ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ, ਪੋਰਟ ਬਲੇਅਰ ਦੀ ਨਵੀਂ ਇੰਟੇਗ੍ਰੇਟਿਡ ਟਰਮੀਨਲ ਬਿਲਡਿੰਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 18 JUL 2023 1:47PM by PIB Chandigarh

ਨਮਸਕਾਰ!

ਅੰਡਮਾਨ-ਨਿਕੋਬਾਰ ਦ੍ਵੀਪ ਦੇ ਉਪਰਾਜਪਾਲ ਸ਼੍ਰੀਮਾਨ ਡੀ ਕੇ ਜੋਸ਼ੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਭਾਈ ਜਯੋਤੀਰਾਦਿੱਤਿਆ ਸਿੰਧਿਆ ਜੀ, ਵੀ ਕੇ ਸਿੰਘ ਜੀ, ਸੰਸਦ ਵਿੱਚ ਮੇਰੇ ਸਾਥੀ, ਸਾਂਸਦ ਸ਼੍ਰੀ, ਹੋਰ ਸਾਰੇ ਮਹਾਨੁਭਾਵ, ਅਤੇ ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ ਦੇ ਮੇਰੇ ਭਰਾਵੋਂ ਅਤੇ ਭੈਣੋਂ !

 

ਅੱਜ ਦਾ ਇਹ ਪ੍ਰੋਗਰਾਮ ਭਲੇ ਹੀ ਪੋਰਟ ਬਲੇਅਰ ਵਿੱਚ ਹੋ ਰਿਹਾ ਹੈ, ਲੇਕਿਨ ਇਸ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਲੰਬੇ ਸਮੇਂ ਤੋਂ ਅੰਡਮਾਨ-ਨਿਕੋਬਾਰ ਦੇ ਲੋਕਾਂ ਦੀ ਮੰਗ ਸੀ ਕਿ ਵੀਰ ਸਾਵਰਕਰ ਏਅਰਪੋਰਟ ਦੀ ਕੈਪੇਸਿਟੀ ਵਧਾਈ ਜਾਵੇ। ਅਤੇ ਪਿਛਲੇ ਜੋ ਸਾਡੇ ਸਾਂਸਦ ਸਨ, ਉਹ ਤਾਂ ਹਰ ਹਫ਼ਤੇ ਮੇਰੇ ਚੈਂਬਰ ਵਿੱਚ ਆ ਕੇ ਇਸੇ ਕੰਮ ਦੇ ਲਈ ਲਗੇ ਰਹਿੰਦੇ ਸਨ। ਤਾਂ ਅੱਜ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਮੈਂ ਵੀ ਟੀਵੀ ‘ਤੇ ਸਭ ਮੇਰੇ ਪੁਰਾਣੇ ਸਾਥੀਆਂ ਨੂੰ ਦੇਖ ਰਿਹਾ ਹਾਂ। ਚੰਗਾ ਹੁੰਦਾ ਮੈਂ ਅੱਜ ਤੁਹਾਡੇ ਦਰਮਿਆਨ ਆ ਕੇ ਇਸ ਉਤਸਵ ਵਿੱਚ ਸ਼ਰੀਕ ਹੁੰਦਾ। ਲੇਕਿਨ ਸਮੇਂ ਦੀ ਘਾਟ ਕਰਕੇ ਨਹੀਂ ਆ ਪਾਇਆ, ਲੇਕਿਨ ਆਪ ਸਭ ਦੇ ਚਿਹਰੇ ਦੀ ਖੁਸ਼ੀ ਦੇਖ ਰਿਹਾ ਹਾਂ। ਆਨੰਦ ਨਾਲ ਭਰਿਆ ਹੋਇਆ ਮਾਹੌਲ ਮੈਂ ਅਨੁਭਵ ਕਰ ਰਿਹਾ ਹਾਂ।

 

ਸਾਥੀਓ,

ਦੇਸ਼ਭਰ ਤੋਂ ਜੋ ਕੋਈ ਉੱਥੇ ਘੁੰਮਣ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਵੀ ਇਹੀ ਇੱਛਾ ਸੀ। ਹੁਣ ਤੱਕ ਮੌਜੂਦਾ ਟਰਮੀਨਲ ਦੀ ਕੈਪੇਸਿਟੀ ਹਰ ਰੋਜ਼ 4 ਹਜ਼ਾਰ ਟੂਰਿਸਟਸ ਨੂੰ ਹੈਂਡਲ ਕਰਨ ਦੀ ਸੀ। ਨਵਾਂ ਟਰਮੀਨਲ ਬਨਣ ਦੇ ਬਾਅਦ ਇਸ ਏਅਰਪੋਰਟ ‘ਤੇ ਹਰ ਰੋਜ਼ ਕਰੀਬ-ਕਰੀਬ 11 ਹਜ਼ਾਰ ਟੂਰਿਸਟਸ ਨੂੰ ਹੈਂਡਲ ਕਰਨ ਦੀ ਕੈਪੇਸਿਟੀ ਬਣ ਗਈ ਹੈ। ਨਵੀਂ ਵਿਵਸਥਾ ਵਿੱਚ ਹੁਣ ਏਅਰਪੋਰਟ ‘ਤੇ ਇਕੱਠੇ 10 ਜਹਾਜ਼ ਖੜੇ ਹੋ ਪਾਉਣਗੇ। ਯਾਨੀ ਇੱਥੇ ਦੇ ਲਈ ਨਵੀਂ ਫਲਾਈਟਸ ਦੇ ਲਈ ਵੀ ਰਸਤਾ ਖੁੱਲ੍ਹ ਗਿਆ ਹੈ। ਹੋਰ ਜ਼ਿਆਦਾ ਫਲਾਈਟਸ ਆਉਣ, ਜ਼ਿਆਦਾ ਟੂਰਿਸਟਸ ਆਉਣ ਦਾ ਸਿੱਧਾ ਮਤਲਬ ਹੈ, ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ। ਪੋਰਟ ਬਲੇਅਰ ਦੀ ਇਸ ਨਵੀਂ ਟਰਮਿਨਲ ਬਿਲਡਿੰਗ ਵਿੱਚ Ease of Travel ਵਧੇਗਾ, Ease of Doing Business ਵਧੇਗਾ ਅਤੇ ਕਨੈਕਟੀਵਿਟੀ ਵੀ ਬਿਹਤਰ ਹੋਵੇਗੀ। ਮੈਂ ਦੇਸ਼ ਦੇ ਲੋਕਾਂ ਨੂੰ, ਪੋਰਟ ਬਲੇਅਰ ਦੇ ਸਾਰੇ ਸਾਥੀਆਂ ਨੂੰ ਇਸ ਸੁਵਿਧਾ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਲੰਬੇ ਸਮੇਂ ਤੱਕ ਭਾਰਤ ਵਿੱਚ ਵਿਕਾਸ ਦਾ ਦਾਇਰਾ ਕੁਝ ਵੱਡੇ ਸ਼ਹਿਰਾਂ, ਕੁਝ ਖੇਤਰਾਂ ਤੱਕ ਸੀਮਿਤ ਰਿਹਾ। ਕੁਝ ਦਲਾਂ ਦੀ ਸੁਆਰਥ ਭਰੀ ਰਾਜਨੀਤੀ ਦੇ ਕਾਰਨ, ਵਿਕਾਸ ਦਾ ਲਾਭ, ਦੇਸ਼ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਤੱਕ ਪਹੁੰਚਿਆ ਹੀ ਨਹੀਂ। ਇਹ ਦਲ ਉਨ੍ਹਾਂ ਕੰਮਾਂ ਨੂੰ ਪ੍ਰਾਥਮਿਕਤਾ ਦਿੰਦੇ ਸਨ, ਜਿਸ ਵਿੱਚ ਇਨ੍ਹਾਂ ਦਾ ਖ਼ੁਦ ਦਾ ਭਲਾ ਹੋਵੇ, ਇਨ੍ਹਾਂ ਦੇ ਪਰਿਵਾਰ ਦਾ ਭਲਾ ਹੋਵੇ। ਨਤੀਜਾ ਇਹ ਹੋਇਆ ਕਿ ਜੋ ਸਾਡੇ ਆਦਿਵਾਸੀ ਖੇਤਰ ਹਨ, ਜੋ ਸਾਡੇ ਆਈਲੈਂਡ ਹਨ, ਉੱਥੇ ਦੀ ਜਨਤਾ ਵਿਕਾਸ ਤੋਂ ਵੰਚਿਤ ਰਹੀ, ਵਿਕਾਸ ਦੇ ਲਈ ਤਰਸਦੀ ਰਹੀ।

 

ਬੀਤੇ 9 ਵਰ੍ਹਿਆਂ ਵਿੱਚ ਅਸੀਂ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਪਹਿਲਾਂ ਦੀਆਂ ਸਰਕਾਰਾਂ ਦੀਆਂ ਉਨ੍ਹਾਂ ਗਲਤੀਆਂ ਨੂੰ ਸੁਧਾਰਿਆ ਹੈ, ਇਤਨਾ ਹੀ ਨਹੀਂ, ਨਵੀਆਂ ਵਿਵਸਥਾਵਾਂ ਵੀ ਬਣਾਈਆਂ ਹਨ। ਹੁਣ ਭਾਰਤ ਵਿੱਚ ਵਿਕਾਸ ਦਾ ਇੱਕ ਨਵਾਂ ਮਾਡਲ ਵਿਕਸਿਤ ਹੋਇਆ ਹੈ। ਇਹ ਮਾਡਲ Inclusion ਦਾ ਹੈ, ਸਭ ਨੂੰ ਨਾਲ ਲੈ ਕੇ ਚਲਣ ਦਾ ਹੈ। ਇਹ ਮਾਡਲ ਸਬਕਾ ਸਾਥ, ਸਬਕਾ ਵਿਕਾਸ ਦਾ ਹੈ। ਅਤੇ ਜਦੋਂ ਮੈਂ ਸਬਕਾ ਵਿਕਾਸ ਕਹਿੰਦਾ ਹਾਂ- ਤਾਂ ਇਸ ਦਾ ਅਰਥ ਬਹੁਤ ਵਿਆਪਕ ਹੈ। ਸਬਕਾ ਵਿਕਾਸ ਮਤਲਬ- ਹਰ ਵਿਅਕਤੀ, ਹਰ ਵਰਗ, ਹਰ ਖੇਤਰ ਦਾ ਵਿਕਾਸ। ਸਬਕਾ ਵਿਕਾਸ ਮਤਲਬ- ਜੀਵਨ ਦੇ ਹਰ ਪਹਿਲੂ ਦਾ ਵਿਕਾਸ, ਸਿੱਖਿਆ, ਸਿਹਤ, ਕਨੈਕਟੀਵਿਟੀ, ਹਰ ਪ੍ਰਕਾਰ ਨਾਲ ਸਬਕਾ ਵਿਕਾਸ।

 

ਸਾਥੀਓ,

ਇਸੇ ਸੋਚ ਦੇ ਨਾਲ ਬੀਤੇ 9 ਵਰ੍ਹਿਆਂ ਵਿੱਚ ਅੰਡਮਾਨ-ਨਿਕੋਬਾਰ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖੀ ਗਈ ਹੈ। ਪਿਛਲੀ ਸਰਕਾਰ ਨੇ 9 ਸਾਲ ਵਿੱਚ, ਯਾਨੀ ਸਾਡੇ ਪਹਿਲਾਂ ਜੋ ਸਰਕਾਰ ਸੀ, ਅੰਡਮਾਨ-ਨਿਕੋਬਾਰ ਨੂੰ ਕਰੀਬ 23 ਹਜ਼ਾਰ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ। ਜਦਕਿ ਸਾਡੀ ਸਰਕਾਰ ਦੇ ਦੌਰਾਨ ਅੰਡਮਾਨ-ਨਿਕੋਬਾਰ ਦੇ ਵਿਕਾਸ ਦੇ ਲਈ 9 ਵਰ੍ਹਿਆਂ ਵਿੱਚ ਕਰੀਬ-ਕਰੀਬ 48 ਹਜ਼ਾਰ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ। ਯਾਨੀ ਸਾਡੀ ਸਰਕਾਰ ਨੇ ਅੰਡਮਾਨ-ਨਿਕੋਬਾਰ ਦੇ ਵਿਕਾਸ ਦੇ ਲਈ ਪਹਿਲਾਂ ਦੇ ਮੁਕਾਬਲੇ ਦੁੱਗਣਾ ਜ਼ਿਆਦਾ ਪੈਸਾ ਖਰਚ ਕੀਤਾ ਹੈ।

 

ਪਿਛਲੀ ਸਰਕਾਰ ਨੇ 9 ਸਾਲ ਵਿੱਚ ਅੰਡਮਾਨ-ਨਿਕੋਬਾਰ ਵਿੱਚ 28 ਹਜ਼ਾਰ ਘਰਾਂ ਨੂੰ ਪਾਣੀ ਦੇ ਕਨੈਕਸ਼ਨ ਨਾਲ ਜੋੜਿਆ ਸੀ। ਸਾਡੀ ਸਰਕਾਰ ਨੇ 9 ਸਾਲ ਵਿੱਚ ਇੱਥੇ ਦੇ ਕਰੀਬ 50 ਹਜ਼ਾਰ ਘਰਾਂ ਤੱਕ ਪਾਣੀ ਦਾ ਕਨੈਕਸ਼ਨ ਪਹੁੰਚਾਇਆ ਹੈ। ਯਾਨੀ ਹਰ ਘਰ ਜਲ ਪਹੁੰਚਾਉਣ ਦੇ ਲਈ ਵੀ ਸਾਡੀ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਦੁੱਗਣੀ ਰਫ਼ਤਾਰ ਨਾਲ ਕੰਮ ਕੀਤਾ ਹੈ।

 

ਅੱਜ ਇੱਥੇ ਦੇ ਲਗਭਗ ਹਰ ਵਿਅਕਤੀ ਦੇ ਕੋਲ ਆਪਣਾ ਬੈਂਕ ਅਕਾਉਂਟ ਹੈ। ਅੱਜ ਇੱਥੇ ਦੇ ਹਰ ਗ਼ਰੀਬ ਨੂੰ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦੀ ਸੁਵਿਧਾ ਮਿਲੀ ਹੋਈ ਹੈ। ਪਹਿਲਾਂ ਦੀ ਸਰਕਾਰ ਦੇ ਸਮੇਂ ਅੰਡਮਾਨ-ਨਿਕੋਬਾਰ ਵਿੱਚ ਇੱਕ ਵੀ ਮੈਡੀਕਲ ਕਾਲਜ ਨਹੀਂ ਸੀ। ਇਹ ਸਾਡੀ ਸਰਕਾਰ ਹੈ, ਜਿਸ ਨੇ ਪੋਰਟ ਬਲੇਅਰ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਹੈ।

ਪਹਿਲਾਂ ਦੀ ਸਰਕਾਰ ਦੇ ਸਮੇਂ ਅੰਡਮਾਨ-ਨਿਕੋਬਾਰ ਵਿੱਚ ਇੰਟਰਨੈੱਟ ਸੈਟੇਲਾਈਟ ਦੇ ਭਰੋਸੇ ਹੀ ਸੀ। ਸਾਡੀ ਸਰਕਾਰ ਨੇ ਸਮੁੰਦਰ ਦੇ ਹੇਠਾਂ ਸੈਂਕੜੋ ਕਿਲੋਮੀਟਰ ਸਬਮਰੀਨ ਔਪਟੀਕਲ ਫਾਈਬਰ ਕੇਬਲ ਵਿਛਾ ਕੇ, ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ ਹੈ।

 

ਸਾਥੀਓ,

ਅੰਡਮਾਨ-ਨਿਕੋਬਾਰ ਵਿੱਚ ਹੋ ਰਿਹਾ ਸੁਵਿਧਾਵਾਂ ਦਾ ਇਹ ਵਿਕਾਸ, ਇੱਥੇ ਦੇ ਟੂਰਿਜ਼ਮ ਨੂੰ ਗਤੀ ਦੇ ਰਿਹਾ ਹੈ। ਜਦੋਂ ਮੋਬਾਈਲ ਕਨੈਕਟੀਵਿਟੀ ਵਧਦੀ ਹੈ, ਤਾਂ ਟੂਰਿਸਟ ਵੀ ਵਧਦੇ ਹਨ। ਜਦੋਂ ਹੈਲਥ ਇਨਫ੍ਰਾਸਟ੍ਰਕਚਰ ਸੁਧਰਦਾ ਹੈ, ਤਾਂ ਟੂਰਿਸਟ ਦਾ ਆਉਣਾ-ਜਾਣਾ ਹੋਰ ਵਧ ਜਾਂਦਾ ਹੈ। ਜਦੋਂ ਏਅਰਪੋਰਟ ‘ਤੇ ਸੁਵਿਧਾਵਾਂ ਵਧਦੀਆਂ ਹਨ, ਤਾਂ ਟੂਰਿਸਟ ਇੱਥੇ ਆਉਣਾ ਪਸੰਦ ਕਰਦਾ ਹੈ । ਜਦੋਂ ਰੋਡ ਚੰਗੀ ਹੁੰਦੀ ਹੈ, ਤਾਂ ਟੂਰਿਸਟ ਆਪਣੇ ਇਲਾਕੇ ਵਿੱਚ ਜ਼ਿਆਦਾ ਸਮਾਂ ਬਿਤਾਉਂਦਾ ਹੈ। ਇਸ ਲਈ ਹੀ ਅੰਡਮਾਨ-ਨਿਕੋਬਾਰ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਹੁਣ 2014 ਦੇ ਮੁਕਾਬਲੇ ਦੁੱਗਣੀ ਹੋ ਗਈ ਹੈ।

 

ਇੱਥੇ ਸਨੋਰਕੇਲਿੰਗ, ਸਕੂਬਾ ਡਾਈਵਿੰਗ, ਸੀ-ਕਰੂਜ਼ ਜਿਹੇ ਐਡਵੈਂਚਰ ਦੇ ਲਈ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਵੀ ਵਧ ਰਹੀ ਹੈ। ਅਤੇ ਸਾਥੀਓ ਮੇਰੇ ਅੰਡਮਾਨ ਨਿਕੋਬਾਰ ਦੇ ਭਰਾ-ਭੈਣੋਂ ਸੁਣ ਲਵੋ, ਇਹ ਤਾਂ ਹਾਲੇ ਸ਼ੁਰੂਆਤ ਹੈ। ਆਉਣ ਵਾਲੇ ਸਾਲਾਂ ਵਿੱਚ ਇਹ ਸੰਖਿਆ ਕਈ ਗੁਣਾ ਵਧਣ ਵਾਲੀ ਹੈ। ਇਸ ਨਾਲ ਅੰਡਮਾਨ-ਨਿਕੋਬਾਰ ਵਿੱਚ ਰੋਜ਼ਗਾਰ-ਸਵੈ-ਰੋਜ਼ਗਾਰ ਦੀਆਂ ਨਵੀਂ ਸੰਭਾਵਨਾਵਾਂ ਬਨਣ ਵਾਲੀਆਂ ਹਨ।

 

ਸਾਥੀਓ,

ਅੱਜ ਅੰਡਮਾਨ-ਨਿਕੋਬਾਰ ਵਿਰਾਸਤ ਵੀ ਅਤੇ ਵਿਕਾਸ ਵੀ, ਇਸ ਮਹਾਮੰਤਰ ਦਾ ਜੀਵੰਤ ਉਦਾਹਰਣ ਬਣ ਰਿਹਾ ਹੈ। ਤੁਸੀਂ ਵੀ ਜਾਣਦੇ ਹੋ ਕਿ ਅੰਡਮਾਨ ਨਿਕੋਬਾਰ ਵਿੱਚ ਲਾਲ ਕਿਲੇ ਤੋਂ ਵੀ ਪਹਿਲਾਂ ਤਿਰੰਗਾ ਲਹਿਰਾਇਆ ਗਿਆ ਸੀ। ਲੇਕਿਨ ਫਿਰ ਵੀ ਇੱਥੇ ਸਿਰਫ਼ ਗ਼ੁਲਾਮੀ ਦੇ ਹੀ ਨਿਸ਼ਾਨ ਦਿਖਦੇ ਸਨ।

 

ਇਹ ਮੇਰਾ ਸੁਭਾਗ ਹੈ ਕਿ ਸਾਲ 2018 ਵਿੱਚ ਮੈਂ ਅੰਡਮਾਨ ਵਿੱਚ ਉਸੇ ਸਥਾਨ ‘ਤੇ ਤਿਰੰਗਾ ਲਹਿਰਾਇਆ, ਜਿੱਥੇ ਨੇਤਾਜੀ ਸੁਭਾਸ਼ ਨੇ ਝੰਡਾ ਲਹਿਰਾਇਆ ਸੀ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਰੌਸ ਆਈਲੈਂਡ ਨੂੰ ਨੇਤਾਜੀ ਸੁਭਾਸ਼ ਦਾ ਨਾਮ ਦਿੱਤਾ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਹੈਵਲੌਕ ਅਤੇ ਨੀਲ ਆਈਲੈਂਡ ਨੂੰ ਸਵਰਾਜ ਅਤੇ ਸ਼ਹੀਦ ਆਈਲੈਂਡ ਦਾ ਨਾਮ ਦਿੱਤਾ ਹੈ। ਅਸੀਂ ਹੀ 21 ਦ੍ਵੀਪਾਂ ਦਾ ਨਾਮਕਰਣ ਦੇਸ਼ ਦੇ ਲਈ ਪਰਾਕ੍ਰਮ ਦਿਖਾਉਣ ਵਾਲੇ ਵੀਰ ਪਰਾਕ੍ਰਮੀ ਸਪੂਤਾਂ ਦੇ ਨਾਮ, ਪਰਮਵੀਰ ਚਕ੍ਰ ਜੇਤੂਆਂ ਦੇ ਨਾਮ ‘ਤੇ ਕੀਤਾ ਹੈ। ਅੱਜ ਅੰਡਮਾਨ-ਨਿਕੋਬਾਰ ਦੇ ਇਹ ਦ੍ਵੀਪ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਦੀ ਨਵੀਂ ਪ੍ਰੇਰਣਾ ਦੇ ਰਹੇ ਹਨ।

 

ਸਾਥੀਓ,

ਆਜ਼ਾਦੀ ਦੇ 75 ਵਰ੍ਹਿਆਂ ਵਿੱਚ ਸਾਡਾ ਭਾਰਤ, ਕਿਤੇ ਤੋਂ ਕਿਤੇ ਪਹੁੰਚ ਸਕਦਾ ਸੀ ਅਤੇ ਇਹ ਮੈਂ ਬਹੁਤ ਜ਼ਿੰਮੇਦਾਰੀ ਨਾਲ ਕਹਿ ਰਿਹਾ ਹਾਂ, ਕਿਤੇ ਤੋਂ ਕਿਤੇ ਪਹੁੰਚ ਸਕਦਾ ਸੀ। ਸਾਡੇ ਭਾਰਤੀਆਂ ਦੀ ਸਮਰੱਥਾ ਵਿੱਚ ਕਦੇ ਵੀ ਕੋਈ ਕਮੀ ਨਹੀਂ ਰਹੀ ਹੈ। ਲੇਕਿਨ ਸਾਧਾਰਣ ਭਾਰਤੀ ਦੀ ਇਸ ਸਮਰੱਥਾ ਦੇ ਨਾਲ ਹਮੇਸ਼ਾ ਭ੍ਰਿਸ਼ਟਾਚਾਰੀ ਅਤੇ ਪਰਿਵਾਰਵਾਦੀ ਪਾਰਟੀਆਂ ਨੇ ਅਨਿਆਂ ਕੀਤਾ। ਅੱਜ ਦੇਸ਼ ਦੇ ਲੋਕ 2024 ਚੋਣਾਂ ਵਿੱਚ ਫਿਰ ਇੱਕ ਵਾਰ ਸਾਡੀ ਸਰਕਾਰ ਵਾਪਸ ਲਿਆਉਣ ਦਾ ਮਨ ਬਣਾ ਚੁੱਕੇ ਹਨ, ਫ਼ੈਸਲਾ ਲੈ ਚੁੱਕੇ ਹਨ। ਅਜਿਹੇ ਵਿੱਚ ਭਾਰਤ ਦੀ ਬਦਹਾਲੀ ਦੇ ਜ਼ਿੰਮੇਦਾਰ ਕੁਝ ਲੋਕ ਆਪਣੀ ਦੁਕਾਨ ਖੋਲ੍ਹ ਕੇ ਬੈਠ ਗਏ ਹਨ। ਇਨ੍ਹਾਂ ਨੂੰ ਦੇਖ ਕੇ ਮੈਨੂੰ ਇੱਕ ਕਵਿਤਾ ਦੀਆਂ ਕੁਝ ਪੰਕਤੀਆਂ ਯਾਦ ਆਉਂਦੀਆਂ ਹਨ। ਇੱਕ ਕਵੀ ਮਹਾਸ਼ਯ ਨੇ ਅਵਧੀ ਵਿੱਚ ਲਿਖਿਆ ਸੀ, ਇਹ ਅਵਧੀ ਭਾਸ਼ਾ ਵਿੱਚ ਲਿਖੀ ਗਈ ਕਵਿਤਾ ਹੈ-

 “ਗਾਇਤ ਕੁਛ ਹੈ, ਹਾਲ ਕੁਛ ਹੈ, ਲੇਬਿਲ ਕੁਛ ਹੈ, ਮਾਲ ਕੁਛ ਹੈ”

ਚੌਬੀਸ ਕੇ ਲਿਏ ਛੱਬੀਸ ਹੋਣੇ ਵਾਲੇ ਰਾਜਨੀਤਿਕ ਦਲੋਂ ਪਰ ਯੇ ਬੜਾ ਫਿਟ ਬੈਠਤਾ ਹੈ।

“ਗਾਇਤ ਕੁਝ ਹੈ, ਹਾਲ ਕੁਛ ਹੈ, ਲੇਬਿਲ ਕੁਛ ਹੈ, ਔਰ ਮਾਲ ਕੁਛ ਹੈ”

(''गायित कुछ है, हाल कुछ है, लेबिल कुछ है, माल कुछ है''

चौबीस के लिए छब्बीस होने वाले राजनीतिक दलों पर ये बड़ा फिट बैठता है।

''गायित कुछ है, हाल कुछ है, लेबिल कुछ है, और माल कुछ है'')

 

ਯਾਨੀ ਗਾਣਾ ਕੋਈ ਹੋਰ ਗਾਇਆ ਜਾ ਰਿਹਾ ਹੈ, ਜਦਕਿ ਸੱਚਾਈ ਕੁਝ ਹੋਰ ਹੈ। ਲੇਬਲ ਕਿਸੇ ਹੋਰ ਦਾ ਲਗਾਇਆ ਗਿਆ ਹੈ, ਜਦਕਿ ਪ੍ਰੋਡਕਟ ਕੁਝ ਹੋਰ ਹੀ ਹੈ। ਇਨ੍ਹਾਂ ਦੀ ਦੁਕਾਨ ਦੀ ਇਹੀ ਸੱਚਾਈ ਹੈ। ਇਨ੍ਹਾਂ ਦੀ ਦੁਕਾਨ ‘ਤੇ ਦੋ ਚੀਜ਼ਾਂ ਦੀ ਗਾਰੰਟੀ ਮਿਲਦੀ ਹੈ। ਇੱਕ ਤਾਂ ਇਹ ਆਪਣੀ ਦੁਕਾਨ ‘ਤੇ ਜਾਤੀਵਾਦ ਦਾ ਜ਼ਹਿਰ ਵੇਚਦੇ ਹਨ। ਅਤੇ ਦੂਸਰਾ, ਇਹ ਲੋਕ ਅਸੀਮਿਤ ਭ੍ਰਿਸ਼ਟਾਚਾਰ ਕਰਦੇ ਹਨ। ਅੱਜਕੱਲ੍ਹ ਇਹ ਲੋਕ ਬੰਗਲੁਰੂ ਵਿੱਚ ਜੁਟੇ ਹਨ।

 

ਇੱਕ ਜ਼ਮਾਨੇ ਵਿੱਚ ਇੱਕ ਗਾਣਾ ਬਹੁਤ ਮਸ਼ਹੂਰ ਸੀ, ਮੈਨੂੰ ਤਾਂ ਪੂਰਾ ਯਾਦ ਨਹੀਂ ਹੈ, ਲੇਕਿਨ ਮੈਨੂੰ ਯਾਦ ਆ ਰਿਹਾ ਹੈ- ਇੱਕ ਚੇਹਰੇ ‘ਤੇ ਕਈ ਚੇਹਰੇ ਲਗਾ ਲੈਂਦੇ ਹਨ ਲੋਕ। ਤੁਸੀਂ ਦੇਖੋ, ਇਹ ਲੋਕ ਕਿਤਨੇ ਚੇਹਰੇ ਲਗਾ ਕੇ ਬੈਠੇ ਹਨ। ਜਦੋਂ ਇਹ ਲੋਕ ਕੈਮਰੇ ਦੇ ਸਾਹਮਣੇ ਇੱਕ ਫਰੇਮ ਵਿੱਚ ਆ ਜਾਂਦੇ ਹਨ, ਤਾਂ ਪਹਿਲਾ ਵਿਚਾਰ ਦੇਸ਼ ਦੇ ਸਾਹਮਣੇ ਕੀ ਆਉਂਦਾ ਹੈ- ਪਹਿਲਾ ਵਿਚਾਰ ਦੇਸ਼ ਦੇ ਲੋਕਾਂ ਦੇ ਮਨ ਵਿੱਚ ਇਹੀ ਆਉਂਦਾ ਹੈ, ਪੂਰਾ ਫਰੇਮ ਦੇਖ ਕੇ ਦੇਸ਼ਵਾਸੀ ਇਹੀ ਬੋਲਦਾ ਹੈ-ਲੱਖਾਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ। ਇਸ ਲਈ ਦੇਸ਼ ਦੀ ਜਨਤਾ ਕਹਿ ਰਹੀ ਹੈ ਕਿ ਇਹ ਤਾਂ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ’ ਹੋ ਰਿਹਾ ਹੈ। ਇਹ ਲੋਕ ਗਾ ਕੁਝ ਹੋਰ ਰਹੇ ਹਨ, ਹਾਲ ਕੁਝ ਹੋਰ ਹੈ। ਇਨ੍ਹਾਂ ਨੇ ਲੇਬਲ ਕੁਝ ਹੋਰ ਲਗਾਇਆ ਹੋਇਆ ਹੈ, ਮਾਲ ਕੁਝ ਹੋਰ ਹੈ। ਇਨ੍ਹਾਂ ਦਾ ਪ੍ਰੋਡਕਟ ਹੈ-20 ਲੱਖ ਕਰੋੜ ਰੁਪਏ ਦੇ ਘੋਟਾਲੇ ਦੀ ਗਾਰੰਟੀ।

 

ਸਾਥੀਓ,

ਇਸ ਬੈਠਕ ਦੀ ਇੱਕ ਹੋਰ ਖਾਸ ਗੱਲ ਹੈ। ਜੇਕਰ ਕੋਈ ਕਰੋੜਾਂ ਦੇ ਘੋਟਾਲੇ ਵਿੱਚ ਜ਼ਮਾਨਤ ‘ਤੇ ਹੈ, ਤਾਂ ਉਸ ਨੂੰ ਬਹੁਤ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਜੇਕਰ ਪੂਰਾ ਦਾ ਪੂਰਾ ਪਰਿਵਾਰ ਹੀ ਜ਼ਮਾਨਤ ‘ਤੇ ਹੈ, ਤਾਂ ਉਸ ਦੀ ਹੋਰ ਜ਼ਿਆਦਾ ਖਾਤਿਰਦਾਰੀ ਹੁੰਦੀ ਹੈ। ਜੇਕਰ ਕਿਸੇ ਦਲ ਦਾ ਕੋਈ ਵਰਤਮਾਨ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾਂਦਾ ਹੈ, ਤਾਂ ਉਸ ਨੂੰ ਐਕਸਟਰਾ ਨੰਬਰ ਦੇ ਕੇ, ‘ਸਪੈਸ਼ਲ ਇਨਵਾਇਟੀ’ ਬਣਾ ਕੇ ਬੁਲਾਇਆ ਜਾਂਦਾ ਹੈ। ਜੇਕਰ ਕੋਈ ਕਿਸੇ ਸਮਾਜ ਦਾ ਅਪਮਾਨ ਕਰਦਾ ਹੈ, ਅਦਾਲਤ ਤੋਂ ਸਜ਼ਾ ਪਾਉਂਦਾ ਹੈ, ਤਾਂ ਉਸ ਦੀ ਬਹੁਤ ਆਵਭਗਤ ਹੁੰਦੀ ਹੈ। ਜੇਕਰ ਕੋਈ ਅਦਾਲਤ ਤੋਂ ਕਰੋੜਾਂ ਦੇ ਘੋਟਾਲੇ ਵਿੱਚ ਦੋਸ਼ੀ ਪਾਇਆ ਗਿਆ ਹੈ, ਤਾਂ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਉਸ ਦੀ ਕੁਆਲੀਫਿਕੇਸ਼ਨ ਹੋਰ ਵਧ ਜਾਂਦੀ ਹੈ। ਬਲਕਿ ਇਹ ਲੋਕ ਤਾਂ ਉਸ ਤੋਂ ਮਾਰਗਦਰਸ਼ਨ ਮੰਗਦੇ ਹਨ। ਭ੍ਰਿਸ਼ਟਾਚਾਰ ਨੂੰ ਲੈ ਕੇ ਇਨ੍ਹਾਂ ਵਿੱਚ ਬਹੁਤ ਆਤਮੀਅਤਾ ਹੈ, ਬਹੁਤ ਪ੍ਰੇਮ ਹੈ। ਇਸ ਲਈ 20 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੀ ਗਾਰੰਟੀ ਦੇਣ ਵਾਲੇ ਇਹ ਲੋਕ ਬਹੁਤ ਪ੍ਰੇਮ ਨਾਲ, ਬਹੁਤ ਆਤਮੀਅਤਾ ਨਾਲ ਆਪਸ ਵਿੱਚ ਮਿਲ ਰਹੇ ਹਨ।

 

ਸਾਥੀਓ,

ਭ੍ਰਿਸ਼ਟਾਚਾਰ ਦੀ ਇਸ ਦੁਕਾਨ ਵਿੱਚ ਜੁਟੇ ਇਹ ਸਾਰੇ ਪਰਿਵਾਰਵਾਦ ਦੇ ਕੱਟੜ ਸਮਰਥਕ ਹਨ। ਨਾ ਖਾਤਾ ਨਾ ਬਹੀ, ਜੋ ਪਰਿਵਾਰ ਕਹੇ, ਉਹੀ ਸਹੀ। ਲੋਕਤੰਤਰ ਦੇ ਲਈ ਕਿਹਾ ਜਾਂਦਾ ਹੈ- Of the People, By the People, For the People. ਲੇਕਿਨ ਇਨ੍ਹਾਂ ਪਰਿਵਾਰਵਾਦੀਆਂ ਦਾ ਮੰਤਰ ਹੈ- Of the family, By the family, For the family. Family First, Nation Nothing ਇਨ੍ਹਾਂ ਲੋਕਾਂ ਦਾ ਮੋਟੋ ਹੈ, ਇਨ੍ਹਾਂ ਦੀ ਇਹੀ ਪ੍ਰੇਰਣਾ ਹੈ।

 

ਇਹ ਲੋਕ ਦੇਸ਼ ਦੇ ਲੋਕਤੰਤਰ ਨੂੰ, ਦੇਸ਼ ਦੇ ਸੰਵਿਧਾਨ ਨੂੰ ਆਪਣਾ ਬੰਧਕ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ...ਨਫ਼ਰਤ ਹੈ, ਘੋਟਾਲੇ ਹਨ। ਤੁਸ਼ਟੀਕਰਣ ਹੈ, ਮਨ ਕਾਲੇ ਹਨ। ਪਰਿਵਾਰਵਾਦ ਦੀ ਅੱਗ ਦੇ, ਦਹਾਕਿਆਂ ਤੋਂ ਦੇਸ਼ ਹਵਾਲੇ ਹੈ।

 

ਸਾਥੀਓ,

ਇਨ੍ਹਾਂ ਦੇ ਲਈ ਦੇਸ਼ ਦੇ ਗ਼ਰੀਬ ਦੇ ਬੱਚਿਆਂ ਦਾ ਵਿਕਾਸ ਨਹੀਂ ਬਲਕਿ ਆਪਣੇ ਬੱਚਿਆਂ ਦਾ, ਆਪਣੇ ਭਾਈ-ਭਤੀਜਿਆਂ ਦਾ ਵਿਕਾਸ ਮਾਇਨੇ ਰੱਖਦਾ ਹੈ। ਅੱਜਕੱਲ੍ਹ੍ ਤੁਸੀਂ ਦੇਖਦੇ ਹੋ ਕਿ ਦੇਸ਼ ਵਿੱਚ ਸਟਾਰਟ ਅੱਪਸ ਵਧ ਰਹੇ ਹਨ, ਸਾਡੇ ਯੁਵਾ ਵੱਡੀ ਸੰਖਿਆ ਵਿੱਚ ਪੇਟੇਂਟ ਕਰਵਾ ਰਹੇ ਹਨ, ਟ੍ਰੇਡਮਾਰਕ ਰਜਿਸਟਰ ਕਰਵਾ ਰਹੇ ਹਨ, ਸਪੋਰਟਸ ਦੀ ਦੁਨੀਆ ਵਿੱਚ ਮੇਰੇ ਦੇਸ਼ ਦੇ ਨੌਜਵਾਨ ਛਾਏ ਹੋਏ ਹਨ, ਬੇਟੀਆਂ ਕਮਾਲ ਕਰ ਰਹੀਆਂ ਹਨ।

 

ਇਹ ਯੁਵਾ ਸ਼ਕਤੀ ਸਾਡੇ ਦੇਸ਼ ਵਿੱਚ ਪਹਿਲਾਂ ਵੀ ਸੀ, ਲੇਕਿਨ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਨੇ ਕਦੇ ਦੇਸ਼ ਦੇ ਸਾਧਾਰਣ ਯੁਵਾ ਦੀ ਸ਼ਕਤੀ ਦੇ ਨਾਲ ਨਿਆਂ ਨਹੀਂ ਕੀਤਾ। ਇਨ੍ਹਾਂ ਦੀ ਇੱਕ ਹੀ ਵਿਚਾਰਧਾਰਾ ਹੈ, ਇੱਕ ਹੀ ਏਜੰਡਾ ਹੈ- ਆਪਣਾ ਪਰਿਵਾਰ ਬਚਾਓ, ਪਰਿਵਾਰ ਦੇ ਲਈ ਭ੍ਰਿਸ਼ਟਾਚਾਰ ਵਧਾਓ! ਇਨ੍ਹਾਂ ਦਾ ਕੌਮਨ ਮਿਨਿਮਮ ਪ੍ਰੋਗਰਾਮ ਹੈ-ਦੇਸ਼ ਦਾ ਵਿਕਾਸ ਰੋਕਣਾ, ਆਪਣੇ ਕੁਸ਼ਾਸਨ ‘ਤੇ ਪਰਦਾ ਪਾਉਣਾ ਅਤੇ ਆਪਣੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਨੂੰ ਰੋਕਣਾ।

 

ਹੁਣ ਦੇਖੋ, ਇਹ ਜੋ ਜਮਾਤ ਇਕੱਠੀ ਹੋਈ ਹੈ ਨਾ, ਉਨ੍ਹਾਂ ਦੇ ਕੁਨਬੇ ਵਿੱਚ ਵੱਡੇ ਤੋਂ ਵੱਡੇ ਘੋਟਾਲਿਆਂ ‘ਤੇ, ਅਪਰਾਧਾਂ ‘ਤੇ ਇਨ੍ਹਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਜਦੋਂ ਕਿਸੇ ਇੱਕ ਰਾਜ ਵਿੱਚ ਇਨ੍ਹਾਂ ਦੇ ਕੁਸ਼ਾਸਨ ਦੀ ਪੋਲ ਖੁੱਲ੍ਹਦੀ ਹੈ, ਤਾਂ ਦੂਸਰੇ ਰਾਜਾਂ ਦੇ ਇਹ ਲੋਕ ਫੌਰਨ ਉਸ ਦੇ ਬਚਾਅ ਵਿੱਚ ਤਰਕ ਦੇਣ ਲਗਦੇ ਹਨ। ਕਿਤੇ ਹੜ੍ਹ ਦਾ ਘੋਟਾਲਾ ਹੁੰਦਾ ਹੈ, ਕਿਸੇ ਦਾ ਅਪਹਰਣ ਹੁੰਦਾ ਹੈ, ਤਾਂ ਕੁਨਬੇ ਦੇ ਸਾਰੇ ਲੋਕ ਸਭ ਤੋਂ ਪਹਿਲਾਂ ਚੁੱਪ ਹੋ ਜਾਂਦੇ ਹਨ।

 

ਤੁਸੀਂ ਦੇਖਿਆ ਹੈ ਕਿ ਕੁਝ ਦਿਨ ਪਹਿਲਾਂ ਹੀ ਪੱਛਮ ਬੰਗਾਲ ਵਿੱਚ ਪੰਚਾਇਤ ਚੋਣਾਂ ਹੋਈਆਂ ਹਨ। ਉੱਥੇ ਸ਼ਰੇਆਮ ਹਿੰਸਾ ਹੋਈ, ਲਗਾਤਾਰ ਖੂਨ-ਖ਼ਰਾਬਾ ਹੋ ਰਿਹਾ ਹੈ। ਇਸ ‘ਤੇ ਵੀ ਇਨ੍ਹਾਂ ਸਭ ਦੀ ਬੋਲਤੀ ਬੰਦ ਹੈ। ਕਾਂਗਰਸ ਦੇ, ਲੇਫਟ ਦੇ ਆਪਣੇ ਵਰਕਰ ਉੱਥੇ ਖ਼ੁਦ ਨੂੰ ਬਚਾਉਣ ਦੀ ਗੁਹਾਰ ਲਗਾ ਰਹੇ ਹਨ। ਲੇਕਿਨ ਕਾਂਗਰਸ ਅਤੇ ਲੇਫਟ ਦੇ ਨੇਤਾਵਾਂ ਨੇ ਆਪਣੇ ਸੁਆਰਥ ਵਿੱਚ, ਆਪਣੇ ਵਰਕਰਾਂ ਨੂੰ ਵੀ ਮਰਨ ਦੇ ਲਈ ਛੱਡ ਦਿੱਤਾ ਹੈ।

 

ਰਾਜਸਥਾਨ ਵਿੱਚ ਬੇਟੀਆਂ ਨਾਲ ਅੱਤਿਆਚਾਰ ਹੋਵੇ ਜਾਂ ਪਰੀਖਿਆਵਾਂ ਦੇ ਪੇਪਰ ਲੀਕ ਹੋ ਰਹੇ ਹੋਣ, ਇਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ। ਪਰਿਵਰਤਨ ਦੀਆਂ ਗੱਲਾਂ ਕਰਕੇ ਜਨਤਾ ਨਾਲ ਵਿਸ਼ਵਾਸਘਾਤ ਕਰਨ ਵਾਲੇ ਜਦੋਂ ਕਰੋੜਾਂ ਦਾ ਸ਼ਰਾਬ ਘੋਟਾਲਾ ਕਰਦੇ ਹਨ, ਤਾਂ ਇਹ ਕੁਨਬਾ ਫਿਰ ਉਨ੍ਹਾਂ ਨੂੰ ਕਵਰ ਦੇਣ ਲਗ ਜਾਂਦਾ ਹੈ । ਇਨ੍ਹਾਂ ਦਾ ਕੱਟੜ ਭ੍ਰਿਸ਼ਟਾਚਾਰ ਉਨ੍ਹਾਂ ਨੂੰ ਤਦ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਜਦੋਂ ਦੇਸ਼ ਦੀ ਕੋਈ ਏਜੰਸੀ ਇਨ੍ਹਾਂ ‘ਤੇ ਕਾਰਵਾਈ ਕਰਦੀ ਹੈ, ਤਾਂ ਇਨ੍ਹਾਂ ਦੇ ਟੇਪ ਰਿਕਾਰਡਰ ਸ਼ੁਰੂ ਹੋ ਜਾਂਦਾ ਹੈ- ਕੁਝ ਹੋਇਆ ਹੀ ਨਹੀਂ...ਸਭ ਸਾਜਿਸ਼ ਹੈ, ਸਾਨੂੰ ਫਸਾਇਆ ਜਾ ਰਿਹਾ ਹੈ। ਤੁਸੀਂ ਤਮਿਲਨਾਡੂ ਵਿੱਚ ਦੇਖੋ, ਭ੍ਰਿਸ਼ਟਾਚਾਰ ਦੇ, ਘੋਟਾਲੇ ਦੇ ਅਨੇਕ ਮਾਮਲੇ ਸਾਹਮਣੇ ਆ ਰਹੇ ਹਨ। ਲੇਕਿਨ ਇਨ੍ਹਾਂ ਦੇ ਕੁਨਬੇ ਦੇ ਸਾਰੇ ਦਲਾਂ ਨੇ ਪਹਿਲਾਂ ਹੀ ਸਭ ਨੂੰ ਕਲੀਨ ਚਿਟ ਦੇ ਦਿੱਤੀ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਪਹਿਚਾਣਦੇ ਰਹੋ ਸਾਥੀਓ, ਇਨ੍ਹਾਂ ਨੂੰ ਜਾਣ ਲਵੋ। ਇਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਓ ਭਰਾਵੋਂ-ਭੈਣੋਂ।

 

ਸਾਥੀਓ,

ਇਨ੍ਹਾਂ ਲੋਕਾਂ ਦੀਆਂ ਸਾਜਿਸ਼ਾਂ ਦੇ ਵਿੱਚ, ਅਸੀਂ ਦੇਸ਼ ਦੇ ਵਿਕਾਸ ਦੇ ਲਈ ਖ਼ੁਦ ਨੂੰ ਸਮਰਪਿਤ ਰੱਖਣਾ ਹੈ। ਅੱਜ ਦੁਨੀਆ ਵਿੱਚ ਅਨੇਕ ਉਦਾਹਰਣ ਹਨ, ਜਿੱਥੇ ਦ੍ਵੀਪਾਂ ਨੇ ਅਤੇ ਸਮੁੰਦਰ ਕਿਨਾਰੇ ਵਸੇ ਛੋਟੇ ਦੇਸਾਂ ਨੇ ਬੇਮਿਸਾਲ ਪ੍ਰਗਤੀ ਕੀਤੀ ਹੈ। ਜਦੋਂ ਉਨ੍ਹਾਂ ਨੇ ਪ੍ਰਗਤੀ ਦਾ ਰਸਤਾ ਚੁਣਿਆ, ਤਾਂ ਉਨ੍ਹਾਂ ਦੇ ਸਾਹਮਣੇ ਵੀ ਚੁਣੌਤੀਆਂ ਸਨ।

 

ਸਭ ਕੁਝ ਸਰਲ ਨਹੀਂ ਸੀ, ਲੇਕਿਨ ਉਨ੍ਹਾਂ ਦੇਸ਼ਾਂ ਨੇ ਦਿਖਾਇਆ ਹੈ, ਜਦੋਂ ਵਿਕਾਸ ਆਉਂਦਾ ਹੈ, ਤਾਂ ਹਰ ਪ੍ਰਕਾਰ ਦੇ ਸਮਾਧਾਨ ਲੈ ਕੇ ਆਉਂਦਾ ਹੈ। ਮੈਨੂੰ ਵਿਸ਼ਵਾਸ ਹੈ, ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ ਵਿੱਚ ਹੋ ਰਹੇ ਵਿਕਾਸ ਦੇ ਕੰਮ, ਇਸ ਪੂਰੇ ਖੇਤਰ ਨੂੰ ਹੋਰ ਸਸ਼ਕਤ ਕਰਨਗੇ। ਕਨੈਕਟੀਵਿਟੀ ਦੀ ਇਹ ਨਵੀਂ ਸੁਵਿਧਾ, ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦਾ ਨਵਾਂ ਟਰਮਿਨਲ ਸਭ ਦੇ ਲਈ ਲਾਭਕਾਰੀ ਹੋਵੇ।

 

ਇਸੇ ਕਾਮਨਾ ਦੇ ਨਾਲ ਵੀਡੀਓ ਕਾਨਫਰੰਸ ਦੇ ਇਸ ਪ੍ਰੋਗਰਾਮ ਵਿੱਚ ਵੀ ਇਤਨੀ ਵੱਡੀ ਤਦਾਦ ਵਿੱਚ ਤੁਸੀਂ ਲੋਕ ਆਏ, ਤੁਹਾਡੀ ਖੁਸ਼ੀ ਮੈਂ ਇੱਥੋਂ ਅਨੁਭਵ ਕਰ ਰਿਹਾ ਹਾਂ। ਤੁਹਾਡਾ ਉਤਸ਼ਾਹ ਮੈਂ ਅਨੁਭਵ ਕਰ ਰਿਹਾ ਹਾਂ।

 

ਅਜਿਹੇ ਮੌਕੇ ‘ਤੇ ਇੱਕ ਨਵਾਂ ਵਿਸ਼ਵਾਸ, ਨਵਾਂ ਸੰਕਲਪ ਲੈ ਕੇ ਦੇਸ਼ ਅੱਗੇ ਵਧੇ, ਅੰਡਮਾਨ-ਨਿਕੋਬਾਰ ਵੀ ਅੱਗੇ ਵਧੇ। ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।

*****

ਡੀਐੱਸ/ਐੱਸਟੀ/ਐੱਨਐੱਸ


(Release ID: 1940682) Visitor Counter : 132