ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ)


ਗਲੋਬਲ ਬਾਇਓਫਿਊਲ ਅਲਾਇੰਸ ਰਾਹੀਂ ਭਾਰਤ ਦੁਨੀਆ ਨੂੰ ਬਾਇਓਫਿਊਲ ‘ਤੇ ਇੱਕ ਨਵਾਂ ਰਾਹ ਦਿਖਾਏਗਾ: ਪੈਟਰੋਲੀਅਮ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਇਸ ਯਤਨ ਨਾਲ ਨਿਸ਼ਚਿਤ ਤੌਰ ‘ਤੇ ਦੁਨੀਆ ਭਰ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ ਨਿਰਭਰਤਾ ਘੱਟ ਹੋਵੇਗੀ: ਸ਼੍ਰੀ ਹਰਦੀਪ ਸਿੰਘ ਪੁਰੀ

ਇਸ ਨਾਲ ਸਾਡੇ ਕਿਸਾਨਾਂ ਦੇ ਅੰਨਦਾਤਾ ਤੋਂ ਊਰਜਾਦਾਤਾ ਦੇ ਰੂਪ ਵਿੱਚ ਬਦਲਾਅ ਨੂੰ ਮਜ਼ਬੂਤੀ ਮਿਲੇਗੀ ਤੇ ਉਨ੍ਹਾਂ ਨੂੰ ਆਮਦਨ ਦਾ ਇੱਕ ਵਾਧੂ ਸਰੋਤ ਪ੍ਰਾਪਤ ਹੋਵੇਗਾ: ਸ਼੍ਰੀ ਹਰਦੀਪ ਸਿੰਘ ਪੁਰੀ

Posted On: 11 SEP 2023 12:13PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਗਲੋਬਲ ਬਾਇਓਫਿਊਲ ਅਲਾਇੰਸ ਰਾਹੀਂ ਦੁਨੀਆਂ ਨੂੰ ਬਾਇਓਫਿਊਲ ‘ਤੇ ਇੱਕ ਨਵਾਂ ਰਾਹ ਦਿਖਾਏਗਾ। ਸੋਸ਼ਲ ਮੀਡੀਆ ਪਲੈਟਫਾਰਮ ‘ਐੱਕਸ ‘ਤੇ ਪੋਸਟ ਦੀ ਇੱਕ ਲੜੀ ਰਾਹੀਂ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਮੰਤਰ ਦੇ ਅਨੁਕੂਲ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਇਹ ਪ੍ਰਯਾਸ ਨਿਸ਼ਚਿਤ ਤੌਰ ‘ਤੇ ਦੁਨੀਆ ਭਰ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ ਨਿਰਭਰਤਾ ਨੂੰ ਘੱਟ ਕਰੇਗਾ।

ਗਲੋਬਲ ਐਨਰਜੀ ਸੈਕਟਰ ਵਿੱਚ ਇਤਿਹਾਸ ਰਚਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਜੀ20 ਸਮਿਟ ਦੇ ਮੌਕੇ ‘ਤੇ ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦੀ ਸ਼ੁਰੂਆਤ ਦਾ ਐਲਾਨ ਕੀਤਾ। 19 ਦੇਸ਼ਾਂ ਅਤੇ 12 ਅੰਤਰਰਾਸ਼ਟਰੀ ਸੰਗਠਨਾਂ ਨੇ ਪਹਿਲਾਂ ਹੀ ਗਠਬੰਧਨ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਵਿਅਕਤ ਕੀਤੀ ਹੈ।

ਜੀਬੀਏ, ਬਾਇਓਫਿਊਲ ਨੂੰ ਅਪਣਾਉਣ ਵਿੱਚ ਸੁਵਿਧਾ ਪ੍ਰਦਾਨ ਕਰਨ ਦੇ ਕ੍ਰਮ ਵਿੱਚ ਸਰਕਾਰਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਜਗਤ ਦਾ ਗਠਬੰਧਨ ਵਿਕਸਿਤ ਕਰਨ ਲਈ ਭਾਰਤ ਦੀ ਅਗਵਾਈ ਵਿੱਚ ਇੱਕ ਪਹਿਲ ਹੈ। ਬਾਇਓਫਿਊਲ ਦੇ ਵਿਕਾਸ ਅਤੇ ਉਪਯੋਗ ਲਈ ਬਾਇਓਫਿਊਲ ਦੇ ਸਭ ਤੋਂ ਵੱਡੇ ਖਪਤਕਾਰਾਂ ਅਤੇ ਉਤਪਾਦਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਂਦੇ ਹੋਏ, ਇਸ ਪਹਿਲ ਦਾ ਉਦੇਸ਼ ਬਾਇਓਫਿਊਲ ਨੂੰ ਊਰਜਾ ਸਰੋਤਾਂ ਵਿੱਚ ਪਰਿਵਰਤਨ ਦੇ ਪ੍ਰਮੁੱਖ ਹਿੱਸੇ ਵਜੋਂ ਸਥਾਪਿਤ ਕਰਨਾ ਅਤੇ ਨੌਕਰੀਆਂ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣਾ ਹੈ।

ਸ਼੍ਰੀ ਹਰਦੀਪ ਪੁਰੀ ਨੇ ਕਿਹਾ ਕਿ ਜੀ20 ਸਮਿਟ ਦੇ ਮੌਕੇ ‘ਤੇ ਜੀਬੀਏ ਦੇ ਲਾਂਚ ਦੇ ਨਾਲ ਸਵੱਛ ਅਤੇ ਗ੍ਰੀਨ ਐਨਰਜੀ ਦੇ ਲਈ ਦੁਨੀਆ ਦੇ ਪ੍ਰਯਾਸ ਨੂੰ ਇਤਿਹਾਸਿਕ ਗਤੀ ਮਿਲੀ ਹੈ।

ਗਲੋਬਲ ਬਾਇਓਫਿਊਲ ਅਲਾਇੰਸ ਦੇ ਗਠਨ ਦੀ ਸ਼ੁਰੂਆਤ ਕਰਨ ਲਈ ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਅਮਰੀਕਾ ਦੇ ਊਰਜਾ ਵਿਭਾਗ ਦੀ ਸਕੱਤਰ ਸ਼੍ਰੀਮਤੀ ਜੈਨਿਫਰ ਗ੍ਰਾਨਹੋਮ (Jennifer Granholm), ਬ੍ਰਾਜ਼ੀਲ ਦੇ ਊਰਜਾ ਮੰਤਰੀ ਸ਼੍ਰੀ ਅਲੈਗਜ਼ੈਂਡਰ ਸਿਲਵੇਰਾ (Alexandre Silveira) ਅਤੇ ਯੂਐੱਨਆਈਸੀਏ ਬ੍ਰਾਜ਼ੀਲ ਦੇ ਪ੍ਰਧਾਨ ਅਤੇ ਸੀਈਓ ਡਾ. ਇਵਾਂਡਰੋ ਗੁਸੀ (Dr. Evandro Gussi) ਦਾ ਧੰਨਵਾਦ ਕੀਤਾ।

ਸ਼੍ਰੀ ਹਰਦੀਪ ਪੁਰੀ ਨੇ ਕਿਹਾ ਕਿ ਦੂਰਦਰਸ਼ੀ ਗਲੋਬਲ ਬਾਇਓਫਿਊਲ ਅਲਾਇੰਸ ਨੂੰ ਜੀ20 ਦੇਸ਼ਾਂ ਅਤੇ ਊਰਜਾ ਨਾਲ ਸਬੰਧਿਤ ਗਲੋਬਲ ਸੰਗਠਨਾਂ ਜਿਵੇਂ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ),ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ), ਵਿਸ਼ਵ ਆਰਥਿਕ ਫੋਰਮ (ਡਬਲਿਊਈਓ), ਅਤੇ ਵਿਸ਼ਵ ਐੱਲਪੀਜੀ ਐਸੋਸੀਏਸ਼ਨ ਸਮੇਤ ਹੋਰ ਸੰਗਠਨਾਂ ਦੁਆਰਾ ਸਮਰਥਨ ਦਿੱਤਾ ਗਿਆ ਹੈ।

ਇਸ ਨਾਲ ਗਲੋਬਲ ਬਾਇਓਫਿਊਲ ਵਪਾਰ ਅਤੇ ਸਰਵੋਤਮ ਤੌਰ-ਤਰੀਕਿਆਂ ਨੂੰ ਮਜ਼ਬੂਤ ਕਰਨ ਅਤੇ ਮੈਂਬਰਾਂ ਨੂੰ ਊਰਜਾ ਦੀ ਨਿਆਂਸੰਗਤ ਸਪਲਾਈ ਵਿੱਚ ਮਦਦ ਮਿਲੇਗੀ। ਇਸ ਕਦਮ ਨਾਲ ਸਾਡੇ ਕਿਸਾਨਾਂ ਨੂੰ ‘ਅੰਨਦਾਤਾ ਤੋਂ ਊਰਜਾਦਾਤਾ’ ਬਣਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਆਮਦਨ ਦਾ ਇੱਕ ਵਾਧੂ ਸਰੋਤ ਵੀ ਪ੍ਰਾਪਤ ਹੋਵੇਗਾ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਆਪਣੇ ਕਿਸਾਨਾਂ ਨੂੰ 71,600 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 2025 ਤੱਕ ਈ20 ਲਾਗੂਕਰਨ ਦੇ ਨਾਲ, ਭਾਰਤ ਤੇਲ ਆਯਾਤ ਵਿੱਚ ਲਗਭਗ 45,000 ਕਰੋੜ ਰੁਪਏ ਅਤੇ ਸਲਾਨਾ 63 ਮੀਟ੍ਰਿਕ ਟਨ ਤੇਲ ਦੀ ਬਚਤ ਕਰੇਗਾ।

ਜੀਬੀਏ, ਪੂਰੀ ਵੈਲਊ ਚੇਨ ਵਿੱਚ ਸਮਰੱਥਾ ਨਿਰਮਾਣ ਅਭਿਆਸ ਅਤੇ ਰਾਸ਼ਟਰੀ ਪ੍ਰੋਗਰਾਮਾਂ ਲਈ ਤਕਨੀਕੀ ਸਹਾਇਤਾ ਅਤੇ ਨੀਤੀ ਅਨੁਭਵ ਸ਼ੇਅਰਿੰਗ ਨੂੰ ਉਤਸ਼ਾਹਿਤ ਕਰਕੇ ਸਥਾਈ ਬਾਇਓਫਿਊਲ ਦੇ ਵਿਸ਼ਵਵਿਆਪੀ ਵਿਕਾਸ ਅਤੇ ਉਪਯੋਗ ਦਾ ਸਮਰਥਨ ਕਰੇਗਾ। ਇਹ ਉਦਯੋਗਾਂ, ਦੇਸ਼ਾਂ, ਈਕੋਸਿਸਟਮ ਦੀਆਂ ਕੰਪਨੀਆਂ, ਪ੍ਰਮੁੱਖ ਹਿਤਧਾਰਕਾਂ ਨੂੰ ਮੰਗ ਅਤੇ ਸਪਲਾਈ ਦੀ ਮੈਪਿੰਗ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਟੈਕਨੋਲੋਜੀ ਪ੍ਰਦਾਤਾਵਾਂ ਨੂੰ ਅੰਤਿਮ ਉਪਯੋਗਕਰਤਾਵਾਂ ਨਾਲ ਜੋੜਨ ਲਈ ਇੱਕ ਵਰਚੁਅਲ ਬਜ਼ਾਰ ਜੁਟਾਉਣ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਬਾਇਓ-ਫਿਊਲ ਅਪਣਾਉਣ ਅਤੇ ਵਪਾਰ ਨੂੰ ਪ੍ਰੋਤਸਾਹਿਤ ਕਰਨ ਲਈ, ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਮਾਪਦੰਡਾਂ, ਕੋਡ, ਸਥਾਈ ਸਿਧਾਂਤਾਂ ਅਤੇ ਨਿਯਮਾਂ ਦੇ ਵਿਕਾਸ, ਅਪਣਾਏ ਜਾਣ ਅਤੇ ਲਾਗੂਕਰਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ।

ਇਹ ਪਹਿਲ ਭਾਰਤ ਲਈ ਕਈ  ਮੋਰਚਿਆਂ ‘ਤੇ ਫਾਇਦੇਮੰਦ ਰਹੇਗੀ। ਜੀ20 ਦੀ ਪ੍ਰਧਾਨਗੀ ਦੇ ਇੱਕ ਠੋਸ ਨਤੀਜੇ ਵਜੋਂ ਜੀਬੀਏ, ਵਿਸ਼ਵ ਪੱਧਰ ‘ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ, ਗਠਬੰਧਨ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਟੈਕਨੋਲੋਜੀ ਨਿਰਯਾਤ ਅਤੇ ਉਪਕਰਣ ਨਿਰਯਾਤ ਦੇ ਰੂਪ ਵਿੱਚ ਭਾਰਤੀ ਉਦਯੋਗਾਂ ਨੂੰ ਵਾਧੂ ਮੌਕੇ ਪ੍ਰਦਾਨ ਕਰੇਗਾ। ਇਹ ਭਾਰਤ ਦੇ ਵਰਤਮਾਨ ਬਾਇਓਫਿਊਲ ਪ੍ਰੋਗਰਾਮਾਂ ਜਿਵੇਂ ਪੀਐੱਮ-ਜੀਵਨਯੋਜਨਾ, ਐੱਸਏਟੀਏਟੀ ਅਤੇ ਗੋਬਰਧਨ ਯੋਜਨਾ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗਾ,

ਇਹ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ, ਨੌਕਰੀਆਂ ਪੈਦਾ ਕਰਨ ਅਤੇ ਭਾਰਤੀ ਈਕੋਸਿਸਟਮ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਦੇਵੇਗਾ। ਸਾਲ 2022 ਵਿੱਚ ਗਲੋਬਲ ਈਥੈਨੌਲ ਬਜ਼ਾਰ ਦਾ ਮੁੱਲ 99.06 ਬਿਲੀਅਨ ਡਾਲਰ ਸੀ। ਅਨੁਮਾਨ ਹੈ ਕਿ ਈਥੈਨੌਲ ਬਜ਼ਾਰ ਸਾਲ 2032 ਤੱਕ 5.1% ਦੀ ਸੀਏਜੀਆਰ ਨਾਲ ਵਧੇਗਾ ਅਤੇ ਸਾਲ 2032 ਤੱਕ 162.12 ਬਿਲੀਅਨ ਡਾਲਰ ਨੂੰ ਪਾਰ ਕਰ ਜਾਵੇਗਾ। ਆਈਈਏ ਦੇ ਅਨੁਸਾਰ, ਨੈੱਟ ਜ਼ੀਰੋ ਦੇ ਲਕਸ਼ ਦੇ ਕਾਰਨ ਸਾਲ 2050 ਤੱਕ ਬਾਇਓਫਿਊਲ ਵਿੱਚ 3.5-5 ਗੁਣਾਂ ਵਾਧੇ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਲਈ ਵੱਡੇ ਮੌਕੇ ਪੈਦਾ ਹੋਣਗੇ।

 

*******

ਆਰਕੇਜੇ/ਐੱਮ


(Release ID: 1956579) Visitor Counter : 116