ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ ਵਿੱਚ ਨਿਰਧਾਰਿਤ ਸੀਮਾ ਤੋਂ ਅਧਿਕ ਨਿਵੇਸ਼ ਕਰਨ ਦੇ ਲਈ ਮਹਾਰਤਨ ਸੀਪੀਐੱਸਈ ਨੂੰ ਅਧਿਕਾਰ ਸੌਂਪਣ ਦੇ ਵਰਤਮਾਨ ਦਿਸ਼ਾ-ਨਿਰਦੇਸ਼ਾਂ ਤੋਂ ਐੱਨਟੀਪੀਸੀ ਲਿਮਿਟਿਡ ਨੂੰ ਛੂਟ ਦੇਣ ਦੀ ਪ੍ਰਵਾਨਗੀ ਦਿੱਤੀ


ਐੱਨਟੀਪੀਸੀ ਲਿਮਿਟਿਡ ਦੁਆਰਾ 60 ਜੀਡਬਲਿਊ ਦੀ ਨਵਿਆਉਣਯੋਗ ਊਰਜਾ ਸਮਰੱਥਾ ਸਥਾਪਿਤ ਕਰਨ ਦੇ ਲਈ ਐੱਨਜੀਈਐੱਲ ਦੁਆਰਾ ਐੱਨਆਰਈਐੱਲ ਅਤੇ ਇਸ ਦੇ ਹੋਰ ਜੇਵੀ/ਸਹਾਇਕ ਕੰਪਨੀਆਂ ਵਿੱਚ ਨਿਵੇਸ਼ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ

Posted On: 17 MAR 2023 7:22PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅਰਥਿਕ ਮਾਮਲਿਆਂ ‘ਤੇ ਕੈਬਨਿਟ ਸਮਿਟ (ਸੀਸੀਈਏ) ਨੇ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ (ਐੱਨਜੀਈਐੱਲ), ਜੋ ਕਿ ਐੱਨਟੀਪੀਸੀ ਲਿਮਿਟਿਡ ਦੀ ਇੱਕ ਸਹਾਇਕ ਕੰਪਨੀ ਹੈ, ਮੈਂ ਨਿਵੇਸ਼ ਕਰਨ ਦੇ ਲਈ ਮਹਾਰਤਨ ਸੀਪੀਐੱਸਈ ਨੂੰ ਅਧਿਕਾਰ ਸੌਂਪਣ ਦੇ ਵਰਤਮਾਨ ਦਿਸ਼ਾ-ਨਿਰਦੇਸ਼ ਨੂੰ ਐੱਨਟੀਪੀਸੀ ਲਿਮਿਟਿਡ ਨੂੰ ਛੋਟ ਪ੍ਰਦਾਨ ਕੀਤੀ ਹੈ। ਸੀਸੀਈਏ ਨੇ ਇਸ ਦੇ ਨਾਲ ਹੀ ਐੱਨਟੀਪੀਸੀ ਲਿਮਿਟਿਡ ਦੁਆਰਾ 60 ਜੀਡਬਲਿਊ ਦੀ ਨਵਿਆਉਣਯੋਗ ਊਰਜਾ (ਆਰਈ) ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ(ਐੱਨਆਰਈਐੱਲ) ਅਤੇ ਇਸ ਦੇ ਹੋਰ ਸੰਯੁਕਤ ਉਪਕ੍ਰਮਾਂ (ਜੇਵੀ)/ਸਹਾਇਕ ਕੰਪਨੀਆਂ ਤੋਂ ਐੱਨਜੀਈਐੱਲ ਦੇ ਨਿਵੇਸ਼ ਨੂੰ ਵੀ ਛੂਟ ਦੇ ਦਿੱਤੀ ਹੈ ਜੋ ਕਿ 5,000 ਕਰੋੜ ਰੁਪਏ ਤੋਂ ਲੈ ਕੇ 7,500 ਕਰੋੜ ਰੁਪਏ ਤੱਕ ਦੀ ਮੌਦ੍ਰਿਕ ਸੀਮਾ ਤੋਂ ਪਰੇ ਉਸ ਦੀ ਨੈੱਟਵਰਥ ਦੇ ਅਧਿਕਤਮ 15% ਦੇ ਬਰਾਬਰ ਹੋਣਾ ਚਾਹੀਦਾ ਹੈ।

 ‘ਸੀਓਪੀ 26’ ਵਿੱਚ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਭਾਰਤ ਆਪਣੇ ਵਿਕਾਸ ਟੀਚਿਆਂ ਨੂੰ ਪੂਰਾ ਕਰਦੇ ਹੋਏ ਮੁਕਾਬਲਤਨ ਘੱਟ ਕਾਰਬਨ ਨਿਕਾਸੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਘੱਟ ਕਰ ਰਿਹਾ ਹੈ। ਦੇਸ਼ ਦਾ ਟੀਚਾ ਸਾਲ 2030 ਤੱਕ 500 ਜੀਡਬਲਿਊ ਦੀ ਨੌਨ-ਫੌਸਿਲ ਊਰਜਾ ਸਮਰੱਥਾ ਹਾਸਲ ਕਰਨ ਦਾ ਹੈ। ਇੱਕ ਕੇਂਦਰ ਜਨਤਕ ਖੇਤਰ ਉੱਦਮ ਅਤੇ ਦੇਸ਼ ਦਾ ਮੋਹਰੀ ਬਿਜਲੀ ਸੰਸਥਾ ਹੋਣ ਦੇ ਨਾਤੇ ਐੱਨਟੀਪੀਸੀ ਨੇ ਆਰਈ ਖੇਤਰ ਵਿੱਚ ਇਸ ਨਿਵੇਸ਼ ਦੇ ਮਾਧਿਅਮ ਨਾਲ ਸਾਲ 2032 ਤੱਕ 60 ਜੀਡਬਲਿਊ ਦੀ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਜੋੜਣ ਦਾ ਟੀਚਾ ਰੱਖਿਆ ਹੈ ਜੋ ਦੇਸ਼ ਨੂੰ ਉਪਯੁਕਤ ਟੀਚੇ ਨੂੰ ਪ੍ਰਾਪਤ ਕਰਨ ਅਤੇ ਸਾਲ 2070 ਤੱਕ ‘ਨੈੱਟ ਜ਼ੀਰੋ’ ਨਿਕਾਸੀ ਸੁਨਿਸ਼ਚਿਤ ਕਰਨ ਦੇ ਬੜੇ ਟੀਚੇ ਦੇ ਵੱਲ ਵਧਣ ਵਿੱਚ ਕਾਫੀ ਮਦਦ ਕਰੇਗਾ। ਇਹ ਵਧੇ ਹੋਏ ਟੀਚੇ ਹਾਲ ਹੀ ਵਿੱਚ ਸੀਓਪੀ 26 ਸ਼ਿਖਰ ਸੰਮੇਲਨ ਵਿੱਚ ਐਲਾਨ ਸਰਕਾਰ ਦੇ ‘ਪੰਚਾਮ੍ਰਤ’ ਦੇ ਅਨੁਰੂਪ ਹੈ, ਜੋ ਕਿ ‘ਨੈੱਟ ਜ਼ੀਰੋ’ ਦੀ ਦਿਸ਼ਾ ਵਿੱਚ ਜਲਵਾਯੂ ਕਾਰਵਾਈ ਵਿੱਚ ਭਾਰਤ ਦੇ ਅਹਿਮ ਯੋਗਦਾਨ ਦੇ ਰੂਪ ਵਿੱਚ ਹੈ।

ਐੱਨਜੀਈਐੱਲ ਦਾ ਟੀਚਾ ਐੱਨਟੀਪੀਸੀ ਦੀ ਨਵਿਆਉਣਯੋਗ ਊਰਜਾ ਯਾਤਰਾ ਦਾ ਝੰਡਾ ਧਾਰਕ ਬਣਾਉਣਾ ਹੈ ਅਤੇ ਵਰਤਮਾਨ ਵਿੱਚ ਇਸ ਦੇ ਕੋਲ 2,861 ਮੈਗਾਵਾਟ ਦੀ 15 ਆਰਈ ਪਰਿਸੰਪਤੀਆਂ ਹਨ, ਜੋ ਕਿ ਚਾਲੂ ਹਨ ਵਣਜਕ ਸੰਚਾਲਨ ਮਿਤੀ (ਸੀਓਡੀ) ਦੇ ਕਰੀਬ ਹਨ ਅਤੇ ਆਪਣੀ ਸਹਾਇਕ ਕੰਪਨੀ ਐੱਨਆਰਈਐੱਲ (ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ) ਦੇ ਮਾਧਿਅਮ ਨਾਲ ਹਰਿਤ ਊਰਜਾ ਕਾਰੋਬਾਰ ਵਿੱਚ ਮੁਕਬਾਲੇ ਬੋਲੀ ਅਤੇ ਕਈ ਉਭਰਦੇ ਅਵਸਰਾਂ ਵਿੱਚ ਹਿੱਸਾ ਲੈ ਕੇ ਆਪਣੇ ਆਰਈ ਪੋਰਟਫੋਲੀਓ ਦਾ ਵਿਸਤਾਰ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਐੱਨਟੀਪੀਸੀ ਨੂੰ ਦਿੱਤੀ ਗਈ ਛੂਟ ਵਿੱਚ ਹਰਿਤ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੀ ਆਲਮੀ ਛਵੀ ਨੂੰ ਬਿਹਤਰ ਕਰਨ ਵਿੱਚ ਕਾਫੀ ਮਦਦ ਮਿਲੇਗੀ। ਇਹ ਭਾਰਤ ਦੇ ਊਰਜਾ ਉਤਪਾਦਨ ਵਿੱਚ ਵਿਵਿਧਤਾ ਲੈ ਕੇ ਊਰਜਾ ਦੇ ਪਰੰਪਰਾਗਤ ਸ੍ਰੋਤਾਂ ‘ਤੇ ਭਾਰਤ ਦੀ ਨਿਰਭਰਤਾ ਨੂੰ ਵੀ ਘੱਟ ਕਰੇਗੀ ਅਤੇ ਦੇਸ਼ ਦੇ ਕੋਲਾ ਆਯਾਤ ਬਿਲਾਂ ਵਿੱਚ ਵੀ ਕਮੀ ਕਰੇਗੀ। ਇਸ ਦੇ ਇਲਾਵਾ, ਇਸ ਨਾਲ ਦੇਸ਼ ਦੇ ਹਰੇਕ ਕੋਨੇ ਵਿੱਚ 24*7  ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਵਿੱਚ ਵੀ ਕਾਫੀ ਮਦਦ ਮਿਲੇਗੀ।

ਇਹ ਨਵਿਆਉਣਯੋਗ ਊਰਜਾ ਪ੍ਰੋਜੈਕਟ ਇਸ ਦੇ ਨਾਲ ਹੀ ਨਿਰਮਾਣ ਚਰਣ ਦੇ ਨਾਲ-ਨਾਲ ਓ ਐਂਡ ਐੱਮ ਚਰਣ ਦੇ ਦੌਰਾਨ ਵੀ ਸਥਾਨਕ ਲੋਕਾਂ ਦੇ ਲਈ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਅਵਸਰ ਸਿਰਜਿਤ ਕਰੇਗੀ।

****

ਡੀਐੱਸ


(Release ID: 1909133) Visitor Counter : 125