ਪ੍ਰਧਾਨ ਮੰਤਰੀ ਦਫਤਰ

ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 20 MAR 2023 1:58PM by PIB Chandigarh


 Your Excellency,  ਪ੍ਰਧਾਨ ਮੰਤਰੀ ਕਿਸ਼ਿਦਾ, 

ਦੋਹਾਂ ਦੇਸ਼ਾਂ ਦੇ delegates , 

Friends from Media, 

ਨਮਸਕਾਰ ! 

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪਿਛਲੇ ਇੱਕ ਸਾਲ ਵਿੱਚ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਮੈਂ ਕਈ ਵਾਰ ਮਿਲੇ ਹਾਂ। ਅਤੇ ਹਰ ਵਾਰ,  ਮੈਂ ਭਾਰਤ-ਜਪਾਨ ਸਬੰਧਾਂ ਦੇ ਪ੍ਰਤੀ ਉਨ੍ਹਾਂ ਦੀ positivity ਅਤੇ ਪ੍ਰਤੀਬੱਧਤਾ ਨੂੰ ਮਹਿਸੂਸ ਕੀਤਾ ਹੈ। ਅਤੇ ਇਸ ਲਈ, ਅੱਜ ਦੀ ਉਨ੍ਹਾਂ ਦੀ ਯਾਤਰਾ ਸਾਡੇ ਆਪਸੀ ਸਹਿਯੋਗ ਦਾ ਮੋਮੈਂਟਮ ਬਣਾਈ ਰੱਖਣ ਲਈ ਬਹੁਤ ਉਪਯੋਗੀ ਰਹੇਗੀ । 

Friends , 

ਅੱਜ ਦੀ ਸਾਡੀ ਮੁਲਾਕਾਤ ਇੱਕ ਹੋਰ ਕਾਰਨ ਤੋਂ ਵੀ ਵਿਸ਼ੇਸ਼ ਹੈ। ਇਸ ਸਾਲ ਭਾਰਤ G20 ਦੀ ਪ੍ਰਧਾਨਗੀ ਕਰ ਰਿਹਾ ਹੈ,  ਅਤੇ ਜਪਾਨ G7 ਦੀ। ਅਤੇ ਇਸ ਲਈ,  ਆਪਣੀਆਂ ਆਪਣੀਆਂ ਪ੍ਰਾਥਮਿਕਤਾਵਾਂ ਅਤੇ ਹਿਤਾਂ ‘ਤੇ ਨਾਲ ਮਿਲ ਕੇ ਕੰਮ ਕਰਨ ਦਾ ਇਹ ਉੱਤਮ ਅਵਸਰ ਹੈ। ਅੱਜ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਭਾਰਤ ਦੀ G20 ਪ੍ਰਧਾਨਗੀ ਦੀਆਂ ਪ੍ਰਾਥਮਿਕਤਾਵਾਂ  ਬਾਰੇ ਦੱਸਿਆ।  ਸਾਡੀ G20 ਪ੍ਰਧਾਨਗੀ ਦਾ ਇੱਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਨੂੰ ਆਵਾਜ਼ ਦੇਣਾ ਹੈ। “ਵਸੁਧੈਵ ਕੁਟੁੰਬਕਮ” ਨੂੰ ਮੰਨਣ ਵਾਲੀ ਸੰਸਕ੍ਰਿਤੀ ਸਭ ਨੂੰ ਨਾਲ ਲੈ ਕੇ ਚਲਣ ਵਿੱਚ ਵਿਸ਼ਵਾਸ ਰੱਖਦੀ ਹੈ, ਅਤੇ ਇਸ ਲਈ ਅਸੀਂ ਇਹ ਪਹਿਲ ਲਈ ਹੈ । 

Friends, 

ਭਾਰਤ-ਜਪਾਨ Special Strategic and Global Partnership ਸਾਡੀਆਂ ਸਾਂਝੀਆਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ, ਅਤੇ ਅੰਤਰ-ਰਾਸ਼ਟਰੀ ਪਟਲ (ਪੱਧਰ) ‘ਤੇ rule of law  ਦੇ ਸਨਮਾਨ ‘ਤੇ ਅਧਾਰਿਤ ਹੈ। ਇਸ ਸਾਂਝੇਦਾਰੀ ਨੂੰ ਮਜਬੂਤ ਬਣਾਉਣਾ ਸਾਡੇ ਦੋਹਾਂ ਦੇਸ਼ਾਂ ਦੇ ਲਈ ਤਾਂ ਮਹੱਤਵਪੂਰਨ ਹੈ ਹੀ, ਇਸ ਨਾਲ Indo- Pacific ਖੇਤਰ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਸਥਿਰਤਾ ਨੂੰ ਵੀ ਹੁਲਾਰਾ ਮਿਲਦਾ ਹੈ। ਅੱਜ ਸਾਡੀ ਗੱਲਬਾਤ ਵਿੱਚ,  ਅਸੀਂ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਅਸੀਂ ਰੱਖਿਆ ਉਪਕਰਣ ਅਤੇ ਟੈਕਨੋਲੋਜੀ ਸਹਿਯੋਗ, ਵਪਾਰ, ਸਿਹਤ, ਅਤੇ ਡਿਜੀਟਲ ਸਾਂਝੇਦਾਰੀ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।  ਸੈਮੀਕੰਡਕਟਰ ਅਤੇ ਹੋਰ ਕ੍ਰਿਟੀਕਲ technologies ਵਿੱਚ ਭਰੋਸੇਯੋਗ ਸਪਲਾਈ chains  ਦੇ ਮਹੱਤਵ ‘ਤੇ ਵੀ ਸਾਡੇ ਦਰਮਿਆਨ ਸਾਰਥਕ ਚਰਚਾ ਹੋਈ। ਪਿਛਲੇ ਸਾਲ, ਅਸੀਂ ਅਗਲੇ 5 ਵਰ੍ਹਿਆਂ ਵਿੱਚ ਭਾਰਤ ਵਿੱਚ 5 ਟ੍ਰਿਲੀਅਨ ਯੇਨ,  ਯਾਨੀ ਤਿੰਨ ਲੱਖ ਵੀਹ ਹਜ਼ਾਰ ਕਰੋੜ ਰੁਪਏ, ਦੇ ਜਪਾਨੀ ਨਿਵੇਸ਼ ਦਾ ਲਕਸ਼ ਤੈਅ ਕੀਤਾ ਸੀ। ਇਹ ਸੰਤੋਸ਼ ਦਾ ਵਿਸ਼ਾ ਹੈ,  ਕਿ ਇਸ ਦਿਸ਼ਾ ਵਿੱਚ ਚੰਗੀ ਪ੍ਰਗਤੀ ਹੋਈ ਹੈ । 

2019 ਵਿੱਚ, ਅਸੀਂ India-Japan Industrial Competitiveness Partnership ਦੀ ਸਥਾਪਨਾ ਕੀਤੀ ਸੀ। ਇਸ ਦੇ ਅਨੁਸਾਰ, ਅਸੀਂ ਲੌਜਿਸਟਿਕਸ,  food processing,  MSME,  textile,  machinery ਅਤੇ Steel ਜਿਹੇ ਖੇਤਰਾਂ ਵਿੱਚ ਭਾਰਤੀ ਇੰਡਸਟ੍ਰੀ ਦੀ competitiveness ਵਧਾ ਰਹੇ ਹਾਂ। ਅੱਜ ਅਸੀਂ ਇਸ Partnership ਦੀ ਸਰਗਰਮੀ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ।  Mumbai - Ahmedabad High Speed Rail ‘ਤੇ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।  ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਅਸੀਂ 2023 ਨੂੰ ਟੂਰਿਜ਼ਮ ਐਕਸਚੇਂਜ ਵਰ੍ਹੇ ਦੇ ਰੂਪ ਵਿੱਚ ਮਨਾ ਰਹੇ ਹਾਂ। ਅਤੇ ਇਸ ਦੇ ਲਈ ਅਸੀਂ Connecting Himalayas with Mount Fuji” ਨਾਮ ਦਾ ਥੀਮ ਚੁਣਿਆ ਹੈ । 

Friends, 

ਅੱਜ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਮੈਨੂੰ ਮਈ ਮਹੀਨੇ ਵਿੱਚ ਹਿਰੋਸ਼ਿਮਾ ਵਿੱਚ ਹੋਣ ਵਾਲੀ G7 ਲੀਡਰਸ ਸਮਿਟ ਲਈ ਸੱਦਾ ਦਿੱਤਾ। ਇਸ ਦੇ ਲਈ ਉਨ੍ਹਾਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਇਸ ਦੇ ਕੁਝ ਮਹੀਨਿਆਂ ਬਾਅਦ ਸਤੰਬਰ ਵਿੱਚ G20 ਲੀਡਰਸ ਸਮਿਟ ਦੇ ਲਈ ਮੈਨੂੰ ਪ੍ਰਧਾਨ ਮੰਤਰੀ ਕਿਸ਼ਿਦਾ ਦਾ ਫਿਰ ਤੋਂ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਮਿਲੇਗਾ। ਸਾਡੀ ਗੱਲਬਾਤ ਅਤੇ ਸੰਪਰਕਾਂ ਦਾ ਇਹ ਸਿਲਸਿਲਾ ਇਸੇ ਪ੍ਰਕਾਰ ਚਲਦਾ ਰਹੇ,  ਅਤੇ ਭਾਰਤ-ਜਪਾਨ ਸਬੰਧ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹੰਦੇ ਰਹਿਣ,  ਇਸੇ ਕਾਮਨਾ  ਦੇ ਨਾਲ, ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। 

ਬਹੁਤ ਬਹੁਤ ਧੰਨਵਾਦ।

 
 

************

ਡੀਐੱਸ/ਏਕੇ



(Release ID: 1909181) Visitor Counter : 107