ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮਹਿਲਾ ਰੋਲਰ ਸਕੇਟਰਸ ਨੂੰ ਵਧਾਈਆਂ ਦਿੱਤੀਆਂ

प्रविष्टि तिथि: 02 OCT 2023 10:54AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ  ਮੈਡਲ ਜਿੱਤਣ ਲਈ ਰੋਲਰ ਸਕੇਟਰਸ ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ (Karthika Jagdeeswaran, Heeral Sadhu and Aarathy Kasturi Raj) ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਟੀਮ ਵਰਕ ਦੀ ਭੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 

 “ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ (@heeral_sadhu) ਅਤੇ ਆਰਤੀ ਕਸਤੂਰੀ ਰਾਜ (@aarathyskating) ਨੂੰ ਵਧਾਈਆਂ। ਸਾਡੀ ਅਸਾਧਾਰਣ ਮਹਿਲਾ ਸਪੀਡ ਸਕੇਟਿੰਗ ਰਿਲੇਅ ਟੀਮ ਨੇ ਏਸ਼ਿਆਈ ਖੇਡਾਂ  ਵਿੱਚ ਮਹਿਲਾ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ  ਮੈਡਲ ਜਿੱਤਿਆ।

 

ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਉਤਕ੍ਰਿਸ਼ਟ ਟੀਮ ਵਰਕ ਕਈ ਲੋਕਾਂ ਦੇ ਲਈ ਪ੍ਰੇਰਣਾ-ਸਰੋਤ ਹੈ।

 

 

 

 **********

ਡੀਐੱਸ/ਆਰਟੀ


(रिलीज़ आईडी: 1963417) आगंतुक पटल : 131
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam