ਗ੍ਰਹਿ ਮੰਤਰਾਲਾ
“ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਨਜ਼ਾਇਜ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ” ’ਤੇ ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਸੰਦੇਸ਼
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਦੇ ਨਾਰਕੋਟਿਕਸ ਦੇ ਖਿਲਾਫ਼ ਜ਼ੀਰੋ ਟੌਲਰੈਂਸ ਦੀ ਜੋ ਨੀਤੀ ਅਪਣਾਈ ਹੈ ਅੱਜ ਉਸ ਦੇ ਸਫ਼ਲ ਪਰਿਣਾਮ ਦਿਖਣ ਲੱਗੇ ਹਨ
ਇਸ ਨੀਤੀ ਦਾ ਇੱਕ ਮੁੱਖ ਸਤੰਭ ਹੈ ਮੋਦੀ ਸਰਕਾਰ ਦੀ “ਹੋਲ ਆਵ੍ ਗਵਰਨਮੈਂਟ ਅਪ੍ਰੋਚ” ਜਿਸ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਤਾਲਮੇਲ ਨਾਲ ਨੀਤੀ ਹੋਰ ਪ੍ਰਭਾਵੀ ਬਣਦੀ ਹੈ
“ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਨਜ਼ਾਇਜ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ” ਦੇ ਅਵਸਰ ’ਤੇ ਮੈਂ ਡਰੱਗ ਦੇ ਵਿਰੁੱਧ ਲੜਾਈ ਲੜ ਰਹੀਆਂ ਸਾਰੀਆਂ ਸੰਸਥਾਵਾਂ ਅਤੇ ਲੋਕਾਂ ਨੂੰ ਦਿਲ ਤੋਂ ਵਧਾਈ ਦਿੰਦਾ ਹਾਂ
ਸਾਡਾ ਸੰਕਲਪ ਹੈ ਕਿ ਅਸੀਂ ਭਾਰਤ ਵਿੱਚ ਨਾਰਕੋਟਿਕਸ ਦਾ ਵਪਾਰ ਨਹੀਂ ਹੋਣ ਦੇਵਾਂਗੇ ਅਤੇ ਨਾ ਹੀ ਭਾਰਤ ਦੇ ਮਾਧਿਅਮ ਰਾਹੀਂ ਡਰੱਗ ਨੂੰ ਵਿਸ਼ਵ ਵਿੱਚ ਕਿਤੇ ਬਾਹਰ ਜਾਣ ਦੇਵਾਂਗੇ
ਜਿੱਥੇ 2006-13 ਵਿੱਚ ਮਾਤਰ 768 ਕਰੋੜ ਦੀ ਡਰੱਗ ਜ਼ਬਤ ਹੋਈ ਸੀ ਤਾਂ ਉੱਥੇ 2014-22 ਵਿੱਚ ਇਹ ਲਗਭਗ 30 ਗੁਣਾ ਵਧ ਕੇ 22 ਹਜ਼ਾਰ ਕਰੋੜ ਹੋਈ, ਨਸ਼ੇ ਦਾ ਵਪਾਰ ਕਰਨ ਵਾਲੇ ਲੋਕਾਂ ਦੇ ਵਿਰੁੱਧ ਪਹਿਲਾਂ ਦੀ ਤੁਲਨਾ ਵਿੱਚ 181% ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ
ਇਹ ਮੋਦੀ ਸਰਕਾਰ ਦੀ ਨਸ਼ਾ ਮੁਕਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ
ਜੂਨ 2022 ਵਿੱਚ ਅਸੀਂ ਜ਼ਬਤ ਕੀਤੀ ਡਰੱਗ ਦੇ ਦੁਬਾਰਾ ਉਪਯੋਗ ਨੂੰ ਰੋਕਣ ਦੇ ਲਈ ਇੱਕ ਡਿਸਟ੍ਰਕਸ਼ਨ ਅਭਿਯਾਨ ਚਲਾਈ ਜਿਸ ਵਿੱਚ ਹੁਣ ਤੱਕ ਦ
Posted On:
26 JUN 2023 11:55AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਨੇ ਨਾਰਕੋਟਿਕਸ ਦੇ ਖਿਲਾਫ਼ ਜ਼ੀਰੋ ਟਾਰਲੈਂਸ ਦੀ ਜੋ ਨੀਤੀ ਅਪਣਾਈ ਹੈ ਅੱਜ ਉਸ ਦੇ ਸਫ਼ਲ ਪਰਿਣਾਮ ਦਿਖਣ ਲੱਗੇ ਹਨ। ਇਸ ਨੀਤੀ ਦਾ ਇੱਕ ਮੁੱਖ ਸਤੰਭ ਹੈ ਮੋਦੀ ਸਰਕਰਾ ਜੀ “ਹੋਲ ਆਵ੍ ਗਰਵਰਨਮੈਂਟ ਅਪ੍ਰੋਚ” ਜਿਸ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਤਾਲਮੇਲ ਰਾਹੀਂ ਨੀਤੀ ਹੋਰ ਪ੍ਰਭਾਵੀ ਬਣਦੀ ਹੈ।
“ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਨਜ਼ਾਇਜ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ” ’ਤੇ ਆਪਣੇ ਸੰਦੇਸ਼ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ 26 ਜੂਨ 2023” ਨੂੰ “ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਨਜ਼ਾਇਜ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ” ਦੇ ਅਵਸਰ ’ਤੇ ਮੈਂ ਡਰੱਗ ਦੇ ਖਿਲਾਫ਼ ਲੜਾਈ ਲੜ ਰਹੀਆਂ ਸਭ ਸੰਸਥਾਵਾਂ ਅਤੇ ਲੋਕਾਂ ਨੂੰ ਦਿਲ ਤੋਂ ਵਧਾਈ ਦਿੰਦਾ ਹਾਂ। ਇਹ ਅਤਿਅੰਤ ਖੁਸ਼ੀ ਦੀ ਗੱਲ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (NCB) ਇਸ ਵਾਰ ਵੀ ਅਖਿਲ ਭਾਰਤੀ ਪੱਧਰ ’ਤੇ ‘ਨਸ਼ਾ ਮੁਕਤ ਪਖਵਾੜੇ’ ਦਾ ਆਯੋਜਨ ਕਰ ਰਿਹਾ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਅਸੀਂ ਭਾਰਤ ਵਿੱਚ ਨਾਰਕੋਟਿਕਸ ਦਾ ਵਪਾਰ ਨਹੀਂ ਹੋਣ ਦੇਵਾਂਗੇ ਅਤੇ ਨਾ ਹੀ ਭਾਰਤ ਦੇ ਮਾਧਿਅਮ ਰਾਹੀਂ ਡਰੱਗ ਨੂੰ ਵਿਸ਼ਵ ਨੂੰ ਕਿਤੇਂ ਬਾਹਰ ਜਾਣ ਦੇਵਾਂਗੇ। ਡਰੱਗ ਦੇ ਖਿਲਾਫ਼ ਇਸ ਮੁਹਿੰਮ ਵਿੱਚ ਦੇਸ਼ ਦੀਆਂ ਸਭ ਪ੍ਰਮੁੱਖ ਏਜੰਸੀਆਂ, ਖਾਸ ਤੌਰ ’ਤੇ “ਨਾਰਕੋਟਿਕਸ ਕੰਟਰੋਲ ਬਿਊਰੋ” ਨਿਰੰਤਰ ਆਪਣੀ ਜੰਗ ਜਾਰੀ ਰੱਖੇ ਹੋਏ ਹੈ। ਇਸ ਅਭਿਯਾਨ ਨੂੰ ਸਸ਼ਕਤ ਬਣਾਉਣ ਦੇ ਲਈ ਗ੍ਰਹਿ ਮੰਤਰਾਲੇ ਨੇ 2019 ਵਿੱਚ ਐਨਕਾਰਡ (NCORD) ਦੀ ਸਥਾਪਨਾ ਕੀਤੀ ਅਤੇ ਹਰ ਰਾਜ ਦੇ ਪੁਲਿਸ ਵਿਭਾਗ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦਾ ਗਠਨ ਕੀਤਾ ਗਿਆ, ਜਿਸ ਦਾ ਪਹਿਲਾ ਰਾਸ਼ਟਰੀ ਸੰਮੇਲਨ ਅਪ੍ਰੈਲ 2023 ਵਿੱਚ ਦਿੱਲੀ ਵਿੱਚ ਹੋਇਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡੱਰਗ ਦੇ ਦੁਰਉਪਯੋਗ ਅਤੇ ਦੁਸ਼ਟਪ੍ਰਭਾਵਾਂ ਦੇ ਖਿਲਾਫ਼ ਰਾਸ਼ਟਰੀ ਪੱਧਰ ’ਤੇ ਉਪਯੁਕਤ ਮੰਚਾਂ ਦੇ ਮਾਧਿਅਮ ਰਾਹੀਂ ਜੰਗੀ ਪੱਧਰ ’ਤੇ ਅਭਿਯਾਨ ਚਲਾਇਆ ਜਾ ਰਿਹਾ ਹੈ। ਡਰੱਗ ਦੇ ਖਿਲਾਫ਼ ਸਾਡੀ ਇਸ ਵਿਆਪਕ ਅਤੇ ਸਾਂਝੀ ਲੜਾਈ ਦਾ ਹੀ ਅਸਰ ਹੈ ਕਿ ਜਿੱਥੇ 2006-13 ਵਿੱਚ ਮਾਤਰ 768 ਕਰੋੜ ਰੁਪਏ ਦੀ ਡਰੱਗ ਜ਼ਬਤ ਹੋਈ ਸੀ ਤਾਂ ਉੱਥੇ 2014-22 ਵਿੱਚ ਇਹ ਲਗਭਗ 30 ਗੁਣਾਂ ਵਧ ਕੇ 22 ਹਜ਼ਾਰ ਕਰੋੜ ਹੋ ਗਈ। ਅਤੇ ਨਸ਼ੇ ਦਾ ਵਪਾਰ ਕਰਨ ਵਾਲੇ ਲੋਕਾਂ ਦੇ ਵਿਰੁੱਧ ਪਹਿਲਾਂ ਦੀ ਤੁਲਨਾ ਵਿੱਚ 181% ਅਧਿਕ ਮਾਮਲੇ ਦਰਜ ਕੀਤੇ ਗਏ ਹਨ। ਇਹ ਮੋਦੀ ਸਰਕਾਰ ਦੀ ਨਸ਼ਾ ਮੁਕਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਨਾਲ ਹੀ ਜੂਨ 2022 ਵਿੱਚ ਅਸੀਂ ਜ਼ਬਤ ਕੀਤੇ ਗਏ ਡਰੱਗ ਦੇ ਦੁਬਾਰਾ ਉਪਯੋਗ ਨੂੰ ਰੋਕਣ ਦੇ ਲਈ ਇੱਕ ਡਿਸਟ੍ਰਕਸ਼ੰਨ ਅਭਿਯਾਨ ਚਲਾਇਆ ਜਿਸ ਵਿੱਚ ਹੁਣ ਤੱਕ ਦੇਸ਼ਭਰ ਵਿੱਚ ਲਗਭਗ 6 ਲੱਖ ਕਿਲੋ ਜ਼ਬਤ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਨੇ ਕਿਹਾ ਕਿ ਚਾਹੇ ਡਰੱਗ ਦੀ ਖੇਤੀ ਨੂੰ ਨਸ਼ਟ ਕਰਨਾ ਹੋਵੇ ਜਾਂ ਜਨਜਾਗਰਣ ਹੋਵੇ ਗ੍ਰਹਿ ਮੰਤਰਾਲਾ ਸਭ ਸੰਸਥਾਵਾਂ ਅਤੇ ਪ੍ਰਦੇਸ਼ਾਂ ਦੇ ਤਾਲਮੇਲ ਨਾਲ “ਡਰੱਗ ਮੁਕਤ ਭਾਰਤ” ਦੇ ਲਈ ਹਰ ਸੰਭਵ ਪ੍ਰਯਾਸ ਕਰ ਰਿਹਾ ਲੇਕਿਨ ਇਸ ਲੜਾਈ ਨੂੰ ਬਿਨਾ ਜਨਭਾਗੀਦਾਰੀ ਦੇ ਨਹੀਂ ਜਿੱਤਿਆ ਜਾ ਸਕਦਾ। ਅੱਜ ਇਸ ਅਵਸਰ ’ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਡਰੱਗ ਤੋਂ ਦੂਰ ਰੱਖਣ। ਡਰੱਗ ਨਾ ਕੇਵਲ ਯੁਵਾ ਪੀੜ੍ਹੀ ਅਤੇ ਸਮਾਜ ਨੂੰ ਖੋਖਲਾ ਬਣਾਉਂਦਾ ਹੈ, ਬਲਕਿ ਇਸ ਦੀ ਤਸਕਰੀ ਤੋਂ ਅਰਜਿਤ ਧਨ ਦੇਸ਼ ਦੀ ਸੁਰੱਖਿਆ ਦੇ ਖਿਲਾਫ਼ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਇਸ ਦੇ ਦੁਰਉਪਯੋਗ ਦੇ ਵਿਰੁੱਧ ਇਸ ਜੰਗ ਵਿੱਚ ਵਧ ਕੇ ਹਿੱਸਾ ਲੈਣ। ਆਪਣੇ ਆਸ-ਪਾਸ ਹੋ ਰਹੇ ਡਰੱਗ ਦੇ ਵਪਾਰ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦੇਣ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਮੂਹਿਕ ਪ੍ਰਯਾਸ ਨਾਲ ਅਸੀਂ ਸਭ ਨਸ਼ੇ ਦੀ ਸਮੱਸਿਆ ਨੂੰ ਜੜ੍ਹ ਤੋਂ ਮਿਟਾਉਣ ਵਿੱਚ ਸਫ਼ਲ ਹੋਵਾਂਗੇ ਅਤੇ ਡਰੱਗ ਮੁਕਤ ਭਾਰਤ’ ਦਾ ਸਾਡਾ ਟੀਚਾ ਹਾਸਿਲ ਕਰਨਗੇ। ਮੈਂ ਮੋਦੀ ਸਰਕਾਰ ਨੇ ਡਰੱਗ ਮੁਕਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਆਪਣਾ ਯੋਗਦਾਨ ਦੇਣ ਵਾਲੇ NCB ਅਤੇ ਹੋਰ ਸੰਸਥਾਵਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਜਦੋਂ ਤੱਕ ਅਸੀਂ ਇਸ ਲੜਾਈ ਨੂੰ ਜਿੱਤੇ ਨਹੀਂ ਲੈਂਦੇ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗੇ।
****
ਆਰਕੇ/ਏਵਾਈ/ਏਐੱਸ
(Release ID: 1935414)
Visitor Counter : 137