ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਗਲੋਬਲ ਬੁੱਧ ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ


ਸਮਿਟ ਦਾ ਵਿਸ਼ਾ-“ਸਮਕਾਲੀਨ ਚੁਣੌਤੀਆਂ ਦਾ ਜਵਾਬ: ਪ੍ਰਥਾਵਾਂ ਦੇ ਲਈ ਦਰਸ਼ਨ”

ਸਮਿਟ ਵਿੱਚ ਦੁਨੀਆ ਭਰ ਦੇ ਪ੍ਰਤੀਸ਼ਠਿਤ ਵਿਦਵਾਨ, ਸੰਘ ਦੇ ਮੋਹਰੀ ਵਿਅਕਤੀ ਅਤੇ ਧਰਮ ਦੇ ਪੈਰੋਕਾਰ ਹਿੱਸਾ ਲੈਣਗੇ

Posted On: 18 APR 2023 10:58AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਪ੍ਰੈਲ, 2023 ਨੂੰ ਸਵੇਰੇ 10 ਵਜੇ ਹੋਟਲ ਅਸ਼ੋਕ, ਦਿੱਲੀ ਦੇ ਗਲੋਬਲ ਬੁੱਧ ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ

ਅੰਤਰਰਾਸ਼ਟਰੀ ਬੁੱਧ ਪਰਿਸੰਘ ਦੇ ਸਹਿਯੋਗ ਨਾਲ ਸੰਸਕ੍ਰਿਤੀ ਮੰਤਰਾਲੇ ਦੁਆਰਾ 20-21 ਅਪ੍ਰੈਲ ਨੂੰ ਦੋ ਦਿਨਾਂ ਸਮਿਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗਲੋਬਲ ਬੁੱਧ ਸਮਿਟ ਦਾ ਵਿਸ਼ਾ “ਸਮਕਾਲੀਨ ਚੁਣੌਤੀਆਂ ਦਾ ਜਵਾਬ: ਪ੍ਰਥਾਵਾਂ ਦੇ ਲਈ ਦਰਸ਼ਨ” ਹੈ।

ਸਮਿਟ, ਬੁੱਧ ਅਤੇ ਸਰਬਵਿਆਪੀ ਚਿੰਤਾਵਾਂ ਦੇ ਸਬੰਧ ਵਿੱਚ ਗਲੋਬਲ ਬੁੱਧ ਧੰਮ ਅਗਵਾਈ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣ ਦਾ ਪ੍ਰਯਾਸ ਹੈ, ਤਾਕਿ ਇਨ੍ਹਾਂ ਮਾਮਲਿਆਂ ਨੂੰ ਸਮੂਹਿਕ ਰੂਪ ਨਾਲ ਸੰਬੋਧਨ ਕਰਨ ਦੇ ਲਈ ਨੀਤੀਗਤ ਇਨਪੁਟ ਪੇਸ਼ ਕੀਤਾ ਜਾ ਸਕੇ। ਸਮਿਟ ਵਿੱਚ ਚਰਚਾ ਇਸ ਗੱਲ ਦਾ ਪਤਾ ਲਗਾਏਗੀ ਕਿ ਕਿਵੇਂ ਬੁੱਧ ਧੰਮ ਦੀਆਂ ਮੌਲਿਕ ਕਰਦਾਂ-ਕੀਮਤਾਂ ਤੋਂ ਸਮਕਾਲੀਨ ਪਰਿਸਥਿਤੀਆਂ ਵਿੱਚ ਪ੍ਰੇਰਣਾ ਅਤੇ ਮਾਰਗਦਰਸ਼ ਪ੍ਰਾਪਤ ਕੀਤੇ ਜਾ ਸਕਦੇ ਹਨ।

ਸਮਿਟ ਵਿੱਚ ਦੁਨੀਆ ਭਰ ਦੇ ਪ੍ਰਤੀਸ਼ਠਿਤ ਵਿਦਵਾਨ, ਸੰਘ ਦੇ ਮੋਹਰੀ ਵਿਅਕਤੀ ਅਤੇ ਧਰਮ ਦੇ ਪੈਰੋਕਾਰ ਹਿੱਸਾ ਲੈਣਗੇ, ਜੋ ਆਲਮੀ ਮੁੱਦਿਆਂ ’ਤੇ ਚਰਚਾ ਕਰਨਗੇ ਅਤੇ ਬੁੱਧ ਧੰਮ ਵਿੱਚ ਇਨ੍ਹਾਂ ਦੇ ਸਮਾਧਾਨ ਦੀ ਤਲਾਸ਼ ਕਰਨਗੇ, ਜੋ ਸਰਬਵਿਆਪੀ ਕਦਰਾਂ-ਕੀਮਤਾਂ ’ਤੇ ਅਧਾਰਿਤ ਹੋਣਗੇ। ਚਾਰ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਬੁੱਧ ਧੰਮ ਅਤੇ ਸ਼ਾਂਤੀ: ਬੁੱਧ ਧੰਮ: ਵਾਤਾਵਰਣ ਸੰਕਟ, ਸਿਹਤ ਅਤੇ ਸਥਿਰਤਾ; ਨਾਲੰਦਾ ਬੁੱਧ ਪਰੰਪਰਾ ਦੀ ਸੰਭਾਲ਼, ਬੁੱਧ ਧੰਮ ਤੀਰਥ ਯਾਤਰਾ, ਜੀਵਿਤ ਵਿਰਾਸਤ ਅਤੇ ਬੁੱਧ ਅਵਸ਼ੇਸ਼:ਦੱਖਣ, ਦੱਖਣ-ਪੂਰਬ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਲਈ ਭਾਰਤ ਦੇ ਸਦੀਆਂ ਪੁਰਾਣੇ ਸੱਭਿਚਾਰਕ ਸਬੰਧਾਂ ਦਾ ਪ੍ਰਸ਼ੰਸਾਯੋਗ ਅਧਾਰ।

 

*****

ਡੀਐੱਸ


(Release ID: 1917663) Visitor Counter : 149