ਜਾਰੀ ਰੱਖਾਂਗੇ।

 

Excellency,
 

ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਹੈ।

 

ਬਹੁਤ-ਬਹੁਤ ਧੰਨਵਾਦ। 

***

ਡੀਐੱਸ/ਐੱਸਟੀ(Release ID: 1965986) Visitor Counter : 66