ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਪ੍ਰਮੁੱਖ ਸਿਹਤ ਮਾਹਿਰਾਂ ਦੇ ਸਮੂਹ ਨਾਲ ਮੀਟਿੰਗ

Posted On: 21 JUN 2023 9:06AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕਾ ਦੇ ਸਿਹਤ ਖੇਤਰ ਦੇ ਪ੍ਰਮੁੱਖ ਮਾਹਿਰਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਅਤੇ ਮਾਹਿਰਾਂ ਨੇ ਕੁਆਲਿਟੀ ਹੈਲਥਕੇਅਰ ਦੇ ਲਈ ਡਿਜੀਟਲ ਟੈਕਨੋਲੋਜੀਆਂ ਦੇ ਉਪਯੋਗ,ਇੰਟੈਗ੍ਰੇਟਿਵ ਮੈਡੀਸਿਨ ’ਤੇ ਵਧੇਰੇ ਫੋਕਸ ਅਤੇ  ਬਿਹਤਰ  ਹੈਲਥਕੇਅਰ ਤਿਆਰੀ ਸਮੇਤ ਸਿਹਤ ਦੇ ਕਾਰਜ ਖੇਤਰ ਨਾਲ ਸਬੰਧਿਤ ਵਿਭਿੰਨ ਮਾਮਲਿਆਂ ’ਤੇ ਚਰਚਾ ਕੀਤੀ।

 

ਪਰਸਪਰ ਬਾਤਚੀਤ ਵਿੱਚ ਹਿੱਸਾ ਲੈਣ ਵਾਲੇ ਮਾਹਿਰਾਂ ਦੇ ਵੇਰਵੇ ਨਿਮਨਲਿਖਤ ਹਨ:


 

•ਟੈਕਸਾਸ ਦੇ ਨੈਸ਼ਨਲ ਸਕੂਲ ਆਵ੍ ਟ੍ਰੌਪਿਕਲ ਮੈਡੀਸਿਨ ਦੇ ਸੰਸਥਾਪਕ ਡੀਨ ਡਾ. ਪੀਟਰ ਹੋਟੇਜ਼

 

•ਟੈਕਸਾਸ ਵਿੱਚ ਸਥਿਤ ਵਿਰੋ ਵੈਕਸ ਦੇ ਸੀਈਓ ਡਾ. ਸੁਨੀਲ ਏ. ਡੇਵਿਡ


 

• ਜਨਰਲ ਕੈਟੇਲਿਸਟ ਦੇ ਸਲਾਹਕਾਰ, ਡਾ. ਸਟੀਫਨ ਕਲਾਸਕੋ


 

• ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਹਾਰਟਨ ਸਕੂਲ ਵਿੱਚ ਹੈਲਥਕੇਅਰ ਮੈਨੇਜਮੈਂਟ ਦੇ ਪ੍ਰੋਫੈਸਰ, ਡਾ. ਲਾਅਟਨ ਆਰ ਬਰਨਸ

 

• ਵੇਰਿਲੀ ਲਾਈਫ ਸਾਇੰਸਿਜ਼ ਦੇ ਸੰਸਥਾਪਕ ਪ੍ਰਧਾਨ ਡਾ. ਵਿਵਿਅਨ ਐੱਸ. ਲੀ

• ਨੋਬਲ ਪੁਰਸਕਾਰ ਵਿਜੇਤਾ ਅਤੇ ਜੌਨਸ ਹੌਪਕਿੰਸ ਬਲੂਮਬਰਗ ਸਕੂਲ ਆਵ੍ ਪਬਲਿਕ ਹੈਲਥ ਅਤੇ ਜੌਨਸ ਹੌਪਕਿੰਸ ਸਕੂਲ ਆਵ੍ ਮੈਡੀਸਿਨ ਵਿੱਚ ਫਿਜ਼ਿਸ਼ਨ ਅਤੇ ਮੋਲੇਕਿਊਲਰ ਬਾਇਲੌਜਿਸਟ, ਡਾ. ਪੀਟਰ ਐਗਰੇ।

 

 *****

 

ਡੀਐੱਸ/ਏਕੇ


(Release ID: 1934045) Visitor Counter : 113