ਵਿੱਤ ਮੰਤਰਾਲਾ

ਆਰਥਿਕ ਸਰਵੇਖਣ 2022-23 ਦਾ ਸਾਰਾਂਸ਼


2023-24 ਦੇ ਦੌਰਾਨ ਭਾਰਤ ਦੀ ਜੀਡੀਪੀ ਵਿਕਾਸ ਦਰ 6.0 ਤੋਂ 6.8 ਪ੍ਰਤੀਸ਼ਤ ਰਹੇਗੀ, ਜੋ ਗਲੋਬਲ ਆਰਥਿਕ ਅਤੇ ਰਾਜਨੀਤਿਕ ਘਟਨਾਕ੍ਰਮਾਂ ‘ਤੇ ਨਿਰਭਰ ਹੈ

ਆਰਥਿਕ ਸਰਵੇਖਣ 2022-23 ਦਾ ਅਨੁਮਾਨ ਹੈ ਕਿ ਜੀਡੀਪੀ ਵਿਕਾਸ ਦਰ ਵਿੱਤ ਵਰ੍ਹੇ 2024 ਦੇ ਲਈ ਵਾਸਤਵਿਕ ਅਧਾਰ ‘ਤੇ 6.5 ਪ੍ਰਤੀਸ਼ਤ ਰਹੇਗੀ

ਅਰਥਵਿਵਸਥਾ ਦੀ ਵਿਕਾਸ ਦਰ ਮਾਰਚ 2023 ਨੂੰ ਸਮਾਪਤ ਹੋਣ ਵਾਲੇ ਵਰ੍ਹੇ ਦੇ ਲਈ 7 ਪ੍ਰਤੀਸ਼ਤ (ਵਾਸਤਵਿਕ) ਰਹਿਣ ਦਾ ਅਨੁਮਾਨ ਹੈ, ਪਿਛਲੇ ਵਿੱਤ ਵਰ੍ਹੇ ਵਿੱਚ ਵਿਕਾਸ ਦਰ 8.7 ਪ੍ਰਤੀਸ਼ਤ ਰਹੀ ਸੀ

ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਲੋਨ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ, ਜੋ ਜਨਵਰੀ-ਨਵੰਬਰ, 2022 ਦੇ ਦੌਰਾਨ ਔਸਤ ਅਧਾਰ ‘ਤੇ 30.5 ਪ੍ਰਤੀਸ਼ਤ ਰਹੀ

ਕੇਂਦਰ ਸਰਕਾਰ ਦਾ ਪੂੰਜੀਗਤ ਖਰਚ (ਕੈਪੇਕਸ), ਜੋ ਵਿੱਤ ਵਰ੍ਹੇ 2023 ਦੇ ਅੱਠ ਮਹੀਨਿਆਂ ਦੇ ਦੌਰਾਨ 63.4 ਪ੍ਰਤੀਸ਼ਤ ਦੀ ਦਰ ਨਾਲ ਵਧਿਆ, ਇਹ ਵਰਤਮਾਨ ਵਰ੍ਹੇ ਦੇ ਲਈ ਭਾਰਤੀ ਅਰਥਵਿਵਸਥਾ ਦੇ ਵਿਕਾਸ ਨੂੰ ਗਤੀ ਦੇਣ ਦਾ ਪ੍ਰਮੁੱਖ ਕਾਰਨ ਰਿਹਾ ਹੈ

ਆਰਬੀਆਈ ਦਾ ਅਨੁਮਾਨ ਹੈ ਕਿ ਵਿੱਤ ਵਰ੍ਹੇ 2023 ਦੇ ਲਈ ਮਹਿੰਗਾਈ ਦਰ 6.8 ਪ੍ਰਤੀਸ਼ਤ ਰਹੇਗੀ, ਜੋ ਇਸ ਦੇ ਲਕਸ਼ ਸੀਮਾ ਤੋਂ ਅਧਿਕ ਹੈ

ਨਿਰਮਾਣ ਗਤੀਵਿਧੀਆਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਪਰਤਣ ਨਾਲ, ਨਿਰਮਾਣ ਸਮੱਗਰੀ ਦੇ ਜਮਾਂ ਹੋਣ ਦੀ ਪ੍ਰਕਿਰਿਆ, ਜੋ ਪਿਛਲੇ ਸਾਲ ਦੇ 42 ਮਹੀਨਿਆਂ ਦੇ ਮੁਕਾਬਲੇ ਵਿੱਤ ਵਰ੍ਹੇ 2023 ਦੀ ਤੀਸਰੀ

Posted On: 31 JAN 2023 2:00PM by PIB Chandigarh

2023-24 ਦੇ ਦੌਰਾਨ ਭਾਰਤ ਦੀ ਜੀਡੀਪੀ ਵਿਕਾਸ ਦਰ 6.0 ਤੋਂ 6.8 ਪ੍ਰਤੀਸ਼ਤ ਰਹੇਗੀ, ਜੋ ਗਲੋਬਲ ਆਰਥਿਕ ਅਤੇ ਰਾਜਨੀਤਿਕ ਘਟਨਾਕ੍ਰਮਾਂ ‘ਤੇ ਨਿਰਭਰ ਹੈ।

https://static.pib.gov.in/WriteReadData/userfiles/image/image001HR8G.jpg

 

ਵਿਕਾਸ ਅਨੁਮਾਨ ਦਾ ਆਸ਼ਾਵਾਦੀ ਪੱਖ ਵਿਭਿੰਨ ਸਕਾਰਾਤਮਕ ਤਥਾਂ ‘ਤੇ ਅਧਾਰਿਤ ਹੈ, ਜਿਵੇਂ ਨਿਜੀ ਖਪਤ ਵਿੱਚ ਮਜ਼ਬੂਤੀ ਜਿਸ ਵਿੱਚ ਉਤਪਾਦਨ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਹੈ; ਪੂੰਜੀਗਤ ਖਰਚ ਦੀ ਉੱਚ ਦਰ (ਕੈਪੇਕਸ); ਸਰਵਭੌਮਿਕ ਟੀਕਾਕਰਨ ਕਵਰੇਜ, ਜਿਸ ਨੇ ਸੰਪਕ ਅਧਾਰਿਤ ਸੇਵਾਵਾਂ -  ਰੇਸਟੋਰੇਂਟ, ਹੋਟਲ, ਸ਼ੋਪਿੰਗਮਾਲ, ਸਿਨੇਮਾ ਆਦਿ – ਦੇ ਲਈ ਲੋਕਾਂ ਨੂੰ ਸਮਰੱਥ ਕੀਤਾ ਹੈ; ਸ਼ਹਿਰਾਂ ਦੇ ਨਿਰਮਾਣ ਸਥਲਾਂ ‘ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਤਣ ਤੋਂ ਭਵਨ ਨਿਰਮਾਣ ਸਮੱਗਰੀ ਦੇ ਜਮਾਂ ਹੋਣ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ, ਕਾਰਪੋਰੇਟ ਜਗਤ ਦੀਆਂ ਬੈਲੇਂਸ ਸ਼ੀਟਾਂ ਵਿੱਚ ਮਜ਼ਬੂਤੀ; ਪੂੰਜੀ ਯੁਕਤ ਜਨਤਕ ਖੇਤਰ ਦੇ ਬੈਂਕ ਜੋ ਲੋਨ ਦੇਣ ਵਿੱਚ ਵਾਧੇ ਦੇ ਲਈ ਤਿਆਰ ਹਨ ਤੇ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਖੇਤਰ ਦੇ ਲਈ ਲੋਨ ਵਿੱਚ ਵਾਧਾ।

 

https://static.pib.gov.in/WriteReadData/userfiles/image/image002HUMJ.jpg

 

https://static.pib.gov.in/WriteReadData/userfiles/image/image003L18Z.jpg

 ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 31 ਜਨਵਰੀ, 2023 ਨੂੰ ਸੰਸਦ ਵਿੱਚ ‘ਆਰਥਿਕ ਸਮੀਖਿਆ 2022-23’ ਪੇਸ਼ ਕੀਤਾ, ਜਿਸ ਦਾ ਅਨੁਮਾਨ ਹੈ ਕਿ ਜੀਡੀਪੀ ਵਿਕਾਸ ਦਰ ਵਿੱਤ ਵਰ੍ਹੇ 2024 ਦੇ ਲਈ ਵਾਸਤਵਿਕ ਅਧਾਰ ‘ਤੇ 6.5 ਪ੍ਰਤੀਸ਼ਤ ਰਹੇਗੀ। ਇਸ ਅਨੁਮਾਨ ਦੀ ਬਹੁਪੱਖੀ ਏਜੰਸੀਆਂ ਜਿਹੇ ਵਿਸ਼ਵ ਬੈਂਕ, ਆਈਐੱਮਐੱਫ, ਏਡੀਬੀ ਅਤੇ ਘਰੇਲੂ ਤੌਰ ‘ਤੇ ਆਰਬੀਆਈ ਦੁਆਰਾ ਕੀਤੇ ਗਏ ਅਨੁਮਾਨਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

https://static.pib.gov.in/WriteReadData/userfiles/image/image004H094.jpg

 

 ਸਰਵੇਖਣ ਕਹਿੰਦਾ ਹੈ ਕਿ ਵਿੱਤ ਵਰ੍ਹੇ 2024 ਵਿੱਚ ਵਿਕਾਸ ਦੀ ਗਤੀ ਤੇਜ਼ ਰਹੇਗੀ ਕਿਉਂਕਿ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਦੀਆਂ ਬੈਲੇਂਸ ਸ਼ੀਟਾਂ ਦੇ ਮਜ਼ਬੂਤ ਹੋਣ ਨਾਲ ਲੋਨ ਅਦਾਇਗੀ ਅਤੇ ਪੂੰਜੀਗਤ ਨਿਵੇਸ਼ ਦੇ ਸ਼ੁਰੂ ਹੋਣ ਦਾ ਅਨੁਮਾਨ ਹੈ। ਆਰਥਿਕ ਵਿਕਾਸ ਨੂੰ ਲੋਕ ਡਿਜੀਟਲ ਪਲੈਟਫਾਰਮ ਦੇ ਵਿਸਤਾਰ ਤੇ ਇਤਿਹਾਸਿਕ ਉਪਾਵਾਂ ਜਿਵੇਂ ਪੀਐੱਮ ਗਤੀਸ਼ਕਤੀ, ਰਾਸ਼ਟਰੀ ਲੌਜਿਸਟਿਕਸ ਨੀਤੀ ਅਤੇ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਦੇ ਮਾਧਿਅਮ ਨਾਲ ਸਮਰਥਣ ਮਿਲੇਗਾ, ਜੋ ਨਿਰਮਾਣ ਉਤਪਾਦਨ ਨੂੰ ਹੁਲਾਰਾ ਦੇਣਗੇ।

https://static.pib.gov.in/WriteReadData/userfiles/image/image005FZ40.jpg

 

 ਸਰਵੇਖਣ ਕਹਿੰਦਾ ਹੈ ਕਿ ਵਾਸਤਵਿਕ ਪੱਧਰ ‘ਤੇ ਮਾਰਚ, 2023 ਨੂੰ ਸਮਾਪਤ ਹੋਣ ਵਾਲੇ ਵਰ੍ਹੇ ਦੇ ਲਈ ਅਰਥਵਿਵਸਥਾ ਵਿੱਚ 7 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਵੇਗਾ। ਪਿਛਲੇ ਵਿੱਤੀ ਵਰ੍ਹੇ ਦੇ ਦੌਰਾਨ ਵਿਕਾਸ ਦਰ 8.7 ਪ੍ਰਤੀਸ਼ਤ ਰਹੀ ਸੀ।

ਕੋਵਿਡ-19 ਦੀਆਂ ਤਿੰਨ ਲਹਿਰਾਂ ਤੇ ਰੂਸ-ਯੂਕ੍ਰੇਨ ਸੰਘਰਸ਼ ਦੇ ਬਾਵਜੂਦ ਤੇ ਫੇਡਰਲ ਰਿਜ਼ਰਵ ਦੀ ਅਗਵਾਈ ਵਿੱਚ ਵਿਭਿੰਨ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੇ ਕੇਂਦਰੀ ਬੈਂਕਾਂ ਦੁਆਰਾ ਮਹਿੰਗਾਈ ਦਰ ਵਿੱਚ ਕਮੀ ਲਿਆਉਣ ਦੀਆਂ ਨੀਤੀਆਂ ਦੇ ਕਾਰਨ ਅਮਰੀਕੀ ਡਾਲਰ ਵਿੱਚ ਮਜ਼ਬੂਤੀ ਦਰਜ ਕੀਤੀ ਗਈ ਹੈ ਅਤੇ ਆਯਾਤ ਕਰਨ ਵਾਲੀ ਅਰਥਵਿਵਸਥਾਵਾਂ ਦਾ ਚਾਲੂ ਖਾਤਾ ਘਾਟਾ (ਸੀਏਡੀ) ਵਧਿਆ ਹੈ। ਦੁਨੀਆ ਭਰ ਦੀਆਂ ਏਜੰਸੀਆਂ ਨੇ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਮੰਨਿਆ ਹੈ, ਜਿਸ ਦੀ ਵਿਕਾਸ ਦਰ ਵਿੱਤ ਵਰ੍ਹੇ 2023 ਵਿੱਚ 6.5 – 7.0 ਪ੍ਰਤੀਸ਼ਤ ਰਹੇਗੀ।

https://static.pib.gov.in/WriteReadData/userfiles/image/image006TC0J.jpg

 

 ਸਰਵੇਖਣ ਦੇ ਅਨੁਸਾਰ, ਵਿੱਤ ਵਰ੍ਹੇ 2023 ਦੇ ਦੌਰਾਨ ਭਾਰਤ ਦੇ ਆਰਥਿਕ ਵਿਕਾਸ ਦਾ ਮੁੱਖ ਅਧਾਰ ਨਿਜੀ ਖਪਤ ਅਤੇ ਪੂੰਜੀ ਨਿਰਮਾਣ ਰਿਹਾ ਹੈ, ਜਿਸ ਨੇ ਰੋਜ਼ਗਾਰ ਦੇ ਸਿਰਜਣ ਵਿੱਚ ਮਦਦ ਕੀਤੀ ਹੈ। ਇਹ ਸ਼ਹਿਰੀ ਬੇਰੋਜ਼ਗਾਰੀ ਦਰ ਵਿੱਚ ਕਮੀ ਤੇ ਕਰਮਚਾਰੀ ਭਵਿੱਖ ਨਿਧੀ ਦੀ ਕੁੱਲ ਰਜਿਸਟ੍ਰੇਸ਼ਨ ਵਿੱਤ ਤੇਜ਼ੀ ਦੇ ਮਾਧਿਅਮ ਨਾਲ ਦਿਖਾਈ ਪੈਂਦੀ ਹੈ। ਇਸ ਦੇ ਇਲਾਵਾ, ਵਿਸ਼ਵ ਦੇ ਦੂਸਰੇ ਸਭ ਤੋਂ ਵੱਡੇ ਟੀਕਾਕਰਨ ਅਭਿਯਾਨ, ਜਿਸ ਵਿੱਚ 2 ਬਿਲੀਅਨ ਖੁਰਾਕਾਂ ਦਿੱਤੀਆਂ ਗਈਆਂ ਹਨ, ਨੇ ਵੀ ਉਪਭੋਗਤਾਵਾਂ ਦੇ ਮਨੋਭਾਵ ਨੂੰ ਮਜ਼ਬੂਤੀ ਦਿੱਤੀ ਹੈ, ਜਿਸ ਨਾਲ ਖਪਤ ਵਿੱਚ ਵਾਧਾ ਹੋਵੇਗਾ। ਨਿਜੀ ਪੂੰਜੀਗਤ ਨਿਵੇਸ਼ ਨੂੰ ਅਗਵਾਈ ਕਰਨ ਦੀ ਜ਼ਰੂਰਤ ਹੈ ਤਾਕਿ ਰੋਜ਼ਗਾਰ ਦੇ ਅਵਸਰਾਂ ਦਾ ਤੇਜ਼ੀ ਨਾਲ ਸਿਰਜਣ ਹੋ ਸਕੇ।

https://static.pib.gov.in/WriteReadData/userfiles/image/image007KX73.jpg

 

ਭਾਰਤ ਦੇ ਵਿਕਾਸ ਦ੍ਰਿਸ਼ਟੀਕੋਣ ਨੂੰ ਨਿਮਨ ਨਾਲ ਹੁਲਾਰਾ ਮਿਲਿਆ ਹੈ – (i) ਚੀਨ ਦੇ ਕੋਵਿਡ-19 ਸੰਕ੍ਰਮਣ ਦੇ ਵਰਤਮਾਨ ਲਹਿਲ ਨਾਲ ਪੂਰੀ ਦੁਨੀਆ ਦੇ ਪ੍ਰਭਾਵਿਤ ਹੋਣ ਦੀ ਤੁਲਨਾ ਵਿੱਚ ਭਾਰਤ ਵਿੱਚ ਸਿਹਤ ਅਤੇ ਅਰਥਵਿਵਸਥਾ ‘ਤੇ ਮੁਕਾਬਲਤਨ ਘੱਟ ਅਸਰ ਪਿਆ ਹੈ, ਜਿਸ ਨਾਲ ਸਪਲਾਈ ਚੇਨਾਂ ਸਾਧਾਰਣ ਰਹੀਆਂ ਹਨ। (ii) ਚੀਨ ਦੀ ਅਰਥਵਿਵਸਥਾ ਦੇ ਫਿਰ ਤੋਂ ਖੁਲਣ ਦੇ ਕਾਰਨ ਮੁਦ੍ਰਾਸਫੀਤੀ ਵਧਣ ਦੀ ਸੰਭਾਵਨਾ ਨਾ ਤਾਂ ਮਹੱਤਵਪੂਰਨ ਹੈ ਅਤੇ ਨਾ ਹੀ ਨਿਰੰਤਰ ਹੈ। (iii) ਵਿਕਸਿਤ ਅਰਥਵਿਵਸਥਾਵਾਂ ਵਿੱਚ (ਏਈ) ਮੰਦੀ ਦੇ ਰੂਝਾਨਾਂ ਨਾਲ ਮੌਦ੍ਰਿਕ ਮਜ਼ਬੂਤੀ ਵਿੱਚ ਕਮੀ ਆਈ ਹੈ; ਭਾਰਤ ਵਿੱਚ ਘਰੇਲੂ ਮੁਦ੍ਰਾਸਫੀਤੀ ਦਰ 6 ਪ੍ਰਤੀਸ਼ਤ ਤੋਂ ਘੱਟ ਰਹੀ ਹੈ, ਜਿਸ ਨਾਲ ਦੇਸ਼ ਵਿੱਚ ਪੂੰਜੀਗਤ ਪ੍ਰਵਾਹ ਵਧਿਆ ਹੈ ਤੇ (iv) ਉਦਯੋਗ ਜਗਤ ਦਾ ਰੂਝਾਨ ਬਿਹਤਰ ਹੋਇਆ ਹੈ, ਜਿਸ ਨਾਲ ਨਿਜੀ ਖੇਤਰ ਨਿਵੇਸ਼ ਵਿੱਚ ਵਾਧਾ ਹੋਇਆ ਹੈ।

 

ਸਰਵੇਖਣ ਕਹਿੰਦਾ ਹੈ ਕਿ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਲੋਨ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ, ਜੋ ਜਨਵਰੀ-ਨਵੰਬਰ, 2022 ਦੇ ਦੌਰਾਨ ਔਸਤ ਅਧਾਰ ‘ਤੇ 30.6 ਪ੍ਰਤੀਸ਼ਤ ਰਹੀ ਅਤੇ ਇਸ ਨੂੰ ਕੇਂਦਰ ਸਰਕਾਰ ਦੀ ਐਮਰਜੈਂਸੀ ਲੋਨ ਨਾਲ ਜੁੜੀ ਗਰੰਟੀ ਯੋਜਨਾ (ਈਸੀਐੱਲਜੀਐੱਸ) ਦਾ ਸਮਰਥਨ ਮਿਲਿਆ। ਐੱਮਐੱਸਐੱਮਈ ਖੇਤਰ ਵਿੱਚ ਰਿਕਵਰੀ ਦੀ ਗਤੀ ਤੇਜ਼ ਹੋਈ ਹੈ, ਜੋ ਉਨ੍ਹਾਂ ਦੇ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਵਸਤੂ ਤੇ ਸਰਵਿਸ ਟੈਕਸ (ਜੀਐੱਸਟੀ) ਦੀ ਧਨਰਾਸ਼ੀ ਤੋਂ ਪ੍ਰਤੀਬਿੰਬਿਤ ਹੁੰਦੀ ਹੈ। ਉਨ੍ਹਾਂ ਦੀ ਐਮਰਜੈਂਸੀ ਲੋਨ ਨਾਲ ਜੁੜੀ ਗਰੰਟੀ ਯੋਜਨਾ (ਈਸੀਐੱਲਜੀਐੱਸ) ਲੋਨ ਸਬੰਧੀ ਚਿੰਤਾਵਾਂ ਨੂੰ ਅਸਾਨ ਕਰ ਰਹੀ ਹੈ।

 

ਇਸ ਦੇ ਇਲਾਵਾ ਬੈਂਕ ਲੋਨ ਵਿੱਚ ਹੋਇਆ ਵਾਧਾ, ਉਧਾਰ ਲੈਣ ਵਾਲਿਆਂ ਦੇ ਬਦਲਦੇ ਰੂਝਾਨਾਂ ਤੋਂ ਵੀ ਪ੍ਰਭਾਵਿਤ ਹੋਈ ਹੈ, ਜੋ ਜੋਖਿਮ ਭਰੇ ਬੌਂਡ ਮਾਰਕਿਟ ਵਿੱਚ ਨਿਵੇਸ਼ ਕਰ ਰਹੇ ਹਨ, ਜਿੱਥੇ ਧਨ ਅਰਜਿਤ ਅਧਿਕ ਹੁੰਦਾ ਹੈ। ਜੇਕਰ ਮੁਦ੍ਰਾਸਫੀਤੀ ਵਿੱਤ ਵਰ੍ਹੇ 2024 ਵਿੱਚ ਘੱਟ ਹੁੰਦੀ ਹੈ ਅਤੇ ਲੋਨ ਦੀ ਵਾਸਤਵਿਕ ਲਾਗਤ ਨਹੀਂ ਵਧਦੀ ਹੈ ਤਾਂ ਵਿੱਤ ਵਰ੍ਹੇ 2024 ਦੇ ਲਈ ਲੋਨ ਵਾਧਾ ਤੇਜ਼ ਰਹੇਗੀ।

ਕੇਂਦਰ ਸਰਕਾਰ ਦਾ ਪੂੰਜੀਗਤ ਖਰਚ (ਕੈਪੇਕਸ) ਵਿੱਤ ਵਰ੍ਹੇ 2023 ਦੇ ਪਹਿਲੇ 8 ਮਹੀਨਿਆਂ ਵਿੱਚ 63.4 ਪ੍ਰਤੀਸ਼ਤ ਤੱਕ ਵਧ ਗਿਆ, ਜੋ ਚਾਲੂ ਵਿੱਤ ਵਰ੍ਹੇ ਵਿੱਚ ਭਾਰਤੀ ਅਰਥਵਿਵਸਥਾ ਦੇ ਵਿਕਾਸ ਦਾ ਪ੍ਰਮੁੱਖ ਘਟਕ ਰਿਹਾ ਹੈ। 2022 ਦੇ ਜਨਵਰੀ-ਮਾਰਚ ਤਿਮਾਹੀ ਨਾਲ ਨੀਜੀ ਪੂੰਜੀਗਤ ਖਰਚ ਵਿੱਚ ਵਾਧਾ ਹੋਇਆ ਹੈ। ਵਰਤਮਾਨ ਰੂਝਾਨਾਂ ਦੇ ਅਨੁਸਾਰ ਲਗਦਾ ਹੈ ਕਿ ਪੂਰੇ ਵਰ੍ਹੇ ਦੇ ਲਈ ਪੂੰਜੀਗਤ ਖਰਚ ਬਜਟ ਹਾਸਲ ਕਰ ਲਿਆ ਜਾਵੇਗਾ। ਨਿਜੀ ਪੂੰਜੀਗਤ ਨਿਵੇਸ਼ ਵਿੱਚ ਵੀ ਵਾਧਾ ਹੋਣ ਦਾ ਅਨੁਮਾਨ ਹੈ, ਕਿਉਂਕਿ ਕਾਰਪੋਰੇਟ ਜਗਤ ਦੀਆਂ ਬੈਲੇਂਸ ਸ਼ੀਟਾਂ ਮਜ਼ਬੂਤ ਹੋਈਆਂ ਹਨ ਜਿਸ ਨਾਲ ਲੋਨ ਦੇਣ ਵਿੱਚ ਵਾਧਾ ਹੋਵੇਗਾ।

ਸਰਵੇਖਣ ਨੇ ਮਹਾਮਾਰੀ ਦੇ ਕਾਰਨ ਨਿਰਮਾਣ ਗਤੀਵਿਧੀਆਂ ਵਿੱਚ ਆਈਆਂ ਰੁਕਾਵਟਾਂ ਨੂੰ ਰੇਖਾਂਕਿਤ ਕੀਤਾ ਹੈ। ਸਰਵੇਖਣ ਕਹਿੰਦਾ ਹੈ ਕਿ ਟੀਕਾਕਰਨ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਵਿੱਚ ਵਾਪਸ ਆਉਣ ਵਿੱਚ ਸੁਵਿਧਾ ਮਿਲੀ ਹੈ। ਇਸ ਨਾਲ ਆਵਾਸ ਬਜ਼ਾਰ ਮਜ਼ਬੂਤ ਹੋਇਆ ਹੈ। ਇਹ ਇਸ ਗੱਲ ਨਾਲ ਪ੍ਰਤੀਬਿੰਬਿਤ ਹੁੰਦਾ ਹੈ ਕਿ ਨਿਰਮਾਣ ਸਮਗੱਰੀ ਦੇ ਭੰਡਾਰ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ 42 ਮਹੀਨਿਆਂ ਦੇ ਮੁਕਾਬਲੇ ਵਿੱਤ ਵਰ੍ਹੇ 2023 ਦੀ ਤੀਸਰੀ ਤਿਮਾਹੀ ਵਿੱਚ 33 ਮਹੀਨੇ ਰਹਿ ਗਿਆ ਹੈ।

 

ਸਰਵੇਖਣ ਕਹਿੰਦਾ ਹੈ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਐੱਮਜੀਐੱਨ-ਆਰਈਜੀਐੱਸ) ਗ੍ਰਾਮੀਣ ਖੇਤਰਾਂ ਵਿੱਚ ਪ੍ਰਤੱਖ ਤੌਰ ‘ਤੇ ਰੋਜ਼ਗਾਰ ਪ੍ਰਦਾਨ ਕਰ ਰਹੀ ਹੈ ਅਤੇ ਅਪ੍ਰਤੱਖ ਤੌਰ ‘ਤੇ ਗ੍ਰਾਮੀਣ ਪਰਿਵਾਰਾਂ ਨੂੰ ਆਪਣੀ ਆਮਦਨ ਦੇ ਸਰੋਤਾਂ ਵਿੱਚ ਬਦਲਾਵ ਲਿਆਉਣ ਵਿੱਚ ਮਦਦ ਕਰ ਰਹੀ ਹੈ। ਪੀਐੱਮ ਕਿਸਾਨ ਅਤੇ ਪੀਐੱਮ ਗ਼ਰੀਬ ਕਲਿਆਣ ਯੋਜਨਾ ਜਿਹੀਆਂ ਯੋਜਨਾਵਾਂ ਦੇਸ਼ ਵਿੱਚ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰ ਰਹੀ ਹੈ ਅਤੇ ਇਨ੍ਹਾਂ ਦੇ ਪ੍ਰਭਾਵਾਂ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਨੇ ਵੀ ਅਨੁਸ਼ੰਸਾ ਪ੍ਰਦਾਨ ਕੀਤੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ) ਦੇ ਪਰਿਣਾਮਾਂ ਨੇ ਵੀ ਦਿਖਾਇਆ ਹੈ ਕਿ ਵਿੱਤ ਵਰ੍ਹੇ 2016 ਤੋਂ ਵਿੱਤ ਵਰ੍ਹੇ 2020 ਤੱਕ ਗ੍ਰਾਮੀਣ ਕਲਿਆਣ ਸੰਕੇਤਕ ਬਿਹਤਰ ਹੋਏ ਹਨ, ਜਿਨ੍ਹਾਂ ਵਿੱਚ ਲਿੰਗ, ਪ੍ਰਜਨਨ ਦਰ, ਪਰਿਵਾਰ ਦੀਆਂ ਸੁਵਿਧਾਵਾਂ ਅਤੇ ਮਹਿਲਾ ਸਸ਼ਕਤੀਕਰਣ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਸਰਵੇਖਣ ਉਮੀਦ ਕਰਦਾ ਹੈ ਕਿ ਭਾਰਤੀ ਅਰਥਵਿਵਸਥਾ ਮਹਾਮਾਰੀ ਦੇ ਪ੍ਰਭਾਵਾਂ ਤੋਂ ਮੁਕਤ ਹੋ ਚੁੱਕੀ ਹੈ ਅਤੇ ਵਿੱਤ ਵਰ੍ਹੇ 2022 ਵਿੱਚ ਦੂਸਰੇ ਦੇਸ਼ਾਂ ਦੀ ਉਮੀਦ ਤੇਜ਼ੀ ਤੋਂ ਪਹਿਲਾਂ ਦੀ ਸਥਿਤੀ ਵਿੱਚ ਆ ਚੁੱਕੀ ਹੈ। ਭਾਰਤੀ ਅਰਥਵਿਵਸਥਾ ਹੁਣ ਵਿੱਤ ਵਰ੍ਹੇ 2023 ਵਿੱਚ ਮਹਾਮਾਰੀ-ਸਾਬਕਾ ਦੇ ਵਿਕਾਸ ਮਾਰਗ ‘ਤੇ ਅੱਗੇ ਵਧਣ ਦੇ ਲਈ ਤਿਆਰ ਹੈ। ਹਾਲਾਕਿ ਚਾਲੂ ਵਰ੍ਹੇ ਵਿੱਚ ਭਾਰਤ ਨੇ ਯੂਰੋਪੀ ਸੰਘਰਸ਼ ਦੇ ਕਾਰਨ ਹੋਈ ਮੁਦ੍ਰਾਸਫੀਤੀ ਵਿੱਚ ਵਾਧੇ ਨੂੰ ਘੱਟ ਕਰਨ ਦੀ ਚੁਣੌਤੀ ਦਾ ਸਾਹਮਣਾ ਕੀਤਾ ਹੈ। ਸਰਕਾਰ ਅਤੇ ਆਰਬੀਆਈ ਦੇ ਦੁਆਰਾ ਕੀਤੇ ਗਏ ਉਪਾਵਾਂ ਅਤੇ ਗਲੋਬਲ ਪੱਧਰ ‘ਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਆਈ ਕਮੀ ਨਾਲ ਨਵੰਬਰ, 2022 ਤੋਂ ਖੁਦਰਾ ਮੁਦ੍ਰਾਸਫੀਤੀ ਨੂੰ ਆਰਬੀਆਈ ਦੀ ਲਕਸ਼-ਸੀਮਾ ਤੋਂ ਹੇਠਾਂ ਲਿਆਉਣ ਵਿੱਚ ਮਦਦ ਮਿਲੀ।

https://static.pib.gov.in/WriteReadData/userfiles/image/image0082GEC.jpg

 

https://static.pib.gov.in/WriteReadData/userfiles/image/image009WUJ6.jpg

 

ਹਾਲਾਕਿ, ਰੁਪਏ ਵਿੱਚ ਘਟਾਓ ਦੀ ਚੁਣੌਤੀ ਜ਼ਿਆਦਾਤਰ ਹੋਰ ਮੁਦ੍ਰਾਵਾਂ ਦੀ ਤੁਲਨਾ ਵਿੱਚ ਸਾਡੀ ਮੁਦ੍ਰਾ ਬਿਹਤਰ ਨਿਸ਼ਪਾਦਨ ਕਰ ਰਹੀ ਹੈ, ਯੂਐੱਸ ਫੇਡ ਦੁਆਰਾ ਨੀਤੀਗਤ ਦਰਾਂ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਸੀਏਡੀ ਦਾ ਵਧਣਾ ਵੀ ਜਾਰੀ ਰਹਿ ਸਕਦਾ ਹੈ ਕਿਉਂਕਿ ਗਲੋਬਲ ਜਿੰਸ ਦੀਆਂ ਕੀਮਤਾਂ ਵਿੱਚ ਉਚਾਈ ਬਣੀ ਹੋਈ ਹੈ ਅਤੇ ਭਾਰਤੀ ਅਰਥਵਿਵਸਥਾ ਦੀ ਵਿਕਾਸ ਗਤੀ ਵੀ ਮਜ਼ਬੂਤ ਬਣੀ ਹੋਈ ਹੈ। ਨਿਰਯਾਤ ਪ੍ਰੋਤਸਾਹਨ ਦਾ ਨੁਕਸਾਨ ਅੱਗੇ ਵੀ ਸੰਭਵ ਹੈ ਕਿਉਂਕਿ ਧੀਮੀ ਪੈਂਦੀ ਗਲੋਬਲ ਸਮ੍ਰਿੱਧੀ ਅਤੇ ਵਪਾਰ ਨੇ ਚਾਲੂ ਵਰ੍ਹੇ ਦੀ ਦੂਸਰੀ ਛਮਾਹੀ ਵਿੱਚ ਗਲੋਬਲ ਬਜ਼ਾਰ ਦੇ ਆਕਾਰ ਨੂੰ ਘੱਟ ਕਰਦੀ ਹੈ।

 

ਇਸ ਪ੍ਰਕਾਰ ਨਾਲ ਵਰ੍ਹੇ 2023 ਵਿੱਚ ਗਲੋਬਲ ਵਾਧੇ ਵਿੱਚ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ ਇਸ ਦੇ ਬਾਅਦ ਦੇ ਵਰ੍ਹਿਆਂ ਵਿੱਚ ਵੀ ਆਮ ਤੌਰ ‘ਤੇ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਧੀਮੀ ਮੰਗ ਦੀ ਵਜ੍ਹਾ ਨਾਲ ਗਲੋਬਲ ਕਮੋਡਿਟੀ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ ਅਤੇ ਵਿੱਤ ਵਰ੍ਹੇ 24 ਵਿੱਚ ਭਾਰਤ ਦੇ ਸੀਏਡੀ ਵਿੱਚ ਸੁਧਾਰ ਹੋਵੇਗਾ। ਹਾਲਾਕਿ ਚਾਲੂ ਖਾਤਾ ਬਾਕੀ ਦੇ ਲਈ ਨਕਾਰਾਤਮਕ ਜੋਖਿਮ ਮੁੱਖ ਤੌਰ ‘ਤੇ ਘਰੇਲੂ ਮੰਗ ਅਤੇ ਕੁਝ ਹਦ ਤੱਕ ਨਿਰਯਾਤ ਦੁਆਰਾ ਸੰਚਾਲਿਤ ਤੇਜ਼ ਰਿਕਵਰੀ ਤੋਂ ਉਤਪੰਨ ਹੁੰਦੀ ਹੈ। ਸੀਏਡੀ ‘ਤੇ ਬਾਰੀਕੀ ਨਾਲ ਨਜਰ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਚਾਲੂ ਵਰ੍ਹੇ ਦੀ ਵਿਕਾਸ ਗਤੀ ਅਗਲੇ ਵਰ੍ਹੇ ਦੀ ਵਿਕਾਸ ਗਤੀ ਬਣਾਏ ਰੱਖੇਗੀ।

 

 

ਸਮੀਖਿਆ ਵਿੱਚ ਇਸ ਮਹੱਤਵਪੂਰਨ ਤਥ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਧਾਰਣ ਤੌਰ ‘ਤੇ, ਪਿਛਲੇ ਸਮੇਂ ਵਿੱਚ ਗਲੋਬਲ ਆਰਥਿਕ ਝਟਕੇ ਬਹੁਤ ਗੰਭੀਰ ਰਹੇ ਹਨ ਲੇਕਿਨ ਸਮੇਂ ਦੇ ਬੀਤਣ ਦੇ ਨਾਲ ਇਨ੍ਹਾਂ ਤੋਂ ਬਾਹਰ ਨਿਕਲਿਆ ਗਿਆ ਹੈ ਲੇਕਿਨ ਇਸ ਨੇ ਸ਼ਤਾਬਦੀ ਦੇ ਤੀਸਰੇ ਦਹਾਕੇ ਵਿੱਚ ਪਰਿਵਰਤਨ ਕੀਤਾ ਕਿਉਂਕਿ 2020 ਦੇ ਬਾਅਦ ਤੋਂ ਗਲੋਬਲ ਅਰਥਵਿਵਸਥਾ ਨੂੰ ਘੱਟ ਤੋਂ ਘੱਟ ਤਿੰਨ ਝਟਕੇ ਛੇਲਣੇ ਪਏ ਹਨ।

ਇਹ ਸਭ ਮਹਾਮਾਰੀ ਤੋਂ ਪ੍ਰਭਾਵਿਤ ਗਲੋਬਲ ਉਤਪਾਦਨ ਵਿੱਚ ਆਈ ਕਮੀ ਤੋਂ ਸ਼ੁਰੂ ਹੋਇਆ ਜਿਸ ਨੂੰ ਰੂਸ-ਯੂਕ੍ਰੇਨ ਸੰਘਰਸ਼ ਨੇ ਵਿਸ਼ਵ ਨੂੰ ਮੁਦ੍ਰਾਸਫੀਤੀ ਦੇ ਵੱਲ ਅਗ੍ਰਸਰ ਕਰ ਦਿੱਤਾ ਫਿਰ ਫੇਡਰਲ ਰਿਜ਼ਰਵ ਦੇ ਪਿੱਛੇ-ਪਿੱਛੇ ਅਰਥਵਿਵਸਥਾਵਾਂ ਦੇ ਕੇਂਦਰੀ ਬੈਂਕਾਂ ਨੇ ਮੁਦ੍ਰਾਸਫੀਤੀ ‘ਤੇ ਅੰਕੁਸ਼ ਲਗਾਉਣ ਦੇ ਲਈ ਸਮਕਾਲਿਕ ਨੀਤੀਗਤ ਦਰਾਂ ਵਿੱਚ ਵਾਧਾ ਕੀਤਾ। ਯੂਐੱਸ ਫੇਡ ਦੁਆਰਾ ਦਰਾਂ ਵਿੱਚ ਕੀਤੇ ਗਏ ਵਾਧੇ ਨੇ ਅਮਰੀਕੀ ਬਜ਼ਾਰਾਂ ਵਿੱਚ ਪੂੰਜੀ ਨੂੰ ਆਕਰਸ਼ਿਤ ਕੀਤਾ, ਜਿਸ ਨਾਲ ਜ਼ਿਆਦਾਤਰ ਮੁਦ੍ਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦਾ ਮੁੱਲ ਵਧ ਗਿਆ। ਨਤੀਜੇ ਸਦਕਾ ਚਾਲੂ ਘਾਟਾ ਸੀਏਡੀ ਵਧ ਗਿਆ ਅਤੇ ਨਿਬਲ ਆਯਾਤਕ ਅਰਥਵਿਵਸਥਾਵਾਂ ਵਿੱਚ ਮੁਦ੍ਰਾਸਫੀਤੀ ਦਬਾਵ ਵਿੱਚ ਵਾਧਾ ਆਇਆ।

 

ਦਰ ਵਿੱਚ ਵਾਧਾ ਅਤੇ ਟਿਕਾਊ ਮੁਦ੍ਰਾਸਫੀਤੀ ਨੇ ਆਈਐੱਮਐੱਫ ਦੁਆਰਾ ਵਿਸ਼ਵ ਆਰਥਿਕ ਆਉਟਲੁਕ ਦੇ ਅਕਤੂਬਰ 2022 ਦੇ ਅਪਡੇਟ ਵਿੱਚ 2022 ਅਤੇ 2023 ਦੇ ਲਈ ਗਲੋਬਲ ਵਿਕਾਸ ਪੂਰਵ ਅਨੁਮਾਨਾਂ ਨੂੰ ਘੱਟ ਕਰ ਦਿੱਤਾ। ਚੀਨੀ ਅਰਥਵਿਵਸਥਾ ਦੀ ਕਮਜ਼ੋਰੀ ਨੇ ਅੱਗੇ ਵਿਕਾਸ ਦੇ ਪੂਰਵ ਅਨੁਮਾਨਾਂ ਨੂੰ ਹੋਰ ਕਮਜ਼ੋਰ ਕੀਤਾ। ਮੌਦ੍ਰਿਕ ਤੰਗੀ ਦੇ ਇਲਾਵਾ ਧੀਮੇ ਗਲੋਬਲ ਵਾਧੇ ਵੀ ਉਨੰਤ ਅਰਥਵਿਵਸਥਾਵਾਂ ਤੋਂ ਉਤਪੰਨ ਵਿੱਤੀ ਸੰਕ੍ਰਮਣ ਦਾ ਕਾਰਨ ਬਣ ਸਕਦੀ ਹੈ ਜਿੱਥੇ ਗ਼ੈਰ-ਵਿੱਤੀ ਖੇਤਰ ਦਾ ਲੋਨ ਗਲੋਬਲ ਵਿੱਤੀ ਸੰਕਟ ਦੇ ਬਾਅਦ ਤੋਂ ਸਭ ਤੋਂ ਅਧਿਕ ਵਧ ਗਿਆ ਹੈ। ਉਨੰਤ ਅਰਥਵਿਵਸਥਾਵਾਂ ਵਿੱਚ ਮੁਦ੍ਰਾਸਫੀਤੀ ਦੇ ਬਣੇ ਰਹਿਣ ਅਤੇ ਕੇਂਦਰੀ ਬੈਂਕਾਂ ਦੁਆਰਾ ਦਰਾਂ ਵਿੱਚ ਅਧਿਕ ਵਾਧੇ ਦੇ ਸੰਕੇਤ ਨਾਲ, ਗਲੋਬਲ ਆਰਥਿਕ ਦ੍ਰਿਸ਼ਟੀਕੋਣ ਦੇ ਲਈ ਨਕਾਰਾਤਮਕ ਜੋਖਿਮ ਵਧਿਆ ਹੋਇਆ ਦਿਖਾਈ ਦਿੰਦਾ ਹੈ।

 

 ਭਾਰਤ ਦਾ ਆਰਥਿਕ ਲਚੀਲਾਪਨ ਅਤੇ ਵਿਕਾਸ ਸੰਚਾਲਕ

ਭਾਰਤੀ ਰਿਜ਼ਰਵ ਬੈਂਕ ਦੁਆਰਾ ਮੌਦ੍ਰਿਕ ਸਖਤੀ, ਸੀਏਡੀ ਦਾ ਵਧਣਾ, ਅਤੇ ਨਿਰਯਾਤ ਦਾ ਸਥਿਰ ਵਾਧਾ ਲਾਜ਼ਮੀ ਤੌਰ ‘ਤੇ ਯੂਰੋਪ ਵਿੱਚ ਭੂ-ਰਾਜਨੀਤਿਕ ਵਿਵਾਦ ਦਾ ਪਰਿਣਾਮ ਹੈ। ਜਿਵੇਂ ਕਿ ਇਨ੍ਹਾਂ ਗਤੀਵਿਧੀਆਂ ਨੇ ਵਿੱਤ ਵਰ੍ਹੇ 23 ਵਿੱਚ ਭਾਰਤੀ ਅਰਥਵਿਵਸਥਾ ਦੇ ਵਿਕਾਸ ਦੇ ਲਈ ਨਕਾਰਾਤਮਕ ਜੋਖਿਮ ਪੈਦਾ ਕੀਤਾ ਹੈ, ਦੁਨੀਆ ਭਰ ਵਿੱਚ ਕਈ ਏਜੰਸੀਆਂ ਰੁਕ-ਰੁਕ ਕੇ ਭਾਰਤੀ ਅਰਥਵਿਵਸਥਾ ਦੇ ਆਪਣੇ ਵਿਕਾਸ ਪੂਰਵ ਅਨੁਮਾਨ ਨੂੰ ਹੇਠਾਂ ਦੇ ਵੱਲ ਸੰਸ਼ੋਧਿਤ ਕਰ ਰਹੀਆਂ ਹਨ। ਐੱਨਐੱਸਓ ਦੁਆਰਾ ਜਾਰੀ ਕੀਤੇ ਗਏ ਅਗ੍ਰਿਮ ਅਨੁਮਾਨਾਂ ਸਹਿਤ ਇਹ ਪੂਰਵ ਅਨੁਮਾਨ ਹੁਣ ਮੋਟੇ ਤੌਰ ‘ਤੇ 7.0 – 6.5 ਪ੍ਰਤੀਸ਼ਤ ਦੀ ਸੀਮਾ ਵਿੱਚ ਹਨ।

https://static.pib.gov.in/WriteReadData/userfiles/image/image010MNJ7.jpg

 

https://static.pib.gov.in/WriteReadData/userfiles/image/image0115AKT.jpg

 

ਹੇਠਾਂ ਦੇ ਵੱਲ ਸੰਸ਼ੋਧਨ ਦੇ ਬਾਵਜੂਦ, ਵਿੱਤ ਵਰ੍ਹੇ 23 ਦੇ ਲਈ ਵਿਕਾਸ ਦਾ ਅਨੁਮਾਨ ਲਗਭਗ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਅਧਿਕ ਬਣਿਆ ਹੋਇਆ ਹੈ ਅਤੇ ਇੱਥੇ ਤੱਕ ਕਿ ਮਹਾਮਾਰੀ ਤੋਂ ਪਹਿਲਾਂ ਦੇ ਦਹਾਕੇ ਵਿੱਚ ਭਾਰਤੀ ਅਰਥਵਿਵਸਥਾ ਦਾ ਔਸਤ ਵਾਧੇ ਤੋਂ ਥੋੜਾ ਅਧਿਕ ਹੈ।

 

ਆਈਐੱਮਐੱਫ ਦਾ ਅਨੁਮਾਨ ਹੈ ਕਿ ਭਾਰਤ 2022 ਵਿੱਚ ਤੇਜ਼ੀ ਨਾਲ ਵਧਦੀ ਸਿਖਰਲੀਆਂ ਦੋ ਮਹੱਤਵਪੂਰਨ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ। ਮਜ਼ਬੂਤ ਗਲੋਬਲ ਵਿਪਰੀਤ ਸਥਿਤੀਆਂ ਅਤੇ ਕੜੀ ਘਰੇਲੂ ਮੌਦ੍ਰਿਕ ਨੀਤੀ ਦੇ ਬਾਵਜੂਦ, ਜੇਕਰ ਭਾਰਤ ਹਾਲੇ ਵੀ 6.5 ਅਤੇ 7.0 ਪ੍ਰਤੀਸ਼ਤ ਦਰਮਿਆਨ ਵਧਣ ਦੀ ਉਮੀਦ ਕਰਦਾ ਹੈ ਅਤੇ ਉਹ ਵੀ ਆਧਾਰ ਪ੍ਰਭਾਵ ਦੇ ਲਾਭ ਦੇ ਬਿਨਾ, ਤਾਂ ਇਹ ਭਾਰਤ ਦੇ ਅੰਤਰਨਿਰਹਿਤ ਆਰਥਿਕ ਲਚੀਲੇਪਨ ਦਾ ਪ੍ਰਤੀਬਿੰਬ ਹੈ, ਅਤੇ ਅਰਥਵਿਵਸਥਾ ਦੇ ਵਿਕਾਸ ਚਾਲਕਾਂ ਨੂੰ ਮੁੜ ਪ੍ਰਾਪਤ ਕਰਨ, ਨਵੀਨੀਕ੍ਰਿਤ ਕਰਨ ਅਤੇ ਫਿਰ ਤੋਂ ਸਕ੍ਰਿਯ ਕਰਨ ਦੀ ਇਸ ਦੀ ਸਮਰੱਥਾ ਹੈ। ਭਾਰਤ ਦੇ ਆਰਥਿਕ ਲਚੀਲੇਪਨ ਨੂੰ ਵਿਕਾਸ ਦੇ ਲਈ ਘਰੇਲੂ ਪ੍ਰੋਤਸਾਹਨ ਵਿੱਚ ਦੇਖਿਆ ਜਾ ਸਕਦਾ ਹੈ ਜੋ ਬਾਹਰੀ ਪ੍ਰੋਤਸਾਹਨਾਂ ਦੀ ਥਾਂ ਲੈ ਸਕਦਾ ਹੈ। ਨਿਰਯਾਤ ਵਿੱਚ ਵਾਧਾ ਵਿੱਤ ਵਰ੍ਹੇ 2023 ਦੀ ਦੂਸਰੀ ਛਮਾਹੀ ਵਿੱਚ ਘੱਟ ਹੋ ਸਕਦਾ ਹੈ। ਹਾਲਾਕਿ, ਵਿੱਤ ਵਰ੍ਹੇ 2022 ਵਿੱਚ ਉਨ੍ਹਾਂ ਦੇ ਉਛਾਲ ਅਤੇ ਵਿੱਤ ਵਰ੍ਹੇ 2023 ਦੀ ਪਹਿਲੀ ਛਮਾਹੀ ਨੇ ਉਤਪਾਦਨ ਪ੍ਰਕਿਰਿਆਵਾਂ ਦੇ ਗਿਅਰ ਵਿੱਚ ਹਲਕੀ ਤੇਜ਼ੀ ਨਾਲ ਕਰੂਜ਼ ਮੋਡ ਵਿੱਚ ਬਦਲਾਵ ਦੇ ਲਈ ਪ੍ਰੇਰਿਤ ਕੀਤਾ ਹੈ।

 

 ਖਪਤ ਵਿੱਚ ਫਿਰ ਤੋਂ ਵਾਧੇ ਨੂੰ ਪੇਂਟ-ਅੱਪ ਮੰਗ ਦੇ ਬਾਹਰ ਨਿਕਲਣ ਦੇ ਵੀ ਸਮਰਥਨ ਮਿਲੇ ਹਨ, ਇੱਕ ਅਜਿਹੀ ਘਟਨਾ ਜੋ ਫਿਰ ਤੋਂ ਭਾਰਤ ਦੇ ਲਈ ਵਿਲੱਖਣ ਨਹੀਂ ਹੈ, ਲੇਕਿਨ ਫਿਰ ਵੀ ਡਿਸਪੋਜ਼ੇਬਲ ਆਮਦਨ ਵਿੱਚ ਖਪਤ ਦੇ ਹਿੱਸੇ ਵਿੱਚ ਵਾਧੇ ਨਾਲ ਪ੍ਰਭਾਵਿਤ ਇੱਕ ਸਥਾਨਕ ਘਟਨਾ ਦੇ ਪ੍ਰਦਰਸ਼ ਨਾਲ ਭਾਰਤ ਦੇ ਲਈ ਵਿਲੱਖਣ ਨਹੀਂ ਹੈ, ਲੇਕਿਨ ਫਿਰ ਵੀ ਡਿਸਨ ਕਰਦੀ ਹੈ। ਕਿਉਂਕਿ ਭਾਰਤ ਵਿੱਚ ਡਿਸਪੋਜ਼ੇਬਲ ਆਮਦਨ ਵਿੱਚ ਖਪਤ ਦਾ ਹਿੱਸਾ ਅਧਿਕ ਹੈ ਇਸ ਲਈ ਮਹਾਮਾਰੀ ਦੇ ਕਾਰਨ ਖਪਤ ਨੂੰ ਘੱਟ ਕਰਨ ਨਾਲ ਬਹੁਤ ਅਧਿਕ ਪਰਾਵਰਤਕ ਦੀ ਸ਼ਕਤੀ ਦਾ ਨਿਰਮਾਣ ਹੋਇਆ। ਇਸ ਲਈ ਖਪਤ ਰਿਕਵਰੀ ਸਥਾਈ ਸ਼ਕਤੀ ਹੋ ਸਕਦੀ ਹੈ।

 

ਭਾਰਤੀ ਅਰਥਵਿਵਸਥਾ ਵਿੱਚ ਮੈਕ੍ਰੋਇਕੌਨੋਮਿਕ ਅਤੇ ਵਿਕਾਸ ਸਬੰਧੀ ਚੁਣੌਤੀਆਂ

ਭਾਰਤ ‘ਤੇ ਮਹਾਮਾਰੀ ਦੇ ਪ੍ਰਭਾਵ ਦੇ ਕਾਰਨ ਵਿੱਤ ਵਰ੍ਹੇ 21 ਵਿੱਚ ਇੱਕ ਮਹੱਤਵਪੂਰਨ ਜੀਡੀਪੀ ਸੰਕੁਚਨ ਦੇਖਿਆ ਗਿਆ ਸੀ। ਅਗਲੇ ਵਰ੍ਹੇ, ਵਿੱਤੀ ਵਰ੍ਹੇ 22 ਵਿੱਚ ਭਾਰਤੀ ਅਰਥਵਿਵਸਥਾ ਜਨਵਰੀ 2022 ਦੀ ਓਮੀਕ੍ਰੌਨ ਲਹਿਰ ਦੇ ਬਾਵਜੂਦ ਪਟਰੀ ‘ਤੇ ਆਉਣ ਲਗੀ ਸੀ। ਇਸ ਤੀਸਰੀ ਲਹਿਰ ਨੇ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਨੂੰ ਓਨਾ ਪ੍ਰਭਾਵਿਤ ਨਹੀਂ ਕੀਤਾ, ਜਿੰਨਾ ਮਹਾਮਾਰੀ ਦੀਆਂ ਪਿਛਲੀ ਲਹਿਰਾਂ ਨੇ ਜਨਵਰੀ 2020 ਵਿੱਚ ਇਸ ਦਾ ਪ੍ਰਕਾਸ਼ ਸ਼ੁਰੂ ਹੋਣ ‘ਤੇ ਪ੍ਰਭਾਵਿਤ ਕੀਤਾ ਸੀ। ਸਥਾਨਕ ਲੌਕਡਾਊਨ, ਤੇਜ਼ੀ ਨਾਲ ਟੀਕਾਕਰਨ ਕਵਰੇਜ, ਹਲਕੇ ਲਛਣ ਅਤੇ ਵਾਇਰਸ ਤੋਂ ਜਲਦੀ ਠੀਕ ਹੋਣ ਦੇ ਕਾਰਨ 2022 ਦੀ ਜਨਵਰੀ-ਮਾਰਚ ਤਿਮਾਹੀ ਵਿੱਚ ਆਰਥਿਕ ਉਤਪਾਦਨ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲੀ। ਨਤੀਜੇ ਸਦਕਾ, ਵਿੱਤ ਵਰ੍ਹੇ 2022 ਦਾ ਆਉਟਪੁਟ, ਕਈ ਦੇਸ਼ਾਂ ਤੋਂ ਪਹਿਲਾਂ ਭਾਰਤੀ ਅਰਥਵਿਵਸਥਾ ਦੇ ਪੂਰੀ ਤਰ੍ਹਾਂ ਨਾਲ ਪਟਰੀ ‘ਤੇ ਆ ਜਾਣ ਦੇ ਕਾਰਨ, ਵਿੱਤ ਵਰ੍ਹੇ 20 ਦੀ ਮਹਾਮਾਰੀ ਪੂਰੇ ਪੱਧਰ ‘ਤੇ ਜਾ ਪਹੁੰਚੀ। ਓਮੀਕ੍ਰੌਨ ਵੈਰੀਏਂਟ ਦੇ ਨਾਲ ਅਨੁਭਵ ਨੇ ਇੱਕ ਸਤਰਕ ਆਸ਼ਾਵਾਦ ਨੂੰ ਜਨਮ ਦਿੱਤਾ ਕਿ ਮਹਾਮਾਰੀ ਦੇ ਬਾਵਜੂਦ ਸ਼ਰੀਰਕ ਤੌਰ ‘ਤੇ ਗਤੀ ਸ਼ੀਲ ਰਹਿਣਾ ਅਤੇ ਆਰਥਿਕ ਗਤੀਵਿਧੀਆਂ ਵਿੱਚ ਸ਼ਾਮਲ ਰਹਿਣਾ ਸੰਭਵ ਸੀ। ਇਸ ਪ੍ਰਕਾਰ, ਵਿੱਤ ਵਰ੍ਹੇ 23 ਇੱਕ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਸ਼ੁਰੂ ਹੋਇਆ ਕਿ ਮਹਾਮਾਰੀ ਤੇਜ਼ੀ ਨਾਲ ਘੱਟ ਹੋ ਰਹੀ ਸੀ ਅਤੇ ਭਾਰਤ ਤੇਜ਼ ਗਤੀ ਨਾਲ ਵਧਣ ਦੇ ਲਈ ਤਿਆਰ ਸੀ ਅਤੇ ਜਲਦੀ ਹੀ ਮਹਾਮਾਰੀ ਪੂਰਵ ਵਿਕਾਸ ਪਥ ‘ਤੇ ਅਗ੍ਰਸਰ ਹੋਣ ਵਾਲੀ ਸੀ।

 

ਅਨੁਮਾਨ – 2023-24

2023-24 ਦੇ ਲਈ ਅਨੁਮਾਨ ਦੇ ਵੇਰਵੇ ਵਿੱਚ ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਮਹਾਮਾਰੀ ਤੋਂ ਭਾਰਤ ਦੀ ਭਰਪਾਈ ਅਪੇਖਿਆਕ੍ਰਿਤ ਤੇਜ ਸੀ ਅਤੇ ਠੋਸ ਘਰੇਲੂ ਮੰਗ ਦੇ ਸਮਰਥਨ ਅਤੇ ਪੂੰਜੀਗਤ ਨਿਵੇਸ਼ ਵਿੱਚ ਵਾਧੇ ਨਾਲ ਆਗਾਮੀ (ਆਉਣ ਵਾਲੇ) ਵਰ੍ਹਿਆਂ ਵਿੱਚ ਪ੍ਰਗਤੀ ਹੋਵੇਗੀ। ਇਸ ਵਿੱਚ ਦੱਸਿਆ ਗਿਆ ਹੈ ਕਿ ਸਸ਼ਕਤ ਵਿੱਤੀ ਘਟਕਾਂ ਦੇ ਬਲ ’ਤੇ ਨਿਜੀ ਖੇਤਰ ਵਿੱਚ ਪੂੰਜੀ ਨਿਰਮਾਣ ਪ੍ਰਕਿਰਿਆ ਦਾ ਅੰਤਰਨਿਹਿਤ ਲੱਛਣ ਪਰਿਲਕਸ਼ਿਤ ਹਨ ਅਤੇ ਪੂੰਜੀਗਤ ਖਰਚ ਵਿੱਚ ਨਿਜੀ ਖੇਤਰ ਦੀ ਸਾਵਧਾਨੀ ਦੇ ਲਈ ਭਰਪਾਈ ਕਰਨਾ ਅਤੇ ਸਰਕਾਰ ਦੁਆਰਾ ਸਮਰੱਥ ਪੂੰਜੀਗਤ ਖਰਚ ਜੁਟਾਉਣਾ ਇਸ ਤੋਂ ਵੀ ਅਧਿਕ ਮਹੱਤਵਪੂਰਣ ਗੱਲ ਹੈ।

 

ਸਮੀਖਿਆ ਦੇ ਅਨੁਸਾਰ, ਵਿੱਤ ਸਾਲ 16 ਤੋਂ ਵਿੱਤ ਸਾਲ 23 ਤੱਕ ਪਿਛਲੇ 7 ਵਰ੍ਹਿਆਂ ਵਿੱਚ ਬਜਟ ਪੂੰਜੀਗਤ ਖਰਚ ਵਿੱਚ 2.7 ਗੁਣਾ ਵਾਧਾ ਹੋਈਆ, ਜਿਸ ਨਾਲ ਪੂੰਜੀਗਤ ਖਰਚ ਨੂੰ ਮਜ਼ਬੂਤੀ ਮਿਲੀ। ਵਸਤਾਂ ਅਤੇ ਸਰਵਿਸ ਟੈਕਸ (ਸੇਵਾਕਰ) ਦੀ ਸ਼ੁਰੂਆਤ ਅਤੇ ਦਿਵਾਲਾ ਅਤੇ ਦੀਵਾਲਿਆਪਨ ਸੰਹਿਤਾ ਜਿਹੇ ਰਚਨਾਤਮਕ ਸੁਧਾਰਾਂ ਤੋਂ ਅਰਥਵਿਵਸਥਾ ਦੀ ਸਮਰੱਥਾ ਅਤੇ ਪਾਰਦਰਸ਼ਿਤਾ ਵਧੀ ਅਤੇ ਵਿੱਤੀ ਅਨੁਸ਼ਾਸਨ ਅਤੇ ਬਿਹਤਰ ਅਨੁਪਾਲਨ ਸੁਨਿਸ਼ਚਿਤ ਹੋਇਆ।

 

ਅੰਤਰਰਾਸ਼ਟਰੀ ਮੁਦਰਾਕੋਸ਼ ਦੇ ਵਰਲਡ ਇਕੌਨੌਮਿਕ ਆਉਟਲੁਕ, ਅਕਤੂਬਰ 2022 ਦੇ ਅਨੁਸਾਰ,  ਗਲੋਬਲ ਵਿਕਾਸ ਦਾ ਸਾਲ 2023 ਵਿੱਚ 3.2 ਪ੍ਰਤੀਸ਼ਤ ਤੋਂ ਮੱਧ ਹੋ ਕੇ ਸਾਲ 2023 ਵਿੱਚ 2.7 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਆਰਥਿਕ ਉਤਪਾਦਨ ਵਿੱਚ ਹੌਲੀ ਵਾਧੇ ਦੇ ਨਾਲ ਵੱਧਦੀ ਅਨਿਸ਼ਚਿਤਤਾ ਵਪਾਰ ਵਾਧੇ ਨੂੰ ਘੱਟ ਕਰ ਦੇਵੇਗੀ। ਗਲੋਬਲ ਵਪਾਰ ਵਿੱਚ ਵਾਧੇ ਦੇ ਸੰਬੰਧ ਵਿੱਚ ਵਿਸ਼ਵ ਵਪਾਰ ਸੰਗਠਨ ਦੁਆਰਾ ਸਾਲ 2022 ਵਿੱਚ 3.5 ਪ੍ਰਤੀਸ਼ਤ ਤੋਂ 2023 ਵਿੱਚ 1.0 ਪ੍ਰਤੀਸ਼ਤ ਗਿਰਾਵਟ ਦਾ ਪੂਰਵਅਨੁਮਾਨ ਕੀਤਾ ਗਿਆ ਹੈ।

 

ਬਾਹਰਲੀ ਦ੍ਰਿਸ਼ਟੀ ਤੋਂ, ਚਾਲੂ ਲੇਖਾ ਬਾਕੀ ਦੇ ਜੋਖਮ ਅਨੇਕ ਸਰੋਤਾਂ ਤੋਂ ਉਤਪੰਨ ਹੁੰਦੇ ਹਨ, ਜਦਕਿ ਵਸਤਾਂ ਦੀਆਂ ਕੀਮਤਾਂ ਰਿਕਾਰਡ ਉਚਾਈ ਤੋਂ ਘੱਟ ਹੋ ਗਈਆਂ ਹਨ, ਉਹ ਹਾਲੇ ਵੀ ਸੰਘਰਸ਼-ਪੂਰਵ   ਦੇ ਪੱਧਰ ਤੋਂ ਉੱਤੇ ਹੈ। ਵਸਤਾਂ ਦੀਆਂ ਉੱਚ ਕੀਮਤਾਂ ਦੇ ਵਿੱਚ ਮਜ਼ਬੂਤ ਘਰੇਲੂ ਮੰਗ ਤੋਂ ਭਾਰਤ ਦੇ ਕੁਲ ਆਯਾਤ ਬਿਲ ਵਿੱਚ ਵਾਧਾ ਹੋਵੇਗਾ ਅਤੇ ਚਾਲੂ ਖਾਤਾ ਬਾਕੀ ਵਿੱਚ ਅਲਾਭਕਾਰੀ ਵਿਕਾਸ ਨੂੰ ਹੁਲਾਰਾ ਮਿਲੇਗਾ। ਗਲੋਬਲ ਮੰਗ ਵਿੱਚ ਕਮੀ ਦੇ ਕਾਰਨ ਨਿਰਯਾਤ ਵਾਧੇ ਨੂੰ ਸਥਿਰ ਕਰਕੇ ਇਨ੍ਹਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ। ਜੇਕਰ ਚਾਲੂ ਲੇਖਾ ਘਾਟੇ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਮੁਦਰਾ ’ਤੇ ਮੁੱਲ ਘੱਟ ਕਰਨ ਦਾ ਦਬਾਅ ਵਧੇਗਾ।

https://static.pib.gov.in/WriteReadData/userfiles/image/image014F4UZ.jpg

ਵਧੀ ਹੋਈ ਮੁਦ੍ਰਾਸਫ਼ੀਤੀ ਸਖ਼ਤੀ ਦੀ ਪ੍ਰਕਿਰਿਆ ਨੂੰ ਲੰਮਾ ਕਰ ਸਕਦੀ ਹੈ ਅਤੇ ਇਸ ਲਈ, ਉਧਾਰ ਲੈਣ ਦੀ ਲਾਗਤ “ਲੰਬੇ ਸਮੇਂ ਤੱਕ ਅਧਿਕ” ਰਹਿ ਸਕਦੀ ਹੈ। ਅਜਿਹੇ ਪਰਿਦ੍ਰਿਸ਼ ਵਿੱਚ, ਗਲੋਬਲ ਅਰਥਵਿਵਸਥਾ ਵਿੱਚ ਵਿੱਤੀ ਸਾਲ 2024 ਵਿੱਚ ਘੱਟ ਵਾਧਾ ਹੋ ਸਕਦਾ ਹੈ। ਤਦ ਧੀਮੇ (ਹੌਲੀ) ਗਲੋਬਲ ਵਿਕਾਸ ਦੇ ਪਰਿਦ੍ਰਿਸ਼ ਤੋਂ ਦੋ ਉਮੀਦਾਂ ਪੈਦਾ ਹੁੰਦੀਆਂ ਹਨ - ਤੇਲ ਦੀਆਂ ਕੀਮਤਾਂ ਘੱਟ ਰਹਿਣਗੀਆਂ,  ਅਤੇ ਭਾਰਤ ਦਾ ਸੀਏਡੀ ਵਰਤਮਾਨ ਦੇ ਪੱਧਰ ਤੋਂ ਬਿਹਤਰ ਹੋਵੇਗਾ। ਕੁਲ ਮਿਲਾ ਕੇ ਬਾਹਰਲੀ ਸਥਿਤੀ ਨਿਯੰਤਰਣ ਵਿੱਚ ਰਹੇਗੀ।

 

ਭਾਰਤ ਦਾ ਸਮਾਵੇਸ਼ੀ ਵਿਕਾਸ

ਸਮੀਖਿਆ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਵਿਕਾਸ ਤਦ ਸਮਾਵੇਸ਼ੀ ਹੁੰਦਾ ਹੈ, ਜਦੋਂ ਇਹ ਰੋਜ਼ਗਾਰ ਸਿਰਜਦਾ ਹੈ। ਆਧਿਕਾਰਿਕ ਅਤੇ ਗ਼ੈਰ-ਆਧਿਕਾਰਿਕ ਦੋਨੋਂ ਸਰੋਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਚਾਲੂ  ਵਿੱਤ ਸਾਲ ਵਿੱਚ ਰੋਜ਼ਗਾਰ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਪਿਰੀਓਡਿਕ ਸ਼੍ਰਮ ਬਲ ਸਰਵੇਖਣ (ਪੀਐੱਲਐੱਫਐੱਸ) ਤੋਂ ਪਤਾ ਚਲਦਾ ਹੈ ਕਿ 15 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਲੋਕਾਂ ਦੇ ਲਈ ਸ਼ਹਿਰੀ ਬੇਰੋਜ਼ਗਾਰੀ ਦਰ ਸਤੰਬਰ 2021 ਨੂੰ ਸਮਾਪਤ ਤਿਮਾਹੀ ਵਿੱਚ 9.8 ਪ੍ਰਤੀਸ਼ਤ ਤੋਂ ਘੱਟ ਕੇ ਇੱਕ ਸਾਲ ਬਾਅਦ (ਸਤੰਬਰ 2022 ਨੂੰ ਸਮਾਪਤ ਤਿਮਾਹੀ ਵਿੱਚ)  7.2 ਪ੍ਰਤੀਸ਼ਤ ਹੋ ਗਈ। ਇਸ ਦੇ ਨਾਲ-ਨਾਲ ਸ਼੍ਰਮ ਬਲ ਭਾਗੀਦਾਰੀ ਦਰ (ਐੱਲਐੱਫਪੀਆਰ) ਵਿੱਚ ਵੀ ਸੁਧਾਰ ਹੋਇਆ ਹੈ। ਇਹ ਵਿੱਤ ਸਾਲ 2023 ਦੀ ਸ਼ੁਰੂਆਤ ਵਿੱਚ ਅਰਥਵਿਵਸਥਾ ਦੇ ਮਹਾਮਾਰੀ ਤੋਂ ਪ੍ਰੇਰਿਤ ਮੰਦੀ ਨਾਲ ਉਭਰਣ ਦੀ ਪੁਸ਼ਟੀ ਕਰਦਾ ਹੈ।

 

ਵਿੱਤੀ ਸਾਲ 21 ਵਿੱਚ, ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਦਾ ਐਲਾਨ ਕੀਤਾ।  ਇਹ ਯੋਜਨਾ ਸੂਖਮ, ਲਘੂ ਅਤੇ ਮੱਧ ਉਦਮਾਂ ਨੂੰ ਵਿੱਤੀ ਸੰਕਟ ਤੋਂ ਬਚਾਉਣ ਵਿੱਚ ਸਫ਼ਲ ਰਹੀ।  ਸਿਬਿਲ ਦੀ ਇੱਕ ਹਾਲਿਆ ਰਿਪੋਰਟ (ਈਸੀਐੱਲਜੀਐੱਸ ਅੰਤਰਦ੍ਰਿਸ਼ਟੀ, ਅਗਸਤ 2022 ਨੇ ਦਿਖਾਇਆ ਕਿ ਇਸ ਯੋਜਨਾ ਨੇ ਐੱਮਐੱਸਐੱਮਈ ਨੂੰ ਕੋਵਿਡ ਝਟਕੇ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਹੈ,  ਜਿਸ ਵਿੱਚ 83 ਪ੍ਰਤੀਸ਼ਤ ਉਧਾਰਕਰਤਾਵਾਂ ਨੇ ਈਸੀਐੱਲਜੀਐੱਸ ਦਾ ਸੂਖਮ-ਉਦਮਾਂ ਦੇ ਰੂਪ ਵਿੱਚ ਲਾਭ ਚੁੱਕਿਆ ਹੈ। ਇਨ੍ਹਾਂ ਸੂਖਮ ਇਕਾਈਆਂ ਵਿੱਚ, ਅੱਧੇ ਤੋਂ ਅਧਿਕ ਦਾ ਸਾਰਾ ਜੋਖ਼ਮ 10 ਲੱਖ ਰੁਪਏ ਤੋਂ ਘੱਟ ਸੀ।

 

ਇਸ ਦੇ ਇਲਾਵਾ, ਸਿਬਿਲ ਡੇਟਾ ਤੋਂ ਵੀ ਇਹ ਪਤਾ ਚਲਦਾ ਹੈ ਕਿ ਈਸੀਐੱਲਜੀਐੱਸ ਉਧਾਰਕਰਤਾਵਾਂ ਦੀ ਨੌਨ-ਪਰਫੋਰਮਿੰਗ ਸੰਪਤੀ (ਜਾਇਦਾਦ) ਦਰਾਂ ਉਨ੍ਹਾਂ ਉਦਮਾਂ ਦੀ ਤੁਲਨਾ ਵਿੱਚ ਘੱਟ ਸਨ ਜੋ ਈਸੀਐੱਲਜੀਐੱਸ ਦੇ ਲਈ ਪਾਤਰ ਸਨ, ਲੇਕਿਨ ਇਸ ਦਾ ਲਾਭ ਨਹੀਂ ਉਠਾਇਆ। ਇਸ ਦੇ ਇਲਾਵਾ,  ਵਿੱਤ ਸਾਲ 21 ਵਿੱਚ ਗਿਰਾਵਟ ਦੇ ਬਾਅਦ ਐੱਮਐੱਸਐੱਮਈ ਦੁਆਰਾ ਭੁਗਤਾਨ ਕੀਤਾ ਗਿਆ ਜੀਐੱਸਟੀ ਉਦੋਂ ਤੋਂ ਵਧ ਰਿਹਾ ਹੈ ਅਤੇ ਹੁਣ ਵਿੱਤੀ ਸਾਲ 20 ਦੇ ਪੂਰਵ-ਮਹਾਮਾਰੀ ਪੱਧਰ ਨੂੰ ਪਾਰ ਕਰ ਗਿਆ ਹੈ, ਜੋ ਛੋਟੇ ਵਿੱਟੀ ਲਚੀਲਾਪਨ ਅਤੇ ਐੱਮਐੱਸਐੱਮਈ ਦੇ ਲਈ ਲਕਸ਼ਿਤ ਸਰਕਾਰ ਦੇ ਹਸਤਖੇਪ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।

 

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (MGNREGA-ਮਨਰੇਗਾ)  ਦੇ ਤਹਿਤ ਸਰਕਾਰ ਦੁਆਰਾ ਲਾਗੂ ਕੀਤੀ ਗਈ ਯੋਜਨਾ ਕਿਸੇ ਵੀ ਹੋਰ ਸ਼੍ਰੇਣੀ ਦੀ ਤੁਲਨਾ ਵਿੱਚ “ਵਿਅਕਤੀਗਤ ਭੂਮੀ ’ਤੇ ਕੰਮ” ਦੇ ਸੰਬੰਧ ਵਿੱਚ ਤੇਜ਼ੀ ਤੋਂ ਅਧਿਕ ਸੰਪਤੀ (ਜਾਇਦਾਦ) ਦਾ ਸਿਰਜਣ ਕਰ ਰਹੀ ਹੈ।  ਇਸ ਦੇ ਇਲਾਵਾ, ਗ੍ਰਾਮੀਣ ਆਬਾਦੀ ਦੇ ਅੱਧੇ ਹਿੱਸੇ ਨੂੰ ਕਵਰ ਕਰਨ ਵਾਲੇ ਪਰਿਵਾਰਾਂ ਦੇ ਲਈ ਲਾਭਕਾਰੀ ਪੀਐੱਮ-ਕਿਸਾਨ ਜਿਹੀਆਂ ਯੋਜਨਾਵਾਂ ਅਤੇ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਨੇ ਦੇਸ਼ ਵਿੱਚ ਗ਼ਰੀਬੀ ਨੂੰ ਘੱਟ ਕਰਨ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ।

 

ਜੁਲਾਈ 2022 ਦੀ ਯੂਐੱਨਡੀਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਾਲ ਹੀ ਵਿੱਚ ਮੁਦ੍ਰਾਸਫ਼ੀਤੀ ਦੇ ਪ੍ਰਕਰਣ ਵਿੱਚ ਚੰਗੇ ਲਕਸ਼ਿਤ ਸਮਰਥਨ ਦੇ ਕਾਰਨ ਗ਼ਰੀਬੀ ’ਤੇ ਘੱਟ ਪ੍ਰਭਾਵ ਪਵੇਗਾ। ਇਸ ਦੇ ਇਲਾਵਾ, ਭਾਰਤ ਵਿੱਚ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ)  ਵਿੱਤੀ ਸਾਲ 2016 ਦੀ ਤੁਲਨਾ ਵਿੱਚ ਵਿੱਤੀ ਸਾਲ 2020 ਵਿੱਚ ਗ੍ਰਾਮੀਣ ਕਲਿਆਣ ਸੰਕੇਤਕਾਂ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ, ਜਿਸ ਵਿੱਚ ਲਿੰਗ, ਪ੍ਰਜਨਨ ਦਰ, ਘਰੇਲੂ ਸੁਵਿਧਾਵਾਂ ਅਤੇ ਮਹਿਲਾ ਸਸ਼ਕਤੀਕਰਣ ਜਿਹੇ ਪਹਿਲੂਆਂ ਨੂੰ ਕਵਰ ਕੀਤਾ ਗਿਆ ਹੈ।

 

ਹੁਣ ਤੱਕ ਭਾਰਤ ਦੇ ਲਈ ਆਰਥਕ ਲਚੀਲਾਪਨ ਦੇ ਪ੍ਰਤੀ ਦੇਸ਼ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ।  ਅਰਥਵਿਵਸਥਾ ਨੇ ਇਸ ਪ੍ਰਕਿਰਿਆ ਵਿੱਚ ਵਿਕਾਸ ਦੀ ਗਤੀ ਨੂੰ ਗੁਆਏ ਬਿਨਾਂ ਰੂਸ-ਯੂਕ੍ਰੇਨ ਸੰਘਰਸ਼  ਦੇ ਕਾਰਨ ਹੋਏ ਬਾਹਰੀ ਅਸੰਤੁਲਨ ਨੂੰ ਘੱਟ ਕਰਨ ਦੀ ਚੁਣੌਤੀ ਦਾ ਸਾਹਮਣਾ ਕੀਤਾ ਹੈ। ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਦੁਆਰਾ ਕੀਤੀ ਗਈ ਨਿਕਾਸੀ ਤੋਂ ਪ੍ਰਭਾਵਿਤ ਹੋਏ ਬਿਨਾਂ ਚਾਲੂ ਸਾਲ 2022 ਵਿੱਚ ਭਾਰਤ ਦੇ ਸ਼ੇਅਰ ਬਾਜ਼ਾਰਾਂ ਵਿੱਚ ਸਕਾਰਾਤਮਕ ਵਾਪਸੀ ਹੋਈ। ਕਈ ਉੱਨਤ ਦੇਸ਼ਾਂ ਅਤੇ ਖੇਤਰਾਂ ਦੀ ਤੁਲਨਾ ਵਿੱਚ ਭਾਰਤ ਦੀ ਮੁਦ੍ਰਾਸਫ਼ੀਤੀ ਦਰ ਆਪਣੀ ਲਕਸ਼ਿਤ ਸੀਮਾ ਤੋਂ ਬਹੁਤ ਅਧਿਕ ਨਹੀਂ ਵਧੀ।

 

ਖਰੀਦ ਸ਼ਕਤੀ ਸਮਰੱਥਾ (ਪੀਪੀਪੀ) ਦੇ ਅਨੁਸਾਰ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਬਾਜ਼ਾਰ ਨਿਮਯ ਦਰਾਂ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਤਨੇ ਵੱਡੇ ਇੱਕ ਰਾਸ਼ਟਰ ਦੀ ਅਪੇਖਿਆ ਦੇ ਅਨੁਸਾਰ ਵਿੱਤੀ ਸਾਲ 2023 ਵਿੱਚ ਭਾਰਤੀ ਅਰਥਵਿਵਸਥਾ ਨੇ ਉਸ ਨੂੰ ‘ਪੁਨ: (ਦੁਬਾਰਾ) ਪ੍ਰਾਪਤ’ ਕੀਤਾ ਹੈ, ਜੋ ਗੁਆਚ ਗਿਆ ਸੀ, ਉਸ ਨੂੰ ‘ਨਵੀਨੀਕ੍ਰਿਤ’ ਕੀਤਾ ਹੈ, ਜੋ ਰੁੱਕਿਆ ਹੋਇਆ ਸੀ ਅਤੇ ਉਸ ਨੂੰ  ‘ਪੁਨ: ਸਰਗਰਮ’ ਕੀਤਾ ਹੈ, ਜੋ ਗਲੋਬਲ ਮਹਾਮਾਰੀ ਦੇ ਦੌਰਾਨ ਅਤੇ ਯੂਰੋਪ ਵਿੱਚ ਸੰਘਰਸ਼ ਦੇ ਬਾਅਦ ਤੋਂ ਮੱਧਮ ਹੋ ਗਿਆ ਸੀ।

 

ਗਲੋਬਲ ਅਰਥਵਿਵਸਥਾ ਵਿਸ਼ਿਸ਼ਟ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ

ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਗਲੋਬਲ ਅਰਥਵਿਵਸਥਾ ਲੱਗਭਗ 6 ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਕੋਵਿਡ-19 ਨਾਲ ਸੰਬੰਧਿਤ ਚੁਣੌਤੀਆਂ  ਦੇ ਕਾਰਨ ਰੁਕਾਵਟ ਆਈ, ਰੂਸ - ਯੂਕ੍ਰੇਨ ਸੰਘਰਸ਼ ਅਤੇ ਇਸ ਦੇ ਪ੍ਰਤੀਕੂਲ ਪ੍ਰਭਾਵ ਦੇ ਨਾਲ - ਨਾਲ ਸਪਲਾਈ ਚੇਨ, ਮੁੱਖ ਰੂਪ ਨਾਲ ਖਾਦ, ਇੰਧਣ ਅਤੇ ਉਰਵਰਕ ਦੀ ਸਪਲਾਈ ਵਿੱਚ ਰੁਕਾਵਟ ਪੈਦਾ ਹੋਈ ਅਤੇ ਮਹਿੰਗਾਈ ਨੂੰ ਰੋਕਣ ਦੇ ਲਈ ਫੈਡਰਲ ਰਿਜ਼ਰਵ ਦੀਆਂ ਦਰਾਂ ਵਿੱਚ ਵਾਧੇ ਦੇ ਕਾਰਨ ਵਿਭਿੰਨ ਦੇਸ਼ਾਂ ਦੇ ਕੇਂਦਰੀ ਬੈਂਕਾਂ  ਦੇ ਸਾਹਮਣੇ ਸਮੱਸਿਆਵਾਂ ਪੈਦਾ ਹੋਈਆਂ। ਇਸ ਦੇ ਪਰਿਣਾਮਸਵਰੂਪ (ਨਤੀਜੇ ਵਜੋਂ) ਅਮਰੀਕੀ ਡਾਲਰ ਵਿੱਚ ਉਛਾਲ ਆਇਆ ਅਤੇ ਸਕਲ ਆਯਾਤ ਅਰਥਵਿਵਸਥਾਵਾਂ ਵਿੱਚ ਚਾਲੂ ਖਾਤਾ ਘਾਟਾ ਵਧਿਆ। ਗਲੋਬਲ ਗਤੀਰੋਧ ਦੀਆਂ ਸੰਭਾਵਨਾਵਾਂ ਦਾ ਸਾਹਮਣਾ ਕਰਦੇ ਹੋਏ, ਰਾਸ਼ਟਰਾਂ ਨੇ ਆਪਣੇ ਸੰਬੰਧਿਤ ਆਰਥਕ ਸਥਿਤੀ ਦੀ ਰੱਖਿਆ ਕਰਨ ਦੇ ਲਈ ਮਜ਼ਬੂਰੀ ਮਹਿਸੂਸ ਕੀਤੀ, ਸੀਮਾਪਾਰ ਵਪਾਰ ਮੱਧਮ ਕਰ ਦਿੱਤਾ, ਜਿਸ ਨੇ ਵਿਕਾਸ ਦੇ ਲਈ ਚੌਥੀ ਚੁਣੋਤੀ ਪੇਸ਼ ਕੀਤੀ। ਸ਼ੁਰੂਆਤ ਤੋਂ ਪੰਜਵੀਂ ਚੁਣੌਤੀ ਵਧ ਰਹੀ ਸੀ, ਕਿਉਂਕਿ ਚੀਨ ਨੇ ਆਪਣੀਆਂ ਨੀਤੀਆਂ ਤੋਂ ਪ੍ਰੇਰਿਤ ਕਾਫ਼ੀ ਮੰਦੀ ਦਾ ਅਨੁਭਵ ਕੀਤਾ। ਵਿਕਾਸ ਦੇ ਲਈ ਛੇਵੀਂ ਮੱਧ ਅਵਧੀ (ਮਿਆਦ) ਦੀ ਚੁਣੌਤੀ ਨੂੰ ਸਿੱਖਿਆ ਅਤੇ ਆਮਦਨ ਅਰਜਿਤ ਦੇ ਅਵਸਰਾਂ  ਦੇ ਨੁਕਸਾਨ ਤੋਂ ਉਤਪੰਨ ਮਹਾਮਾਰੀ ਤੋਂ ਡਰਿਆ ਹੋਇਆ ਦੇਖਿਆ ਗਿਆ।

 

ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੇ  ਬਾਕੀ ਹਿੱਸਿਆਂ ਦੀ ਤਰ੍ਹਾਂ, ਭਾਰਤ ਨੇ ਵੀ ਇਨ੍ਹਾਂ ਅਸਾਧਾਰਣ ਚੁਣੌਤੀਆਂ ਦਾ ਸਾਹਮਣਾ ਕੀਤਾ, ਲੇਕਿਨ ਅਧਿਕਤਰ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਇਸ ਨੇ ਉਨ੍ਹਾਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕੀਤਾ।

ਪਿਛਲੇ ਗਿਆਰ੍ਹਾਂ ਮਹੀਨਿਆਂ ਵਿੱਚ, ਵਿਸ਼ਵ ਅਰਥਵਿਵਸਥਾ ਨੇ ਲਗਭਗ ਉਤਨੇ ਹੀ ਵਿਵਧਾਨਾਂ ਦਾ ਸਾਹਮਣਾ ਕੀਤਾ ਹੈ, ਜਿਨ੍ਹਾਂ ਦੋ ਵਰ੍ਹਿਆਂ ਵਿੱਚ ਮਹਾਮਾਰੀ ਦੇ ਕਾਰਨ ਹੋਇਆ ਹੈ। ਸੰਘਰਸ਼ ਦੇ ਕਾਰਨ ਕੱਚੇ ਤੇਲ, ਕੁਦਰਤੀ ਗੈਸ, ਉਰਵਰਕ ਅਤੇ ਕਣਕ ਜਿਹੀਆਂ ਮਹੱਤਵਪੂਰਣ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਈਆ। ਇਸ ਨੇ ਮੁਦ੍ਰਾਸਫ਼ੀਤੀ ਦੇ ਦਬਾਵਾਂ ਨੂੰ ਵਧਾਇਆ, ਜਿਸ ਨਾਲ ਗਲੋਬਲ ਆਰਥਿਕ ਸੁਧਾਰ ਸ਼ੁਰੂ ਹੋ ਗਿਆ ਸੀ, ਜੋ 2020 ਵਿੱਚ ਉਤਪਾਦਨ ਸੰਕੋਚ ਨੂੰ ਸੀਮਿਤ ਕਰਨ ਦੇ ਲਈ ਵੱਡੇ ਪੈਮਾਨੇ ’ਤੇ ਰਾਜਕੋਸ਼ੀ ਪ੍ਰੋਤਸਾਹਨ ਅਤੇ ਅਤਿ-ਸਮਾਯੋਜਨ ਕਾਰਜ ਮੌਦਰਿਕ ਨੀਤੀਆਂ ਤੋਂ ਸਮਰਥਿਤ ਸੀ। 

 

ਉੱਨਤ ਅਰਥਵਿਵਸਥਾਵਾਂ (ਏਈ) ਵਿੱਚ ਮੁਦ੍ਰਾਸਫ਼ੀਤੀ, ਜੋ ਅਧਿਕਤਰ ਗਲੋਬਲ ਵਿੱਤੀ ਵਿਸਤਾਰ ਅਤੇ ਮੌਦਰਿਕ ਸਹਿਜਤਾ ਦੇ ਲਈ ਜ਼ਿੰਮੇਵਾਰ ਹੈ, ਨੇ ਇਤਿਹਾਸਕ ਉਚਾਈਆਂ ਨੂੰ ਪਾਰ ਕਰ ਲਿਆ ਹੈ। ਵੱਧਦੀ ਕਮੋਡਿਟੀ ਦੀਆਂ ਕੀਮਤਾਂ ਨੇ ਉਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ (ਈਐੱਮਈ)  ਵਿੱਚ ਵੀ ਉੱਚ ਮੁਦ੍ਰਾਸਫ਼ੀਤੀ ਨੂੰ ਜਨਮ ਦਿੱਤਾ, ਜੋ ਨਹੀਂ ਤਾਂ 2020 ਵਿੱਚ ਆਉਟਪੁਟ ਸੰਕੁਚਨ ਨੂੰ ਸੰਬੋਧਤ ਕਰਨ ਦੇ ਲਈ ਆਪਣੀਆਂ ਸਰਕਾਰਾਂ ਦੁਆਰਾ ਕੈਲੀਬ੍ਰੇਟਿਡ ਵਿੱਤੀ ਪ੍ਰੋਤਸਾਹਨ ਦੇ ਅਧਾਰ ’ਤੇ ਨਿਮਨ ਮੁਦ੍ਰਾਸਫ਼ੀਤੀ ਖੇਤਰ ਵਿੱਚ ਸਨ।

 

ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਮੁਦ੍ਰਾਸਫ਼ੀਤੀ ਅਤੇ ਮੌਦਰਿਕ ਤੰਗੀ ਨੇ ਸਾਰਿਆਂ ਅਰਥਵਿਵਸਥਾਵਾਂ ਵਿੱਚ ਬੌਂਡ ਪ੍ਰਤੀਫਲ ਨੂੰ ਸਖ਼ਤ ਕਰ ਦਿੱਤਾ ਅਤੇ ਇਸ ਦੇ ਨਤੀਜੇ ਵਜੋਂ ਦੁਨਿਆਭਰ ਦੀਆਂ ਅਧਿਕਤਰ ਅਰਥਵਿਵਸਥਾਵਾਂ ਤੋਂ ਇਕਵਿਟੀ ਪੂੰਜੀ ਦਾ ਆਉਟਫਲੋ ਅਮਰੀਕਾ ਦੇ ਪਾਰੰਪਰਿਕ ਰੂਪ ਤੋਂ ਸੇਫ-ਹੈਵਨ ਮਾਰਕਿਟ ਵਿੱਚ ਹੋ ਗਿਆ। ਪੂੰਜੀ ਉਡ਼ਾਨ ਨੇ ਬਾਅਦ ਵਿੱਚ ਹੋਰ ਮੁਦਰਾਵਾਂ  ਦੇ ਪ੍ਰਤੀ ਅਮਰੀਕੀ ਡਾਲਰ ਨੂੰ ਮਜ਼ਬੂਤ ਕੀਤਾ- ਜਨਵਰੀ ਅਤੇ ਸਤੰਬਰ 2022 ਦੇ ਵਿੱਚ ਅਮਰੀਕੀ ਡਾਲਰ ਸੂਚਕਾਂਕ 16.1 ਪ੍ਰਤੀਸ਼ਤ ਮਜ਼ਬੂਤ ਹੋਇਆ। ਹੋਰ ਮੁਦਰਾਵਾਂ ਨੂੰ ਪਰਿਣਾਮੀ ਗਿਰਾਵਟ ਸੀਏਡੀ ਨੂੰ ਵਧਾ ਰਿਹਾ ਹੈ ਅਤੇ ਸ਼ੁੱਧ ਆਯਾਤਕ ਅਰਥਵਿਵਸਥਾਵਾਂ ਵਿੱਚ ਮੁਦ੍ਰਾਸਫ਼ੀਤੀ ਦੇ ਦਬਾਵਾਂ ਨੂੰ ਵਧਾ ਰਿਹਾ ਹੈ।

 

****

ਆਰਐੱਮ/ਐੱਸਐੱਨਸੀ/ਐੱਸਕੇਐੱਸ(Release ID: 1895276) Visitor Counter : 440