ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਤੋਮਰ ਅਤੇ ਨੇਪਾਲ ਸਰਕਾਰ ਦੇ ਖੇਤੀਬਾੜੀ ਅਤੇ ਪਸ਼ੂਧਨ ਵਿਕਾਸ ਮੰਤਰੀ ਡਾ. ਬੇਦੂ ਰਾਮ ਭੁਸਾਲ ਦੀ ਮੌਜੂਦਗੀ ਵਿੱਚ ਪਹਿਲੇ ਗਲੋਬਲ ਫੂਡ ਰੈਗੂਲੇਟਰ ਸੰਮੇਲਨ 2023 ਦਾ ਉਦਘਾਟਨ ਕੀਤਾ


ਗਲੋਬਲ ਸਸਟੇਨੇਬਲ ਵਿਕਾਸ ਲਈ ਅਨਾਜ, ਫੂਡ ਸੇਫਟੀ ਅਤੇ ਫੂਡ ਸੁਰੱਖਿਆ ਦੇ ਮੁੱਦਿਆਂ ’ਤੇ ਗਹਿਰਾਈ ਨਾਲ ਵਿਚਾਰ ਕਰਨਾ ਅਤਿਅੰਤ ਮਹੱਤਵਪੂਰਨ ਹੈ। ਵੰਨ ਹੈਲਥ ਦ੍ਰਿਸ਼ਟੀਕੋਣ ਦੇ ਤਹਿਤ ਇੱਕ ਈਕੋ-ਸਿਸਟਮ ਬਣਾਉਣਾ ਫੂਡ ਰੈਗੁਲੇਟਰਾਂ ਦਾ ਅਤਿਅਧਿਕ ਜ਼ਿੰਮੇਵਾਰ ਕੰਮ ਹੈ: ਡਾ. ਮਾਂਡਵੀਯਾ

“ਸੰਤੁਲਿਤ, ਸੁਰੱਖਿਅਤ ਅਤੇ ਪੌਸ਼ਟਿਕ ਆਹਾਰ ਨਿਵਾਰਕ ਦੇਖਭਾਲ ਹੈ, ਜੋ ਸਾਡੀ ਸਿਹਤ ਅਤੇ ਭਲਾਈ ਸੁਨਿਸ਼ਚਿਤ ਕਰਦੀ ਹੈ”

ਭਾਰਤ ਵਿੱਚ ਖੇਤੀਬਾੜੀ ਖੇਤਰ ਅਤੇ ਫੂਡ ਇੰਡਸਟ੍ਰੀ ਦੇ ਆਕਾਰ ਅਤੇ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਖੇਤੀਬਾੜੀ ਇਨਪੁਟ ਤੋਂ ਲੈ ਕੇ ਉਤਪਾਦ ਨੂੰ ਅੰਤਿਮ ਉਪਭੋਗਤਾ ਤੱਕ ਪਹੁੰਚਾਉਣ ਤੱਕ ਸੰਪੂਰਨ ਮੁੱਲ ਲੜੀ ਨੈੱਟਵਰਕ ਨੂੰ ਇੱਕ ਇਕੀ ਵਜੋਂ ਮੰਨਣਾ ਮਹੱਤਵਪੂਰਨ ਹੈ: ਸ਼੍ਰੀ ਨਰੇਂਦਰ ਤੋਮਰ

Posted On: 20 JUL 2023 12:57PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲੀ ਮੰਤਰੀ, ਸ਼੍ਰੀ ਨਰੇਂਦਰ ਤੋਮਰ ਅਤੇ ਵਿਸ਼ੇਸ਼ ਮਹਿਮਾਨ ਨੇਪਾਲ ਸਰਕਾਰ ਦੇ ਖੇਤੀਬਾੜੀ ਅਤੇ ਪਸ਼ੂਧਨ ਵਿਕਾਸ ਮੰਤਰੀ ਡਾ. ਬੇਦੂ ਰਾਮ ਭੁਸਾਲ ਦੀ ਮੌਜੂਦਗੀ ਵਿੱਚ ਅੱਜ ਇੱਥੇ ਹੁਣ ਤੱਕ ਦੇ ਸਭ ਤੋਂ ਪਹਿਲੇ ਗਲੋਬਲ ਫੂਡ ਰੈਗੂਲੇਟਰ ਸਮਿਟ 2023 ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋ. ਐੱਸ.ਪੀ.ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਨ ਪਵਾਰ ਵੀ ਮੌਜੂਦ ਸਨ। ਇਹ ਸਮਿਟ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫਐੱਸਐੱਸਏਆਈ) ਦਾ ਇੱਕ ਯਤਨ ਹੈ, ਜੋ ਖੁਰਾਕ ਮੁੱਲ ਲੜੀ ਵਿੱਚ ਖੁਰਾਕ ਸੁਰੱਖਿਆ ਪ੍ਰਣਾਲੀਆਂ ਅਤੇ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਦ੍ਰਿਸ਼ਟੀਕੋਣ ਦਾ ਅਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੁਰਾਕ ਰੈਗੂਲੇਟਰਾਂ ਦਾ ਇੱਕ ਗਲੋਬਲ ਪਲੈਟਫਾਰਮ ਤਿਆਰ ਕਰਦਾ ਹੈ।

 

 

ਡਾ. ਮਾਂਡਵੀਯਾ ਨੇ ਕਿਹਾ ਕਿ “ਸੁਰੱਖਿਅਤ ਭੋਜਨ ਅਤੇ ਚੰਗੀ ਸਿਹਤ ਇੱਕ ਦੂਸਰੇ ਦੇ ਪੂਰਕ ਹਨ। ਸੰਤੁਲਿਤ, ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਨਿਵਾਰਕ ਦੇਖਭਾਲ ਵਜੋਂ ਕੰਮ ਕਰਦਾ ਹੈ ਅਤੇ ਸਾਡੀ ਸਿਹਤ ਅਤੇ ਭਲਾਈ ਸੁਨਿਸ਼ਚਿਤ ਕਰਦਾ ਹੈ।” ਖੁਰਾਕ ਸੁਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਗਲੋਬਲ ਟਿਕਾਊ ਵਿਕਾਸ ਲਈ ਅਨਾਜ, ਫੂਡ ਸੇਫਟੀ ਅਤੇ ਫੂਡ ਸੁਰੱਖਿਆ ਦੇ ਮੁੱਦਿਆਂ ’ਤੇ ਗਹਿਰਾਈ ਨਾਲ ਵਿਚਾਰ ਕਰਨਾ ਅਤਿਅੰਤ ਮਹੱਤਵਪੂਰਨ ਹੈ। ਵੰਨ ਹੈਲਥ ਦ੍ਰਿਸ਼ਟੀਕੋਣ ਦੇ ਤਹਿਤ ਇੱਕ ਈਕੋ-ਸਿਸਟਮ ਬਣਾਉਣਾ ਫੂਡ ਰੈਗੂਲੇਟਰਾਂ ਦਾ ਅਤਿਅਧਿਕ ਜ਼ਿੰਮੇਵਾਰ ਕੰਮ ਹੈ ਜੋ ਜਲਵਾਯੂ, ਮਨੁੱਖ, ਪਸ਼ੂ ਅਤੇ ਪੌਦਿਆਂ ਦੀ ਸਿਹਤ ਨੂੰ ਸਮੂਹਿਕ ਤੌਰ ‘ਤੇ ਦੇਖਣ ਲਈ ਇੱਕ ਏਕੀਕ੍ਰਿਤ ਪਲੈਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੌਜੂਦਾ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਅਧੀਨ ਵੰਨ ਹੈਲਥ ਵਰਕਿੰਗ ਗਰੁੱਪ ਲਈ ਇੱਕ ਪ੍ਰਮੁੱਖ ਪ੍ਰਾਥਮਿਕਤਾ ਹੈ।

ਆਲਮੀ ਭਾਈਚਾਰੇ ਦੇ ਹਿਤ ਅਤੇ ਭਲਾਈ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਇੱਕਜੁਟਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ, “ਇਹ ਸਮਿਟ ਇਸ ਸਾਲ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਵਿਸ਼ੇ- “ਵਸੂਧੈਵ ਕੁਟੁੰਬਕਮ: ਇੱਕ ਪ੍ਰਿਥਵੀ, ਇੱਕ ਰਾਸ਼ਟਰ” ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਖੇਤੀਬਾੜੀ-ਜਲਵਾਯੂ ਨਾਲ ਜੁੜੀਆਂ ਵਿਭਿੰਨਤਾਵਾਂ ਹੁੰਦੀਆਂ ਹਨ, ਇਸ ਲਈ ਖੁਰਾਕ ਸੁਰੱਖਿਆ ਪ੍ਰੋਟੋਕੋਲ ’ਤੇ ਕੋਈ ਇੱਕ ਮਿਆਰ ਲਾਗੂ ਨਹੀਂ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਖੇਤਰੀ ਵਿਭਿੰਨਤਾਵਾਂ ਨੂੰ ਗਲੋਬਲ ਪੱਧਰ ’ਤੇ ਸਰਵੋਤਮ ਤੌਰ-ਤਰੀਕਿਆਂ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ।”

ਡਾ. ਮਾਂਡਵੀਯਾ ਨੇ ਖੁਰਾਕ ਸਿਹਤ ਦੇ ਇੱਕ ਮਹੱਤਵਪੂਰਨ  ਨਿਰਧਾਰਕ ਦੇ ਰੂਪ ਵਿੱਚ ਮਿੱਟੀ ਦੀ ਸਿਹਤ ਦੇ ਪਹਿਲੂ ‘ਤੇ ਵਿਸਤਾਰ ਨਾਲ ਚਾਣਨਾ ਪਾਇਆ, ਅਤੇ ਹਾਲ ਹੀ ਵਿੱਚ ਘੋਸ਼ਿਤ ਪੀਐੱਮ-ਪ੍ਰਣਾਮ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ, ਜੋ ਖੁਰਾਕ ਖੇਤੀਬਾੜੀ ਵਿੱਚ ਰਸਾਇਣਾਂ ਅਤੇ ਖਾਦਾਂ ਦੇ ਸੰਤੁਲਿਤ ਉਪਯੋਗ ਨੂੰ ਪ੍ਰੋਤਸਾਹਿਤ ਕਰਦੀ ਹੈ, ਅਤੇ ਕਿਸਾਨਾਂ  ਨੂੰ ਜੈਵਿਕ, ਕੁਦਰਤੀ ਅਤੇ ਵਿਕਲਪਕ ਖੇਤੀ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਵਸੂਧੈਵ ਕੁਟੁੰਬਕਮ (ਪੂਰਾ ਵਿਸ਼ਵ ਇੱਕ ਪਰਿਵਾਰ ਹੈ) ਦੀ ਭਾਵਨਾ ਨਾਲ ਸਮੂਹਿਕ ਤੌਰ ’ਤੇ ਕੰਮ ਕਰਨ ਦੀ ਅਪੀਲ ਕੀਤੀ ਕਿਉਂਕਿ ਭੋਜਨ ਦੀ ਕਮੀ ਇੱਕ ਗਲੋਬਲ ਸਮੱਸਿਆ ਹੈ ਜਿਸ ਦੇ ਸਹਿਯੋਗ ਅਧਾਰਿਤ ਗਲੋਬਲ ਸਮਾਧਾਨ ਦੀ ਜ਼ਰੂਰਤ ਹੈ।

 

 

ਸੈਸ਼ਨ ਦੇ ਵਿਸ਼ੇਸ਼ ਮਹਿਮਾਨ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭੋਜਨ ਇੱਕ ਬੁਨਿਆਦੀ ਅਧਿਕਾਰ ਹੈ ਅਤੇ ਇਸ ਦੀ ਉਪਲਬਧਤਾ ਅਤੇ ਸਾਮਰਥ ਯਕੀਨੀ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, “ਭਾਰਤ ਵਿੱਚ ਖੇਤੀਬਾੜੀ ਖੇਤਰ ਅਤੇ ਖੁਰਾਕ ਉਦਯੋਗ ਦੇ ਆਕਾਰ ਅਤੇ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਖੇਤੀਬਾੜੀ ਇਨਪੁਟ ਤੋਂ ਲੈ ਕੇ ਉਤਪਾਦ ਨੂੰ ਅੰਤਿਮ ਉਪਭੋਗਤਾ ਤੱਕ ਪਹੁੰਚਾਉਣ ਤੱਕ ਸਮੁੱਚੇ ਮੁੱਲ ਲੜੀ ਨੈੱਟਵਰਕ ’ਤੇ ਇੱਕ ਇਕਾਈ ਦੇ ਰੂਪ ਵਿੱਚ ਵਿਚਾਰ ਕਰਨਾ ਮਹੱਤਵਪੂਰਨ ਹੈ।”

ਕੇਂਦਰੀ ਮੰਤਰੀ ਨੇ ਕਿਹਾ ਕਿ ਫੂਡ ਸਪਲਾਈ ਦੇ ਸਬੰਧ ਵਿੱਚ ਕਿਸੇ ਵੀ ਨੀਤੀ ਦੇ ਕੇਂਦਰ ਵਿੱਚ ਹਮੇਸ਼ਾ ਕਿਸਾਨ ਹੋਣੇ ਚਾਹੀਦੇ ਹਨ, ਤਾਂ ਜੋ ਉਹ ਕਿਸੇ ਵੀ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਨਾ ਹੋਣ। ਉਨ੍ਹਾਂ ਨੇ ਹੋਰ ਫਸਲਾਂ ਦੀ ਤੁਲਨਾ ਵਿੱਚ ਮੋਟੇ ਅਨਾਜ (ਮਿਲੇਟ) ਦੀ ਖੇਤੀ ਵਿੱਚ ਪਾਣੀ ਦੀ ਘੱਟ ਖਪਤ, ਜਲਵਾਯੂ ਦੀ ਪ੍ਰਤੀਕੂਲ ਸਥਿਤੀਆਂ ਦੇ ਪ੍ਰਤੀ ਲਚਕਤਾ ਅਤੇ ਉੱਚ ਪੋਸ਼ਣ ਮੁੱਲ ਵਰਗੀਆਂ ਇਸ ਦੀਆਂ ਸਕਾਰਾਤਮਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੇ ਹੋਏ ਮੋਟੇ ਅਨਾਜ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਸ਼ਕਤ ਉਦਾਹਰਣ ਦੱਸਿਆ।

ਇੱਕ ਰਿਕਾਰਡ ਕੀਤੇ ਗਏ ਸੰਦੇਸ਼ ਰਾਹੀਂ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਐਡਨੋਮ ਘੇਬਰੇਅਸਸ ਨੇ ਇੱਕ ਵੀਡਿਓ ਸੰਦੇਸ਼ ਰਾਹੀਂ ਹੁਣ ਤੱਕ ਸਭ ਤੋਂ ਪਹਿਲਾਂ ਇਸ ਗਲੋਬਲ ਫੂਡ ਰੈਗੂਲੇਟਰ ਸਮਿਟ ਦੇ ਆਯੋਜਨ ਲਈ ਕੇਂਦਰੀ ਸਿਹਤ ਮੰਤਰਾਲੇ ਅਤੇ ਐੱਫਐੱਸਐੱਸਏਆਈ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਸਮੂਹਿਕ ਤੌਰ ’ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰ ਜਗ੍ਹਾ ਹਰ ਕਿਸੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮਿਲੇ।”

ਆਯੋਜਨ ਦੌਰਾਨ, ਡਾ. ਮਾਂਡਵੀਯਾ ਨੇ ਫੂਡ-ਕੈਟੇਗਰੀ ਵਾਇਸ ਮੋਨੋਗ੍ਰਾਫ ਦਾ ਇੱਕ ਸੰਗ੍ਰਹਿ-ਫੂਡ-ਓ-ਕੋਪੀਆ ਅਤੇ ਇੱਕ ਵਿਸ਼ੇਸ਼ ਉਤਪਾਦ ਸ਼੍ਰੇਣੀ ਲਈ ਸਾਰੀਆਂ ਲਾਗੂ ਮਿਆਰਾਂ ਦੇ ਲਈ ਇੱਕ ਸਿੰਗਲ ਪੁਆਇੰਟ ਸੰਦਰਭ ਜਾਰੀ ਕੀਤਾ, ਜਿਸ ਵਿੱਚ ਗੁਣਵੱਤਾ ਅਤੇ ਖੁਰਾਕ ਸੁਰੱਖਿਆ ਮਿਆਰਾਂ, ਲੇਬਲਿੰਗ ਅਤੇ ਦਾਅਵੇ ਸਬੰਧੀ ਜ਼ਰੂਰਤਾਂ, ਪੈਕੇਜਿੰਗ ਜ਼ਰੂਰਤਾਂ, ਟੈਸਟ ਵਿਧੀਆਂ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ (ਐੱਫਐੱਸਐੱਸਆਰ) ਅਤੇ ਕਿਸੇ ਵੀ ਹੋਰ ਰੈਗੂਲੇਟਰੀ ਪ੍ਰਾਵਧਾਨਾਂ ਦਾ ਪਾਲਣ ਕਰਨ ਦੀ ਜ਼ਰੂਰਤ ਦੇ ਬਾਰੇ ਦੱਸਿਆ ਗਿਆ ਹੈ।

ਕੇਂਦਰੀ ਸਿਹਤ ਮੰਤਰੀ ਨੇ ਸਾਂਝਾ ਰੈਗੂਲੇਟਰ ਪਲੈਟਫਾਰਮ ‘ਸੰਗ੍ਰਿਹ-ਰਾਸ਼ਟਰਾਂ ਲਈ ਸੁਰੱਖਿਅਤ ਭੋਜਨ: ਗਲੋਬਲ ਫੂਡ ਰੈਗੂਲੇਟਰੀ ਅਥਾਰਿਟੀ ਹੈਂਡਬੁੱਕ ਵੀ ਲਾਂਚ ਕੀਤਾ। ਇਹ ਦੁਨੀਆ ਭਰ ਦੇ 76 ਦੇਸ਼ਾਂ ਦੇ ਫੂਡ ਰੈਗੂਲੇਟਰੀ ਅਥਾਰਿਟੀਆਂ, ਉਨ੍ਹਾਂ ਦੇ ਆਦੇਸ਼, ਖੁਰਾਕ ਸੁਰੱਖਿਆ ਸਬੰਧੀ ਈਕੋ-ਸਿਸਟਮ, ਫੂਡ ਟੈਸਟਿੰਗ ਸੁਵਿਧਾਵਾਂ, ਫੂਡ ਅਥਾਰਿਟੀਆਂ ਲਈ ਸੰਪਰਕ ਵੇਰਵੇ, ਐੱਸਪੀਐੱਸ/ਟੀਬੀਟੀ/ਕੋਡੈਕਸ/ਡਬਲਿਊਏਐੱਚਓ ਆਦਿ ਦਾ ਇੱਕ ਡੇਟਾਬੇਸ ਹੈ। ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ, ‘ਸੰਗ੍ਰਹਿ ਛੇ ਖੇਤਰੀ ਭਾਸ਼ਾਵਾਂ-ਗੁਜਰਾਤੀ, ਮਰਾਠੀ, ਤਮਿਲ, ਤੇਲੁਗੂ, ਕੰਨੜ ਅਤੇ ਮਲਿਆਲਮ ਵਿੱਚ ਵੀ ਉਪਲਬਧ ਹੈ।

ਸਮਿਟ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੁਆਰਾ ਇੱਕ ਕਾਮਨ ਡਿਜੀਟਲ ਡੈਸ਼ਬੋਰਡ ਵੀ ਲਾਂਚ ਕੀਤਾ ਗਿਆ। ਡੈਸ਼ਬੋਰਡ ਇੱਕ ਆਮ ਏਕੀਕ੍ਰਿਤ ਆਈਟੀ-ਪੋਰਟਲ ਹੈ ਜੋ ਭਾਰਤ ਵਿੱਚ ਫੂਡ ਰੈਗੂਲੇਟਰਾਂ ਦੁਆਰਾ ਮਿਆਰਾਂ, ਨਿਯਮਾਂ, ਸੂਚਨਾਵਾਂ, ਸੁਝਾਵਾਂ, ਦਿਸ਼ਾ-ਨਿਰਦੇਸ਼ਾਂ, ਮਿਲਾਵਟ ਸਬੰਧੀ ਸੀਮਾਵਾਂ ਅਤੇ ਨਵੀਨਤਮ ਵਿਕਾਸ ’ਤੇ ਵਿਆਪਕ ਜਾਣਕਾਰੀ ਪ੍ਰਦਾਨ ਕਰਦਾ ਹੈ।

ਡਾ. ਮਾਂਡਵੀਯਾ ਨੇ ਗਲੋਬਲ ਫੂਡ ਰੈਗੂਲੇਟਰ ਸਮਿਟ 2023 ਦੌਰਾਨ ਦੋ ਦਿਨਾਂ ਤੱਕ ਚਲਣ ਵਾਲੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਖੁਰਾਕ ਸੁਰੱਖਿਆ, ਖੁਰਾਕ ਮਿਆਰਾਂ, ਖੁਰਾਕ ਟੈਸਟ ਸਮਰੱਥਾਵਾਂ, ਉਤਪਾਦ ਸੁਧਾਰ ਅਤੇ ਖੁਰਾਕ ਟੈਕਨੋਲੋਜੀਆਂ ਵਿੱਚ ਉਨੱਤੀ ’ਤੇ ਵਿਚਾਰਾਂ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦਾ ਮੌਕਾ ਪ੍ਰਦਾਨ ਕਰੇਗੀ। ਫੂਡ ਬਿਜ਼ਨਸ ਓਪਰੇਟਰਸ (ਐੱਫਬੀਓ), ਰੈਪਿਡ ਐਨਾਲਿਟਿਕਲ ਫੂਡ ਟੈਸਟਿੰਗ (ਆਰਏਐੱਫਟੀ) ਨਿਰਮਾਤਾਵਾਂ ਅਤੇ ਖੇਤੀਬਾੜੀ ਅਤੇ ਪ੍ਰਸਕ੍ਰਿਤ ਖੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਏਪੀਈਡੀਏ), ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ), ਨਿਰਯਾਤ ਨਿਰੀਖਣ ਕੌਂਸਲ (ਈਆਈਸੀ), ਸਪਾਈਸ ਬੋਰਡ, ਟੀ ਬੋਰਡ ਅਤੇ ਕੌਫੀ ਬੋਰਡ ਵਰਗੇ ਪ੍ਰਤਿਸ਼ਠਿਤ ਸੰਗਠਨਾਂ ਸਮੇਤ ਕੁੱਲ 35 ਪ੍ਰਦਰਸ਼ਕ ਦੋ ਦਿਨਾਂ ਦੌਰਾਨ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਯੋਗਦਾਨ ਦਾ ਪ੍ਰਦਰਸ਼ਨ ਕਰਨਗੇ। ਪ੍ਰਦਰਸ਼ਨੀ ਵਿੱਚ ਸ਼੍ਰੀਅੰਨ (ਮਿਲੇਟ) ‘ਤੇ ਸਟਾਲ ਵੀ ਲਗਾਏ ਗਏ ਹਨ।

 

 

ਜੀ20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਨੇ ਸਭਾ ਨੂੰ ਬੇਨਤੀ ਕੀਤੀ ਕਿ ਇਸ ਪਲੈਟਫਾਰਮ ਦਾ ਉਪਯੋਗ ਸਿੱਖਣ, ਖੁਰਾਕ ਸੁਰੱਖਿਆ ਵਿੱਚ ਸੁਧਾਰ ਲਈ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਸਥਾਈ ਤਰੀਕੇ ਨਾਲ ਖੁਰਾਕ ਸੁੱਰਖਿਆ ਵਿੱਚ ਨਿਵੇਸ਼ ਲਈ ਇੱਕ ਵਿਧੀ ਬਣਾਉਣ ਲਈ ਕੀਤਾ ਜਾਵੇ। ਲਚਕੀਲੇ ਖੁਰਾਕ ਸਪਲਾਈ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਚਿਨ੍ਹਿਤ ਕਰਦੇ ਹੋਏ ਉਨ੍ਹਾਂ ਨੇ ਭੋਜਨ ਦੀ ਬਰਬਾਦੀ ਨੂੰ ਘੱਟ ਕਰਨ, ਫੂਡ ਸਪਲਾਈ ਵਧਾਉਣ ਲਈ ਡਿਜੀਟਲ ਉਪਕਰਣਾਂ ਦਾ ਉਪਯੋਗ ਕਰਨ ਅਤੇ ਮਿਲੇਟ ਵਰਗੀਆਂ ਅਨੁਕੂਲ ਖੁਰਾਕ ਫਸਲਾਂ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।

ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ. ਅਜੈ ਕੁਮਾਰ ਸੂਦ ਨੇ ਉਦਘਾਟਨ ਸੈਸ਼ਨ ਦੇ ਵਿਸ਼ੇਸ਼ ਬੁਲਾਰੇ ਵਜੋਂ, ਦੋ-ਦਿਨਾਂ ਸਮਿਟ ਵਿੱਚ ਪ੍ਰਤੀਭਾਗੀਆਂ ਨੂੰ ਫੂਡ ਸਪਲਾਈ ਵਿੱਚ ਪਲਾਸਟਿਕ, ਨਿਊਟਰਾਸਿਊਟੀਕਲ ਅਤੇ ਧਾਤਾਂ ਦੀ ਸਿਹਤ ਨੂੰ ਲੈ ਕੇ ਸੰਭਾਵਿਤ ਖ਼ਤਰਿਆਂ ’ਤੇ ਚਰਚਾ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪ, ਫੂਡ ਗ੍ਰੇਡ ਪਲਾਸਟਿਕ ਉਤਪਾਦਨ ਵਿੱਚ ਸਰਕੂਲਰਿਟੀ ਨੂੰ ਉਤਸ਼ਾਹਿਤ ਕਰਨ ਅਤੇ ਸੁਪਰ ਮਾਰਕੀਟ ਅਤੇ ਟੇਕ ਅਵੇਅ ਸੇਵਾਵਾਂ ਵਿੱਚ ਟਿਕਾਊ ਸਮਗੱਰੀ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਲਗਾਉਣ ਲਈ ਵੀ ਪ੍ਰੋਤਸਾਹਿਤ ਕੀਤਾ।

ਐੱਫਐੱਸਐੱਸਏਆਈ ਦੇ ਸੀਈਓ ਸ਼੍ਰੀ ਜੀ. ਕਮਲਾ ਵਰਧਨ ਰਾਓ ਨੇ ਕਿਹਾ ਕਿ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਚੰਗੀ ਸਿਹਤ ਦੀ ਕੁੰਜੀ ਹੈ, ਜਦਕਿ ਅਸੁਰੱਖਿਅਤ ਭੋਜਨ ਨਾਲ ਹਰ ਸਾਲ 600 ਮਿਲੀਅਨ ਸੰਕਰਮਣ ਅਤੇ 4.2 ਲੱਖ ਮੌਤਾਂ ਹੁਦੀਆਂ ਹਨ। ਉਨ੍ਹਾਂ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਸਮਿਟ ਫੂਡ ਸੁਰੱਖਿਆ ਦੇ ਮਹੱਤਵਪੂਰਨ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕਰੇਗਾ ਅਤੇ ਸੁਰੱਖਿਅਤ ਫੂਡ ਸਪਲਾਈ ਸੁਨਿਸ਼ਚਿਤ ਕਰਨ ਲਈ ਨਵੇਂ ਸਮਾਧਾਨ ਵੀ ਲਿਆਵੇਗਾ।

ਗਲੋਬਲ ਫੂਡ ਰੈਗੂਲੇਟਰਜ਼ ਸਮਿਟ 2023 ਖੁਰਾਕ ਸੁਰੱਖਿਆ ਪ੍ਰਣਾਲੀਆਂ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ’ਤੇ ਦ੍ਰਿਸ਼ਟੀਕੋਣ ਅਤੇ ਗਿਆਨ ਦਾ ਅਦਾਨ-ਪ੍ਰਦਾਨ ਕਰਨ ਲਈ ਦੁਨੀਆ ਭਰ ਦੇ ਫੂਡ ਰੈਗੂਲੇਟਰਾਂ ਇਕੱਠੇ ਲਿਆਉਂਦਾ ਹ। ਗਲੋਬਲ ਸਮਿਟ ਵਿੱਚ ਵੱਖ-ਵੱਖ ਤਕਨੀਕੀ ਸੈਸ਼ਨ ਹੋਣਗੇ, ਜੋ ਗਲੋਬਲ ਫੂਡ ਰੈਗੂਲੇਟਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ, ਗਲੋਬਲ ਖੁਰਾਕ ਸੁਰੱਖਿਆ ਲਈ ਚੁਣੌਤੀਆਂ ਅਤੇ ਸਮਾਧਾਨ, ਮਜ਼ਬੂਤ ਮਿਆਰ ਸੈਂਟਿੰਗ, ਫੂਡ ਐਮਰਜੈਂਸੀ ਜਵਾਬ ਵਿੱਚ ਇਨੋਵੇਸ਼ਨ ਆਦਿ ਵਰਗੇ ਕਈ ਵਿਸ਼ਿਆਂ ’ਤੇ ਕੇਂਦ੍ਰਿਤ ਹੋਣਗੇ।

ਇਸ ਮੌਕੇ ‘ਤੇ ਸਿਹਤ ਮੰਤਰਾਲੇ ਦੇ ਵਿਸ਼ੇਸ਼ ਕਾਰਜ ਅਧਿਕਾਰੀ ਸ਼੍ਰੀ ਸੁਧਾਂਸ਼ ਪੰਤ, ਵਿਭਿੰਨ ਦੇਸ਼ਾਂ ਦੇ ਪ੍ਰਤਿਸ਼ਠਿਤ ਪਤਵੰਤੇ, ਉਦਯੋਗ ਸੰਘ, ਖੁਰਾਕ ਉਦਯੋਗ ਦੇ ਪ੍ਰਤੀਨਿਧੀ, ਖੋਜ ਸੰਸਥਾਵਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਹੋਰ ਸਬੰਧਿਤ ਮੰਤਰਾਲਿਆਂ ਅਤੇ ਐੱਫਐੱਸਐੱਸਏਆਈ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*********

 

ਐੱਮਵੀ


(Release ID: 1941416) Visitor Counter : 170