ਪ੍ਰਧਾਨ ਮੰਤਰੀ ਦਫਤਰ
ਰਾਜਸਥਾਨ ਵਿੱਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਦੀ ਉਪਸਥਿਤੀ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦਾ ਟਵੀਟ
प्रविष्टि तिथि:
27 JUL 2023 10:42AM by PIB Chandigarh
ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੁਆਰਾ ਰਾਜ ਵਿੱਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੀ ਉਪਸਥਿਤੀ ਦੇ ਸਬੰਧ ਵਿੱਚ ਕੀਤੇ ਗਏ ਇੱਕ ਟਵੀਟ ਦੇ ਉੱਤਰ ਵਿੱਚ ਨਿਮਨਲਿਖਿਤ ਟਵੀਟ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਸੀਕਰ ਦੇ ਦੌਰੇ ‘ਤੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
‘‘ਸ਼੍ਰੀ ਅਸ਼ੋਕ ਗਹਿਲੋਤ (@ashokgehlot51) ਜੀ, ਪ੍ਰੋਟੋਕੋਲ ਦੇ ਅਨੁਸਾਰ, ਤੁਹਾਨੂੰ ਵਿਧੀਵਤ ਸੱਦਾ ਦਿੱਤਾ ਗਿਆ ਸੀ ਅਤੇ ਤੁਹਾਡਾ ਭਾਸ਼ਣ ਵੀ ਰੱਖਿਆ ਗਿਆ ਸੀ। ਲੇਕਿਨ, ਤੁਹਾਡੇ ਆਫਿਸ ਨੇ ਦੱਸਿਆ ਕਿ ਤੁਸੀਂ ਸ਼ਾਮਲ ਨਹੀਂ ਹੋ ਸਕੋਗੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਦੀਆਂ ਪਿਛਲੀਆਂ ਯਾਤਰਾਵਾਂ ਦੇ ਦੌਰਾਨ ਵੀ ਤੁਹਾਨੂੰ ਹਮੇਸ਼ਾ ਸੱਦਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੀ ਉਪਸਥਿਤੀ ਨਾਲ ਉਨ੍ਹਾਂ ਪ੍ਰੋਗਰਾਮਾਂ ਦੀ ਸ਼ੋਭਾ ਵੀ ਵਧਾਈ ਹੈ। ਅੱਜ ਦੇ ਪ੍ਰੋਗਰਾਮ ਵਿੱਚ ਵੀ ਤੁਹਾਡਾ ਬਹੁਤ-ਬਹੁਤ ਸੁਆਗਤ ਹੈ। ਵਿਕਾਸ ਕਾਰਜਾਂ ਨਾਲ ਜੁੜੀ ਤਖ਼ਤੀ (plaque) ‘ਤੇ ਵੀ ਤੁਹਾਡਾ ਨਾਮ ਪ੍ਰਮੁੱਖਤਾ ਨਾਲ ਅੰਕਿਤ ਹੈ।
‘‘ਹਾਲ ਹੀ ਵਿੱਚ ਤੁਹਾਨੂੰ ਲਗੀ ਚੋਟ ਦੀ ਵਜ੍ਹਾ ਨਾਲ ਅਗਰ ਕੋਈ ਸਰੀਰਕ ਪਰੇਸ਼ਾਨੀ ਨਾ ਹੋਵੇ, ਤਾਂ ਕਾਰਜਕ੍ਰਮ ਵਿੱਚ ਤੁਸੀਂ ਜ਼ਰੂਰ ਸ਼ਾਮਲ ਹੋਵੋ ਅਤੇ ਇਸ ਦੀ ਸ਼ੋਭਾ ਵਧਾਓ।’’
*****
ਡੀਐੱਸ/ਏਕੇ
(रिलीज़ आईडी: 1943280)
आगंतुक पटल : 153
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam