ਪ੍ਰਧਾਨ ਮੰਤਰੀ ਦਫਤਰ

ਭਾਰਤੀ ਵਾਯੂ ਸੈਨਾ ਨੇ ਆਤਮਨਿਰਭਰਤਾ ’ਤੇ ਜ਼ੋਰ ਦੇਣ ਦੇ ਆਪਣੇ ਪ੍ਰਯਾਸਾਂ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਕਰਨ ਦੇ ਲਈ ਦੇਸ਼ ਦੇ ਸਿੱਖਿਆ ਜਗਤ, ਵਿਗਿਆਨਿਕ ਸਮੁਦਾਇ ਅਤੇ ਉਦਯੋਗ ਜਗਤ ਦੇ ਲੋਕਾਂ ਨੂੰ ਸੱਦਾ ਦਿੱਤਾ


ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਦੇ ਬੇਹੱਦ ਪ੍ਰਤਿਭਾਸ਼ਾਲੀ ਲੋਕਾਂ ਅਤੇ ਊਰਜਾਵਾਨ ਉੱਦਮੀਆਂ ਦੇ ਲਈ ਇੱਕ ਮਹਾਨ ਅਵਸਰ ਦੱਸਿਆ

Posted On: 13 FEB 2023 9:15AM by PIB Chandigarh

ਭਾਰਤੀ ਵਾਯੂ ਸੈਨਾ ਨੇ ਆਤਮਨਿਰਭਰਤਾ ’ਤੇ ਜ਼ੋਰ ਦੇਣ ਦੇ ਆਪਣੇ ਪ੍ਰਯਾਸਾਂ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਕਰਨ ਦੇ ਲਈ ਦੇਸ਼ ਦੇ ਸਿੱਖਿਆ ਜਗਤ, ਵਿਗਿਆਨਿਕ ਸਮੁਦਾਇ ਅਤੇ ਉਦਯੋਗ ਜਗਤ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ। ਏਅਰੋ ਇੰਡੀਆ 2023 ਦੀ ਪੂਰਵ ਸੰਧਿਆ ’ਤੇ ਰੁਚੀ ਦੇ ਪ੍ਰਗਟਾਵੇ ਲਈ 31 ਸੱਦੇ ਮੰਗਵਾਏ ਗਏ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਦੇਸ਼ ਦੇ ਬੇਹੱਦ ਪ੍ਰਤਿਭਾਸ਼ਾਲੀ ਲੋਕਾਂ ਅਤੇ ਊਰਜਾਵਾਨ ਉੱਦਮੀਆਂ ਦੇ ਲਈ ਆਤਮਨਿਰਭਰਤਾ ਦੇ ਮਿਸ਼ਨ ਵਿੱਚ ਮਹੱਤਵਪੂਰਨ ਭਾਗੀਦਾਰ ਬਣਨ ਦਾ ਇੱਕ ਮਹਾਨ ਅਵਸਰ ਦੱਸਿਆ ਹੈ। ਭਾਰਤੀ ਵਾਯੂ ਸੈਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਦੇਸ਼ ਦੇ ਬੇਹੱਦ ਪ੍ਰਤਿਭਾਸ਼ਾਲੀ ਲੋਕਾਂ ਅਤੇ ਊਰਜਾਵਾਨ ਉੱਦਮੀਆਂ ਦੇ ਲਈ ਆਤਮਨਿਰਭਰਤਾ ਦੇ ਮਿਸ਼ਨ ਵਿੱਚ ਮਹੱਤਵਪੂਰਨ ਭਾਗੀਦਾਰ ਬਣਨ ਦਾ ਇੱਕ ਮਹਾਨ ਅਵਸਰ ਅਤੇ ਉਹ ਵੀ ਰੱਖਿਆ ਖੇਤਰ ਵਿੱਚ, ਜਿਸ ਨੇ ਸਾਡੇ ਦੇਸ਼ ਨੂੰ ਹਮੇਸ਼ਾ ਮਾਣ ਦਿਵਾਇਆ ਹੈ।”

 

 

*****

ਡੀਐੱਸ/ਐੱਸਟੀ



(Release ID: 1898786) Visitor Counter : 91