ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਮਈ ਨੂੰ ਗੁਜਰਾਤ ਜਾਣਗੇ


ਪ੍ਰਧਾਨ ਮੰਤਰੀ ਲਗਭਗ 4400 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਗਭਗ 19,000 ਲਾਭਾਰਥੀਆਂ ਨੂੰ ਮਕਾਨ ਸੌਂਪੇ ਜਾਣਗੇ

ਪ੍ਰਧਾਨ ਮੰਤਰੀ ਗਿਫਟ ਸਿਟੀ ਜਾਣਗੇ ਅਤੇ ਇਸ ਸਮੇਂ ਚਲਣ ਵਾਲੇ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕਰਨਗੇ

ਪ੍ਰਧਾਨ ਮੰਤਰੀ ਅਖਿਲ ਭਾਰਤੀਯ ਸ਼ਿਕਸ਼ਾ ਸੰਘ ਅਧਿਵੇਸ਼ਨ ਵਿੱਚ ਸ਼ਾਮਲ ਹੋਣਗੇ

Posted On: 11 MAY 2023 10:40AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ। ਲਗਭਗ 10:30 ਵਜੇ ਸਵੇਰੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਅਖਿਲ ਭਾਰਤੀਯ ਸ਼ਿਕਸ਼ਾ ਸੰਘ ਅਧਿਵੇਸ਼ਨ ਵਿੱਚ ਸ਼ਾਮਲ ਹੋਣਗੇ। ਉਸ ਦੇ ਬਾਅਦ, ਉਹ 12 ਵਜੇ ਦੁਪਹਿਰ ਨੂੰ ਗਾਂਧੀਨਗਰ ਵਿੱਚ ਲਗਭਗ 4400 ਕਰੋੜ ਰੁਪਏ ਦੀ ਲਾਗਤ ਵਾਲੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 3 ਵਜੇ ਦੁਪਹਿਰ ਬਾਅਦ ਪ੍ਰਧਾਨ ਮੰਤਰੀ ਗਿਫਟ ਸਿਟੀ ਜਾਣਗੇ।

 

 

ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ

ਗਾਂਧੀਨਗਰ ਦੇ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ 2450 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਸ਼ਹਿਰੀ ਵਿਕਾਸ ਵਿਭਾਗ, ਜਲ ਸਪਲਾਈ ਵਿਭਾਗ, ਰੋਡ ਅਤੇ ਟ੍ਰਾਂਸਪੋਰਟ ਵਿਭਾਗ ਅਤੇ ਖਾਣ ਅਤੇ ਖਣਿਜ ਵਿਭਾਗ ਦੇ ਪ੍ਰੋਜੈਕਟ ਸ਼ਾਮਲ ਹਨ।

 

 

ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਬਨਾਸਕਾਂਠਾ ਜ਼ਿਲ੍ਹੇ ਦੀਆਂ ਮਲਟੀ ਵਿਲੇਜ ਡ੍ਰਿੰਕਿੰਗ ਵਾਟਰ ਸਪਲਾਈ ਸਕੀਮਾਂ, ਅਹਿਮਦਾਬਾਦ ਵਿੱਚ ਨਦੀ ’ਤੇ ਓਵਰਬ੍ਰਿਜ, ਨਾਰੋਦਾ ਜੀਆਈਡੀਸੀ ਵਿੱਚ ਡਰੇਨੇਜ ਕਲੈਕਸ਼ਨ ਨੈੱਟਵਰਕ, ਮੇਹਸਾਣਾ ਅਤੇ ਅਹਿਮਦਾਬਾਦ ਵਿੱਚ ਸੀਵੇਜ ਟ੍ਰੀਟਮੈਂਟ ਪਲਾਂਟ, ਦਾਹੇਗਾਮ ਵਿੱਚ ਆਡੀਟੋਰੀਅਮ ਆਦਿ ਸ਼ਾਮਲ ਹਨ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ  ਹੈ, ਉਨ੍ਹਾਂ ਵਿੱਚ ਜੂਨਾਗੜ੍ਹ ਜ਼ਿਲ੍ਹੇ ਵਿੱਚ ਬਲਕ ਪਾਈਪਲਾਈਨ ਪ੍ਰੋਜੈਕਟ, ਗਾਂਧੀਨਗਰ ਜ਼ਿਲ੍ਹੇ ਵਿੱਚ ਵਾਟਰ ਸਪਲਾਈ ਸਕੀਮਾਂ ਨੂੰ ਵਧਾਉਣਾ, ਫਲਾਈਓਵਰ ਬ੍ਰਿਜ, ਨਿਊ ਵਾਟਰ ਡਿਸਟ੍ਰੀਬਿਊਸ਼ਨ ਸਟੇਸ਼ਨ, ਕਈ ਟਾਊਨ ਪਲਾਨਿੰਗ ਸੜਕਾਂ ਦਾ ਨਿਰਮਾਣ ਆਦਿ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਨਾਲ ਹੀ ਇਸ ਯੋਜਨਾ ਦੇ ਤਹਿਤ ਨਿਰਮਿਤ ਲਗਭਗ 19 ਹਜ਼ਾਰ ਮਕਾਨਾਂ ਦੇ ਗ੍ਰਹਿ-ਪ੍ਰਵੇਸ਼ ਵਿੱਚ ਸ਼ਾਮਲ ਹੋਣਗੇ। ਉਹ ਪ੍ਰੋਗਰਾਮ ਦੇ ਦੌਰਾਨ ਯੋਜਨਾ ਦੇ ਲਾਭਾਰਥੀਆਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪਣਗੇ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 1950 ਕਰੋੜ ਰੁਪਏ ਹੈ।

 

 

ਗਿਫਟ ਸਿਟੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ‘ਗੁਜਰਾਤ ਇੰਟਰਨੈਸ਼ਨਲ ਫਾਇਨੈਂਸ ਟੈੱਕ-ਸਿਟੀ (ਗਿਫਟ ਸਿਟੀ), ਗਾਂਧੀਨਗਰ ਦਾ ਦੌਰਾ ਕਰਨਗੇ। ਦੌਰੇ ਦੇ ਸਮੇਂ ਉਹ ਗਿਫਟ ਸਿਟੀ ਵਿੱਚ ਚਲਣ ਵਾਲੇ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕਰਨਗੇ। ਗਿਫਟ-ਆਈਐੱਫਐੱਸਸੀ ਸੰਸਥਾਵਾਂ ਦੇ ਨਾਲ ਗੱਲਬਾਤ ਵੀ ਹੋਵੇਗੀ, ਤਾਕਿ ਗਿਫਟ ਸਿਟੀ ਵਿੱਚ ਭਾਵੀ ਯੋਜਨਾਵਾਂ ਅਤੇ ਸੰਸਥਾਵਾਂ ਦੇ ਅਨੁਭਵਾਂ ਨੂੰ ਸਮਝਿਆ ਜਾ ਸਕੇ। ਪ੍ਰਧਾਨ ਮੰਤਰੀ ਸ਼ਹਿਰ ਦੀਆਂ ਮੁੱਖ ਬੁਨਿਆਦੀ ਸੁਵਿਧਾਵਾਂ ਨੂੰ ਵੀ ਦੇਖਣਗੇ, ਜਿਨ੍ਹਾਂ ਵਿੱਚ ‘ਅੰਡਰਗ੍ਰਾਊਂਡ ਯੂਟਿਲਿਟੀ ਟਨਲ’  ਅਤੇ ‘ਆਟੋਮੇਟਿਡ ਵੇਸਟ ਕਲੈਕਸ਼ਨ ਸੈਗ੍ਰੀਗੇਸ਼ਨ ਪਲਾਂਟ’ ਸ਼ਾਮਲ ਹਨ।

 

 

ਅਖਿਲ ਭਾਰਤੀ ਸ਼ਿਕਸ਼ਾ ਸੰਘ ਅਧਿਵੇਸ਼ਨ

ਪ੍ਰਧਾਨ ਮੰਤਰੀ ਅਖਿਲ ਭਾਰਤੀਯ ਸ਼ਿਕਸ਼ਾ ਸੰਘ ਅਧਿਵੇਸ਼ਨ ਵਿੱਚ ਸ਼ਾਮਲ ਹੋਣਗੇ, ਜੋ ਆਲ ਇੰਡੀਆ ਪ੍ਰਾਇਮਰੀ ਟੀਚਰਸ ਫੈਡਰੇਸ਼ਨ ਦੀ 29ਵੀਂ ਦੋ-ਵਰਸ਼ੀ ਕਾਨਫਰੰਸ ਹੈ। ਇਸ ਕਾਨਫਰੰਸ ਦਾ ਥੀਮ ਵਸਤੂ ‘ਟੀਚਰਸ ਆਰ ਐਟ ਦ ਹਾਰਟ ਆਵ੍ ਟ੍ਰਾਂਸਫਾਰਮਿੰਗ ਐਜੂਕੇਸ਼ਨ’ (ਸਿੱਖਿਆ ਨੂੰ ਪਰਿਵਰਤਿਤ ਕਰਨ ਵਿੱਚ ਅਧਿਆਪਕਾਂ ਦੀ ਕੇਂਦਰੀ ਭੂਮਿਕਾ) ਹੈ। 

 

 

************

ਡੀਐੱਸ/ਐੱਸਟੀ



(Release ID: 1923949) Visitor Counter : 81