ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ

प्रविष्टि तिथि: 25 AUG 2023 10:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ 25 ਅਗਸਤ,  2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। 

 

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਇਸ ਸਮੇਂ ਭਾਰਤ ਵਿੱਚ ਹੋਣ ਵਾਲੇ ਅਭੂਤਪੂਰਵ ਪਰਿਵਰਤਨਾਂ ਅਤੇ ਵਿਭਿੰਨ ਸੈਕਟਰਾਂ ਵਿੱਚ ਭਾਰਤ  ਦੇ ਵਧਦੇ ਕਦਮਾਂ ਦਾ ਜ਼ੋਰਦਾਰ ਉਲੇਖ ਕੀਤਾ।  ਉਨ੍ਹਾਂ ਨੇ ਚੰਦਰਯਾਨ ਮਿਸ਼ਨ (Chandrayaan mission) ਦੀ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ। 

 

ਪ੍ਰਧਾਨ ਮੰਤਰੀ ਨੇ ਭਾਰਤ-ਗ੍ਰੀਸ ਦੇ ਬਹੁਪੱਖੀ ਰਿਸ਼ਤਿਆਂ (multi-faceted India-Greece relations) ਨੂੰ ਅੱਗੇ ਵਧਾਉਣ ਵਿੱਚ ਗ੍ਰੀਸ ਵਿੱਚ ਭਾਰਤੀ ਸਮੁਦਾਇ  ਦੇ ਯੋਗਦਾਨ ਨੂੰ ਉਜਾਗਰ ਕੀਤਾ ਅਤੇ ਭਾਰਤੀ ਸਮੁਦਾਇ ਨੂੰ ਤਾਕੀਦ ਕੀਤੀ ਕਿ ਉਹ ਭਾਰਤ ਦੀ ਵਿਕਾਸ-ਗਾਥਾ ਦਾ ਹਿੱਸਾ ਬਣਨ ।

***


ਡੀਐੱਸ


(रिलीज़ आईडी: 1952599) आगंतुक पटल : 145
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam