ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ
ਦੋਹਾਂ ਰਾਜਨੇਤਾਵਾਂ ਨੇ ਭਾਰਤ-ਨੇਪਾਲ ਦੁਵੱਲੇ ਸਹਿਯੋਗ ਦੇ ਵਿਭਿੰਨ ਪਹਿਲੂਆਂ ਦੀ ਸਮੀਖਿਆ ਕੀਤੀ
ਦੋਹਾਂ ਰਾਜਨੇਤਾਵਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਚੰਡ ਦੀ ਹਾਲ ਦੀ ਭਾਰਤ ਯਾਤਰਾ ਦੇ ਦੌਰਾਨ ਹੋਈਆਂ ਚਰਚਾਵਾਂ ਦਾ ਅਨੁਸਰਣ ਕੀਤਾ
ਨੇਪਾਲ, ਭਾਰਤ ਦੇ ‘ਪੜੋਸੀ ਪ੍ਰਥਮ ’ (Neighbourhood First) ਨੀਤੀ ਵਿੱਚ ਪ੍ਰਮੁੱਖ ਭਾਗੀਦਾਰ ਹੈ
Posted On:
05 AUG 2023 6:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਦੋਹਾਂ ਰਾਜਨੇਤਾਵਾਂ ਨੇ ਭਾਰਤ-ਨੇਪਾਲ ਦੁਵੱਲੇ ਸਹਿਯੋਗ ਦੇ ਵਿਭਿੰਨ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ 31 ਮਈ ਤੋਂ 3 ਜੂਨ 2023 ਤੱਕ ਪ੍ਰਧਾਨ ਮੰਤਰੀ ਸ਼੍ਰੀ ਪ੍ਰਚੰਡ ਦੀ ਭਾਰਤ ਦੀ ਹਾਲ ਦੀ ਯਾਤਰਾ ਦੇ ਦੌਰਾਨ ਹੋਈਆਂ ਚਰਚਾਵਾਂ ਦਾ ਅਨੁਸਰਣ ਕੀਤਾ, ਤਾਕਿ ਦੁਵੱਲੀ ਸਾਂਝੀਦਾਰੀ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਦੋਨਾਂ ਦੇ ਦਰਮਿਆਨ ਦੋਸਤੀ ਦੇ ਗਹਿਰੇ ਸਬੰਧਾਂ ਨੂੰ ਹੋਰ ਮਜ਼ਬੂਤਾ ਕੀਤਾ ਜਾ ਸਕੇ।
ਇੱਕ ਕਰੀਬੀ ਅਤੇ ਦੋਸਤਾਨਾ ਪੜੋਸੀ ਨੇਪਾਲ, ਭਾਰਤ ਦੀ ‘ਪੜੋਸੀ ਪ੍ਰਥਮ’ (Neighbourhood First) ਨੀਤੀ ਦਾ ਇੱਕ ਪ੍ਰਮੁੱਖ ਭਾਗੀਦਾਰ ਹੈ।
ਇਹ ਟੈਲੀਫੋਨ ਗੱਲਬਾਤ ਦੋਨਾਂ ਦੇਸ਼ਾਂ ਦੇ ਦਰਮਿਆਨ ਉੱਚ ਪੱਧਰ ‘ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦੀ ਪਰੰਪਰਾ ਨੂੰ ਨਿਰੰਤਰਤਾ ਨੂੰ ਰੇਖਾਂਕਿਤ ਕਰਦੀ ਹੈ।
*******
ਡੀਐੱਸ/ਐੱਸਟੀ
(Release ID: 1946145)
Visitor Counter : 136
Read this release in:
Kannada
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam