ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਦਵਾਈਆਂ ਦੇ ਰੈਗੂਲੇਸ਼ਨ ਦੇ ਖੇਤਰ ਵਿੱਚ ਭਾਰਤ ਅਤੇ ਸੂਰੀਨਾਮ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 16 AUG 2023 4:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ 4 ਜੂਨ, 2023 ਨੂੰ ਸੂਰੀਨਾਮ ਵਿੱਚ ਇੰਡੀਅਨ ਫਾਰਮਾਕੋਪੀਆ (ਆਈਪੀ) ਦੀ ਮਾਨਤਾ ਲਈ ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਗਣਰਾਜ ਸਰਕਾਰ ਅਤੇ ਸਿਹਤ ਮੰਤਰਾਲਾ, ਸੂਰੀਨਾਮ ਗਣਰਾਜ ਸਰਕਾਰ ਦੇ ਦਰਮਿਆਨ ਹਸਤਾਖਰ ਕੀਤੇ ਗਏ ਇੱਕ ਸਹਿਮਤੀ ਪੱਤਰ (ਐੱਮਓਯੂ) ਬਾਰੇ ਜਾਣੂ ਕਰਵਾਇਆ ਗਿਆ।ਭਾਰਤ ਦੇ ਰਾਸ਼ਟਰਪਤੀ ਦੀ ਸੂਰੀਨਾਮ ਯਾਤਰਾ ਦੌਰਾਨ ਇਸ 'ਤੇ ਹਸਤਾਖਰ ਕੀਤੇ ਗਏ ਸਨ।

ਦੋਵੇਂ ਧਿਰਾਂ ਆਪੋ-ਆਪਣੇ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਦਵਾਈਆਂ ਦੇ ਰੈਗੂਲੇਸ਼ਨ ਦੇ ਖੇਤਰ ਵਿੱਚ ਨਜ਼ਦੀਕੀ ਸਹਿਯੋਗ ਨੂੰ ਵਿਕਸਤ ਕਰਨ ਅਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਦੇ ਮਹੱਤਵ ਨੂੰ ਪਹਿਚਾਣਦੀਆਂ ਹਨ ਅਤੇ ਨਿਮਨਲਿਖਤ 'ਤੇ ਸਹਿਮਤ ਹੋਈਆਂ ਹਨ:

ਇੰਡੀਅਨ ਫਾਰਮਾਕੋਪੀਆ (ਆਈਪੀ) ਨੂੰ ਸੂਰੀਨਾਮ ਵਿੱਚ ਦਵਾਈਆਂ ਲਈ ਮਿਆਰਾਂ ਦੇ ਇੱਕ ਦਸਤਾਵੇਜ ਵਜੋਂ ਸਵੀਕਾਰ ਕਰਨਾ ਤਾਂ ਜੋ ਸੂਰੀਨਾਮ ਵਿੱਚ ਨਿਰਮਿਤ ਅਤੇ/ਜਾਂ ਆਯਾਤ ਕੀਤੀਆਂ ਜਾ ਰਹੀਆਂ ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ;

ਭਾਰਤੀ ਨਿਰਮਾਤਾਵਾਂ ਦੁਆਰਾ ਪ੍ਰਤੀ ਆਈਪੀ ਜਾਰੀ ਕੀਤੇ ਗਏ ਵਿਸ਼ਲੇਸ਼ਣ ਦੇ ਪ੍ਰਮਾਣ ਪੱਤਰ ਨੂੰ ਸਵੀਕਾਰ ਕਰਨਾ ਅਤੇ ਸੂਰੀਨਾਮ ਵਿੱਚ ਦਵਾਈਆਂ ਦੀ ਡੁਪਲੀਕੇਟ ਜਾਂਚ ਦੀ ਜ਼ਰੂਰਤ ਨੂੰ ਖ਼ਤਮ ਕਰਨਾ;

ਗੁਣਵੱਤਾ ਨਿਯੰਤਰਣ ਵਿਸ਼ਲੇਸ਼ਣ ਦੌਰਾਨ ਵਰਤੇ ਜਾਣ ਵਾਲੇ ਵਾਜਬ ਤੌਰ 'ਤੇ ਘੱਟ ਕੀਮਤ 'ਤੇ ਆਈਪੀਸੀ ਤੋਂ ਆਈਪੀਆਰਐੱਸ ਅਤੇ ਅਸ਼ੁੱਧਤਾ ਦੇ ਮਿਆਰ ਪ੍ਰਾਪਤ ਕਰਨ ਲਈ;

ਜੈਨੇਰਿਕ ਦਵਾਈਆਂ ਦੇ ਵਿਕਾਸ ਅਤੇ ਸੂਰੀਨਾਮ ਵਿੱਚ ਕਿਫਾਇਤੀ ਦਵਾਈਆਂ ਦੀ ਉਪਲਬਧਤਾ ਵਿੱਚ ਯੋਗਦਾਨ ਪਾਉਣ ਲਈ ਬਿਹਤਰ ਗੁੰਜਾਇਸ਼ ਪ੍ਰਾਪਤ ਕਰਨ ਲਈ;

ਰੈਗੂਲੇਟਰੀ ਢਾਂਚੇ, ਲੋੜਾਂ ਅਤੇ ਪ੍ਰਕਿਰਿਆਵਾਂ ਵਿੱਚ ਫਾਰਮਾਕੋਪੀਆ ਦੀ ਸਮਝ ਨੂੰ ਉਤਸ਼ਾਹਿਤ ਕਰਨ ਲਈ;

ਆਈਪੀ ਦੇ ਮੋਨੋਗ੍ਰਾਫਾਂ ਦੇ ਵਿਕਾਸ ਨਾਲ ਸਬੰਧਿਤ ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਲਈ;

ਜਨਤਕ ਸਿਹਤ ਨਾਲ ਸਬੰਧਿਤ ਜਾਂ ਉਨ੍ਹਾਂ ਦੇ ਸਬੰਧ ਵਿੱਚ ਸੇਵਾਵਾਂ ਦੇ ਪ੍ਰਬੰਧ ਵਿੱਚ ਰੈਗੂਲੇਟਰੀ ਅਥਾਰਟੀਆਂ ਦੀ ਯੋਗਤਾ ਨੂੰ ਵਧਾਉਣ ਲਈ, ਉਨ੍ਹਾਂ ਦੀ ਸਬੰਧਿਤ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ;

ਮੋਨੋਗ੍ਰਾਫਾਂ ਅਤੇ ਭਵਿੱਖ ਦੀਆਂ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਆਪਸੀ ਲਾਭ ਦੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਲਈ।

ਸਹਿਮਤੀ ਪੱਤਰ ਮੈਡੀਕਲ ਉਤਪਾਦਾਂ ਦੇ ਨਿਰਯਾਤ ਦੀ ਸਹੂਲਤ ਦੇਵੇਗਾ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਮਾਈ ਹੋਵੇਗੀ। ਇਹ ਆਤਮਨਿਰਭਰ ਭਾਰਤ ਵੱਲ ਇੱਕ ਕਦਮ ਹੋਵੇਗਾ।

ਇੰਡੀਅਨ ਫਾਰਮਾਕੋਪੀਆ ਮਿਆਰਾਂ ਦੀ ਅੰਤਰਰਾਸ਼ਟਰੀ ਮਾਨਤਾ ਦੇ ਭਾਰਤੀ ਫਾਰਮਾਸਿਊਟੀਕਲਸ ਸੈਕਟਰ ਨੂੰ ਕਈ ਫਾਇਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

ਇਹ ਇਨ੍ਹਾਂ ਦੇਸ਼ਾਂ ਨੂੰ ਭਾਰਤੀ ਫਾਰਮਾਸਿਊਟੀਕਲ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਵੇਗਾ ਕਿਉਂਕਿ ਇਹ ਡਬਲ ਰੈਗੂਲੇਸ਼ਨ, ਟੈਸਟਿੰਗ ਵਿੱਚ ਡੁਪਲੀਕੇਸ਼ਨ ਅਤੇ ਆਯਾਤ ਜਾਂਚ ਤੋਂ ਬਾਅਦ ਦੀ ਜਾਂਚ ਨੂੰ ਖਤਮ ਕਰੇਗਾ। ਇਸ ਤਰ੍ਹਾਂ ਭਾਰਤੀ ਦਵਾਈਆਂ ਦੇ ਨਿਰਯਾਤਕ ਮੁਕਾਬਲੇਬਾਜ਼ੀ ਵਿੱਚ ਅੱਗੇ ਵਧਣਗੇ ਅਤੇ ਵਪਾਰ ਵਧੇਰੇ ਲਾਹੇਵੰਦ ਹੋ ਜਾਵੇਗਾ।

ਇਸ ਤੋਂ ਇਲਾਵਾ, ਆਯਾਤ ਕਰਨ ਵਾਲੇ ਦੇਸ਼ਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੁਣਵੱਤਾ ਵਾਲੇ ਭਾਰਤੀ ਮੈਡੀਕਲ ਉਤਪਾਦਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ।

ਆਯਾਤ ਕਰਨ ਵਾਲੇ ਦੇਸ਼ਾਂ ਦੇ ਨਿਰਮਾਤਾਵਾਂ ਕੋਲ ਆਪਣੇ ਨਾਗਰਿਕਾਂ ਨੂੰ ਸਸਤੀਆਂ ਦਵਾਈਆਂ ਦੀ ਉਪਲਬਧਤਾ ਵਿੱਚ ਯੋਗਦਾਨ ਪਾਉਣ ਵਾਲੀਆਂ ਜੈਨੇਰਿਕ ਦਵਾਈਆਂ ਦੇ ਵਿਕਾਸ ਲਈ ਬਿਹਤਰ ਗੁੰਜਾਇਸ਼ ਹੋਵੇਗੀ।

ਵੱਖ-ਵੱਖ ਸੰਦਰਭ ਮਾਪਦੰਡ ਅਤੇ ਅਸ਼ੁੱਧਤਾ ਮਾਪਦੰਡ ਇਨ੍ਹਾਂ ਨਿਰਮਾਤਾਵਾਂ ਲਈ ਇੱਕ ਵਾਜਬ ਕੀਮਤ 'ਤੇ ਉਪਲਬਧ ਹੋਣਗੇ।

ਰੈਗੂਲੇਟਰੀ ਪ੍ਰੈਕਟਿਸਿਜ਼ ਵਿੱਚ ਕਨਵਰਜੈਂਸ ਭਾਰਤ ਤੋਂ ਦਵਾਈਆਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਨਤੀਜੇ ਵਜੋਂ ਫਾਰਮਾਸਿਊਟੀਕਲ ਸੈਕਟਰ ਵਿੱਚ ਪੜ੍ਹੇ-ਲਿਖੇ ਪੇਸ਼ੇਵਰਾਂ ਲਈ ਰੋਜ਼ਗਾਰ ਦੇ ਬਿਹਤਰ ਮੌਕਿਆਂ ਵਿੱਚ ਮਦਦ ਕਰ ਸਕਦਾ ਹੈ।

ਇੰਡੀਅਨ ਫਾਰਮਾਕੋਪੀਆ (ਆਈਪੀ) ਨੂੰ ਅਧਿਕਾਰਤ ਤੌਰ 'ਤੇ ਪੰਜ (5) ਦੇਸ਼ਾਂ ਵਲੋਂ ਮਾਨਤਾ ਪ੍ਰਾਪਤ ਹੈ: ਅਫ਼ਗ਼ਾਨਿਸਤਾਨ, ਘਾਨਾ, ਨੇਪਾਲ, ਮਾਰੀਸ਼ਸ ਅਤੇ ਸੂਰੀਨਾਮ ਗਣਰਾਜ। ਮੰਤਰਾਲਾ ਉਨ੍ਹਾਂ ਦੇਸ਼ਾਂ ਦਾ ਵਿਸਤਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਆਈਪੀ ਨੂੰ ਮਾਨਤਾ ਦਿੰਦੇ ਹਨ।

 

 

*****

 

ਡੀਐੱਸ/ਐੱਸਕੇ 



(Release ID: 1949610) Visitor Counter : 98