ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੀਈਐੱਮ ਇੰਡੀਆ (GeM India) ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਰਣਨਯੋਗ ਯੋਗਦਾਨ ਦੇ ਲਈ ਵਧਾਈਆਂ ਦਿੱਤੀਆਂ

Posted On: 28 JUN 2023 9:40AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਜੀਈਐੱਮ ਇੰਡੀਆ (GeM India) ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਰਣਨਯੋਗ ਯੋਗਦਾਨ ਦੇ ਲਈ ਵਧਾਈਆਂ ਦਿੱਤੀਆਂ।

 

ਇੱਕ ਟਵੀਟ ਥ੍ਰੈੱਡ ਵਿੱਚਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੱਸਿਆ ਸੀ ਕਿ ਜੀਈਐੱਮ ਇੰਡੀਆ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕ੍ਰੇਤਾ-ਵਿਕ੍ਰੇਤਾ ਗੌਰਵ ਸਨਮਾਨ ਸਮਾਰੋਹ 2023 ਵਿੱਚ ਮਾਨਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪੁਰਸਕ੍ਰਿਤ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ  ਨੇ ਕ੍ਰੇਤਾ-ਵਿਕ੍ਰੇਤਾ ਗੌਰਵ ਸਨਮਾਨ ਸਮਾਰੋਹ 2023 ਹਾਸਲ ਕੀਤਾ ਹੈ। ਇਹ ਪੁਰਸਕਾਰ ਸਮਾਗਮ ਵਣਜ ਅਤੇ ਉਦਯੋਗ ਮੰਤਰਾਲੇ ਦੇ ਗਵਰਨਮੈਂਟ ਈ-ਮਾਰਕਿਟਪਲੇਸ ਦੁਆਰਾ ਆਯੋਜਿਤ ਕੀਤਾ ਗਿਆ ਸੀ।

 

ਸ਼੍ਰੀ ਪੀਯੂਸ਼ ਗੋਇਲ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“@GeM_India (ਜੀਈਐੱਮ ਇੰਡੀਆ) ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਵਰਣਨਯੋਗ ਯੋਗਦਾਨ ਦੇ ਲਈ ਵਧਾਈਆਂ। ਅਜਿਹੇ ਪ੍ਰਯਾਸ ਸਮ੍ਰਿੱਧੀ ਅਤੇ ਆਤਮਨਿਰਭਰਤਾ ਦੀ ਤਰਫ਼ ਭਾਰਤ ਦੀ ਯਾਤਰਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ।’’

 

 

 



 

***

ਡੀਐੱਸ/ਐੱਸਟੀ     



(Release ID: 1935946) Visitor Counter : 108