ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਸਰੋ ਦੁਆਰਾ ‘ਦੁਬਾਰਾ ਉਪਯੋਗ ਵਿੱਚ ਲਿਆਏ ਜਾ ਸਕਣ ਵਾਲੇ ਵਾਹਨ ਆਟੋਨੋਮਸ ਲੈਂਡਿੰਗ ਮਿਸ਼ਨ’ ਸੰਚਾਲਿਤ ਕਰਨ ’ਤੇ ਪ੍ਰਸ਼ੰਸਾ ਕੀਤੀ

Posted On: 02 APR 2023 8:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਦੁਆਰਾ ‘ਦੁਬਾਰਾ ਉਪਯੋਗ ਵਿੱਚ ਲਿਆਏ ਜਾ ਸਕਣ ਵਾਲੇ  ਵਾਹਨ ਆਟੋਨੋਮਸ ਲੈਂਡਿੰਗ ਮਿਸ਼ਨ’ ਸਫ਼ਲਤਾਪੂਰਵਕ ਸੰਚਾਲਿਤ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਇਸਰੋ ਨੇ ਡੀਆਰਡੀਓ ਅਤੇ ਭਾਰਤੀ ਵਾਯੂ ਸੈਨਾ ਦੇ ਸਹਿਯੋਗ ਨਾਲ 2 ਅਪ੍ਰੈਲ, 2023 ਨੂੰ ਸਵੇਰੇ ਐਰੋਨੋਟਿਕਲ ਟੈਸਟ ਰੇਂਜ (ਏਟੀਆਰ)ਚਿਤਰਦੁਰਗ, ਕਰਨਾਟਕ ਵਿੱਚ ‘ਦੁਬਾਰਾ ਉਪਯੋਗ ਵਿੱਚ ਲਿਆਏ ਜਾ ਸਕਣ ਵਾਲੇ ਵਾਹਨ ਆਟੋਨੋਮਸ ਲੈਂਡਿੰਗ ਮਿਸ਼ਨ(ਆਰਐੱਲਵੀ ਐੱਲਈਐਕਸ)’ ਦਾ ਸਫ਼ਲਤਾਪੂਰਵਕ ਸੰਚਾਲਿਤ ਕੀਤਾ।

ਇਸਰੋ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬਿਹਤਰੀਨ ਟੀਮ ਪ੍ਰਯਾਸ। ਇਸ ਉਪਲਬਧੀ ਨੇ ਸਾਨੂੰ ‘ਦੁਬਾਰਾ ਉਪਯੋਗ ਵਿੱਚ ਲਿਆਏ ਜਾ ਸਕਣ ਵਾਲੇ ਲਾਂਚ ਵਾਹਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਕਰੀਬ ਲਿਆ ਦਿੱਤਾ ਹੈ।

 

****

ਡੀਐੱਸ/ਐੱਸਟੀ


(Release ID: 1913383) Visitor Counter : 128