ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਮੁੰਬਈ ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਤੋਂ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 10 FEB 2023 6:04PM by PIB Chandigarh

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

 

ਰੇਲਵੇਚਯਾ ਸ਼ੇਕਤਰਾਤ, ਮੋਠੀ ਕ੍ਰਾਂਤੀ ਹੋਤੇ। ਦੇਸ਼ਾਲਾ ਆਜ, ਨਵਵੀ ਆਣਿ ਦਹਾਵੀ ਵੰਦੇ ਭਾਰਤ ਟ੍ਰੇਨ, ਸਮਰਪਿਤ ਕਰਤਾਨਾ, ਮਲਾ ਅਤਯੰਤ ਆਨੰਦ ਹੋਤੋ ਆਹੇ।

 (रेल्वेच्या क्षेत्रात, मोठी क्रांती होते। देशाला आज, नववी आणि दहावी वंदे भारत ट्रेन, समर्पित करताना, मला अत्यंत आनंद होतो आहे।)

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਜੀ, ਉਪ ਮੁੱਖ ਮੰਤਰੀ ਦੇਵੇਂਦਰ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀਗਣ, ਮਹਾਰਾਸ਼ਟਰ ਦੇ ਮੰਤਰੀ ਗਣ, ਸਭ ਸਾਂਸਦ ਗਣ, ਵਿਧਾਇਕ ਗਣ, ਹੋਰ ਸਭ ਮਹਾਨੁਭਾਵ, ਭਾਈਓ ਅਤੇ ਭੈਣੋਂ,

ਅੱਜ ਦਾ ਦਿਨ ਭਾਰਤੀ ਰੇਲ ਦੇ ਲਈ , ਵਿਸ਼ੇਸ਼ ਰੂਪ ਨਾਲ ਮੁੰਬਈ ਅਤੇ ਮਹਾਰਾਸ਼ਟਰ ਦੀ ਆਧੁਨਿਕ ਕਨੈਕਟੀਵਿਟੀ ਦੇ ਲਈ ਬਹੁਤ ਬੜਾ ਹੈ। ਅੱਜ ਪਹਿਲੀ ਵਾਰ ਇਕੱਠੇ ਦੋ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਹੋਈਆਂ ਹਨ। ਇਹ ਵੰਦੇ ਭਾਰਤ ਟ੍ਰੇਨਾਂ, ਮੁੰਬਈ ਅਤੇ ਪੁਣੇ ਜੈਸੇ ਦੇਸ਼ ਦੇ ਆਰਥਿਕ ਸੈਂਟਰਸ ਨੂੰ ਸਾਡੀ ਆਸਥਾ ਦੇ ਬੜੇ ਕੇਂਦਰਾਂ ਨਾਲ ਜੋੜਨਗੀਆਂ। ਇਸ ਨਾਲ ਕਾਲਜ ਆਉਣ-ਜਾਣ ਵਾਲੇ, ਔਫਿਸ ਅਤੇ ਬਿਜ਼ਨਸ ਦੇ ਲਈ ਆਉਣ-ਜਾਣ ਵਾਲੇ, ਕਿਸਾਨਾਂ ਅਤੇ ਸ਼ਰਧਾਲੂਆਂ, ਸਭ ਨੂੰ ਸੁਵਿਧਾ ਹੋਵੇਗੀ।

ਇਹ ਮਹਾਰਾਸ਼ਟਰ ਵਿੱਚ ਟੂਰਿਸਟ ਅਤੇ ਤੀਰਥ ਯਾਤਰਾ ਨੂੰ ਬਹੁਤ ਅਧਿਕ ਹੁਲਾਰਾ ਦੇਣ ਵਾਲੀਆਂ ਹਨ। ਸ਼ਿਰੜੀ ਵਿੱਚ ਸਾਈ ਬਾਬਾ ਦਾ ਦਰਸ਼ਨ ਕਰਨਾ ਹੋਵੇ, ਨਾਸਿਕ ਸਥਿਤ ਰਾਮ ਕੁੰਡ ਜਾਣਾ ਹੋਵੇ, ਤ੍ਰਯੰਬਕੇਸ਼ਵਰ ਅਤੇ ਪੰਚਵਟੀ ਖੇਤਰ ਦਾ ਦਰਸ਼ਨ ਕਰਨਾ ਹੋਵੇ, ਨਵੀਂ ਵੰਦੇ ਭਾਰਤ ਟ੍ਰੇਨ ਨਾਲ ਇਹ ਸਭ ਬਹੁਤ ਅਸਾਨ ਹੋ ਜਾਣ ਵਾਲਾ ਹੈ।

 

ਇਸੇ ਪ੍ਰਕਾਰ ਮੁੰਬਈ-ਸੋਲਾਪੁਰ ਵੰਦੇ ਭਾਰਤ ਟ੍ਰੇਨ ਤੋਂ ਪੰਢਰਪੁਰ ਦੇ ਵਿੱਠਲ-ਰਖੁਮਾਈ, ਸੋਲਾਪੁਰ ਦੇ ਸ਼ਿਦਧੇਸ਼ਵਰ ਮੰਦਿਰ, ਅੱਕਲਕੋਟ ਦੇ ਸੁਆਮੀ ਸਮਰੱਥ, ਜਾਂ ਫਿਰ ਆਈ ਤੁਲਜਾਭਵਾਨੀ ਦੇ ਦਰਸ਼ਨ, ਹੁਣ ਸਭ ਦੇ ਲਈ ਹੋਰ ਸੁਲਭ ਹੋ ਜਾਣਗੇ। ਅਤੇ ਮੈਨੂੰ ਪਤਾ ਹੈ ਕਿ ਜਦੋਂ ਵੰਦੇ ਭਾਰਤ ਟ੍ਰੇਨ ਸਹਿਯਾਦ੍ਰੀ ਘਾਟ ਤੋਂ ਗੁਜਰੇਗੀ, ਤਾਂ ਲੋਕਾਂ ਨੂੰ ਪ੍ਰਾਕ੍ਰਤਿਕ (ਕੁਦਰਤੀ) ਸੁੰਦਰਤਾ  ਦਾ ਕਿਤਨਾ ਦਿਵਯ ਅਨੁਭਵ ਹੋਣ ਵਾਲਾ ਹੈ। ਮੈਂ ਮੁੰਬਈ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਇਨ੍ਹਾਂ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਵੰਦੇ ਭਾਰਤ ਟ੍ਰੇਨ, ਅੱਜ ਦੇ ਆਧੁਨਿਕ ਹੁੰਦੇ ਹੋਏ ਭਾਰਤ ਦੀ ਬਹੁਤ ਹੀ ਸ਼ਾਨਦਾਰ ਤਸਵੀਰ ਹੈ। ਇਹ ਭਾਰਤ ਦੀ ਸਪੀਡ, ਭਾਰਤ ਦੀ ਸਕੇਲ, ਦੋਨਾਂ ਦਾ ਪ੍ਰਤੀਬਿੰਬ ਹੈ। ਤੁਸੀਂ ਦੇਖ ਰਹੇ ਹੋ ਕਿ ਕਿਤਨੀ ਤੇਜ਼ੀ ਨਾਲ ਦੇਸ਼ ਵੰਦੇ ਭਾਰਤ ਟ੍ਰੇਨਾਂ ਲਾਂਚ ਕਰ ਰਿਹਾ ਹੈ। ਹੁਣ ਤੱਕ 10 ਐਸੀ ਟ੍ਰੇਨਾਂ ਦੇਸ਼ ਭਰ ਵਿੱਚ ਚਲਣੀ ਸ਼ੁਰੂ ਹੋ ਚੁੱਕੀਆਂ ਹਨ। ਅੱਜ ਦੇਸ਼ ਦੇ 17 ਰਾਜਾਂ ਦੇ 108 ਜ਼ਿਲ੍ਹੇ ਵੰਦੇ ਭਾਰਤ ਐਕਸਪ੍ਰੈੱਸ ਨਾਲ ਕਨੈਕਟ ਹੋ ਚੁੱਕੇ ਹਨ।

ਮੈਨੂੰ ਯਾਦ ਹੈ, ਇੱਕ ਜ਼ਮਾਨਾ ਸੀ, ਜਦੋਂ ਸਾਂਸਦ ਚਿੱਠੀ ਲਿਖਿਆ ਕਰਦੇ ਸਨ ਕਿ ਸਾਡੇ ਖੇਤਰਾਂ ਵਿੱਚ ਸਟੇਸ਼ਨ ‘ਤੇ ਟ੍ਰੇਨ ਨੂੰ ਰੁਕਣ ਦਾ ਕੋਈ ਪ੍ਰਬੰਧ ਕਰੋ, ਇੱਕ-ਦੋ ਮਿੰਟ ਦਾ ਸਟੌਪੇਜ ਦੇ ਦਵੋ। ਹੁਣ ਦੇਸ਼ ਭਰ ਦੇ ਸਾਂਸਦ ਜਦੋਂ ਵੀ ਮਿਲਦੇ ਹਨ, ਤਾਂ ਇਹੀ ਦਬਾਵ ਪਾਉਂਦੇ ਹਨ, ਇਹੀ ਮੰਗ ਕਰਦੇ ਹਨ ਕਿ ਸਾਡੇ ਇੱਥੇ ਵੀ ਵੰਦੇ ਭਾਰਤ ਟ੍ਰੇਨ ਚਲਾ ਦਵੋ। ਇਹ ਕ੍ਰੇਜ਼ ਹੈ ਅੱਜ ਵੰਦੇ ਭਾਰਤ ਟ੍ਰੇਨਾਂ ਦਾ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਅੱਜ ਮੁੰਬਈ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਵਾਲੇ ਪ੍ਰੋਜੈਕਟਸ ਵੀ ਇੱਥੇ ਸ਼ੁਰੂ ਹੋਏ ਹਨ। ਅੱਜ ਜਿਸ ਐਲੀਵੇਟਿਡ ਕੌਰੀਡੋਰ ਦਾ ਲੋਕਾਰਪਣ (ਨੀਂਹ ਪੱਥਰ ਰੱਖਿਆ) ਹੋਇਆ ਹੈ, ਉਹ ਮੁੰਬਈ ਵਿੱਚ East West connectivity ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਮੁੰਬਈ ਦੇ ਲੋਕਾਂ ਨੂੰ ਬਹੁਤ ਦਿਨ ਤੋਂ ਇਸ ਦਾ ਇੰਤਜ਼ਾਰ ਸੀ। ਇਸ ਕੌਰੀਡੋਰ ਨਾਲ ਹਰ ਰੋਜ਼ 2 ਲੱਖ ਤੋਂ ਜ਼ਿਆਦਾ ਗੱਡੀਆਂ ਗੁਜਰ ਪਾਉਣਗੀਆਂ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ।

ਹੁਣ ਈਸਟਰਨ ਅਤੇ ਵੈਸਟਰਨ ਸਬ-ਅਰਬਨ ਇਲਾਕਿਆਂ ਦੀ ਕਨੈਕਟੀਵਿਟੀ ਵੀ ਇਸ ਦੇ ਕਾਰਨ ਬਿਹਤਰ ਹੋ ਗਈ ਹੈ। ਕੁਰਾਰ ਅੰਡਰਪਾਸ ਵੀ ਆਪਣੇ-ਆਪ ਵਿੱਚ ਬਹੁਤ ਅਹਿਮ ਹੈ। ਮੈਂ ਮੁੰਬਈਕਰਾਂ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਪੂਰਾ ਹੋਣ ‘ਤੇ ਵਿਸ਼ੇਸ਼ ਵਧਾਈਆਂ ਦੇਵਾਂਗਾ।

 

ਸਾਥੀਓ,

21ਵੀਂ ਸਦੀ ਦੇ ਭਾਰਤ ਨੂੰ ਬਹੁਤ ਤੇਜ਼ੀ ਨਾਲ ਆਪਣੇ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਸੁਧਾਰਣਾ ਹੀ ਹੋਵੇਗਾ। ਜਿਤਨੀ ਤੇਜ਼ੀ ਨਾਲ ਸਾਡਾ ਪਬਲਿਕ ਟ੍ਰਾਂਸਪੋਰਟ ਸਿਸਟਮ ਆਧੁਨਿਕ ਬਣੇਗਾ, ਉਤਨਾ ਹੀ ਦੇਸ਼ ਦੇ ਨਾਗਰਿਕਾਂ ਦੀ Ease of Living ਵਧੇਗੀ, ਉਨ੍ਹਾਂ Quality of Life ਵਿੱਚ ਸੁਖਦ ਸੁਧਾਰ ਹੋਵੇਗਾ। ਇਸੇ ਸੋਚ ਦੇ ਨਾਲ ਅੱਜ ਦੇਸ਼ ਵਿੱਚ ਆਧੁਨਿਕ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ, ਮੈਟ੍ਰੋ ਦਾ ਵਿਸਤਾਰ ਹੋ ਰਿਹਾ ਹੈ, ਨਵੇਂ-ਨਵੇਂ ਏਅਰਪੋਰਟਸ ਅਤੇ ਪੋਰਟਸ ਬਣਾਏ ਜਾ ਰਹੇ ਹਨ। ਕੁਝ ਦਿਨ ਪਹਿਲਾਂ ਜੋ ਦੇਸ਼ ਦਾ ਬਜਟ ਆਇਆ, ਉਸ ਵਿੱਚ ਵੀ ਇਸੇ ਭਾਵਨਾ ਨੂੰ ਸਸ਼ਕਤ ਕੀਤਾ ਗਿਆ ਹੈ। ਅਤੇ ਸਾਡੇ ਮੁੱਖ ਮੰਤਰੀ ਜੀ ਅਤੇ ਉਪ ਮੁੱਖ ਮੰਤਰੀ ਜੀ ਨੇ ਉਸ ਦੀ ਭਰਪੂਰ ਤਾਰੀਫ ਵੀ ਕੀਤੀ ਹੈ।

 

ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ 10 ਲੱਖ ਕਰੋੜ ਰੁਪਏ ਸਿਰਫ਼ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਰੱਖੇ ਗਏ ਹਨ। ਇਹ 9 ਸਾਲ ਦੀ ਤੁਲਨਾ ਵਿੱਚ 5 ਗੁਣਾ ਜ਼ਿਆਦਾ ਹੈ। ਇਸ ਵਿੱਚ ਵੀ ਰੇਲਵੇ ਦਾ ਹਿੱਸਾ ਲਗਭਗ ਢਾਈ ਲੱਖ ਕਰੋੜ ਰੁਪਏ ਦਾ ਹੈ। ਮਹਾਰਾਸ਼ਟਰ ਦੇ ਲਈ ਵੀ ਰੇਲ ਬਜਟ ਵਿੱਚ ਇਤਿਹਾਸਿਕ ਵਾਧਾ ਹੋਇਆ ਹੈ। ਮੈਨੂੰ ਵਿਸ਼ਵਾਸ  ਕਿ ਡਬਲ ਇੰਜਣ ਸਰਕਾਰ ਦੇ ਡਬਲ ਪ੍ਰਯਾਸਾਂ ਨਾਲ ਮਹਾਰਾਸ਼ਟਰ ਵਿੱਚ ਕਨੈਕਟੀਵਿਟੀ ਹੋਰ ਤੇਜ਼ੀ ਨਾਲ ਆਧੁਨਿਕ ਬਣੇਗੀ।

 

ਸਾਥੀਓ,

ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਕੀਤਾ ਗਿਆ ਹਰ ਰੁਪਈਆ ਨਵੇਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਣਾਉਂਦਾ ਹੈ। ਇਸ ਵਿੱਚ ਜੋ ਸੀਮੇਂਟ ਲਗਦਾ ਹੈ, ਬਾਲੂ ਲਗਦਾ ਹੈ, ਲੋਹਾ ਲਗਦਾ ਹੈ, ਨਿਰਮਾਣ ਵਿੱਚ ਮਸ਼ੀਨਾਂ ਲਗਦੀਆਂ ਹਨ, ਇਨ੍ਹਾਂ ਨਾਲ ਜੁੜੀ ਹਰ ਇੰਡਸਟਰੀ ਨੂੰ ਬਲ ਮਿਲਦਾ ਹੈ। ਇਸ ਨਾਲ ਬਿਜ਼ਨਸ ਕਰਨ ਵਾਲੇ ਮਿਡਿਲ ਕਲਾਸ ਨੂੰ ਵੀ ਲਾਭ ਹੁੰਦਾ ਹੈ, ਗ਼ਰੀਬ ਨੂੰ ਰੋਜ਼ਗਾਰ ਮਿਲਦਾ ਹੈ। ਇਸ ਨਾਲ ਇੰਜੀਨੀਅਰਾਂ ਨੂੰ ਰੋਜ਼ਗਾਰ ਮਿਲਦਾ ਹੈ, ਸ਼੍ਰਮਿਕਾਂ (ਮਜ਼ਦੂਰਾਂ) ਨੂੰ ਰੋਜ਼ਗਾਰ ਮਿਲਦਾ ਹੈ। ਯਾਨੀ ਇਨਫ੍ਰਾਸਟ੍ਰਕਚਰ ਜਦੋਂ ਬਣਦਾ ਹੈ, ਤਦ ਵੀ ਸਭ ਦੀ ਕਮਾਈ ਹੁੰਦੀ ਹੈ ਅਤੇ ਜਦੋਂ ਤਿਆਰ ਹੁੰਦਾ ਹੈ ਤਾਂ ਉਹ ਨਵੇਂ ਉਦਯੋਗਾ, ਨਵੇਂ ਬਿਜ਼ਨਸ ਦੇ ਰਸਤੇ ਖੋਲਦਾ ਹੈ।

 

ਭਾਈਓ ਅਤੇ ਭੈਣੋਂ,

ਇਸ ਵਾਰ ਦੇ ਬਜਟ ਦੇ ਮੱਧ ਵਰਗ ਨੂੰ ਕੈਸੇ ਮਜ਼ਬੂਤੀ ਦਿੱਤੀ ਗਈ ਹੈ, ਇਸ ਬਾਰੇ, ਮੈਂ ਮੁੰਬਈ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਦੱਸਣਾ ਚਾਹੁੰਦਾ ਹਾਂ। ਚਾਹੇ ਸੈਲਰੀਡ ਕਲਾਸ ਹੋਵੇ ਜਾਂ ਫਿਰ ਵਪਾਰ-ਕਾਰੋਬਾਰ ਤੋਂ ਕਮਾਉਣ ਵਾਲਾ ਮੱਧ ਵਰਗ, ਦੋਨਾਂ ਨੂੰ ਇਸ ਬਜਟ ਨੇ ਖੁਸ਼ ਕੀਤਾ ਹੈ। ਤੁਸੀਂ ਦੇਖੋ, 2014 ਤੋਂ ਪਹਿਲਾਂ ਤੱਕ ਕੀ ਹਾਲ ਸੀ। ਜੋ ਵੀ ਵਿਅਕਤੀ ਸਾਲ ਵਿੱਚ 2 ਲੱਖ ਰੁਪਏ ਤੋਂ ਜ਼ਿਆਦਾ ਕਮਾਉਂਦਾ ਸੀ, ਉਸ ‘ਤੇ ਟੈਕਸ ਲਗ ਜਾਂਦਾ ਸੀ। ਭਾਜਪਾ ਸਰਕਾਰ ਨੇ ਪਹਿਲੇ 5 ਲੱਖ ਰੁਪਏ ਤੱਕ ਦੀ ਕਮਾਈ ‘ਤੇ ਟੈਕਸ ਵਿੱਚ ਛੂਟ ਦਿੱਤੀ ਅਤੇ ਇਸ ਬਜਟ ਵਿੱਚ ਇਸ ਨੂੰ 7 ਲੱਖ ਰੁਪਏ ਤੱਕ ਪਹੁੰਚਾ ਦਿੱਤਾ ਹੈ।

 

ਅੱਜ ਜਿਸ ਕਮਾਈ ‘ਤੇ ਮਿਡਿਲ ਕਲਾਸ ਪਰਿਵਾਰ ਦਾ ਟੈਕਸ ਜੀਰੋ ਹੈ, ਉਸ ‘ਤੇ ਯੂਪੀਏ ਸਰਕਾਰ 20 ਪ੍ਰਤੀਸ਼ਤ ਟੈਕਸ ਲੈਂਦੀ ਸੀ। ਹੁਣ ਇਹ ਯੁਵਾ ਸਾਥੀ ਜਿਨ੍ਹਾਂ ਦੀ ਨਵੀਂ-ਨਵੀਂ ਨੌਕਰੀ ਲਗੀ ਹੈ, ਜਿਨ੍ਹਾਂ ਦੀ ਮਾਸਿਕ ਆਮਦਨ 60-65 ਹਜ਼ਾਰ ਰੁਪਏ ਤੱਕ ਹੈ, ਉਹ ਹੁਣ ਜ਼ਿਆਦਾ ਨਿਵੇਸ਼ ਕਰ ਪਾਉਂਗੇ। ਗ਼ਰੀਬ ਅਤੇ ਮੱਧ ਵਰਗ ਦੇ ਹਿਤ ਵਿੱਚ ਕੰਮ ਕਰਨ ਵਾਲੀ ਸਰਕਾਰ, ਐਸੇ ਹੀ ਨਿਰਣੇ (ਫ਼ੈਸਲੇ) ਲੈਂਦੀ ਹੈ।

 

ਸਾਥੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਬਕਾ ਵਿਕਾਸ ਸੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਸਸ਼ਕਤ ਕਰਨ ਵਾਲਾ ਇਹ ਬਜਟ ਹਰ ਪਰਿਵਾਰ ਨੂੰ ਤਾਕਤ ਦੇਵੇਗਾ। ਸਾਨੂੰ ਸਭ ਨੂੰ ਵਿਕਸਤ ਭਾਰਤ ਦੇ ਨਿਰਮਾਣ ਦੇ ਲਈ ਅਧਿਕ ਪ੍ਰੋਤਸਾਹਿਤ ਕਰੇਗਾ। ਫਿਰ ਇੱਕ ਵਾਰ ਮੁੰਬਈ ਸਹਿਤ ਪੂਰੇ ਮਹਾਰਾਸ਼ਟਰ ਨੂੰ ਬਜਟ ਅਤੇ ਨਵੀਆਂ ਟ੍ਰੇਨਾਂ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾਂ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ।

ਆਪ ਸਭ ਦਾ ਧੰਨਵਾਦ!

*****

ਡੀਐੱਸ/ਐੱਸਟੀ/ਐੱਨਐੱਸ



(Release ID: 1899070) Visitor Counter : 133