ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੰਬੋਡੀਆ ਦੇ ਨਰੇਸ਼ ਸ਼੍ਰੀ ਨੋਰੋਡੋਮ ਸਿਹਮੋਨੀ ਨਾਲ ਮੁਲਾਕਾਤ ਕੀਤੀ
ਗਹਿਰੇ ਸੱਭਿਆਚਾਰਕ ਸਬੰਧਾਂ ਅਤੇ ਵਿਕਾਸ ਦੇ ਲਈ ਸਾਂਝੇਦਾਰੀ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ
ਕੰਬੋਡੀਆ ਦੇ ਨਰੇਸ਼ ਨੇ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਲਈ ਸਰਾਹਨਾ ਕੀਤੀ ਅਤੇ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ
Posted On:
30 MAY 2023 8:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਕੰਬੋਡੀਆ ਦੇ ਨਰੇਸ਼ ਸ਼੍ਰੀ ਨੋਰੋਡੋਮ ਸਿਹਮੋਨੀ ਨਾਲ ਮੁਲਾਕਾਤ ਕੀਤੀ, ਜੋ 29-31 ਮਈ, 2023 ਤੱਕ ਭਾਰਤ ਦੇ ਆਪਣੇ ਪਹਿਲੇ ਸਰਕਾਰੀ ਦੌਰੇ ’ਤੇ ਹਨ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਸਿਹਾਮੋਨੀ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਗਹਿਰੇ ਸੱਭਿਅਤਾਗਤ ਸਬੰਧਾਂ, ਮਜ਼ਬੂਤ ਸੱਭਿਆਚਾਰਕ ਅਤੇ ਜਨ-ਜਨ ਦੇ ਦਰਮਿਆਨ ਸੰਪਰਕ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਸ਼੍ਰੀ ਸਿਹਾਮੋਨੀ ਨੂੰ ਸਮਰੱਥਾ ਨਿਰਮਾਣ ਸਹਿਤ ਵਿਭਿੰਨ ਖੇਤਰਾਂ ਵਿੱਚ ਕੰਬੋਡੀਆ ਦੇ ਨਾਲ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਸੰਕਲਪ ਦਾ ਭਰੋਸਾ ਦਿੱਤਾ। ਮਹਾਮਹਿਮ ਨੇ ਵਿਕਾਸ ਦੇ ਲਈ ਸਹਿਯੋਗ ਵਿੱਚ ਭਾਰਤ ਦੀਆਂ ਪਹਿਲਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਅਤੇ ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਲਈ ਆਪਣੀ ਤਰਫ਼ੋਂ ਸਰਾਹਨਾ ਕੀਤੀ ਅਤੇ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ।
**************
ਡੀਐੱਸ
(Release ID: 1928568)
Read this release in:
Kannada
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam