ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਵਿੱਚ ਆਤਮਨਿਰਭਰ ਭਾਰਤ ਬਣਾਉਣ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ

Posted On: 17 FEB 2023 10:28AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਪਨ ਐਕਰੇਜ ਲਾਇਸੈਂਸਿੰਗ ਨੀਤੀ ਵਿਵਸਥਾ ਦੇ ਤਹਿਤ ਉਡੀਸ਼ਾ ਦੇ ਮਹਾਨਦੀ ਓਨਸ਼ੋਰ ਬੇਸਿਨ (Mahanadi Onshore Basin) ਵਿੱਚ ਪਹਿਲਾ ਖੋਜੀ ਖੂਹ ਪੁਰੀ-1 ਦੀ ਸ਼ੁਰੂਆਤ ਕਰਕੇ ਊਰਜਾ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਆਇਲ ਇੰਡੀਆ ਲਿਮਿਟਿਡ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਹੈ।

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਗ ਪੁਰੀ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਉਲੇਖਯੋਗ ਹੈ ਕਿ ਇਹ ਊਰਜਾ ਖੇਤਰ ਵਿੱਚ ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਨੂੰ ਸੁਦ੍ਰਿੜ੍ਹ ਕਰਦਾ ਹੈ।”

*****

ਡੀਐੱਸ/ਟੀਐੱਸ/ਏਕੇ



(Release ID: 1900114) Visitor Counter : 131