ਪ੍ਰਧਾਨ ਮੰਤਰੀ ਦਫਤਰ

ਜੀ20 ਰਾਸ਼ਟਰਾਂ ਦੇ ਨੇਤਾਵਾਂ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਗਾਂਧੀ ਜੀ ਦੇ ਸ਼ਾਸ਼ਵਤ ਆਦਰਸ਼ ਇੱਕ ਇਕਸੁਰ, ਸਮਾਵੇਸ਼ੀ ਅਤੇ ਸਮ੍ਰਿੱਧ ਆਲਮੀ ਭਵਿੱਖ ਦੇ ਸਾਡੇ ਸਮੂਹਿਕ ਦ੍ਰਿਸ਼ਟੀਕੋਣ ਦਾ ਮਾਰਗਦਰਸ਼ਨ ਕਰਦੇ ਹਨ: ਪ੍ਰਧਾਨ ਮੰਤਰੀ

Posted On: 10 SEP 2023 12:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ20 ਦੇ ਮੈਂਬਰ ਰਾਸ਼ਟਰਾਂ ਦੇ ਨੇਤਾਵਾਂ ਦੇ ਨਾਲ ਅੱਜ ਇਤਿਹਾਸਿਕ ਰਾਜਘਾਟ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਗਾਂਧੀ ਜੀ ਦੇ ਸਦੀਵੀ ਆਦਰਸ਼ ਇੱਕ ਸਦਭਾਵਨਾ-ਪੂਰਨ, ਸਮਾਵੇਸ਼ੀ ਅਤੇ ਸਮ੍ਰਿੱਧ ਆਲਮੀ ਭਵਿੱਖ ਦੇ ਸਮੂਹਿਕ ਦ੍ਰਿਸ਼ਟੀਕੋਣ ਦਾ ਮਾਰਗਦਰਸ਼ਨ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ:

 

ਇਤਿਹਾਸਿਕ ਰਾਜਘਾਟ ਤੇ, ਜੀ20 ਪਰਿਵਾਰ ਨੇ ਸ਼ਾਂਤੀ, ਸੇਵਾ, ਕਰੁਣਾ (ਦਇਆ) ਅਤੇ ਅਹਿੰਸਾ ਦੇ ਪ੍ਰਤੀਕ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

 

ਜਿਵੇਂ-ਜਿਵੇਂ ਵਿਵਿਧ ਰਾਸ਼ਟਰ ਇਕਜੁੱਟ ਹੋ ਰਹੇ ਹਨ, ਗਾਂਧੀ ਜੀ ਦੇ ਸਦੀਵੀ ਆਦਰਸ਼ ਇੱਕ ਸਦਭਾਵਨਾ-ਪੂਰਨ, ਸਮਾਵੇਸ਼ੀ ਅਤੇ ਸਮ੍ਰਿੱਧ ਆਲਮੀ ਭਵਿੱਖ ਦੇ ਸਾਡੇ ਸਮੂਹਿਕ ਦ੍ਰਿਸ਼ਟੀਕੋਣ ਦਾ ਮਾਰਗਦਰਸ਼ਨ ਕਰਦੇ ਹਨ।

 


 

*****

ਡੀਐੱਸ/ਟੀਐੱਸ



(Release ID: 1956071) Visitor Counter : 94