ਪ੍ਰਧਾਨ ਮੰਤਰੀ ਦਫਤਰ
ਭਾਰਤ ਦੀ ਪ੍ਰਧਾਨਗੀ ਵਿੱਚ ਐੱਸਸੀਓ ਸਮਿਟ
Posted On:
30 MAY 2023 8:15PM by PIB Chandigarh
ਭਾਰਤ ਨੇ 16 ਸਤੰਬਰ 2022 ਨੂੰ ਸਮਰਕੰਦ ਸਮਿਟ ਵਿੱਚ ਐੱਸਸੀਓ ਦੀ ‘ਰੋਟੇਟਿੰਗ ਚੇਅਰਮੈਨਸ਼ਿਪ’ ਗ੍ਰਹਿਣ ਕੀਤੀ। ਭਾਰਤ ਦੀ ਪਹਿਲੀ ਪ੍ਰਧਾਨਗੀ ਵਿੱਚ, ਐੱਸਸੀਓ ਪਰਿਸ਼ਦ ਦੇ ਰਾਸ਼ਟਰ-ਮੁਖੀਆਂ ਦਾ 23ਵਾਂ ਸਮਿਟ 4 ਜੁਲਾਈ 2023 ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ।
ਸਮਿਟ ਵਿੱਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਪਾਕਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਜਿਹੇ ਸਾਰੇ ਐੱਸਸੀਓ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੇ ਇਲਾਵਾ, ਇਰਾਨ, ਬੇਲਾਰੂਸ ਅਤੇ ਮੰਗੋਲੀਆ ਨੂੰ ਵੀ ਅਬਜ਼ਰਵਰ ਦੇਸ਼ਾਂ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ। ਐੱਸੀਓ ਦੀ ਪਰੰਪਰਾ ਦੇ ਅਨੁਸਾਰ ਤੁਰਕਮੇਨਿਸਤਾਨ ਨੂੰ ਵੀ ਗੈਸਟ ਆਵ੍ ਦ ਚੇਅਰ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ। ਦੋਨੋਂ ਐੱਸਸੀਓ ਸੰਸਥਾਵਾਂ ਦੇ ਪ੍ਰਮੁੱਖ – ਸਕੱਤਰੇਤ ਅਤੇ ਐੱਸੀਓ ਆਰਏਟੀਐੱਸ(SCO RATS) ਦੇ ਪ੍ਰਮੁੱਖ ਵੀ ਇਸ ਵਿੱਚ ਹਿੱਸਾ ਲੈਣਗੇ। ਇਸ ਦੇ ਇਲਾਵਾ, ਸੰਯੁਕਤ ਰਾਸ਼ਟਰ(UN), ਆਸੀਆਨ(ASEAN), ਸੀਆਈਐੱਸ(CIS), ਸੀਐੱਸਟੀਓ(CSTO), ਈਏਈਯੂ(EAEU) ਅਤੇ ਸੀਆਈਸੀਏ(CICA) ਜਿਹੇ ਛੇ ਇੰਟਰਨੈਸ਼ਨਲ ਅਤੇ ਰੀਜਨਲ ਸੰਗਠਨਾਂ ਦੇ ਪ੍ਰਮੁੱਖਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਸਮਿਟ ਦਾ ਥੀਮ ‘ਇੱਕ ਸੁਰੱਖਿਅਤ ਐੱਸਸੀਓ ਵੱਲ’ (‘Towards a SECURE SCO’)ਹੈ। ਸੰਨ 2018 ਦੇ ਐੱਸਸੀਓ ਸਮਿਟ ਵਿੱਚ ਪ੍ਰਧਾਨ ਮੰਤਰੀ ਦੁਆਰਾ ਸੰਖੇਪ ਸ਼ਬਦ ਸਕਿਉਰ(ਐੱਸਈਸੀਯੂਆਰਈ) ਦਾ ਉਪਯੋਗ ਕੀਤਾ ਗਿਆ ਸੀ। ਇਹ ਸ਼ਬਦ, ਸੁਰੱਖਿਆ, ਵਿੱਤ ਅਤੇ ਵਪਾਰ, ਸੰਚਾਰ ਵਿੱਚ ਅਸਾਨੀ, ਏਕਤਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਲਈ ਸਨਮਾਨ ਅਤੇ ਵਾਤਾਵਰਣ (Security; Economy and Trade; Connectivity; Unity; Respect for Sovereignty and Territorial Integrity; and Environment) ਦੇ ਸੰਦਰਭ ਵਿੱਚ ਹੈ। ਇਨ੍ਹਾਂ ਮੁੱਦਿਆਂ ਨੂੰ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਉਜਾਗਰ ਕੀਤਾ ਗਿਆ ਹੈ।
ਭਾਰਤ ਨੇ ਆਪਣੀ ਪ੍ਰਧਾਨਗੀ ਵਿੱਚ ਸਹਿਯੋਗ ਦੇ ਨਵੇਂ ਥੰਮ੍ਹ ਸਥਾਪਿਤ ਕੀਤੇ ਹਨ ਇਸ ਵਿੱਚ ਸਟਾਰਟਅੱਪਸ ਅਤੇ ਇਨੋਵੇਸ਼ਨ; ਟ੍ਰੈਡੀਸ਼ਨਲ ਮੈਡੀਸਿਨ; ਡਿਜੀਟਲ ਸਮਾਵੇਸ਼ਨ; ਯੁਵਾ ਸਸ਼ਕਤੀਕਰਣ ਅਤੇ ਬੋਧੀ ਵਿਰਾਸਤ ਸ਼ਾਮਲ ਹਨ। ਇਸ ਦੇ ਅਤਿਰਿਕਤ, ਭਾਰਤ ਦੇ ਰਾਸ਼ਟਰਾਂ ਦੇ ਦਰਮਿਆਨ ਇਤਿਹਾਸਿਕ ਅਤੇ ਸੱਭਿਆਗਤ ਸਬੰਧਾਂ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਵਧਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਸਾਲ 2022-23 ਲਈ ਵਾਰਾਣਸੀ ਵਿੱਚ ਆਯੋਜਿਤ ਫਸਟ-ਐਵਰ ਐੱਸਸੀਓ ਕਲਚਰਲ ਐਂਡ ਟੂਰਿਸਟ ਕੈਪੀਟਲ ਦੇ ਫ੍ਰੇਮਵਰਕ ਦੇ ਤਹਿਤ ਕਈ ਸੋਸ਼ਿਓ-ਕਲਚਰਲ ਈਵੈਂਟਸ ਦੀ ਮੇਜ਼ਬਾਨੀ ਕੀਤੀ ਗਈ।
ਭਾਰਤ ਦੀ ਐੱਸਸੀਓ ਪ੍ਰਧਾਨਗੀ ਮੈਂਬਰ ਦੇਸ਼ਾਂ ਦੇ ਦਰਮਿਆਨ ਗਹਿਰੇ ਜੁੜਾਅ ਅਤੇ ਪਰਸਪਰ ਤੌਰ 'ਤੇ ਲਾਭਦਾਇਕ ਸਹਿਯੋਗ ਦੀ ਅਵਧੀ ਰਹੀ ਹੈ। ਭਾਰਤ ਨੇ 14 ਮੰਤਰੀ ਪੱਧਰੀ ਬੈਠਕਾਂ ਸਹਿਤ ਕੁੱਲ 134 ਬੈਠਕਾਂ ਅਤੇ ਸਮਾਗਮਾਂ ਦੀ ਮੇਜ਼ਬਾਨੀ ਕੀਤੀ। ਭਾਰਤ ਸੰਗਠਨ ਵਿੱਚ ਸਕਾਰਾਤਮਕ ਅਤੇ ਰਚਨਾਤਮਕ ਭੂਮਿਕਾ ਨਿਭਾਉਣ ਦੇ ਲਈ ਪ੍ਰਤੀਬੱਧ ਹੈ। ਇਸ ਦੇ ਇਲਾਵਾ, ਭਾਰਤ ਆਪਣੀ ਪ੍ਰਧਾਨਗੀ ਦੇ ਸਿਖਰ ਦੇ ਰੂਪ ਵਿੱਚ ਇੱਕ ਸਫ਼ਲ ਐੱਸਸੀਓ ਸਮਿਟ ਦੀ ਆਸ਼ਾ ਕਰਦਾ ਹੈ।
* * * * * *
ਡੀਐੱਸ/ਐੱਸਟੀ
(Release ID: 1932567)
Visitor Counter : 112
Read this release in:
Bengali
,
Kannada
,
English
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Malayalam