ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਸਤੰਬਰ ਨੂੰ ਟੀਮ ਜੀ20 ਨਾਲ ਗੱਲਬਾਤ ਕਰਨਗੇ
ਲਗਭਗ 3000 ਲੋਕ, ਜਿਨ੍ਹਾਂ ਨੇ ਜੀ20 ਸਮਿਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ, ਗੱਲਬਾਤ ਵਿੱਚ ਹਿੱਸਾ ਲੈਣਗੇ
ਗੱਲਬਾਤ ਵਿੱਚ, ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਕਾਰਜਕਰਤਾ ਸ਼ਾਮਲ ਹੋਣਗੇ; ਵਿਭਿੰਨ ਮੰਤਰਾਲਿਆਂ ਦੇ ਮੰਤਰੀ ਅਤੇ ਅਧਿਕਾਰੀ ਵੀ ਹਿੱਸਾ ਲੈਣਗੇ
Posted On:
21 SEP 2023 9:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਸਤੰਬਰ ਨੂੰ ਸ਼ਾਮ 6 ਵਜੇ ਭਾਰਤ ਮੰਡਪਮ ਵਿਖੇ ਟੀਮ ਜੀ20 ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਸਭਾ ਨੂੰ ਸੰਬੋਧਨ ਵੀ ਕਰਨਗੇ। ਗੱਲਬਾਤ ਤੋਂ ਬਾਅਦ ਰਾਤ ਦਾ ਖਾਣਾ ਹੋਵੇਗਾ।
ਗੱਲਬਾਤ ਵਿੱਚ ਲਗਭਗ 3000 ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਨ੍ਹਾਂ ਨੇ ਜੀ20 ਸਮਿਟ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੇ ਸਮਿਟ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ। ਇਸ ਵਿੱਚ ਵਿਭਿੰਨ ਮੰਤਰਾਲਿਆਂ ਦੇ ਕਲੀਨਰ, ਡਰਾਈਵਰ, ਵੇਟਰ ਅਤੇ ਹੋਰ ਸਟਾਫ ਜਿਹੇ ਕਾਰਜਕਰਤਾ ਸ਼ਾਮਲ ਹਨ। ਇਸ ਗੱਲਬਾਤ ਵਿੱਚ ਵਿਭਿੰਨ ਵਿਭਾਗਾਂ ਦੇ ਮੰਤਰੀ ਅਤੇ ਅਧਿਕਾਰੀ ਵੀ ਸ਼ਾਮਲ ਹੋਣਗੇ।
*******
ਡੀਐੱਸ/ਐੱਲਪੀ
(Release ID: 1959537)
ਵਿਜ਼ੀਟਰ ਕਾਊਂਟਰ : 172
Read this release in:
Kannada
,
Assamese
,
Bengali
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Malayalam