ਮੰਤਰੀ ਮੰਡਲ ਸਕੱਤਰੇਤ
azadi ka amrit mahotsav

ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਅਰਬ ਸਾਗਰ ਵਿੱਚ ਆਉਣ ਵਾਲੇ ਚਕ੍ਰਵਾਤ ‘ਬਿਪਰਜੋਏ’ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਮੀਟਿੰਗ ਕੀਤੀ

Posted On: 12 JUN 2023 5:07PM by PIB Chandigarh

ਕੈਬਨਿਟ ਸਕੱਤਰ, ਸ਼੍ਰੀ ਰਾਜੀਵ ਗੌਬਾ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਅੱਜ ਮੀਟਿੰਗ ਕੀਤੀ ਅਤੇ ਅਰਬ ਸਾਗਰ ਵਿੱਚ ਆਉਣ ਵਾਲੇ ਚਕ੍ਰਵਾਤ ਬਿਪਰਜੋਏ ਦੇ ਲਈ ਤਿਆਰੀਆਂ ਦੀ ਸਮੀਖਿਆ ਦੇ ਲਈ ਗੁਜਰਾਤ ਸਰਕਾਰ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

 

ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਨੇ ਕਮੇਟੀ ਨੂੰ ਪੂਰਬੀ ਮੱਧ ਅਰਬ ਸਾਗਰ ਦੇ ਉੱਪਰ ਬਹੁਤ ਤੇਜ਼ ਚੱਕਰਵਾਤੀ ਤੂਫਾਨ ਬਿਪਰਜੋਏ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਦੇ 14 ਤਰੀਕ ਦੀ ਸਵੇਰੇ ਤੱਕ ਲਗਭਗ ਉੱਤਰ ਦੇ ਵੱਲ ਵਧਣ ਦੀ ਸੰਭਾਵਨਾ ਹੈ, ਫਿਰ ਉੱਤਰ ਅਤੇ ਉੱਤਰ-ਪੂਰਬ ਦੇ ਵੱਲ ਵਧਣ, ਸੌਰਾਸ਼ਟਰ ਅਤੇ ਕੱਛ ਨੂੰ ਪਾਰ ਕਰਨ, 15 ਜੂਨ ਦੀ ਦੁਪਹਿਰ ਤੱਕ ਜਖਾਊ ਬੰਦਰਗਾਹ (ਗੁਜਰਾਤ) ਦੇ ਪਾਸ ਮਾਂਡਵੀ (ਗੁਜਰਾਤ) ਅਤੇ ਕਰਾਚੀ (ਪਾਕਿਸਤਾਨ) ਦਰਮਿਆਨ ਪਾਕਿਸਤਾਨ ਦੇ ਤਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਹ ਤੇਜ਼ ਚੱਕਰਵਾਤੀ ਤੂਫਾਨ 125-135 ਕਿਲੋਮੀਟਰ ਪ੍ਰਤੀ ਘੰਟੇ ਦੀ ਨਿਰੰਤਰ ਹਵਾ ਦੀ ਗਤੀ ਨਾਲ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਵਾਧੂ ਰਫਤਾਰ ਪ੍ਰਾਪਤ ਕਰ ਸਕਦਾ ਹੈ।

 

ਗੁਜਰਾਤ ਦੇ ਮੁੱਖ ਸਕੱਤਰ ਨੇ ਚੱਕਰਵਾਤੀ ਤੂਫਾਨ ਦੇ ਸੰਭਾਵਿਤ ਮਾਰਗ ਵਿੱਚ ਆਬਾਦੀ ਦੀ ਸੁਰੱਖਿਆ ਦੇ ਲਈ ਕੀਤੀ ਜਾ ਰਹੀ ਤਿਆਰੀ ਦੇ ਉਪਾਵਾਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਵਾਂ ਨਾਲ ਕਮੇਟੀ ਨੂੰ ਜਾਣੂ ਕਰਵਾਇਆ। ਮਛੇਰਿਆਂ ਨੂੰ ਸਮੁੰਦਰ ਵਿੱਚ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਜੋ ਸਮੁੰਦਰ ਵਿੱਚ ਹਨ ਉਨ੍ਹਾਂ ਨੂੰ ਵਾਪਸ ਸੁਰੱਖਿਅਤ ਥਾਵਾਂ ‘ਤੇ ਬੁਲਾ ਲਿਆ ਗਿਆ ਹੈ। ਹੁਣ ਤੱਕ ਕੁੱਲ 21,000 ਕਿਸ਼ਤੀਆਂ ਖੜੀਆਂ ਕੀਤੀਆਂ ਜਾ ਚੁੱਕੀਆਂ ਹਨ। ਨਿਕਾਸੀ ਦੇ ਉਦੇਸ਼ ਨਾਲ ਸੰਵੇਦਨਸ਼ੀਲ ਪਿੰਡਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕਰਨ ਦੇ ਲਈ ਸਾਲਟਪੈਨ ਵਰਕਰਾਂ ਦਾ ਵੇਰਵਾ ਵੀ ਤਿਆਰ ਕਰ ਲਿਆ ਗਿਆ ਹੈ। ਢੁੱਕਵੇਂ ਸ਼ੈਲਟਰ, ਬਿਜਲੀ ਸਪਲਾਈ, ਦਵਾਈ ਅਤੇ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰੱਖਿਆ ਜਾ ਰਿਹਾ ਹੈ। ਐੱਸਡੀਆਰਐੱਫ ਦੀਆਂ 10 ਟੀਮਾਂ ਲਗਾਈਆਂ ਜਾ ਰਹੀਆਂ ਹਨ।

 

ਰਾਸ਼ਟਰੀ ਆਪਦਾ ਪ੍ਰਤਿਕਿਰਿਆ ਬਲ (ਐੱਨਡੀਆਰਐੱਫ) ਨੇ ਪਹਿਲਾਂ ਹੀ 12 ਟੀਮਾਂ ਨੂੰ ਤੈਣਾਤ ਕਰ ਦਿੱਤਾ ਹੈ ਅਤੇ 3 ਵਾਧੂ ਟੀਮਾਂ ਨੂੰ ਗੁਜਰਾਤ ਵਿੱਚ ਤਿਆਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, 15 ਟੀਮਾਂ, ਅਰਕੋਨਮ (ਤਮਿਲ ਨਾਡੂ), ਮੁੰਡਲੀ (ਓਡੀਸ਼ਾ) ਅਤੇ ਬਠਿੰਡਾ (ਪੰਜਾਬ) ਵਿੱਚ ਹਰੇਕ ਵਿੱਚ 5 ਟੀਮਾਂ ਨੂੰ ਸ਼ੌਰਟ ਨੋਟਿਸ ‘ਤੇ ਏਅਰਲਿਫਟਿੰਗ ਦੇ ਲਈ ਅਲਰਟ ਰੱਖਿਆ ਗਿਆ ਹੈ। ਤਟਰੱਖਿਅਕ ਬਲ, ਸੈਨਾ ਅਤੇ ਨੌਸੈਨਾ ਦੇ ਬਚਾਅ ਅਤੇ ਰਾਹਤ ਦਲਾਂ ਦੇ ਨਾਲ-ਨਾਲ ਜਹਾਜ਼ਾਂ ਅਤੇ ਵਿਮਾਨਾਂ ਨੂੰ ਸਟੈਂਡਬਾਏ ‘ਤੇ ਤਿਆਰ ਰੱਖਿਆ ਗਿਆ ਹੈ।

 

ਗੁਜਰਾਤ ਰਾਜ ਨੂੰ ਉਸ ਦੀ ਤਿਆਰੀ, ਬਚਾਅ ਅਤੇ ਬਹਾਲੀ ਦੇ ਪ੍ਰਯਤਨਾਂ ਵਿੱਚ ਸਹਾਇਤਾ ਦੇ ਲਈ ਸੈਨਾ, ਨੌਸੈਨਾ, ਵਾਯੁ ਸੈਨਾ ਅਤੇ ਤਟਰੱਖਿਅਕ ਬਲ ਦੀ ਲੋੜੀਂਦੀ ਸੰਖਿਆ ਵਿੱਚ ਟੀਮਾਂ ਅਤੇ ਸੰਸਾਧਨਾਂ ਨੂੰ ਤੈਣਾਤ ਕੀਤਾ ਜਾ ਰਿਹਾ ਹੈ। ਡੀਜੀ, ਸ਼ਿਪਿੰਗ ਦੁਆਰਾ ਸਮੁੰਦਰੀ ਬੋਰਡ ਅਤੇ ਸਾਰੇ ਹਿਤਧਾਰਕਾਂ ਨੂੰ ਨਿਯਮਿਤ ਅਲਰਟ ਅਤੇ ਸਲਾਹ ਭੇਜੀ ਜਾ ਰਹੀ ਹੈ। ਤਟੀਯ ਤੇਲ ਖੇਤਰਾਂ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਪ੍ਰਤਿਸ਼ਠਾਨਾਂ ਵਿੱਚ ਤੈਣਾਤ ਕਰਮਚਾਰੀਆਂ ਦੀ ਤਤਕਾਲ ਵਾਪਸੀ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ। ਪ੍ਰਮੁੱਖ ਬੰਦਰਗਾਹਾਂ ਕਾਂਡਲਾ ਅਤੇ ਮੁੰਦਰਾ ਨੂੰ ਸਤਰਕ ਕਰ ਦਿੱਤਾ ਗਿਆ ਹੈ ਅਤੇ ਹੋਰ ਬੰਦਰਗਾਹਾਂ ਨੂੰ ਵੀ ਕਾਰਵਾਈ ਦੀ ਸਲਾਹ ਦਿੱਤੀ ਗਈ ਹੈ।

ਕੇਂਦਰੀ ਏਜੰਸੀਆਂ ਅਤੇ ਗੁਜਰਾਤ ਸਰਕਾਰ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਸਰਕਾਰ ਅਤੇ ਸਬੰਧਿਤ ਕੇਂਦਰੀ ਏਜੰਸੀਆਂ ਦੇ ਸਬੰਧਿਤ ਅਧਿਕਾਰੀਆਂ ਦੁਆਰਾ ਰੋਕਥਾਮ ਅਤੇ ਸਾਵਧਾਨੀ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਦਾ ਉਦੇਸ਼ ਜੀਵਨ ਦੇ ਨੁਕਸਾਨ ਨੂੰ ਸ਼ੂਨਯ ਰੱਖਣਾ ਅਤੇ ਬਿਜਲੀ ਅਤੇ ਦੂਰਸੰਚਾਰ ਜਿਹੀ ਸੰਪੱਤੀ ਅਤੇ ਬੁਨਿਆਦੀ ਢਾਂਚੇ ਨੂੰ ਘੱਟ ਤੋਂ ਘੱਟ ਨੁਕਸਾਨ ਸੁਨਿਸ਼ਚਿਤ ਕਰਨਾ ਹੋਣਾ ਚਾਹੀਦਾ ਹੈ। ਬੁਨਿਆਦੀ ਢਾਂਚੇ ਦੇ ਨੁਕਸਾਨ ਦੇ ਮਾਮਲੇ ਵਿੱਚ, ਇਸ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ।

 

ਕੈਬਨਿਟ ਸਕੱਤਰ ਨੇ ਕਿਹਾ ਕਿ ਸਮੁੰਦਰ ਤੋਂ ਮਛੇਰਿਆਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਚਕ੍ਰਵਾਤ ਦੇ ਆਉਣ ਤੋਂ ਪਹਿਲਾਂ ਸੰਵੇਦਨਸ਼ੀਲ ਖੇਤਰਾਂ ਤੋਂ ਲੋਕਾਂ ਨੂੰ ਸਮੇਂ ‘ਤੇ ਕੱਢ ਲਿਆ ਜਾਵੇ। ਕੈਬਨਿਟ ਸਕੱਤਰ ਨੇ ਗੁਜਰਾਤ ਸਰਕਾਰ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਕੇਂਦਰ ਏਜੰਸੀਆਂ ਤਿਆਰ ਹਨ ਅਤੇ ਸਹਾਇਤਾ ਦੇ ਲਈ ਉਪਲਬਧ ਰਹਿਣਗੀਆਂ।

 

ਮੀਟਿੰਗ ਵਿੱਚ ਗੁਜਰਾਤ ਦੇ ਮੁੱਖ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ, ਸ਼ਹਿਰੀ ਹਵਾਬਾਜ਼ੀ, ਬਿਜਲੀ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ, ਮੱਛੀ ਪਾਲਨ ਵਿਭਾਗ, ਡੀਜੀਟੈਲੀਕਾਮ ਦੇ ਸਕੱਤਰ, ਐੱਨਡੀਐੱਮਏ, ਸੀਆਈਐੱਸਸੀ, ਆਈਡੀਐੱਸ, ਡੀਜੀ ਨੇ ਹਿੱਸਾ ਲਿਆ। ਨਾਲ ਹੀ, ਡੀਜੀ ਆਈਐੱਮਡੀ, ਡੀਜੀ ਐੱਨਡੀਆਰਐੱਫ, ਡੀਜੀ ਕੋਸਟ ਗਾਰਡ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

*****

ਆਰਕੇ/ਏਵਾਈ/ਏਐੱਸ


(Release ID: 1932021) Visitor Counter : 119