ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਰਾਸ਼ਟਰੀ ਪੋਸ਼ਣ ਮਾਹ 2023 ਦੇ ਪਹਿਲੇ ਦਿਨ ਦੇਸ਼ ਭਰ ਵਿੱਚ 10 ਲੱਖ ਦੇ ਕਰੀਬ ਗਤੀਵਿਧੀਆਂ ਦੇਖੀਆਂ ਗਈਆਂ

Posted On: 04 SEP 2023 2:54PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਤੰਬਰ 2023 ਦੌਰਾਨ 6ਵਾਂ ਰਾਸ਼ਟਰੀ ਪੋਸ਼ਣ ਮਾਹ ਮਨਾ ਰਿਹਾ ਹੈ। ਰਾਸ਼ਟਰੀ ਪੋਸ਼ਣ ਮਾਹ 2023 ਦੇ ਪਹਿਲੇ ਦਿਨ 'ਮਿਸ਼ਨ ਲਾਈਫ ਜ਼ਰੀਏ ਪੋਸ਼ਣ ਵਿੱਚ ਸੁਧਾਰ' ਅਤੇ 'ਵਿਸ਼ੇਸ਼ ਸਤਨਪਾਨ ਅਤੇ ਪੂਰਕ ਖੁਰਾਕ' ਜਿਹੇ ਥੀਮ ਦੇ ਨਾਲ ਦੇਸ਼ ਭਰ ਵਿੱਚ ਲਗਭਗ 10 ਲੱਖ ਗਤੀਵਿਧੀਆਂ ਦੇਖੀਆਂ ਗਈਆਂ।

 

ਸੁਪੋਸ਼ਿਤ ਭਾਰਤ ਲਈ ਇਸ ਜਨ ਅੰਦੋਲਨ ਵਿੱਚ ਹਰੇਕ ਨਾਗਰਿਕ ਨੂੰ ਹਿੱਸਾ ਲੈਣ ਦੀ ਲੋੜ ਹੈ।

 

 

ਰਾਸ਼ਟਰੀ ਪੋਸ਼ਣ ਮਾਹ 2023 (RashtriyaPoshanMaah2023) ਦੇ ਉਦਘਾਟਨ 'ਤੇ, ਪੂਰੇ ਦੇਸ਼ ਦੇ ਅਧਿਕਾਰੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਖੁਰਾਕ ਵਿਵਿਧਤਾ ਨੂੰ ਉਤਸ਼ਾਹਿਤ ਕਰਨ ਅਤੇ ਪੋਸ਼ਣ ਸੰਬੰਧੀ ਵਿਵਹਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕੱਠੇ ਹੋ ਕੇ, ਇਸ ਮਹੱਤਵਪੂਰਨ ਕਾਰਜ ਲਈ ਆਪਣੀ ਪ੍ਰਤੀਬੱਧਤਾ ਜਤਾਈ। 

 

 

ਇਸ ਸਾਲ, ਪੋਸ਼ਣ ਮਾਹ 2023 ਦਾ ਉਦੇਸ਼ ਜੀਵਨ-ਚੱਕਰ ਪਹੁੰਚ ਦੁਆਰਾ ਕੁਪੋਸ਼ਣ ਨਾਲ ਵਿਆਪਕ ਤੌਰ 'ਤੇ ਨਜਿੱਠਣਾ ਹੈ, ਜੋ ਮਿਸ਼ਨ ਪੋਸ਼ਣ 2.0 ਦਾ ਆਧਾਰ ਹੈ। ਪੋਸ਼ਣ ਮਾਹ 2023 ਦਾ ਫੋਕਸ ਮਾਨਵ ਜੀਵਨ ਦੇ ਮਹੱਤਵਪੂਰਨ ਪੜਾਵਾਂ: ਗਰਭ ਅਵਸਥਾ, ਸ਼ਿਸ਼ੂ ਅਵਸਥਾ, ਬਚਪਨ ਅਤੇ ਕਿਸ਼ੋਰ ਅਵਸਥਾ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨਾ ਹੈ।

 

ਇਸਦਾ ਉਦੇਸ਼ "ਸੁਪੋਸ਼ਿਤ ਭਾਰਤ, ਸਾਕਸ਼ਰ ਭਾਰਤ, ਸਸ਼ਕਤ ਭਾਰਤ" (ਪੋਸ਼ਣ-ਸਮ੍ਰਿੱਧ ਭਾਰਤ, ਸਿੱਖਿਅਤ ਭਾਰਤ, ਸਸ਼ਕਤ ਭਾਰਤ) 'ਤੇ ਕੇਂਦ੍ਰਿਤ ਇੱਕ ਥੀਮ ਦੁਆਰਾ ਪੂਰੇ ਭਾਰਤ ਵਿੱਚ ਪੋਸ਼ਣ ਸੰਬੰਧੀ ਸਮਝ ਨੂੰ ਉਤਸ਼ਾਹਿਤ ਕਰਨਾ ਹੈ।

 

ਮਹੀਨਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਛਾਤੀ ਦਾ ਦੁੱਧ ਪਿਲਾਉਣ ਅਤੇ ਪੂਰਕ ਫੀਡਿੰਗ ਦੇ ਆਲੇ-ਦੁਆਲੇ ਮੁੱਖ ਵਿਸ਼ਿਆਂ 'ਤੇ ਕੇਂਦ੍ਰਿਤ ਮੁਹਿੰਮਾਂ ਰਾਹੀਂ ਜ਼ਮੀਨੀ ਪੱਧਰ ਦੇ ਪੋਸ਼ਣ ਸੰਬੰਧੀ ਜਾਗਰੂਕਤਾ ਨੂੰ ਵਧਾਉਣ ਲਈ ਦੇਸ਼ ਭਰ ਵਿੱਚ ਕੇਂਦਰਿਤ ਯਤਨ ਦੇਖਣ ਨੂੰ ਮਿਲਣਗੇ।

 *******


ਐੱਸਐੱਸ/ਟੀਐੱਫਕੇ


(Release ID: 1955204) Visitor Counter : 132