ਪ੍ਰਧਾਨ ਮੰਤਰੀ ਦਫਤਰ
ਆਪਦਾ ਜੋਖਮ ਘਟਾਉਣ (2015-2030) ਲਈ ਸੇਂਡਾਈ ਫ੍ਰੇਮਵਰਕ ਦੀ ਮੱਧਕਾਲੀ ਸਮੀਖਿਆ
ਭਾਰਤੀ ਵਫ਼ਦ ਦੇ ਮੁਖੀ ਡਾ. ਪੀ ਕੇ ਮਿਸ਼ਰਾ ਵਲੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਹਾਲ ਵਿੱਚ ਪੂਰਨ ਇਜਲਾਸ ਦੌਰਾਨ ਸੰਬੋਧਨ
Posted On:
18 MAY 2023 10:30PM by PIB Chandigarh
ਐਕਸੀਲੈਂਸੀਜ਼,
ਭਾਰਤ ਵਿੱਚ, ਅਸੀਂ ਆਪਦਾ ਜੋਖਮ ਘਟਾਉਣ ਦੇ ਮੁੱਦਿਆਂ ਨੂੰ ਬਹੁਤ ਮਹੱਤਵ ਦਿੰਦੇ ਹਾਂ; ਇਹ ਕੇਂਦਰੀ ਜਨਤਕ ਨੀਤੀ ਦਾ ਮੁੱਦਾ ਹੈ। ਅਸੀਂ ਆਪਦਾ ਜੋਖਮ ਨੂੰ ਘਟਾਉਣ ਲਈ ਨਿਰਧਾਰਿਤ ਫੰਡਿੰਗ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਅਸੀਂ ਆਪਦਾ ਦੇ ਜੋਖਮ ਪ੍ਰਬੰਧਨ ਦੀਆਂ ਜ਼ਰੂਰਤਾਂ- ਆਪਦਾ ਦੇ ਜੋਖਮ ਨੂੰ ਘਟਾਉਣ, ਤਿਆਰੀ, ਪ੍ਰਤੀਕਿਰਿਆ, ਰਿਕਵਰੀ ਅਤੇ ਪੁਨਰ ਨਿਰਮਾਣ ਦੇ ਪੂਰੇ ਸਪੈਕਟ੍ਰਮ ਦਾ ਸਮਰਥਨ ਕਰਨ ਲਈ ਆਪਣੇ ਵਿੱਤੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਹਨ। ਸਾਡੀਆਂ ਰਾਜ ਅਤੇ ਸਥਾਨਕ ਸਰਕਾਰਾਂ ਕੋਲ ਪੰਜ ਸਾਲਾਂ (2021-2025) ਦੌਰਾਨ ਆਪਦਾ ਜੋਖਮ ਨੂੰ ਘਟਾਉਣ ਲਈ ਲਗਭਗ $6 ਬਿਲੀਅਨ ਤੱਕ ਪਹੁੰਚ ਹੈ। ਇਹ ਤਿਆਰੀ, ਰੋਕਥਾਮ ਅਤੇ ਰਿਕਵਰੀ ਲਈ $23 ਬਿਲੀਅਨ ਦੇ ਸਰੋਤ ਤੋਂ ਇਲਾਵਾ ਹੈ।
ਸਿਰਫ਼ ਇੱਕ ਦਹਾਕੇ ਵਿੱਚ, ਅਸੀਂ ਚੱਕਰਵਾਤਾਂ ਤੋਂ ਹੋਣ ਵਾਲੇ ਜਾਨੀ ਨੁਕਸਾਨ ਨੂੰ 2% ਤੋਂ ਘੱਟ ਕਰਨ ਵਿੱਚ ਕਾਮਯਾਬ ਹੋਏ ਹਾਂ। ਅਸੀਂ ਹੁਣ ਸਾਰੇ ਜੋਖਮਾਂ - ਲੈਂਡਸਲਾਈਡਜ਼, ਗਲੇਸ਼ੀਅਲ ਲੇਕ ਆਉਟਬਰਸਟ ਫਲੱਡ, ਭੁਚਾਲ, ਜੰਗਲ ਦੀ ਅੱਗ, ਗਰਮੀ ਦੀਆਂ ਲਹਿਰਾਂ ਅਤੇ ਬਿਜਲੀ ਤੋਂ ਹੋਣ ਵਾਲੇ ਨੁਕਸਾਨ ਦੇ ਖਤਰੇ ਨੂੰ ਘਟਾਉਣ ਲਈ ਅਭਿਲਾਸ਼ੀ ਪ੍ਰੋਗਰਾਮਾਂ ਦਾ ਵਿਕਾਸ ਕਰ ਰਹੇ ਹਾਂ। ਅਸੀਂ ਸ਼ੁਰੂਆਤੀ ਚੇਤਾਵਨੀ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਾਂ। ਅਸੀਂ ਕਾਮਨ ਅਲਰਟਿੰਗ ਪ੍ਰੋਟੋਕੋਲ ਨੂੰ ਲਾਗੂ ਕਰ ਰਹੇ ਹਾਂ, ਜੋ ਅਲਰਟ ਪੈਦਾ ਕਰਨ ਵਾਲੀਆਂ ਏਜੰਸੀਆਂ ਨੂੰ ਆਪਦਾ ਪ੍ਰਬੰਧਕਾਂ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨਾਲ ਏਕੀਕ੍ਰਿਤ ਕਰੇਗਾ। ਇਹ ਸਾਡੇ ਦੇਸ਼ ਦੇ 1.3 ਬਿਲੀਅਨ ਨਾਗਰਿਕਾਂ ਵਿੱਚੋਂ ਹਰੇਕ ਤੱਕ ਪਹੁੰਚਣ ਲਈ ਖੇਤਰੀ ਭਾਸ਼ਾਵਾਂ ਵਿੱਚ ਜੀਓ-ਟਾਰਗੇਟ ਚੇਤਾਵਨੀਆਂ ਦੇ ਪ੍ਰਸਾਰ ਨੂੰ ਯਕੀਨੀ ਬਣਾਏਗਾ। ਅਸੀਂ 2027 ਤੱਕ ਸਾਰਿਆਂ ਲਈ ਸ਼ੁਰੂਆਤੀ ਚੇਤਾਵਨੀ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹਾਂ। ਸਾਡੀਆਂ ਕੋਸ਼ਿਸ਼ਾਂ ਸਮੇਂ ਸਿਰ ਆਲਮੀ ਪਹਿਲਕਦਮੀ ਨਾਲ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੀਆਂ।
ਐਕਸੀਲੈਂਸੀਜ਼,
ਭਾਰਤ ਦੀ ਪ੍ਰਧਾਨਗੀ ਹੇਠ, ਜੀ-20 ਮੈਂਬਰ ਆਪਦਾ ਜੋਖਮ ਘਟਾਉਣ ‘ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਕਰਨ ਲਈ ਸਹਿਮਤ ਹੋਏ ਹਨ। ਜੀ 20 ਵਰਕਿੰਗ ਗਰੁੱਪ ਵਲੋਂ ਪਹਿਚਾਣੀਆਂ ਗਈਆਂ ਪੰਜ ਤਰਜੀਹਾਂ - ਸਾਰਿਆਂ ਲਈ ਸ਼ੁਰੂਆਤੀ ਚੇਤਾਵਨੀ, ਪ੍ਰਤੀਰੋਧੀ ਬੁਨਿਆਦੀ ਢਾਂਚਾ, ਡੀਆਰਆਰ ਦਾ ਬਿਹਤਰ ਵਿੱਤ ਪੋਸ਼ਣ, ਪ੍ਰਤੀਕ੍ਰਿਆ ਲਈ ਪ੍ਰਣਾਲੀਆਂ ਅਤੇ ਸਮਰੱਥਾਵਾਂ ਅਤੇ ਬਿਹਤਰ ਵਾਪਸ ਬਣਾਉਣ ਅਤੇ ਡੀਆਰਆਰ ਲਈ ਈਕੋ-ਸਿਸਟਮ ਅਧਾਰਿਤ ਪਹੁੰਚ - ਨੂੰ ਵਿਸ਼ਵ ਪੱਧਰ ਤੇ ਸੇਂਡਾਈ ਟੀਚਿਆਂ ਦੀ ਪ੍ਰਾਪਤੀ ਲਈ ਹੋਰ ਪ੍ਰੇਰਣਾ ਪ੍ਰਦਾਨ ਕਰਨਗੀਆਂ।
ਇਸ ਤੋਂ ਇਲਾਵਾ, ਆਪਦਾ ਰੋਧੀ ਬੁਨਿਆਦੀ ਢਾਂਚੇ ਲਈ ਗੱਠਜੋੜ ਦੀ ਇਸ ਸਮੇਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਸਹਿ-ਅਗਵਾਈ ਕੀਤੀ ਜਾ ਰਹੀ ਹੈ ਅਤੇ 21ਵੀਂ ਸਦੀ ਵਿੱਚ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਦੀ ਯੋਜਨਾ, ਡਿਜ਼ਾਈਨ, ਨਿਰਮਾਣ ਅਤੇ ਰੱਖ-ਰਖਾਅ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਜੇਕਰ ਠੋਸ ਜੋਖਮ ਮੁਲਾਂਕਣਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਅਤੇ ਚੰਗੇ ਜੋਖਮ ਪ੍ਰਸ਼ਾਸਨ ਦੁਆਰਾ ਰੇਖਾਂਕਿਤ ਕੀਤਾ ਜਾਂਦਾ ਹੈ, ਤਾਂ ਇਹ ਬੁਨਿਆਦੀ ਢਾਂਚਾ ਨਿਵੇਸ਼ ਲੰਬੇ ਸਮੇਂ ਲਈ ਪ੍ਰਤੀਰੋਧਕਤਾ ਪੈਦਾ ਕਰ ਸਕਦਾ ਹੈ।
ਐਕਸੀਲੈਂਸੀਜ਼,
ਅੱਜ ਸਵੇਰੇ, ਅਸੀਂ ਤੁਰਕੀਏ ਵਿੱਚ ਹਾਲ ਹੀ ਵਿੱਚ ਆਏ ਦੁਖਦਾਈ ਭੂਚਾਲ ਤੋਂ ਬਚੇ ਇੱਕ ਵਿਅਕਤੀ ਦੀ ਦੁਖਦ ਕਹਾਣੀ ਸੁਣੀ। ਇਸ ਸਬੰਧ ਵਿੱਚ ਅਤੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਵਿੱਚ, ਜੋ ਵਿਸ਼ਵ ਨੂੰ ਇੱਕ ਵੱਡੇ ਆਪਸ ਵਿੱਚ ਜੁੜੇ ਪਰਿਵਾਰ ਵਜੋਂ ਵੇਖਦੀ ਹੈ, ਭਾਰਤ ਸਰਕਾਰ ਨੇ ਫੀਲਡ ਹਸਪਤਾਲ ਅਤੇ ਖੋਜ ਅਤੇ ਬਚਾਅ ਟੀਮਾਂ ਦੇ ਨਾਲ-ਨਾਲ ਮੈਡੀਕਲ ਰਾਹਤ ਸਮੱਗਰੀ ਭੇਜ ਕੇ ਤੁਰਕੀ ਅਤੇ ਸੀਰੀਆ ਵਿੱਚ ਸਾਡੇ ਭੈਣਾਂ-ਭਰਾਵਾਂ ਦੀ ਤੁਰੰਤ ਮਦਦ ਕੀਤੀ। ਇਹ ਮਨੁੱਖ-ਕੇਂਦ੍ਰਿਤ ਵਿਸ਼ਵ ਵਿਕਾਸ ਪਹੁੰਚ ਦੀ ਇੱਕ ਸੱਚੀ ਉਦਾਹਰਣ ਹੈ।
ਅੰਤ ਵਿੱਚ, ਐਕਸੀਲੈਂਸੀਜ਼, ਮੈਂ ਇਹ ਦੱਸਾਂਗਾ ਕਿ ਅਸੀਂ ਐੱਸਡੀਜੀਜ਼ ਦੀ ਭਾਵਨਾ : “ਕੋਈ ਵੀ ਪਿੱਛੇ ਨਾ ਰਹੇ, ਕੋਈ ਜਗ੍ਹਾ ਨਾ ਪਿੱਛੇ ਰਹੇ ਅਤੇ ਕੋਈ ਵੀ ਈਕੋਸਿਸਟਮ ਪਿੱਛੇ ਨਾ ਰਹੇ ਵਿੱਚ ਗ੍ਰਹਿ ਦੇ ਨਾਲ-ਨਾਲ ਹਰ ਜਗ੍ਹਾ ਆਪਦਾ ਜੋਖਮਾਂ ਨੂੰ ਘਟਾਉਣ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਤਿਆਰ ਹਾਂ।
*****
ਡੀਐੱਸ/ਐੱਸਟੀ
(Release ID: 1928704)
Visitor Counter : 103
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam