ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕਰਨ ਦੇ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 21 AUG 2023 8:27PM by PIB Chandigarh

ਵਿਸ਼ਵ ਪੱਧਰ ’ਤੇ ਸਾਰਸ-ਕੋਵਿਡ-2 ਵਾਇਰਸ ਦੇ ਕੁਝ ਨਵੇਂ ਵੈਰੀਏਂਟ ਪਾਏ ਜਾਣ ਦੀ ਹਾਲੀਆ ਰਿਪੋਰਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸੱਕਤਰ ਡਾ. ਪੀ.ਕੇ. ਮਿਸ਼ਰਾ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਕੋਵਿਡ-19 ਦੀ ਗਲੋਬਲ ਅਤੇ ਰਾਸ਼ਟਰੀ ਸਥਿਤੀ, ਸਰਕੂਲੇਸ਼ਨ ਵਿੱਚ ਮੌਜੂਦ ਨਵੇਂ ਵੈਰੀਏਂਟ ਅਤੇ ਉਨ੍ਹਾਂ ਦੇ ਜਨਤਕ ਸਿਹਤ ’ਤੇ ਪ੍ਰਭਾਵਾਂ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਨੀਤੀ ਆਯੋਗ ਦੇ ਮੈਂਬਰ  ਡਾ. ਵਿਨੋਦ ਪਾਲ, ਸ਼੍ਰੀ ਰਾਜੀਵ ਗੌਬਾ, ਕੈਬਨਿਟ ਸਕੱਤਰ, ਸ਼੍ਰੀ ਅਮਿਤ ਖਰੇ, ਸਲਾਹਕਾਰ ਪੀਐੱਮਓ, ਸ਼੍ਰੀ ਸੁਧਾਂਸ਼ ਪੰਤ, ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸ਼੍ਰੀ ਰਾਜੀਵ ਬਹਿਲ, ਸਕੱਤਰ ਡੀਐੱਚਆਰ ਅਤੇ ਡੀਜੀ ਆਈਸੀਐੱਮਆਰ, ਸ਼੍ਰੀ ਰਾਜੇਸ਼ ਐੱਸ.ਗੋਖਲੇ, ਸਕੱਤਰ, ਬਾਇਓਟੈਕਨੋਲੋਜੀ ਅਤੇ ਸੁਸ਼੍ਰੀ ਪੁਨਯ ਸਲਿਲਾ ਸ਼੍ਰੀਵਾਸਤਵ, ਪ੍ਰਧਾਨ ਮੰਤਰੀ ਦੇ ਐਡੀਸ਼ਨਲ ਸਕੱਤਰ ਨੇ ਹਿੱਸਾ ਲਿਆ।

ਸਿਹਤ ਸਕੱਤਰ ਦੁਆਰਾ ਕੋਵਿਡ-19 ਦੀ ਗਲੋਬਲ ਸਥਿਤੀ ਨੂੰ ਲੈ ਕੇ ਵਿਆਪਕ ਜਾਣਕਾਰੀ ਦਿੱਤੀ ਗਈ। ਇਸ ਵਿੱਚ ਸਾਰਸ-ਕੋਵਿਡ-2 ਵਾਇਰਸ ਦੇ ਕੁਝ ਨਵੇਂ ਵੈਰੀਏਂਟ ਬਾਰੇ ਦੱਸਿਆ ਗਿਆ, ਜਿਵੇਂ ਕਿ ਬੀਏ.2.86 (ਪਿਰੋਲਾ) ਅਤੇ ਈਜੀ.5 (ਏਰੀਸ) ਆਦਿ, ਜਿਨ੍ਹਾਂ ਦੇ ਮਾਮਲੇ ਵਿਸ਼ਵ ਪੱਧਰ ’ਤੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਜਿੱਥੇ ਈਜੀ.5 (ਏਰੀਸ) 50 ਤੋਂ ਅਧਿਕ ਦੇਸ਼ਾਂ ਵਿੱਚ ਰਿਪੋਰਟ ਕੀਤਾ ਗਿਆ ਹੈ, ਉੱਥੇ ਹੀ ਵੈਰੀਏਂਟ ਬੀਏ.2.86 (ਪਿਰੋਲਾ) ਚਾਰ ਦੇਸ਼ਾਂ ਵਿੱਆਚ ਪਾਇਆ ਗਿਆ ਹੈ।

ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਪਿਛਲੇ ਸੱਤ ਦਿਨਾਂ ਵਿੱਚ ਵਿਸ਼ਵ ਪੱਧਰ ’ਤੇ ਕੋਵਿਡ-19 ਦੇ ਕੁੱਲ 2,96,219 ਨਵੇਂ ਮਾਮਲੇ ਸਾਹਮਣੇ ਆਏ। ਗਲੋਬਲ ਆਬਾਦੀ ਵਿੱਚ ਲਗਭਗ 17 ਪ੍ਰਤੀਸ਼ਤ ਜਗ੍ਹਾ ਰੱਖਣ ਵਾਲੇ ਭਾਰਤ ਵਿੱਚ ਪਿਛਲੇ ਹਫ਼ਤੇ ਵਿੱਚ ਸਿਰਫ਼ 223 ਮਾਮਲੇ (ਗਲੋਬਲ ਨਵੇਂ ਮਾਮਲਿਆਂ ਦਾ 0.075 ਪ੍ਰਤੀਸ਼ਤ) ਦਰਜ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਦਾ ਰੋਜ਼ਾਨਾ ਔਸਤ 50 ਤੋਂ ਹੇਠਾਂ ਹੈ ਅਤੇ ਦੇਸ਼ ਹਫ਼ਤਾਵਾਰੀ ਟੈਸਟ ਪਾਜੀਟਿਵਿਟੀ ਦਰ ਨੂੰ 0.2 ਪ੍ਰਤੀਸ਼ਤ ਤੋਂ ਹੇਠਾਂ ਰੱਖਣ ਵਿੱਚ ਕਾਮਯਾਬ ਰਿਹਾ ਹੈ। ਭਾਰਤ ਵਿੱਚ ਮਿਲ ਰਹੇ ਵਿਭਿੰਨ ਵੈਰੀਏਂਟ ਦੀ ਜੀਨੋਮ ਸੀਕਵੇਂਸਿੰਗ ਬਾਰੇ ਵੀ ਦੱਸਿਆ ਗਿਆ।

ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਡਾ. ਪੀ.ਕੇ.ਮਿਸ਼ਰਾ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਸਥਿਰ ਬਣੀ ਹੋਈ ਹੈ ਅਤੇ ਦੇਸ਼ ਵਿੱਚ ਜਨਤਕ ਸਿਹਤ ਪ੍ਰਣਾਲੀਆਂ ਪੂਰੀ ਤਰ੍ਹਾਂ ਤਿਆਰ ਹਨ। ਫਿਰ ਵੀ ਜ਼ਰੂਰਤ ਹੈ ਕਿ ਆਈਐੱਲਆਈ/ਐੱਸਏਆਰਆਈ ਦੇ ਮਾਮਲਿਆਂ ਦੇ ਰੁਝਾਨਾਂ ’ਤੇ ਰਾਜ ਨਜ਼ਰ ਰਖੱਣ ਅਤੇ ਲੋੜੀਂਦੇ ਨਮੂਨੇ ਭੇਜਣ ਤਾਕਿ ਪੂਰੀ ਜੀਨੋਮ ਸੀਕਵੈਂਸਿੰਗ ਵਿੱਚ ਤੇਜ਼ੀ ਲਿਆਉਂਦੇ ਹੋਏ ਕੋਵਿਡ-19 ਦੇ ਟੈਸਟ ਕੀਤੇ ਜਾ ਸਕਣ ਅਤੇ ਨਵੇਂ ਗਲੋਬਲ ਵੈਰੀਏਂਟ ’ਤੇ ਕੜੀ ਨਜ਼ਰ ਬਣਾਈ ਰੱਖੀ ਜਾ ਸਕੇ।

*****

ਐੱਮਵੀ(Release ID: 1951012) Visitor Counter : 74