ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸੰਵਿਧਾਨ (128ਵਾਂ ਸੰਸ਼ੋਧਨ) ਬਿਲ, 2023 ਨੂੰ ਲੈ ਕੇ ਸਮਰਥਨ ਅਤੇ ਸਾਰਥਕ ਬਹਿਸ ਦੇ ਲਈ ਸਾਰੇ ਮੈਂਬਰਾਂ, ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ
“ਇਹ ਦੇਸ਼ ਦੀ ਸੰਸਦੀ ਯਾਤਰਾ ਦਾ ਇੱਕ ਸੁਨਹਿਰੀ ਪਲ ਹੈ”
“ਇਹ ਮਾਤ੍ਰਸ਼ਕਤੀ ਦੀ ਮਨੋਦਸ਼ਾ ਬਦਲ ਦੇਵੇਗਾ ਅਤੇ ਜੋ ਆਤਮਵਿਸ਼ਵਾਸ ਪੈਦਾ ਕਰੇਗਾ, ਉਹ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਦੇ ਲਈ ਇੱਕ ਅਕਲਪਨਾਯੋਗ ਸ਼ਕਤੀ ਦੇ ਰੂਪ ਵਿੱਚ ਉੱਭਰੇਗਾ”
प्रविष्टि तिथि:
21 SEP 2023 12:01PM by PIB Chandigarh
ਪ੍ਰਧਾਨ ਮੰਤਰੀ ਅਤੇ ਸਦਨ ਦੇ ਨੇਤਾ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਵਿਧਾਨ (128ਵਾਂ ਸੰਸ਼ੋਧਨ) ਬਿਲ, 2023 ਨੂੰ ਲੈ ਕੇ ਉਨ੍ਹਾਂ ਦੇ ਸਮਰਥਨ ਅਤੇ ਸਾਰਥਕ ਬਹਿਸ ਦੇ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਧੰਨਵਾਦ ਕੀਤਾ। ਇਹ ਬਿਲ ਨਵੇਂ ਸੰਸਦ ਭਵਨ ਵਿੱਚ ਕੰਮਕਾਜ ਦਾ ਪਹਿਲਾ ਮਦ ਸੀ, ਜਿਸ ’ਤੇ ਕੱਲ੍ਹ ਲੋਕ ਸਭਾ ਵਿੱਚ ਬਹਿਸ ਹੋਈ ਅਤੇ ਇਸ ਨੂੰ ਪਾਸ ਕੀਤਾ ਗਿਆ।
ਅੱਜ ਕਾਰਵਾਈ ਸ਼ੁਰੂ ਹੁੰਦੇ ਹੀ ਪ੍ਰਧਾਨ ਮੰਤਰੀ ਆਪਣੀ ਸੀਟ ਤੋਂ ਉੱਠੇ ਅਤੇ ਉਨ੍ਹਾਂ ਨੇ ਕੱਲ੍ਹ ਦੇ ‘ਭਾਰਤ ਦੀ ਸੰਸਦੀ ਯਾਤਰਾ ਦੇ ਸੁਨਹਿਰੀ ਪਲ’ ਦਾ ਉਲੇਖ ਕੀਤਾ ਅਤੇ ਇਸ ਉਪਲਬਧੀ ਦੇ ਲਈ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦਾ ਫ਼ੈਸਲਾ ਅਤੇ ਰਾਜ ਸਭਾ ਵਿੱਚ ਇਸ ਦੀ ਭਾਵੀ ਪਰਿਣਤੀ ਮਾਤ੍ਰਸ਼ਕਤੀ ਦੀ ਮਨੋਦਸ਼ਾ ਬਦਲ ਦੇਵੇਗੀ ਅਤੇ ਇਸ ਨਾਲ ਜੋ ਆਤਮਵਿਸ਼ਵਾਸ ਪੈਦਾ ਹੋਵੇਗਾ, ਉਹ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਦੇ ਲਈ ਅਕਲਪਨੀਯ ਸ਼ਕਤੀ ਦੇ ਰੂਪ ਵਿੱਚ ਉੱਭਰੇਗਾ। ਪ੍ਰਧਾਨ ਮੰਤਰੀ ਨੇ ਸਮਾਪਨ ਕਰਦੇ ਹੋਏ ਕਿਹਾ, “ਇਸ ਪਵਿੱਤਰ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੇ ਲਈ ਮੈਂ ਸਦਨ ਦੇ ਨੇਤਾ ਦੇ ਰੂਪ ਵਿੱਚ ਤੁਹਾਡਾ ਯੋਗਦਾਨ, ਸਮਰਥਨ ਅਤੇ ਸਾਰਥਕ ਬਹਿਸ ਦੇ ਲਈ ਹਿਰਦੇ ਦੀ ਗਹਿਰਾਈ ਤੋਂ ਇਸ ਨੂੰ ਸਵੀਕਾਰ ਅਤੇ ਆਭਾਰ ਵਿਅਕਤ ਕਰਦਾ ਹਾਂ।”
***
ਡੀਐੱਸ
(रिलीज़ आईडी: 1959384)
आगंतुक पटल : 141
इस विज्ञप्ति को इन भाषाओं में पढ़ें:
Khasi
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam