ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਆਖਰੀ ਮਿਤੀ 31 ਅਗਸਤ, 2023 ਤੱਕ ਵਧਾਈ ਗਈ

Posted On: 10 JUL 2023 12:17PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਆਖਰੀ ਮਿਤੀ 31 ਜੁਲਾਈ 2023 ਤੋਂ ਵਧਾ ਕੇ 31 ਅਗਸਤ 2023 ਕਰ ਦਿੱਤੀ ਹੈ।

 

ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) 2024 ਲਈ ਅਰਜ਼ੀਆਂ ਦੀ ਪ੍ਰਕਿਰਿਆ ਹੁਣ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in 'ਤੇ ਸ਼ੁਰੂ ਹੋ ਗਈ ਹੈ। ਇਹ ਪੁਰਸਕਾਰ ਬਹਾਦਰੀ, ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਟੈਕਨੋਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਰਾਸ਼ਟਰੀ ਪੱਧਰ ਦੀ ਪ੍ਰਾਪਤੀ ਲਈ ਦਿੱਤੇ ਜਾਂਦੇ ਹਨ।

 

ਕੋਈ ਵੀ ਬੱਚਾ, ਜੋ ਇੱਕ ਭਾਰਤੀ ਨਾਗਰਿਕ ਹੈ, ਅਤੇ ਭਾਰਤ ਵਿੱਚ ਰਹਿੰਦਾ ਹੈ, ਅਤੇ 18 ਸਾਲ ਤੋਂ ਵੱਧ ਉਮਰ ਦਾ ਨਹੀਂ ਹੈ (ਬਿਨੈ ਪੱਤਰ/ਨਾਮਜ਼ਦਗੀ ਦੀ ਆਖਰੀ ਮਿਤੀ ਤੱਕ) ਪੁਰਸਕਾਰ ਲਈ ਅਰਜ਼ੀ ਦੇ ਸਕਦਾ ਹੈ। ਕੋਈ ਹੋਰ ਵਿਅਕਤੀ ਵੀ ਪੁਰਸਕਾਰ ਲਈ ਯੋਗ ਬੱਚੇ ਨੂੰ ਨਾਮਜ਼ਦ ਕਰ ਸਕਦਾ ਹੈ। ਪੀਐੱਮਆਰਬੀਪੀ ਲਈ ਅਰਜ਼ੀਆਂ ਇਸ ਉਦੇਸ਼ ਲਈ ਤਿਆਰ ਕੀਤੇ ਗਏ ਔਨਲਾਈਨ ਪੋਰਟਲ https://awards.gov.in ਰਾਹੀਂ ਹੀ ਪ੍ਰਾਪਤ ਕੀਤੀਆਂ ਜਾਣਗੀਆਂ।

 

 *********

 

ਐੱਸਐੱਸ/ਟੀਐੱਫਕੇ



(Release ID: 1938704) Visitor Counter : 89