ਮੰਤਰੀ ਮੰਡਲ
azadi ka amrit mahotsav

ਨਵੀਂ ਦਿੱਲੀ ਵਿੱਚ ਜੀ20 ਸਮਿਟ ਦੀ ਸਫ਼ਲਤਾ ‘ਤੇ ਕੈਬਨਿਟ ਵਿੱਚ ਪ੍ਰਸਤਾਵ ਪਾਸ

Posted On: 13 SEP 2023 8:53PM by PIB Chandigarh

ਕੇਂਦਰੀ ਕੈਬਨਿਟ ਨੇ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਏ ਜੀ20 ਸਮਿਟ ਦੀ ਸਫ਼ਲਤਾ ਦੀ ਸ਼ਲਾਘਾ ਕਰਦੇ ਹੋਏ ਇੱਕ ਪ੍ਰਸਤਾਵ ਅੱਜ ਆਪਣੀ ਮੀਟਿੰਗ ਵਿੱਚ ਪਾਸ ਕੀਤਾ।

 

ਕੈਬਨਿਟ ਨੇ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ (‘One Earth, One Family, One Future’) ਦੇ ਥੀਮ ਦੇ ਵਿਭਿੰਨ ਪਹਿਲੂਆਂ ਨੂੰ ਤੈਅ ਕਰਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਦੀ ਜਨ ਭਾਗੀਦਾਰੀ ਵਾਲੀ ਪਹੁੰਚ (approach of Jan Bhagidari) ਨੇ ਜੀ20 ਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਸਾਡੇ ਸਮਾਜ ਦੇ ਵਿਆਪਕ ਵਰਗਾਂ ਨੂੰ ਸ਼ਾਮਲ ਕੀਤਾ। ਸੱਠ(60) ਸ਼ਹਿਰਾਂ ਵਿੱਚ ਹੋਈਆਂ 200 ਤੋਂ ਅਧਿਕ ਮੀਟਿੰਗਾਂ, ਜੀ20 ਦੇ ਸਮਾਗਮਾਂ ਨੂੰ ਲੈ ਕੇ ਲੋਕਾਂ ਦੀ ਇੱਕ ਬੇਮਿਸਾਲ ਭਾਗੀਦਾਰੀ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਸ ਦੇ ਫਲਸਰੂਪ, ਜੀ20 ਦੀ ਭਾਰਤੀ ਪ੍ਰੈਜ਼ੀਡੈਂਸੀ ਸੱਚੇ ਅਰਥਾਂ ਵਿੱਚ ਜਨ-ਕੇਂਦ੍ਰਿਤ ਰਹੀ ਅਤੇ ਇੱਕ ਰਾਸ਼ਟਰੀ ਪ੍ਰਯਾਸ ਦੇ ਰੂਪ ਵਿੱਚ ਉੱਭਰੀ।

 

ਕੈਬਨਿਟ ਨੇ ਮਹਿਸੂਸ ਕੀਤਾ ਕਿ ਇਸ ਸਮਿਟ ਦੇ ਨਤੀਜੇ ਪਰਿਵਰਤਨਕਾਰੀ ਸਨ ਅਤੇ ਇਹ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਵਿਵਸਥਾ ਨੂੰ ਨਵੇਂ ਸਿਰੇ ਤੋਂ ਆਕਾਰ ਦੇਣ ਵਿੱਚ ਆਪਣਾ ਯੋਗਦਾਨ ਦੇਣਗੇ। ਇਨ੍ਹਾਂ ਵਿੱਚ ਭੀ ਟਿਕਾਊ ਵਿਕਾਸ ਲਕਸ਼ਾਂ ਨੂੰ ਸਾਕਾਰ ਕਰਨ, ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵਿੱਚ ਸੁਧਾਰ ਕਰਨ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸਥਾਪਨਾ ਕਰਨ, ਗ੍ਰੀਨ ਡਿਵੈਲਪਮੈਂਟ ਪੈਕਟ ਨੂੰ ਹੁਲਾਰਾ ਦੇਣ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਖਾਸ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

 

ਕੈਬਨਿਟ ਨੇ ਇਹ ਭੀ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵ ਵਿੱਚ ਪੂਰਬ ਅਤੇ ਪੱਛਮ ਦਾ ਧਰੁਵੀਕਰਨ (East-West polarization) ਮਜ਼ਬੂਤ ਹੈ ਅਤੇ ਉੱਤਰ ਅਤੇ ਦੱਖਣ ਦੇ ਦਰਮਿਆਨ ਵੰਡ ਗਹਿਰੀ (North-South divide deep) ਹੈ, ਤਦ ਪ੍ਰਧਾਨ ਮੰਤਰੀ ਦੇ ਪ੍ਰਯਾਸਾਂ ਨੇ ਮੌਜੂਦਾ ਵਕਤ ਦੇ ਸਭ ਤੋਂ ਜ਼ਰੂਰੀ ਮੁੱਦਿਆਂ ‘ਤੇ ਇੱਕ ਮਹੱਤਵਪੂਰਨ ਸਹਿਮਤੀ ਬਣਾਉਣ ਦਾ ਕੰਮ ਕੀਤਾ।

 

 ‘ਵਾਇਸ ਆਵ੍ ਦ ਗਲੋਬਲ ਸਾਊਥ’ ਸਮਿਟ (‘Voice of the Global South’ Summit) ਦਾ ਆਯੋਜਨ ਭਾਰਤ ਦੀ ਪ੍ਰੈਜ਼ੀਡੈਂਸੀ ਦਾ ਇੱਕ ਅਨੂਠਾ ਪਹਿਲੂ ਸੀ। ਇਨ੍ਹਾਂ ਸਭ ਦੇ ਦਰਮਿਆਨ ਇੱਕ ਵਿਸ਼ੇਸ਼ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਭਾਰਤ ਦੀ ਪਹਿਲ ਦੇ ਚਲਦੇ ਅਫਰੀਕਨ ਯੂਨੀਅਨ (African Union) ਨੂੰ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ।

 

ਨਵੀਂ ਦਿੱਲੀ ਸਮਿਟ ਨੇ ਸਮਕਾਲੀਨ ਟੈਕਨੋਲੋਜੀ ਦੇ ਮਾਮਲੇ ਵਿੱਚ ਭਾਰਤ ਦੀ ਪ੍ਰਗਤੀ ਅਤੇ ਨਾਲ-ਨਾਲ ਸਾਡੀ ਵਿਰਾਸਤ, ਸੰਸਕ੍ਰਿਤੀ ਅਤੇ ਪਰੰਪਰਾਵਾਂ ਦੇ ਪ੍ਰਦਰਸ਼ਨ ਦਾ ਅਵਸਰ ਪ੍ਰਦਾਨ ਕੀਤਾ। ਜੀ20 ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਅਤੇ ਪ੍ਰਤੀਨਿਧੀਆਂ ਨੇ ਇਸ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ।

 

ਅਗਰ ਜੀ20 ਸਮਿਟ ਦੇ ਪ੍ਰਮੁੱਖ ਪਰਿਣਾਮਾਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਅਰਥਵਿਵਸਥਾ ਨੂੰ ਊਰਜਾਵਾਨ ਕਰਨਾ, ਵਿਕਾਸ ਕਰਨ ਦੇ ਲਈ ਸੰਸਾਧਨਾਂ ਦੀ ਜ਼ਿਆਦਾ ਉਪਲਬਧਤਾ, ਟੂਰਿਜ਼ਮ ਦਾ ਵਿਸਤਾਰ, ਗਲੋਬਲ ਵਰਕਪਲੇਸ ਅਵਸਰ, ਮੋਟੇ ਅਨਾਜ ਦੇ ਉਤਪਾਦਨ ਅਤੇ ਖਪਤ ਦੇ ਜ਼ਰੀਏ ਮਜ਼ਬੂਤ ਖੁਰਾਕ ਸੁਰੱਖਿਆ ਅਤੇ ਜੈਵ-ਈਂਧਣ ਦੇ ਪ੍ਰਤੀ ਗਹਿਰੀ ਪ੍ਰਤੀਬੱਧਤਾ ਆਦਿ ਮਹੱਤਵਪੂਰਨ ਰਹੇ, ਜੋ ਪੂਰੇ ਦੇਸ਼ ਨੂੰ ਲਾਭ ਪ੍ਰਦਾਨ ਕਰਨਗੇ।

 

ਸਮਿਟ ਦੇ ਦੌਰਾਨ ‘ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ ਸਮਝੌਤੇ’ ਅਤੇ ‘ਗਲੋਬਲ ਬਾਇਓਫਿਊਲਸ ਅਲਾਇੰਸ’(India-Middle East-Europe Economic Corridor Agreement and the Global Biofuels Alliance) ਦਾ ਸੰਪੰਨ ਹੋਣਾ ਭੀ ਬੇਹੱਦ ਮਹੱਤਵਪੂਰਨ ਘਟਨਾਕ੍ਰਮ ਰਹੇ।

 

ਕੇਂਦਰੀ ਕੈਬਨਿਟ ਨੇ ਜੀ20 ਸਮਿਟ ਦੀ ਸਫ਼ਲਤਾ ਵਿੱਚ ਸ਼ਾਮਲ ਸਾਰੇ ਸੰਗਠਨਾਂ ਅਤੇ ਵਿਅਕਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਸ ਉਤਸ਼ਾਹ ਨੂੰ ਮਾਨਤਾ ਦਿੱਤੀ ਜਿਸ ਦੇ ਨਾਲ ਭਾਰਤ ਦੇ ਲੋਕਾਂ, ਵਿਸ਼ੇਸ਼ ਤੌਰ ‘ਤੇ ਯੁਵਾ ਪੀੜ੍ਹੀ ਨੇ ਸਮਿਟ ਦੀਆਂ ਗਤੀਵਿਧੀਆਂ ਵਿੱਚ ਜ਼ੋਰ-ਸ਼ੋਰ ਨਾਲ ਹਿੱਸਾ ਲਿਆ। ਕੈਬਨਿਟ ਨੇ ਦੁਨੀਆ ਵਿੱਚ ਪ੍ਰਗਤੀ ਅਤੇ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਜੀ20 ਦੀ ਭਾਰਤੀ ਪ੍ਰੈਜ਼ੀਡੈਂਸੀ ਨੂੰ ਇੱਕ ਮਜ਼ਬੂਤ ਦਿਸ਼ਾ ਦੇਣ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਨੂਠੀ ਲੀਡਰਸ਼ਿਪ ਦੀ ਭੀ ਪ੍ਰਸ਼ੰਸ਼ਾ ਕੀਤੀ।

***

ਡੀਐੱਸ


(Release ID: 1957317) Visitor Counter : 168