ਪ੍ਰਧਾਨ ਮੰਤਰੀ ਦਫਤਰ

ਅਧਿਕ ਸੁਵਿਧਾਵਾਂ ਵਾਲੀਆਂ ਕਲਿਆਣਕਾਰੀ ਯੋਜਨਾਵਾਂ ਨਾਲ ਰਿਟਾਇਰਡ ਸੈਨਿਕਾਂ ਦਾ ਜੀਵਨ ਪੱਧਰ ਬਿਹਤਰ ਹੋਵੇਗਾ: ਪ੍ਰਧਾਨ ਮੰਤਰੀ

Posted On: 11 AUG 2023 8:52PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਰਿਟਾਇਰਡ ਸੈਨਿਕਾਂ ਦੇ ਲਈ ਉਨੰਤ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਇਨ੍ਹਾਂ ਸੈਨਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।

 

ਕੇਂਦਰੀ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਦੇਸ਼ ਰਿਟਾਇਰਡ ਸੈਨਿਕਾਂ ਦੀ ਭਲਾਈ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਨੀਤੀ ਦੇ ਅਨੁਰੂਪ, ਰਿਟਾਇਰਡ ਸੈਨਿਕਾਂ ਦੇ ਲਈ ਕਲਿਆਣ ਯੋਜਨਾਵਾਂ ਦੇ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ।

 

  1. ਹਵਲਦਾਰ/ਬਰਾਬਰ ਦੀਆਂ ਵਿਧਵਾਵਾਂ ਨੂੰ 20,000 ਰੁਪਏ ਤੋਂ 50,000 ਰੁਪਏ ਤੱਕ ਦੀ ਵੋਕੇਸ਼ਨਲ ਟ੍ਰੇਨਿੰਗ ਗ੍ਰਾਂਟ।

  2. ਗ਼ੈਰ-ਪੈਂਸ਼ਨਭੋਗੀ ਰਿਟਾਇਰਡ ਸੈਨਿਕਾਂ/ਉਨ੍ਹਾਂ ਦੀ ਵਿਧਵਾਵਾਂ ਨੂੰ 30,000 ਰੁਪਏ ਤੋਂ 50,000 ਰੁਪਏ ਤੱਕ ਦੀ ਮੈਡੀਕਲ ਗ੍ਰਾਂਟ।

  3. ਗੰਭੀਰ ਬਿਮਾਰੀਆਂ ਦੇ ਲਈ ਗ਼ੈਰ-ਪੈਂਸ਼ਨਭੋਗੀ ਰਿਟਾਇਰਡ ਸੈਨਿਕਾਂ/ਸਾਰੇ ਰੈਂਕਾਂ ਦੇ ਅਧਿਕਾਰੀਆਂ ਦੀਆਂ ਵਿਧਵਾਵਾਂ ਦੇ ਲਈ ਗ੍ਰਾਂਟ 1.25 ਲੱਖ ਰੁਪਏ ਤੋਂ ਵਧਾ ਕੇ 1.50 ਲੱਖ ਰੁਪਏ।

ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਭਾਰਤ ਨੂੰ ਉਨ੍ਹਾਂ ਬਹਾਦਰ ਰਿਟਾਇਰਡ ਸੈਨਿਕਾਂ ‘ਤੇ ਮਾਣ ਹੈ ਜਿਨ੍ਹਾਂ ਨੇ ਸੇਵਾ ਵਿੱਚ ਰਹਿੰਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ। ਉਨ੍ਹਾਂ ਦੇ ਲਈ ਅਧਿਕ ਸੁਵਿਧਾਵਾਂ ਦੇ ਨਾਲ ਲਾਗੂ ਕੀਤੀਆਂ ਗਈਆਂ ਕਲਿਆਣਕਾਰੀ ਯੋਜਨਾਵਾਂ ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਬਹੁਤ ਹਦ ਤੱਕ ਸੁਧਾਰ ਰਹੇਗਾ।”

 

******

ਡੀਐੱਸ



(Release ID: 1948065) Visitor Counter : 94