ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਤੋਂ ਪਹਿਲਾਂ, ਆਈਆਈਐੱਮ ਦੇ ਇੱਕ ਸਰਵੇਖਣ ਨੇ ਪਾਇਆ ਕਿ ਇਹ ਪ੍ਰੋਗਰਾਮ 100 ਕਰੋੜ ਦਰਸ਼ਕਾਂ ਤੱਕ ਪਹੁੰਚ ਚੁੱਕਿਆ ਹੈ’


‘ਮਨ ਕੀ ਬਾਤ’ ਦੇ 23 ਕਰੋੜ ਨਿਯਮਿਤ ਸਰੋਤੇ; 96 ਪ੍ਰਤੀਸ਼ਤ ਜਨਤਾ ਇਸ ਪ੍ਰਸਿੱਧ ਰੇਡੀਓ ਪ੍ਰੋਗਰਾਮ ਤੋਂ ਜਾਣੂ: ਆਈਆਈਐੱਮ ਰੋਹਤਕ ਦੀ ਰਿਪੋਰਟ

ਦਰਸ਼ਕਾਂ ਨੇ ਸਸ਼ਕਤ ਅਤੇ ਨਿਰਣਾਇਕ ਲੀਡਰਸ਼ਿਪ ਅਤੇ ਲੋਕਾਂ ਦੇ ਨਾਲ ਭਾਵਨਾਤਮਕ ਸੰਪਰਕ ਨੂੰ ਇਸ ਪ੍ਰੋਗਰਾਮ ਦੀ ਪ੍ਰਸਿੱਧੀ ਦਾ ਕਾਰਨ ਮੰਨਿਆ।

Posted On: 24 APR 2023 6:52PM by PIB Chandigarh

ਇਸ ਰਿਪੋਰਟ ਦੇ ਅਨੁਸਾਰ, ‘ਮਨ ਕੀ ਬਾਤ’ ਲੋਕਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ;60 ਪ੍ਰਤੀਸ਼ਤ ਲੋਕਾਂ ਦੀ ਰਾਸ਼ਟਰ ਨਿਰਮਾਣ ਵਿੱਚ ਦਿਲਚਸਪੀ ਹੈ;73 ਪ੍ਰਤੀਸ਼ਤ ਲੋਕ ਇਹ ਮਹਿਸੂਸ ਕਰਦੇ ਹਨ ਕਿ ਦੇਸ਼ ਸਹੀ ਦਿਸ਼ਾ ਵਿੱਚ ਅੱਗੇ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨਾਲ ਲਗਭਗ 96 ਪ੍ਰਤੀਸ਼ਤ ਜਨਤਾ ਜਾਣੂ ਹੈ। ਇਹ ਪ੍ਰੋਗਰਾਮ 100 ਕਰੋੜ ਲੋਕਾਂ ਤੱਕ ਪਹੁੰਚ ਗਿਆ ਹੈ ਜੋ ਜਾਗਰੂਕ ਹਨ ਅਤੇ ਘੱਟ ਤੋਂ ਘੱਟ ਇੱਕ ਵਾਰ ਪ੍ਰੋਗਰਾਮ ਨੂੰ ਸੁਣ ਚੁੱਕੇ ਹਨ। ਇਹ ਅੰਕੜੇ ਪ੍ਰਸਾਰ ਭਾਰਤੀ ਦੁਆਰਾ ਕਰਵਾਏ ਗਏ ਅਤੇ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਰੋਹਤਕ ਦੁਆਰਾ ਕੀਤੇ ਗਏ ਇੱਕ ਵਿਸਤ੍ਰਿਤ ਅਧਿਐਨ ਵਿੱਚ ਸਾਹਮਣੇ ਆਏ। ਇਸ ਅਧਿਐਨ ਦੇ ਨਤੀਜਿਆਂ ਨੂੰ ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵੇਦੀ ਅਤੇ ਆਈਆਈਐੱਮ ਰੋਹਤਕ ਦੇ ਡਾਇਰੈਕਟਰ ਸ਼੍ਰੀ ਧੀਰਜ ਪੀ.ਸ਼ਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਸਾਹਮਣੇ ਰੱਖਿਆ।

 

ਇਸ ਅਧਿਐਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਸ਼ਰਮਾ ਨੇ ਕਿਹਾ ਕਿ 23 ਕਰੋੜ ਲੋਕ ਨਿਯਮਿਤ ਤੌਰ ’ਤੇ ਇਸ ਪ੍ਰੋਗਰਾਮ ਨੂੰ ਸੁਣਦੇ ਹਨ ਜਦਕਿ 41 ਕਰੋੜ ਹੋਰ ਲੋਕ ਰੁਕ-ਰੁਕ ਕੇ ਇਹ ਪ੍ਰੋਗਰਾਮ  ਸੁਣਦੇ ਰਹਿੰਦੇ ਹਨ ਜਿਨ੍ਹਾਂ ਦੇ ਇਸ ਪ੍ਰੋਗਰਾਮ ਦੇ ਨਿਯਮਿਤ ਸਰੋਤੇ ਬਣਨ ਦੀ ਕਾਫ਼ੀ ਸੰਭਾਵਨਾ ਹੈ।

 

ਇਹ ਰਿਪਰੋਟ ਪ੍ਰਧਾਨ ਮੰਤਰੀ ਦੇ ਇਸ ਰੇਡੀਓ ਪ੍ਰਸਾਰਣ ਦੀ ਪ੍ਰਸਿੱਧੀ ਦੇ ਪਿੱਛੇ ਦੇ ਕਾਰਨਾਂ ਦੀ ਪੜਤਾਲ ਕਰਦੀ ਹੈ ਅਤੇ ਉਨ੍ਹਾਂ ਸਭ ਤੋਂ ਪਸੰਦੀਦਾ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦੀ ਹੈ ਜੋ ਲੋਕਾਂ ਨੂੰ ਇਸ ਪ੍ਰਸਾਰਣ ਨਾਲ ਜੋੜਦੀ ਹੈ। ਇੱਕ ਸ਼ਕਤੀਸ਼ਾਲੀ ਅਤੇ ਨਿਰਣਾਇਕ ਲੀਡਰਸ਼ਿਪ ਦੁਆਰਾ ਦਰਸ਼ਕਾਂ ਦੇ ਨਾਲ ਇੱਕ ਭਾਵਨਾਤਮਕ ਸੰਪਰਕ ਬਣਾਉਣ ਦੇ ਇਰਾਦੇ ਨਾਲ ਬੋਲਣ ਨੂੰ ਇਸ ਪ੍ਰੋਗਰਾਮ ਨਾਲ ਜੁੜਣ ਦੇ ਕਾਰਨ ਵਜੋਂ ਦਰਸਾਇਆ ਗਿਆ ਹੈ। ਇਸ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਗਿਆਨੀ ਅਤੇ ਹਮਦਰਦੀ ਪੂਰਨ ਅਤੇ ਸੰਵੇਦਨਸ਼ੀਲ ਦ੍ਰਿਸ਼ਟੀਕੋਣ ਰੱਖਣ ਵਾਲੇ ਨੇਤਾ ਹੋਣ ਦਾ ਸਿਹਰਾ ਦਿੱਤਾ ਹੈ। ਨਾਗਰਿਕਾਂ ਦੇ ਨਾਲ ਸਿੱਧੇ ਸੰਪਰਕ ਅਤੇ ਮਾਰਗਦਰਸ਼ਨ ਨੂੰ ਵੀ ਇਸ ਪ੍ਰੋਗਰਾਮ ਦੁਆਰਾ ਸਥਾਪਿਤ ਕੀਤੇ ਗਏ ਭਰੋਸੇ ਦੇ ਕਾਰਨ ਵਜੋਂ ਦਰਸਾਇਆ ਗਿਆ ਹੈ।

 

ਇਸ ਅਧਿਐਨ ਨੇ ‘ਮਨ ਕੀ ਬਾਤ’ ਦੇ ਹੁਣ ਤੱਕ ਦੇ 99 ਐਡੀਸ਼ਨਾਂ ਦੇ ਲੋਕਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਮਾਪਣ ਦੀ ਕੋਸ਼ਿਸ਼ ਕੀਤੀ ਹੈ। ਇਸ ਅਧਿਐਨ ਵਿੱਚ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਰੋਤੇ ਸਰਕਾਰਾਂ ਦੇ ਕੰਮਕਾਜ ਦੇ ਪ੍ਰਤੀ ਜਾਗਰੂਕ ਹੋ ਗਏ ਹਨ ਅਤੇ 73 ਪ੍ਰਤੀਸ਼ਤ ਲੋਕ ਆਸ਼ਾਵਾਦੀ ਹਨ ਅਤੇ ਇਹ ਮਹਿਸੂਸ ਕਰਦੇ ਹਨ ਕਿ ਦੇਸ਼ ਪ੍ਰਗਤੀ ਕਰ ਰਿਹਾ ਹੈ। ਇਸ ਅਧਿਐਨ ਵਿੱਚ ਸ਼ਾਮਲ ਹੋਣ ਵਾਲੇ 58 ਪ੍ਰਤੀਸ਼ਤ ਦਰਸ਼ਕਾਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਪੱਧਰ ਬਿਹਤਰ ਹੋਇਆ ਹੈ, ਜਦਕਿ ਇਨ੍ਹੇ ਹੀ ਲੋਕਾਂ (59 ਪ੍ਰਤੀਸ਼ਤ) ਨੇ ਇਸ ਸਰਕਾਰ ਦੇ ਪ੍ਰਤੀ ਭਰੋਸਾ ਵਧਾਉਣ ਦੀ ਸੂਚਨਾ ਦਿੱਤੀ ਹੈ। ਇਸ ਸਰਕਾਰ ਦੇ ਪ੍ਰਤੀ ਆਮ ਜਨ ਭਾਵਨਾ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਸਰਵੇਖਣ ਦੇ ਅਨੁਸਾਰ 63 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਹੈ ਕਿ ਇਸ ਸਰਕਾਰ ਦੇ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਕਾਰਾਤਮਕ ਹੋਇਆ ਹੈ ਅਤੇ 60 ਪ੍ਰਤੀਸ਼ਤ ਲੋਕਾਂ ਨੇ ਰਾਸ਼ਟਰ ਨਿਰਮਾਣ  ਲਈ ਕੰਮ ਕਰਨ ਵਿੱਚ ਦਿਲਚਸਪੀ ਦਿਖਾਈ ਹੈ।

 

ਅਧਿਐਨ ਨੇ ਇਸ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਕੁੱਲ 44.7 ਪ੍ਰਤੀਸ਼ਤ ਲੋਕ ਇਸ ਪ੍ਰੋਗਰਾਮ ਨੂੰ ਟੀਵੀ ’ਤੇ ਦੇਖਦੇ ਹਨ ਜਦਕਿ 37.6 ਪ੍ਰਤੀਸ਼ਤ ਲੋਕ ਇਸ ਨੂੰ ਮੋਬਾਈਲ ’ਤੇ ਦੇਖਦੇ ਹਨ। ਇਸ ਪ੍ਰੋਗਰਾਮ ਨੂੰ ਸੁਣਨ ਦੀ ਤੁਲਨਾ ਵਿੱਚ ਦੇਖਣਾ ਵਧ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਸ ਅਧਿਐਨ ਵਿੱਚ ਸ਼ਾਮਲ 19 ਤੋਂ 34 ਵਰ੍ਹਿਆਂ ਦੇ ਵਿੱਚ ਦੇ ਉਮਰ ਵਰਗ ਦੇ 62 ਪ੍ਰਤੀਸ਼ਤ ਭਾਗੀਦਾਰਾਂ ਨੇ ਇਸ ਨੂੰ ਟੀਵੀ ’ਤੇ ਦੇਖਣਾ ਪਸੰਦ ਕੀਤਾ।

 

 ‘ਮਨ ਕੀ ਬਾਤ’ ਦੇ ਦਰਸ਼ਕਾਂ ਵਿੱਚ ਸਭ ਤੋਂ ਵੱਡਾ ਹਿੱਸਾ ਹਿੰਦੀ ਦਰਸ਼ਕਾਂ ਦਾ ਹੈ। ਕੁੱਲ 65 ਪ੍ਰਤੀਸ਼ਤ ਦਰਸ਼ਕਾਂ ਨੇ ਹਿੰਦੀ ਨੂੰ ਕਿਸੇ ਵੀ ਹੋਰ ਭਾਸ਼ਾ ਦੀ ਤੁਲਨਾ ਵਿੱਚ ਵਧ ਪਸੰਦ ਕੀਤਾ ਹੈ, ਜਦਕਿ 18 ਪ੍ਰਤੀਸ਼ਤ ਦਰਸ਼ਕਾਂ ਦੇ ਨਾਲ ਅੰਗ੍ਰੇਜ਼ੀ ਦੂਸਰੇ ਸਥਾਨ ’ਤੇ ਹੈ।

 

ਇਸ ਅਧਿਐਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਤੀਭਾਗੀਆਂ ਦੇ ਪਿਛੋਕੜ  ਬਾਰੇ ਬੋਲਦੇ ਹੋਏ, ਡਾਇਰੈਕਟਰ ਸ਼੍ਰੀ ਧੀਰਜ ਸ਼ਰਮਾ ਨੇ ਦੱਸਿਆ ਕਿ ਇਸ ਅਧਿਐਨ ਵਿੱਚ 10003 ਲੋਕਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਮਰਦ ਸਨ, ਜਦਕਿ 40 ਪ੍ਰਤੀਸ਼ਤ ਮਹਿਲਾਵਾਂ ਸਨ। ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਲੋਕ 68 ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਹੋਏ ਸਨ। ਇਨ੍ਹਾਂ ਵਿੱਚੋਂ 64 ਪ੍ਰਤੀਸ਼ਤ ਲੋਕ ਗੈਰ-ਰਸਮੀ  ਅਤੇ ਸਵੈ-ਰੋਜ਼ਗਾਰ ਖੇਤਰ ਨਾਲ ਜੁੜੇ ਹੋਏ ਸਨ, ਜਦਕਿ ਵਿਦਿਆਰਥੀਆਂ ਦੀ ਹਿੱਸੇਦਾਰੀ 23 ਪ੍ਰਤੀਸ਼ਤ ਦੀ ਸੀ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਅਧਿਐਨ ਲਈ ‘ਸਨੋਬਾਲ ਸੈਂਪਲਿੰਗ ਦਾ ਉਪਯੋਗ ਕਰਕੇ ਭਾਰਤ ਦੇ ਉੱਤਰ,ਦੱਖਣ, ਪੂਰਬ ਅਤੇ ਪੱਛਮ ਖੇਤਰਾਂ ਤੋਂ ਪ੍ਰਤੀ ਖੇਤਰ ਨਾਲ ਲਗਭਗ 2500 ਪ੍ਰਤੀਕਿਰਿਆਵਾਂ ਦੇ ਨਾਲ ਸਾਇਕੋਮੈਟ੍ਰੀਕਲੀ ਸ਼ੁੱਧ ਸਰਵੇਖਣ ਕਾਰਜ ਪ੍ਰਣਾਲੀ ਦੇ ਮਾਧਿਅਮ ਰਾਹੀਂ ਡਾਟਾ ਇੱਕਠਾ ਕੀਤਾ ਗਿਆ ਸੀ।

 

ਸ਼੍ਰੀ ਗੌਰਵ ਦਿਵੇਦੀ ਨੇ ਦਰਸ਼ਕਾਂ ਨੂੰ ਦੱਸਿਆ ਕਿ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ, ‘ਮਨ ਕੀ ਬਾਤ’ ਅੰਗ੍ਰੇਜ਼ੀ ਦੇ ਨਾਲ ਹੀ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੋ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਰੇਡੀਓ ਦੇ 500 ਤੋਂ ਵਧ ਪ੍ਰਸਾਰਣ ਕੇਂਦਰਾਂ ਵੱਲੋਂ ‘ਮਨ ਕੀ ਬਾਤ’ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।

 

ਅਧਿਐਨ ਸ਼ੁਰੂ ਕਰਨ ਦੇ ਪਿੱਛੇ ਦੀ ਵਿਚਾਰ ਪ੍ਰਕਿਰਿਆ ’ਤੇ ਸ਼੍ਰੀ ਦਿਵੇਦੀ ਨੇ ਕਿਹਾ ਕਿ “ਇੱਕ ਵਿਚਾਰ ਸੀ ਕਿ ਸਾਨੂੰ ਨਾ ਸਿਰਫ਼ ਖਾਸ ਹਿੱਸਿਆਂ ’ਤੇ ਬਲਕਿ ਪੂਰੇ ਪ੍ਰੋਗਰਾਮ ’ਤੇ ਬਿਹਤਰ ਪ੍ਰਤੀਕਿਰਿਆ ਪ੍ਰਾਪਤ ਕਰਨ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ’ਤੇ ਡਿਜ਼ੀਟਲ ਫੀਡਬੈਕ ਅਸਾਨੀ ਨਾਲ ਉਪਲਬਧ ਹੈ, ਪਰ ਕੁਝ ਸੀਮਾਵਾਂ ਦੇ ਕਾਰਨ ਪਰੰਪਰਾਗਤ ਮੀਡੀਆ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਇਸ ਦ੍ਰਿਸ਼ਟੀ ਨਾਲ 18 ਅਪ੍ਰੈਲ 2022 ਨੂੰ ਆਈਆਈਐੱਮ ਰੋਹਤਕ ਨੂੰ ਸਰਵੇਖਣ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ।

 ਮਨ ਕੀ ਬਾਤ ਬਾਰੇ :

ਆਲ ਇੰਡੀਆ ਰੇਡੀਓ ’ਤੇ ਪ੍ਰਸਿੱਧ ਪ੍ਰੋਗਰਾਮ, ਪ੍ਰਧਾਨ ਮੰਤਰੀ ਦੇ ਮਨ ਕੀ ਬਾਤ 3 ਅਕਤੂਬਰ, 2014 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਪੂਰੇ ਆਲ ਇੰਡੀਆ ਰੇਡੀਓ ਅਤੇ ਡੀਡੀ ਨੈੱਟਵਰਕ ’ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। 30 ਮਿੰਟ ਦਾ ਇਹ ਪ੍ਰੋਗਰਾਮ 30 ਅਪ੍ਰੈਲ 2023 ਨੂੰ 100 ਐਪੀਸੋਡ ਪੂਰੇ ਕਰ ਰਿਹਾ ਹੈ। ਮਨ ਕੀ ਬਾਤ ਦਾ ਆਲ ਇੰਡੀਆ ਰੇਡੀਓ ਦੁਆਰਾ ਅੰਗ੍ਰੇਜ਼ੀ ਤੋਂ ਇਲਾਵਾ 22 ਭਾਰਤੀ ਭਾਸ਼ਾਵਾਂ, 29 ਉਪਭਾਸ਼ਾਵਾਂ ਅਤੇ 11 ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਇਸ ਵਿੱਚ ਹਿੰਦੀ, ਸੰਸਕ੍ਰਿਤ, ਪੰਜਾਬੀ, ਤਮਿਲ, ਤੇਲਗੂ, ਕੰਨੜ, ਮਰਾਠੀ, ਗੁਜਰਾਤੀ, ਮਲਿਆਲਮ, ਉਡੀਆ, ਕੋਂਕਣੀ, ਨੇਪਾਲੀ, ਕਸ਼ਮੀਰੀ, ਡੋਗਰੀ, ਮਣੀਪੁਰੀ, ਮੈਥਿਲੀ, ਬੰਗਾਲੀ, ਅਸਾਮੀ, ਬੋਡੋ, ਸੰਥਾਲੀ, ਉਰਦੂ, ਸਿੰਧੀ ਸ਼ਾਮਲ ਹਨ। ਉਪ ਭਾਸ਼ਾਵਾਂ ਵਿੱਚ ਛੱਤੀਸਗੜ੍ਹੀ, ਗੋਂਡੀ, ਹਲਬੀ, ਸਰਗੁਜੀਆ, ਪਹਾੜੀ, ਸ਼ੀਨਾ, ਗੋਜਰੀ, ਬਾਲਤੀ, ਲੱਦਾਖੀ, ਕਾਰਬੀ, ਖਾਸੀ, ਜੈਂਤੀਆ, ਗਾਰੋ, ਨਗਾਮੀਸ, ਹਮਾਰ, ਪੈਤੇ, ਥਡੌ, ਕਬੂਈ, ਮਾਓ, ਤਾਂਗਖੁਲ, ਨਿਆਸ਼ੀ, ਆਦਿ, ਮੋਨਪਾ, ਏਓ (Ao), ਅੰਗਾਮੀ, ਕੋਕਬੋਰੋਕ, ਮਿਜ਼ੋ, ਲੇਪਚਾ, ਸਿੱਕਮੀਜ਼ (ਭੂਟੀਆ) ਸ਼ਾਮਲ ਹਨ।


**********

ਸੌਰਭ ਸਿੰਘ



(Release ID: 1919624) Visitor Counter : 142