ਪ੍ਰਧਾਨ ਮੰਤਰੀ ਦਫਤਰ

ਆਪਦਾ ਜੋਖਮ ਘਟਾਉਣ ਲਈ ਸੇਂਡਾਈ ਫ੍ਰੇਮਵਰਕ (Sendai) ਦੀ ਮੱਧਕਾਲੀ ਸਮੀਖਿਆ ਦੌਰਾਨ ਭਾਰਤ - ਜਪਾਨ ਦਾ ਸਾਈਡ ਈਵੈਂਟ


ਇੱਕ ਵਿੱਤੀ ਢਾਂਚੇ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ ਜੋ ਸੰਤੁਲਿਤ ਤਰੀਕੇ ਨਾਲ ਆਪਦਾ ਦੇ ਜੋਖਮ ਨੂੰ ਘਟਾਉਣ ਦੀਆਂ ਜ਼ਰੂਰਤਾਂ ਦੇ ਸਮੁੱਚੇ ਸਪੈਕਟ੍ਰਮ ਨੂੰ ਸੰਬੋਧਿਤ ਕਰ ਸਕੇ: ਡਾ ਪੀਕੇ ਮਿਸ਼ਰਾ

Posted On: 18 MAY 2023 11:30PM by PIB Chandigarh

ਭਾਰਤ ਦੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਜਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ) ਨੇ ਅੱਜ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਇੱਕ ਜੋਖਮ ਘਟਾਉਣ ਦੇ ਹੱਬ ਸਮਾਗਮ ਦਾ ਆਯੋਜਨ ਕੀਤਾ। ਇਹ ਆਯੋਜਨ ਆਪਦਾ ਜੋਖਮ ਘਟਾਉਣ ਲਈ ਸੇਂਡਾਈ ਫ੍ਰੇਮਵਰਕ  (ਐੱਸਐਫਡੀਆਰਆਰ) 2015-2030 ਦੀ ਮੱਧਵਰਤੀ ਸਮੀਖਿਆ ਦੀ ਉੱਚ-ਪੱਧਰੀ ਬੈਠਕ ਦੌਰਾਨ ‘ਲਚਕੀਲਾ ਅਤੇ ਟਿਕਾਊ ਭਵਿੱਖ ਵੱਲ ਆਪਦਾ ਜੋਖਮ ਘਟਾਉਣ ਵਿੱਚ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ਾਂ ਦੀਆਂ ਭੂਮਿਕਾਵਾਂ’ ਬਾਰੇ ਚਰਚਾ ਕਰਨ ਲਈ ਕੀਤਾ ਗਿਆ ਸੀ। ਇਸ ਸਮਾਗਮ ਨੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਜੁੜੇ ਨੁਕਸਾਨਾਂ ਅਤੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਇਸ ਤਰ੍ਹਾਂ ਇੱਕ ਲਚਕੀਲੇ ਸਮਾਜ ਦਾ ਨਿਰਮਾਣ ਕਰਨ ਲਈ ਇੱਕ ਬੁਨਿਆਦੀ ਲੋੜ ਵਜੋਂ ਆਪਦਾ ਜੋਖਮ ਘਟਾਉਣ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਦੇਸ਼ਾਂ ਦੀ ਮੁੱਢਲੀ ਭੂਮਿਕਾ ਦੀ ਰੂਪਰੇਖਾ ਦਿੱਤੀ। ਇਵੈਂਟ ਨੇ ਮੌਜੂਦਾ ਜੋਖਮਾਂ ਨੂੰ ਘਟਾਉਣ ਅਤੇ ਇੱਕ ਲਚਕੀਲੇ ਤੇ ਟਿਕਾਊ ਸਮਾਜ ਦੇ ਨਿਰਮਾਣ ਲਈ ਭਵਿੱਖ ਦੇ ਜੋਖਮਾਂ ਨੂੰ ਰੋਕਣ ਲਈ ਹਰੇਕ ਦੇਸ਼ ਦੀ ਜ਼ਿੰਮੇਵਾਰੀ ਲਈ ਕਿਹਾ ਹੈ।

 

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾਕਟਰ ਪੀਕੇ ਮਿਸ਼ਰਾ ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਆਪਣੀ ਟਿੱਪਣੀ ਦੇ ਦੌਰਾਨ, ਡਾ ਮਿਸ਼ਰਾ ਨੇ ਦੱਸਿਆ ਕਿ ਆਪਦਾ ਜੋਖਮ ਘਟਾਉਣ ਦੇ ਮੁੱਦੇ ਵੱਲ ਸੰਸਾਰਕ ਨੀਤੀ ਦੇ ਭਾਸ਼ਣ ਵਿੱਚ ਲੋੜੀਂਦਾ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਜੀ20 ਅਤੇ ਜੀ7 ਦੋਵਾਂ ਨੇ ਇਸ ਮੁੱਦੇ ਨੂੰ ਤਰਜੀਹ ਦਿੱਤੀ ਹੈ। ਡਾ: ਮਿਸ਼ਰਾ ਨੇ ਇੱਕ ਵਿੱਤੀ ਢਾਂਚੇ ਨੂੰ ਵਿਕਸਤ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਹੈ ਜੋ ਸੰਤੁਲਿਤ ਤਰੀਕੇ ਨਾਲ ਆਪਦਾ ਦੇ ਜੋਖਮ ਨੂੰ ਘਟਾਉਣ ਦੀਆਂ ਜ਼ਰੂਰਤਾਂ ਦੇ ਸਮੁੱਚੇ ਸਪੈਕਟ੍ਰਮ ਨੂੰ ਸੰਬੋਧਿਤ ਕਰ ਸਕਦਾ ਹੈ ਅਤੇ ਆਪਦਾ ਦੇ ਸਮੇਂ ਵਿੱਚ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਦਿਸ਼ਾ ਵਿੱਚ, ਵਿੱਤੀ ਮੁੱਦਿਆਂ ’ਤੇ ਚਰਚਾ ਕਰਨ ਲਈ ਜੀ-20 ਕਾਰਜ ਸਮੂਹ ਅਗਲੇ ਹਫ਼ਤੇ ਦੂਜੀ ਵਾਰ ਬੈਠਕ ਕਰੇਗਾ।

ਇਹ ਦੱਸਣਾ ਪ੍ਰਾਸੰਗਿਕ ਹੈ ਕਿ ਐੱਸਐੱਫਡੀਆਰਆਰ ਦੇ ਅਨੁਸਾਰ ਅਤੇ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ, ਡੀਆਰਆਰ (ਡੀਆਰਆਰਡਬਲਿਊਜੀ) ’ਤੇ ਵਰਕਿੰਗ ਗਰੁੱਪ ਨੇ ਪੰਜ ਤਰਜੀਹਾਂ ਦਾ ਪ੍ਰਸਤਾਵ ਕੀਤਾ। ਸਾਰੇ ਤਰ੍ਹਾਂ ਦੀਆਂ ਹਾਈਡ੍ਰੋ-ਮੌਸਮ ਵਿਗਿਆਨਿਕ ਆਪਦਾਵਾਂ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਦੀ ਗਲੋਬਲ ਕਵਰੇਜ ਸਮੇਤ, ਬੁਨਿਆਦੀ ਢਾਂਚਾ ਪ੍ਰਣਾਲੀਆਂ ਨੂੰ ਆਪਦਾ ਅਤੇ ਮੌਸਮ ਨੂੰ ਲਚਕੀਲਾ ਬਣਾਉਣ ਲਈ ਵਧੇਰੇ ਵਚਨਬੱਧਤਾ; ਆਪਦਾ ਜੋਖਮ ਘਟਾਉਣ ਲਈ ਮਜ਼ਬੂਤ ਰਾਸ਼ਟਰੀ ਵਿੱਤੀ ਢਾਂਚੇ; “ਬਿਲਡ ਬੈਕ ਬੈਟਰ” ਸਮੇਤ ਰਾਸ਼ਟਰੀ ਅਤੇ ਗਲੋਬਲ ਆਪਦਾ ਪ੍ਰਤੀਕਿਰਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ; ਅਤੇ ਈਕੋਸਿਸਟਮ-ਅਧਾਰਿਤ ਅਪਰੋਚਾਂ ਦੀ ਵਰਤੋਂ ਨੂੰ ਵਧਾਉਣਾ। ਵਿਚਾਰ-ਵਟਾਂਦਰੇ ਦੌਰਾਨ ਗਲੋਬਲ ਸਾਊਥ ਸਮੇਤ ਜੀ7 ਅਤੇ ਜੀ20 ਦੇਸ਼ਾਂ ਦੇ ਲੀਡਰਾਂ ਦੁਆਰਾ ਆਪਦਾ ਦੇ ਜੋਖਮ ਨੂੰ ਘਟਾਉਣ ਲਈ ਫੌਰੀ ਕਾਰਵਾਈ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਗਿਆ।

 

ਮੈਂਬਰ ਦੇਸ਼ਾਂ ਨੇ ਬਹੁ-ਦੇਸ਼ੀ ਸਹਿਯੋਗ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ, ਖ਼ਤਰੇ ਅਤੇ ਜੋਖਮ ਦੀ ਜਾਣਕਾਰੀ ਤੱਕ ਪਹੁੰਚ ਵਧਾਉਣ ਦੇ ਨਾਲ-ਨਾਲ ਆਪਦਾ ਜੋਖਮ ਪ੍ਰਸ਼ਾਸਨ ਨੂੰ ਵਧਾਉਣ ਲਈ ਉਨ੍ਹਾਂ ਦੀਆਂ ਸਬੰਧਿਤ ਭੂਮਿਕਾਵਾਂ ਨੂੰ ਸ਼ਾਮਲ ਕਰਨਾ ਜੋ ਕਿ ਡੀਆਰਆਰ ਨੂੰ ਸਹੀ ਬਜਟ ਅਲਾਟਮੈਂਟ ਦੀ ਅਗਵਾਈ ਕਰਦਾ ਹੈ ਅਤੇ ਆਪਦਾ ਤੋਂ ਬਾਅਦ ਫਿਰ ਤੋਂ ਪਹਿਲਾਂ ਵਰਗਾ ਬਣਾਉਣ ਵਿੱਚ ਵੀ ਮਦਦ ਕਰਦਾ ਹੈ। 2023 ਵਿੱਚ ਭਾਰਤ ਦੁਆਰਾ ਜੀ-20 ਦੀ ਪ੍ਰਧਾਨਗੀ ਹੇਠ, ਸ਼ੇਰਪਾ ਟਰੈਕ ਦੇ ਅਧੀਨ, ਐੱਸਐੱਫਡੀਆਰਆਰ ਦੇ ਨਾਲ-ਨਾਲ ਐੱਸਡੀਜੀ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਮੈਂਬਰ ਦੇਸ਼ਾਂ ਦੇ ਯਤਨਾਂ ਨੂੰ ਤੇਜ਼ ਕਰਨ ਵਿੱਚ ਮਦਦ ਲਈ ਆਪਦਾ ਜੋਖਮ ਘਟਾਉਣ ’ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਅੰਬ ਰੁਚਿਰਾ ਕੰਬੋਜ ਅਤੇ ਭਾਰਤੀ ਵਫ਼ਦ ਦੇ ਅਧਿਕਾਰੀਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਜਿਸਨੂੰ ਸੰਯੁਕਤ ਰਾਸ਼ਟਰ ਆਪਦਾ ਜੋਖਮ ਘਟਾਉਣ ਦੇ ਦਫ਼ਤਰ (ਯੂਐੱਨਡੀਆਰਆਰ) ਦੇ ਤਾਲਮੇਲ ਵਿੱਚ ਆਯੋਜਿਤ ਕੀਤਾ ਗਿਆ ਸੀ।

********

ਡੀਐੱਸ/ ਐੱਸਟੀ



(Release ID: 1928675) Visitor Counter : 104