ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਦੱਖਣ ਅਫਰੀਕਾ ਅਤੇ ਗ੍ਰੀਸ ਦਾ ਦੌਰਾ (22-25 ਅਗਸਤ, 2023)
Posted On:
19 AUG 2023 11:30AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੱਖਣ ਅਫਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮਾਟਾਮੇਲਾ ਸਿਰਿਲ ਰਾਮਫੋਸਾ (Matamela Cyril Ramaphosa) ਦੇ ਸੱਦੇ ‘ਤੇ 15ਵੇਂ ਬ੍ਰਿਕਸ ਸਮਿਟ ਵਿੱਚ ਹਿੱਸਾ ਲੈਣ ਦੇ ਲਈ 22-24 ਅਗਸਤ ਤੱਕ ਦੱਖਣ ਅਫਰੀਕਾ ਦੇ ਜੌਹਾਂਸਬਰਗ ਦਾ ਦੌਰਾ ਕਰਨਗੇ।
ਇਹ 2019 ਦੇ ਬਾਅਦ ਪਹਿਲਾ ਵਿਅਕਤੀਗਤ ਬ੍ਰਿਕਸ ਸਮਿਟ ਹੋਵੇਗਾ। ਸਮਿਟ ਸਮੂਹ ਦੁਆਰਾ ਸ਼ੁਰੂ ਕੀਤੀ ਗਈ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਗਤੀਵਿਧੀ (Activity) ਦੇ ਭਵਿੱਖ ਦੇ ਖੇਤਰਾਂ ਦੀ ਪਹਿਚਾਣ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਬ੍ਰਿਕਸ ਸਮਿਟ ਦੇ ਬਾਅਦ ਆਯੋਜਿਤ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ “ਬ੍ਰਿਕਸ- ਅਫਰੀਕਾ ਆਉਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ” ਵਿੱਚ ਵੀ ਹਿੱਸਾ ਲੈਣਗੇ, ਜਿਸ ਵਿੱਚ ਦੱਖਣ ਅਫਰੀਕਾ ਦੁਆਰਾ ਸੱਦੇ ਹੋਰ ਦੇਸ਼ ਵੀ ਸ਼ਾਮਲ ਹੋਣਗੇ।
ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਜੌਹਾਂਸਬਰਗ ਵਿੱਚ ਉਪਸਥਿਤ ਕੁਝ ਨੇਤਾਵਾਂ ਦੇ ਨਾਲ ਦੁਵੱਲੀ ਮੀਟਿੰਗਾਂ ਕਰਨਗੇ।
ਦੱਖਣ ਅਫਰੀਕਾ ਦੇ ਆਪਣੇ ਦੌਰੇ ਦੇ ਬਾਅਦ, ਪ੍ਰਧਾਨ ਮੰਤਰੀ ਗ੍ਰੀਸ ਦੇ ਪ੍ਰਧਾਨ ਮੰਤਰੀ ਸ਼੍ਰੀ ਕਿਆਰੀਕੋਸ ਮਿਤਸੋਟਾਕਿਸ (Kyriakos Mitsotakis) ਦੇ ਸੱਦੇ ‘ਤੇ 25 ਅਗਸਤ, 2023 ਨੂੰ ਗ੍ਰੀਸ ਦੀ ਅਧਿਕਾਰਿਕ ਯਾਤਰਾ ਕਰਨਗੇ। ਇਹ 40 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਗ੍ਰੀਸ ਯਾਤਰਾ ਹੋਵੇਗੀ।
ਭਾਰਤ ਅਤੇ ਗ੍ਰੀਸ ਦਰਮਿਆਨ ਸੱਭਿਆਗਤ ਸਬੰਧ ਹਨ, ਜੋ ਹਾਲ ਦੇ ਵਰ੍ਹਿਆਂ ਵਿੱਚ ਸਮੁੰਦਰੀ ਟ੍ਰਾਂਸਪੋਰਟ, ਰੱਖਿਆ, ਵਪਾਰ ਅਤੇ ਨਿਵੇਸ਼ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਜਿਹੇ ਖੇਤਰਾਂ ਵਿੱਚ ਸਹਿਯੋਗ ਦੇ ਮਾਧਿਅਮ ਨਾਲ ਮਜ਼ਬੂਤ ਹੋਏ ਹਨ। ਪ੍ਰਧਾਨ ਮੰਤਰੀ ਸਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮਿਤਸੋਟਾਕਿਸ (Mitsotakis) ਦੇ ਨਾਲ ਗੱਲਬਾਤ ਕਰਨਗੇ। ਇਹ ਦੋਵੇਂ ਦੇਸਾਂ ਦੇ ਵਪਾਰਕ ਨੇਤਾਵਾਂ ਦੇ ਨਾਲ-ਨਾਲ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਵੀ ਪਰੰਪਰਾਗਤ ਗੱਲਬਾਤ ਕਰਨਗੇ।
***********
ਡੀਐੱਸ
(Release ID: 1950868)
Visitor Counter : 98
Read this release in:
Tamil
,
English
,
Urdu
,
Hindi
,
Manipuri
,
Bengali
,
Gujarati
,
Odia
,
Telugu
,
Kannada
,
Malayalam