ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਪੁਲਾੜ ਯਾਤਰੀ, ਪਾਇਲਟ ਅਤੇ ਅਭਿਨੇਤਾ ਥੌਮਸ ਪੇਸਕੁਏਟ (Thomas Pesquet) ਦੇ ਨਾਲ ਮੁਲਾਕਾਤ ਕੀਤੀ

Posted On: 14 JUL 2023 10:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਪੈਰਿਸ ਵਿੱਚ ਫਰਾਂਸ ਦੇ ਏਅਰੋਸਪੇਸ ਇੰਜੀਨੀਅਰ, ਪਾਇਲਟ, ਯੂਰੋਪੀ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਅਤੇ ਅਭਿਨੇਤਾ, ਸ਼੍ਰੀ ਥੌਮਸ ਪੇਸਕੁਏਟ (Thomas Pesquet) ਨਾਲ ਮੁਲਾਕਾਤ ਕੀਤੀ।


 

ਪ੍ਰਧਾਨ ਮੰਤਰੀ ਨੇ ਸ਼੍ਰੀ ਪੇਸਕੁਏਟ ਦੇ ਨਾਲ ਪੁਲਾੜ ਖੇਤਰ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਬਾਰੇ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਸਟਾਰਟਅੱਪ ਨੂੰ ਹੁਲਾਰਾ ਦੇਣ ਅਤੇ ਨਿਜੀ ਖੇਤਰ ਦੀ ਅਧਿਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਵਿੱਚ ਇਸ ਦੇ ਉਪਯੋਗ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੁਲਾੜ ਖੇਤਰ ਵਿੱਚ ਸਹਿਯੋਗ ਨੂੰ ਪਤਾ ਲਗਾਉਣ ਦੇ ਲਈ ਸ਼੍ਰੀ ਪੇਸਕੁਏਟ ਨੂੰ ਭਾਰਤ ਆਉਣ ਦੇ ਲਈ ਸੱਦਾ ਦਿੱਤਾ।

 

ਸ਼੍ਰੀ ਪੇਸਕੁਏਟ ਨੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਪੁਲਾੜ ਯਾਤਰੀ ਦੇ ਰੂਪ ਵਿੱਚ ਆਪਣੇ ਅਨੁਭਵ ਸਾਂਝਾ ਕੀਤੇ ਅਤੇ ਭਵਿੱਖ ਦੇ ਪੁਲਾੜ ਪ੍ਰੋਗਰਾਮਾਂ ਤੇ ਟੈਕਨੋਲੋਜੀਆਂ ਦੀ ਸੰਭਾਵਿਤ ਰੂਪ-ਰੇਖਾ ‘ਤੇ ਚਰਚਾ ਵੀ ਕੀਤੀ।

***

ਡੀਐੱਸ/ਏਕੇ



(Release ID: 1939776) Visitor Counter : 67