ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿੱਤ ਵਰ੍ਹੇ 2022-23 ਦੇ ਦੌਰਾਨ ਸੀਜੀਟੀਐੱਮਐੱਸਈ ਦੁਆਰਾ ਇੱਕ ਲੱਖ ਕਰੋੜ ਰੁਪਏ ਦੀ ਗਰੰਟੀ ਸੁਵਿਧਾ ਦੇਣ ’ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 30 MAR 2023 11:19AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿੱਤ ਵਰ੍ਹੇ 2022-23 ਦੇ ਦੌਰਾਨ ਸੂਖਮ ਅਤੇ ਲਘੂ ਉੱਦਮ ਕ੍ਰੈਡਿਟ ਗਰੰਟੀ ਯੋਜਨਾ (ਸੀਜੀਟੀਐੱਮਐੱਸਈ) ਦੁਆਰਾ ਗਰੰਟੀ ਸੁਵਿਧਾ ਦੇਣ ਦੇ ਰੂਪ ਵਿੱਚ ਇੱਕ ਲੱਖ ਕਰੋੜ ਰੁਪਏ ਦਾ ਅੰਕੜਾ ਛੂਹਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਆਪਣੀ ਅਰਥਵਿਵਸਥਾ ਨੂੰ ਹੋਰ ਅਧਿਕ ਉਚਾਈਆਂ ’ਤੇ ਲਿਜਾਣ ਦੇ ਲਈ, ਆਪਣੇ ਨੌਜਵਾਨਾਂ ਦੀ ਉੱਦਮਸ਼ੀਲਤਾ ਦੇ ਉਤਸ਼ਾਹ ’ਤੇ ਭਰੋਸਾ ਕਰ ਰਹੇ ਹਾਂ। 

ਐੱਮਐੱਸਐੱਮਈ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਅਸੀਂ ਆਪਣੀ ਅਰਥਵਿਵਸਥਾ ਨੂੰ ਹੋਰ ਅਧਿਕ ਉਚਾਈਆਂ ’ਤੇ ਲਿਜਾਣ ਦੇ ਲਈ, ਆਪਣੇ ਨੌਜਵਾਨਾਂ ਦੀ ਉੱਦਮਸ਼ੀਲਤਾ ਦੇ ਉਤਸ਼ਾਹ ’ਤੇ ਭਰੋਸਾ ਕਰ ਰਹੇ ਹਾਂ।”

************

ਡੀਐੱਸ/ਐੱਸਐੱਚ



(Release ID: 1912487) Visitor Counter : 105