ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਰਾਂਸ ਵਿੱਚ ਐਨੇਸੀ ਇੰਟਰਨੈਸ਼ਨਲ ਐਨੀਮੇਸ਼ਨ ਫੈਸਟੀਵਲ ਵਿੱਚ ਭਾਰਤ ਦੀ ਰਚਨਾਤਮਕ ਆਰਥਿਕਤਾ ਦਾ ਪ੍ਰਦਰਸ਼ਨ ਕੀਤਾ ਗਿਆ
ਸਕੱਤਰ ਆਈਐਂਡਬੀ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਮੰਤਰਾਲੇ ਦੁਆਰਾ ਏਵੀਜੀਸੀ ਸੈਕਟਰ ਨੂੰ ਦਿੱਤੇ ਗਏ ਪ੍ਰੋਤਸਾਹਨ ਨੂੰ ਉਜਾਗਰ ਕੀਤਾ; ਭਾਰਤ ਵਿੱਚ ਇੱਕ ਅੰਤਰਰਾਸ਼ਟਰੀ ਐਨੀਮੇਸ਼ਨ ਫੈਸਟੀਵਲ ਦੀ ਮੇਜ਼ਬਾਨੀ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।
Posted On:
14 JUN 2023 2:43PM by PIB Chandigarh
ਐਨੇਸੀ, 14 ਜੂਨ, 2023: ਭਾਰਤ ਇਸ ਸਾਲ ਪਹਿਲੀ ਵਾਰ ਦ ਐਨੇਸੀ ਇੰਟਰਨੈਸ਼ਨਲ ਐਨੀਮੇਸ਼ਨ ਫੈਸਟੀਵਲ (ਏਆਈਏਐੱਫ) ਵਿੱਚ ਭਾਗ ਲੈ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ. ਅਪੂਰਵਾ ਚੰਦਰਾ ਐਨੀਮੇਸ਼ਨ ਉਦਯੋਗ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਲ,ਏਆਈਏਐਫ ਵਿੱਚ ਗਲੋਬਲ ਦਰਸ਼ਕਾਂ ਲਈ ਐਨੀਮੇਸ਼ਨ ਅਤੇ ਵੀਐੱਫਐਕਸ ਸਮੱਗਰੀ ਬਣਾਉਣ ਵਿੱਚ ਭਾਰਤ ਦੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ।
ਭਾਰਤ ਹਾਲ ਹੀ ਵਿੱਚ ਗਲੋਬਲ ਪ੍ਰੋਡਕਸ਼ਨ ਹਾਊਸਾਂ ਲਈ ਵੀਐੱਫਐਕਸ ਅਤੇ ਐਨੀਮੇਸ਼ਨ ਕੰਟੈਂਟ ਦੇ ਇੱਕ ਤਰਜੀਹੀ ਡੈਸਟੀਨੇਸ਼ਨ ਵਜੋਂ ਉਭਰਿਆ ਹੈ। ਭਾਰਤ ਵਿੱਚ ਐਨੀਮੇਸ਼ਨ ਅਤੇ ਵੀਐਫਐਕਸ ਮਾਰਕੀਟ ਦੀ ਵੈਲਿਯੂ 2021 ਵਿੱਚ 109 ਬਿਲੀਅਨ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿਸ ਵਿੱਚ ਇਕੱਲੇ ਵੀਐਫਐਕਸ ਦਾ ਕਾਰੋਬਾਰ 50 ਬਿਲੀਅਨ ਰੁਪਏ ਹੈ। ਇੱਕ ਈਐਂਡਵਾਈ ਰਿਪੋਰਟ ਦੇ ਅਨੁਸਾਰ 2024 ਤੱਕ ਇਹ ਅੰਕੜਾ 180 ਬਿਲੀਅਨ ਰੁਪਏ ਤੱਕ ਵਧਣ ਦੀ ਉਮੀਦ ਹੈ। ਐਨੇਸੀ ਵਿੱਚ ਭਾਰਤ ਦੀ ਭਾਗੀਦਾਰੀ ਇਸ ਲਈ ਵਧੇਰੇ ਮਹੱਤਵ ਰੱਖਦੀ ਹੈ ਕਿਉਂਕਿ ਦੇਸ਼ ਅੰਤਰਰਾਸ਼ਟਰੀ ਖਰੀਦਦਾਰਾਂ ਨੂੰ ਇਸ ਖੇਤਰ ਵਿੱਚ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਦਾ ਹੈ।
ਭਾਰਤ ਦੀ ਭਾਗੀਦਾਰੀ ਬਾਰੇ ਬੋਲਦਿਆਂ, ਸ਼੍ਰੀ. ਚੰਦਰਾ ਨੇ ਕਿਹਾ, "ਭਾਰਤ ਵਿੱਚ ਐਨੀਮੇਸ਼ਨ, ਗੇਮਿੰਗ, ਵਿਜ਼ੂਅਲ ਇਫੈਕਟਸ ਅਤੇ ਕਾਮਿਕਸ (ਏਵੀਜੀਸੀ) ਸੈਕਟਰ ਵਿਸ਼ਵ ਪੱਧਰੀ ਤਕਨੀਕਾਂ ਅਤੇ ਨਵੀਨਤਾਕਾਰੀ ਤਕਨੀਕਾਂ ਨੂੰ ਅਪਣਾ ਕੇ, ਬੇਹੱਦ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਦੇ ਪੂਲ ਦੇ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ। ਜਿਹੜਾ ਭਾਰਤ ਵਿੱਚ ਏਵੀਜੀਸੀ ਕੰਟੈਂਟ ਬਣਾਉਣ ਲਈ ਵਿਦੇਸ਼ੀ ਕੰਪਨੀਆਂ ਨੂੰ ਕੈਸ਼ ਇੰਨਸੈਂਟਿਵ ਪ੍ਰਦਾਨ ਕਰਦਾ ਹੈ। ਭਾਰਤ ਵਿੱਚ ਫਿਲਮਾਂ ਦੀ ਸ਼ੂਟਿੰਗ ਲਈ ਇੰਨਸੈਂਟਿਵ ਵੀ ਇੱਕ ਸਮਾਨ ਹਨ। ਕੰਪਨੀਆਂ ਲਈ ਇਸ ਤੋਂ ਲਾਭ ਲੈਣ ਦਾ ਇਹ ਇੱਕ ਵੱਡਾ ਮੌਕਾ ਹੈ। ਇੱਕ ਦੇਸ਼ ਵਜੋਂ, ਅਸੀਂ ਉਦਯੋਗ ਨੂੰ ਇੰਨਸੈਂਟਿਵ ਪ੍ਰਦਾਨ ਕਰਨ, ਨਾਲ ਹੀ ਭਾਰਤ ਵਿੱਚ ਉਤਪਾਦਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।"
ਫੈਸਟੀਵਲ ਵਿੱਚ ਸ਼੍ਰੀ. ਚੰਦਰਾ ਨੇ ਏਆਈਏਐਫ ਦੇ ਨਿਰਦੇਸ਼ਕ ਮਾਈਕਲ ਮਾਰਿਨ ਨਾਲ ਮੁਲਾਕਾਤ ਕੀਤੀ ਅਤੇ ਐਨੇਸੀ ਵਿਖੇ ਭਾਰਤ ਦੀ ਸ਼ਮੂਲੀਅਤ ਨੂੰਲਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਅਤੇ ਭਾਰਤ ਵਿੱਚ ਐਨੀਮੇਸ਼ਨ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਲਈ ਭਾਰਤ ਅਤੇ ਫਰਾਂਸ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਸ਼੍ਰੀ ਚੰਦਰਾ ਨੇ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ, ਜਿਸ ਨੂੰ ਸਰਸਵਤੀ ਯੰਤਰ ਦੀ ਥੀਮ 'ਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ ਉਨ੍ਹਾਂ ਭਾਰਤੀ ਰਚਨਾਤਮਕ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ 2023 ਵਿੱਚ ਵੱਕਾਰੀ ਐਨੇਸੀ ਤਿਉਹਾਰ ਮੁਕਾਬਲੇ ਵਿੱਚ ਐਂਟਰੀਆਂ ਜਿੱਤੀਆਂ ਹਨ। ਨੌਜਵਾਨ ਰਚਨਾਕਾਰ ਅਰਵਿੰਦ ਜੀਨਾ, ਨਿਕਿਤਾ ਪ੍ਰਭੂਦੇਸਾਈ ਜੀਨਾ, ਉਪਮਨਿਊ ਭੱਟਾਚਾਰੀਆ, ਕਲਪ ਸੰਘਵੀ ਦੇ ਨਾਲ ਉਦਯੋਗ ਦੇ ਸੀਨੀਅਰ ਜਿਵੇਂ ਕਿ ਸਰਸਵਤੀ ਵਾਣੀ ਬਲਗਮ, ਕੀਰੀਤ ਖੁਰਾਣਾ, ਬੀਰੇਨ ਘੋਸ਼, ਅਨਿਲ ਵਾਨਵਾਰੀ ਅਤੇ ਐਨੀ ਦੋਸ਼ੀ ਸਮੇਤ ਹੋਰ ਲੋਕ ਫੈਸਟੀਵਲ ਵਿੱਚ ਮੌਜੂਦ ਸਨ।
ਸ਼੍ਰੀ. ਚੰਦਰਾ ਨੇ ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਡੈਲੀਗੇਟਾਂ ਨਾਲ ਗੱਲਬਾਤ ਕੀਤੀ ਅਤੇ ਏਵੀਜੀਸੀ ਸੈਕਟਰ ਦੇ ਸਬੰਧ ਵਿੱਚ ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ,ਸੈਕਟਰ ਵਿੱਚ ਈਜ਼ ਆਵ੍ ਬਿਜ਼ਨਿਸ਼ ਲਈ ਭਾਰਤ ਸਰਕਾਰ ਦੁਆਰਾ ਦਿੱਤੇ ਗਏ ਇੰਨਸੈਂਟਿਵ ਦੇ ਇਰਦ-ਗਿਰਦ ਚਰਚਾ ਕੀਤੀ ।
*******
ਸੌਰਭ ਸਿੰਘ
(Release ID: 1932630)
Visitor Counter : 136