ਪ੍ਰਧਾਨ ਮੰਤਰੀ ਦਫਤਰ

2022-23 ਜੀਡੀਪੀ ਵਾਧੇ ਦੇ ਅੰਕੜੇ, ਆਲਮੀ ਚੁਣੌਤੀਆਂ ਦੇ ਦਰਮਿਆਨ ਭਾਰਤੀ ਅਰਥਵਿਵਸਥਾ ਦੀ ਰੈਜ਼ਿਲਿਐਸ (ਸਹਿਣਸ਼ੀਲਤਾ) ਨੂੰ ਰੇਖਾਂਕਿਤ ਕਰਦੇ ਹਨ: ਪ੍ਰਧਾਨ ਮੰਤਰੀ

Posted On: 31 MAY 2023 8:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2022-23 ਜੀਡੀਪੀ ਵਾਧੇ ਦੇ ਅੰਕੜਿਆਂ ਬਾਰੇ ਤਸੱਲੀ ਪ੍ਰਗਟਾਈ ਹੈ ਅਤੇ ਇਨ੍ਹਾਂ ਨੂੰ ਦੇਸ਼ ਦੀ ਅਰਥਵਿਵਸਥਾ ਦੇ ਲਈ ਇੱਕ ਆਸ਼ਾਜਨਕ ਗਤੀ ਰੇਖਾ (ਟ੍ਰੈਜੈਕਟ੍ਰੀ)  ਮੰਨਿਆ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “2022-23 ਜੀਡੀਪੀ ਵਾਧੇ ਦੇ ਅੰਕੜੇ ਆਲਮੀ ਚੁਣੌਤੀਆਂ ਦੇ ਦਰਮਿਆਨ ਭਾਰਤੀ ਅਰਥਵਿਵਸਥਾ ਦੀ ਰੈਜ਼ਿਲਿਐਸ (ਸਹਿਣਸ਼ੀਲਤਾ) ਨੂੰ ਰੇਖਾਂਕਿਤ ਕਰਦੇ ਹਨ। ਮੋਟੇ ਤੌਰ ’ਤੇ ਵਿਆਪਕ ਆਸ਼ਾਵਾਦ ਅਤੇ ਵਿਸ਼ਾਲ (ਮੈਕ੍ਰੋ)-ਅਰਥਵਿਵਸਥਾ ਦੇ ਸਪਸ਼ਟ ਸੰਕੇਤਕਾਂ ਦੇ ਨਾਲ ਇਹ ਮਜ਼ਬੂਤ ਪ੍ਰਦਰਸ਼ਨ, ਸਾਡੀ ਅਰਥਵਿਵਸਥਾ ਦੀ ਆਸ਼ਾਜਨਕ ਗਤੀ ਰੇਖਾ (ਟ੍ਰੈਜੈਕਟ੍ਰੀ) ਅਤੇ ਸਾਡੇ ਲੋਕਾਂ ਦੀ ਦ੍ਰਿੜ੍ਹਤਾ ਦੀ ਉਦਹਾਰਣ ਹੈ।”

***

ਡੀਐੱਸ/ਐੱਸਐੱਚ



(Release ID: 1929059) Visitor Counter : 103