ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾਕਟਰਾਂ ਨੂੰ ਇਨੋਵੇਸ਼ਨ ਅਤੇ ਨਵੇਂ ਬਦਲਾਵਾਂ ਨੂੰ ਅਪਣਾਉਣ ਦੇ ਲਈ ਵਧਾਈਆਂ ਦਿੱਤੀਆਂ
प्रविष्टि तिथि:
13 FEB 2023 9:17AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨੋਵੇਸ਼ਨ ਵਿੱਚ ਹਮੇਸ਼ਾ ਅੱਗੇ ਰਹਿਣ ਅਤੇ ਮੈਡੀਕਲ ਜਗਤ ਵਿੱਚ ਨਵੇਂ ਬਦਲਾਵਾਂ ਨੂੰ ਅਪਣਾਉਣ ਦੇ ਲਈ ਡਾਕਟਰਾਂ ਦੀ ਸਰਾਹਨਾ ਕੀਤੀ ਹੈ। ਏਮਸ ਭੁਬਨੇਸ਼ਵਰ ਨੇ ਇੱਕ ਅਪੰਗ ਰੋਗੀ ਦੀ ਕਵਾਡਰੂਪਲ (Quadruple) ਜੁਆਇੰਟ ਰਿਪਲੇਸਮੈਂਟ ਸਰਜਰੀ ਸਫ਼ਲਤਾਪੂਰਵਕ ਪੂਰੀ ਕੀਤੀ। ਇਹ ਓਡੀਸ਼ਾ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਅਤੇ ਵਿਸ਼ਵ ਪੱਧਰ ’ਤੇ ਦੂਸਰਾ ਮਾਮਲਾ ਹੈ।
ਏਮਸ ਭੁਬਨੇਸ਼ਵਰ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਹਮੇਸ਼ਾ ਇਨੋਵੇਸ਼ਨ ਵਿੱਚ ਸਭ ਤੋਂ ਅੱਗੇ ਰਹਿਣ ਅਤੇ ਮੈਡੀਕਲ ਜਗਤ ਵਿੱਚ ਨਵੇਂ ਬਦਲਾਵਾਂ ਨੂੰ ਅਪਣਾਉਣ ਦੇ ਲਈ ਸਾਡੇ ਡਾਕਟਰਾਂ ਨੂੰ ਵਧਾਈਆਂ। ਉਨ੍ਹਾਂ ਦੀ ਨਿਪੁੰਨਤਾ ਸਾਨੂੰ ਮਾਣ ਮਹਿਸੂਸ ਕਰਵਾਉਂਦੀ ਹੈ!”
*******
ਡੀਐੱਸ/ਐੱਸਟੀ
(रिलीज़ आईडी: 1898787)
आगंतुक पटल : 184
इस विज्ञप्ति को इन भाषाओं में पढ़ें:
Bengali
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam