ਮੰਤਰੀ ਮੰਡਲ
ਕੈਬਨਿਟ ਨੇ ਮੈਡੀਕਲ ਉਤਪਾਦ ਰੈਗੂਲੇਸ਼ਨ ਦੇ ਖੇਤਰ ਵਿੱਚ ਭਾਰਤ ਅਤੇ ਸੂਰੀਨਾਮ ਦੇ ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
16 AUG 2023 4:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਗਣਰਾਜ ਦੀ ਸਰਕਾਰ ਅਤੇ ਸਿਹਤ ਮੰਤਰਾਲਾ, ਸੂਰੀਨਾਮ ਗਣਰਾਜ ਦੀ ਸਰਕਾਰ ਦੇ ਦਰਮਿਆਨ, ਮੈਡੀਕਲ ਉਤਪਾਦ ਨਿਯਮ ਦੇ ਖੇਤਰ ਵਿੱਚ ਸਹਿਯੋਗ 'ਤੇ, 4 ਜੂਨ, 2023 ਨੂੰ ਹਸਤਾਖਰ ਕੀਤੇ ਗਏ ਇੱਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ। ਇਸ 'ਤੇ ਭਾਰਤ ਦੇ ਰਾਸ਼ਟਰਪਤੀ ਦੀ ਸੂਰੀਨਾਮ ਯਾਤਰਾ ਦੌਰਾਨ ਹਸਤਾਖਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਦਾ ਉਦੇਸ਼ ਮੈਡੀਕਲ ਉਤਪਾਦਾਂ ਨਾਲ ਸਬੰਧਿਤ ਕਾਨੂੰਨਾਂ ਅਤੇ ਨਿਯਮਾਂ ਦੇ ਨਾਲ-ਨਾਲ ਹੋਰ ਸਬੰਧਿਤ ਮਾਮਲਿਆਂ 'ਤੇ ਰਚਨਾਤਮਕ ਗੱਲਬਾਤ ਦੀ ਸੁਵਿਧਾ ਦੇਣਾ ਹੈ।
ਇਹ ਸਮਝੌਤਾ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਅਤੇ ਸਿਹਤ ਮੰਤਰਾਲਾ, ਸੂਰੀਨਾਮ ਗਣਰਾਜ ਦੀ ਸਰਕਾਰ ਦਰਮਿਆਨ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਅਨੁਸਾਰ ਮੈਡੀਕਲ ਉਤਪਾਦਾਂ ਦੇ ਨਿਯਮ ਨਾਲ ਸਬੰਧਿਤ ਮਾਮਲਿਆਂ ਵਿੱਚ ਉਪਯੋਗੀ ਸਹਿਯੋਗ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇੱਕ ਢਾਂਚਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੋਨਾਂ ਰੈਗੂਲੇਟਰੀ ਅਥਾਰਿਟੀਆਂ ਦੇ ਦਰਮਿਆਨ ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਨਿਮਨਲਿਖਿਤ ਸ਼ਾਮਲ ਹਨ:
- ਇੱਕ ਦੂਸਰੇ ਦੇ ਰੈਗੂਲੇਟਰੀ ਢਾਂਚੇ, ਜ਼ਰੂਰਤਾਂ ਅਤੇ ਪ੍ਰਕਿਰਿਆਵਾਂ ਦੇ ਪੱਖਾਂ ਦਰਮਿਆਨ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦੋਵਾਂ ਪਾਰਟੀਆਂ ਲਈ ਭਵਿੱਖ ਵਿੱਚ ਰੈਗੂਲੇਟਰੀ ਮਜ਼ਬੂਤੀ ਦੀਆਂ ਪਹਿਲਾਂ ਦੀ ਸੁਵਿਧਾ ਦੇਣਾ,
- ਚੰਗੇ ਪ੍ਰਯੋਗਸ਼ਾਲਾ ਵਿਵਹਾਰਾਂ (ਜੀਐੱਲਪੀ), ਚੰਗੇ ਕਲੀਨਿਕਲ ਵਿਵਹਾਰਾਂ (ਜੀਸੀਪੀ), ਚੰਗੇ ਨਿਰਮਾਣ ਵਿਵਹਾਰਾਂ (ਜੀਐੱਮਪੀ) ਅਤੇ ਚੰਗੇ ਫਾਰਮਾਕੋਵਿਜੀਲੈਂਸ ਵਿਵਹਾਰਾਂ (ਜੀਪੀਵੀਪੀ) ਬਾਰੇ ਜਾਣਕਾਰੀ ਅਤੇ ਸਹਿਯੋਗ ਦਾ ਅਦਾਨ-ਪ੍ਰਦਾਨ।
- ਭਾਰਤੀ ਫਾਰਮਾਕੋਪੀਆ ਦੀ ਮਾਨਤਾ
- ਸੁਰੱਖਿਆ ਜਾਣਕਾਰੀ ਦਾ ਅਦਾਨ-ਪ੍ਰਦਾਨ, ਜਿਸ ਵਿੱਚ ਫਾਰਮਾਕੋਵਿਜੀਲੈਂਸ ਅਤੇ ਪ੍ਰਤੀਕੂਲ ਘਟਨਾਵਾਂ ਸ਼ਾਮਲ ਹਨ, ਜਿੱਥੇ ਦੂਸਰੀ ਧਿਰ ਨਾਲ ਸਬੰਧਿਤ ਇੱਕ ਖਾਸ ਸੁਰੱਖਿਆ ਚਿੰਤਾ ਹੈ। ਇਸ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਨਾਲ ਸਬੰਧਿਤ ਸੁਰੱਖਿਆ ਚਿੰਤਾਵਾਂ ਸ਼ਾਮਲ ਹਨ।
- ਪਾਰਟੀਆਂ ਦੁਆਰਾ ਆਯੋਜਿਤ ਵਿਗਿਆਨਕ ਅਤੇ ਪ੍ਰੈਕਟੀਕਲ ਕਾਨਫਰੰਸਾਂ, ਸਿੰਪੋਜ਼ੀਆ, ਸੈਮੀਨਾਰਾਂ ਅਤੇ ਫੋਰਮਾਂ ਵਿੱਚ ਭਾਗੀਦਾਰੀ।
- ਆਪਸੀ ਸਹਿਮਤੀ ਵਾਲੇ ਖੇਤਰਾਂ ਵਿੱਚ ਸਮਰੱਥਾ ਨਿਰਮਾਣ,
- ਅੰਤਰਰਾਸ਼ਟਰੀ ਮੰਚ 'ਤੇ ਤਾਲਮੇਲ,
- ਸਾਂਝੀ ਦਿਲਚਸਪੀ ਦੇ ਕੋਈ ਹੋਰ ਖੇਤਰ।
ਸਹਿਮਤੀ ਪੱਤਰ ਮੈਡੀਕਲ ਉਤਪਾਦਾਂ ਦੇ ਨਿਰਯਾਤ ਦੀ ਸੁਵਿਧਾ ਦੇਵੇਗਾ ਜਿਸ ਨਾਲ ਵਿਦੇਸ਼ੀ ਮੁਦਰਾ ਦੀ ਆਮਦਨ ਹੋਵੇਗੀ। ਇਹ ਆਤਮਨਿਰਭਰ ਭਾਰਤ ਵੱਲ ਇੱਕ ਕਦਮ ਹੋਵੇਗਾ।
ਰੈਗੂਲੇਟਰੀ ਪ੍ਰਥਾਵਾਂ ਵਿੱਚ ਕਨਵਰਜੈਂਸ ਭਾਰਤ ਤੋਂ ਦਵਾਈਆਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਨਤੀਜੇ ਵਜੋਂ ਫਾਰਮਾ ਸੈਕਟਰ ਵਿੱਚ ਪੜ੍ਹੇ-ਲਿਖੇ ਪ੍ਰੋਫੈਸ਼ਨਲਾਂ ਲਈ ਨੌਕਰੀ ਦੇ ਬਿਹਤਰ ਮੌਕਿਆਂ ਵਿੱਚ ਮਦਦ ਕਰ ਸਕਦਾ ਹੈ। ਦੋਵਾਂ ਦੇਸ਼ਾਂ ਦੀਆਂ ਰੈਗੂਲੇਟਰੀ ਅਥਾਰਿਟੀਆਂ ਦਰਮਿਆਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਕੱਚੇ ਮਾਲ, ਜੈਵਿਕ ਉਤਪਾਦਾਂ, ਮੈਡੀਕਲ ਉਪਕਰਣਾਂ ਅਤੇ ਫਾਰਮਾਸਿਊਟੀਕਲ ਵਰਤੋਂ ਲਈ ਕੌਸਮੈਟਿਕ ਉਤਪਾਦਾਂ ਸਮੇਤ ਫਾਰਮਾਸਿਊਟੀਕਲ ਦੇ ਸਬੰਧ ਵਿੱਚ ਮੈਡੀਕਲ ਉਤਪਾਦਾਂ ਦੇ ਨਿਯਮਾਂ ਦੀ ਬਿਹਤਰ ਸਮਝ ਦੀ ਸੁਵਿਧਾ ਪ੍ਰਦਾਨ ਕਰੇਗਾ।
ਇਹ ਸਹਿਮਤੀ ਪੱਤਰ ਪਾਰਟੀਆਂ ਦੇ ਅਧਿਕਾਰ ਖੇਤਰ ਦੇ ਅੰਦਰ ਮੈਡੀਕਲ ਉਤਪਾਦਾਂ ਅਤੇ ਸਬੰਧਿਤ ਪ੍ਰਸ਼ਾਸਕੀ ਅਤੇ ਰੈਗੂਲੇਟਰੀ ਮਾਮਲਿਆਂ ਨਾਲ ਸਬੰਧਿਤ ਖੇਤਰਾਂ ਵਿੱਚ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
********
ਡੀਐੱਸ/ਐੱਸਕੇ
(Release ID: 1950312)
Visitor Counter : 110
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam