ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਿਸਰ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 25 JAN 2023 4:21PM by PIB Chandigarh

Your Excellency, ਰਾਸ਼ਟਰਪਤੀ ਸਿਸੀ,

ਦੋਨਾਂ ਦੇਸ਼ਾਂ ਦੇ ਮੰਤਰੀਗਣ ਅਤੇ delegates,

ਮੀਡੀਆ ਦੇ ਸਾਥੀਓ,

ਸਭ ਤੋਂ ਪਹਿਲਾਂ ਤਾਂ ਮੈਂ ਰਾਸ਼ਟਰਪਤੀ ਸਿਸੀ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਨਾ ਚਾਹਾਂਗਾ। ਰਾਸ਼ਟਰਪਤੀ ਸੀਸੀ ਕੱਲ੍ਹ ਸਾਡੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਅਤਿਥੀ(ਮਹਿਮਾਨ) ਦੇ ਰੂਪ ਵਿੱਚ ਸ਼ਾਮਲ ਹੋ ਰਹੇ ਹਨ। ਇਹ ਪੂਰੇ ਭਾਰਤ ਦੇ ਲਈ ਸਨਮਾਨ ਅਤੇ ਹਰਸ਼ (ਖੁਸ਼ੀ) ਦਾ ਵਿਸ਼ਾ ਹੈ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ Egypt ਦੀ ਇੱਕ ਸੈਨਯ(ਮਿਲਿਟਰੀ) ਟੁਕੜੀ ਵੀ ਸਾਡੇ ਗਣਤੰਤਰ ਦਿਵਸ ਵਿੱਚ ਹਿੱਸਾ ਲੈ ਕੇ ਪਰੇਡ ਦੀ ਸ਼ੋਭਾ ਵਧਾ ਰਹੀ ਹੈ।
Friends,
ਭਾਰਤ ਅਤੇ ਮਿਸਰ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਵਿੱਚੋਂ ਹਨ। ਸਾਡੇ ਦਰਮਿਆਨ ਕਈ ਹਜ਼ਾਰਾਂ ਦਾ ਅਨਵਰਤ ਨਾਤਾ ਰਿਹਾ ਹੈ। ਚਾਰ ਹਜ਼ਾਰ ਵਰ੍ਹਿਆਂ ਤੋਂ ਵੀ ਪਹਿਲਾਂ, ਗੁਜਰਾਤ ਦੇ ਲੋਥਲ ਪੋਰਟ ਦੇ ਮਾਧਿਅਮ ਨਾਲ ਮਿਸਰ ਦੇ ਨਾਲ ਵਪਾਰ ਹੁੰਦਾ ਸੀ। ਅਤੇ ਵਿਸ਼ਵ ਵਿੱਚ ਵਿਭਿੰਨ ਪਰਿਵਰਤਨਾਂ ਦੇ ਬਾਵਜੂਦ ਸਾਡੇ ਸਬੰਧਾਂ ਵਿੱਚ ਇੱਕ ਸਥਿਰਤਾ ਰਹੀ ਹੈ, ਅਤੇ ਸਾਡਾ ਸਹਿਯੋਗ ਨਿਰੰਤਰ ਸੁਦ੍ਰਿੜ੍ਹ(ਮਜ਼ਬੂਤ) ਹੁੰਦਾ ਰਿਹਾ ਹੈ।

ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਆਪਸੀ ਸਹਿਯੋਗ ਵਿੱਚ ਹੋਰ ਗਹਿਰਾਈ ਆਈ ਹੈ। ਅਤੇ ਮੈਂ ਇਸ ਦਾ ਬਹੁਤ ਬੜਾ ਸ਼੍ਰੇਯ (ਕ੍ਰੈਡਿਟ) ਮੇਰੇ ਮਿਤਰ ਰਾਸ਼ਟਰਪਤੀ ਸੀਸੀ ਦੀ ਕੁਸ਼ਲ ਅਗਵਾਈ ਨੂੰ ਦੇਣਾ ਚਾਹਾਂਗਾ।

ਇਸ ਵਰ੍ਹੇ ਭਾਰਤ ਨੇ ਆਪਣੀ G-20 ਪ੍ਰਧਾਨਗੀ ਦੇ ਦੌਰਾਨ Egypt ਨੂੰ ਅਤਿਥੀ (ਮਹਿਮਾਨ)ਦੇਸ਼ ਦੇ ਰੂਪ ਵਿੱਚ ਸੱਦਿਆ ਹੈ, ਜੋ ਸਾਡੀ ਵਿਸ਼ੇਸ਼ ਮਿੱਤਰਤਾ ਨੂੰ ਦਰਸਾਉਂਦਾ ਹੈ।

Friends,
ਅਰਬ ਸਾਗਰ ਦੇ ਇੱਕ ਛੋਰ(ਸਿਰੇ) ‘ਤੇ ਭਾਰਤ ਹੈ ਤਾਂ ਦੂਸਰੀ ਓਰ (ਤਰਫ਼) Egypt ਹੈ। ਦੋਨਾਂ ਦੇਸ਼ਾਂ ਦੇ ਦਰਮਿਆਨ ਸਾਮਰਿਕ ਤਾਲਮੇਲ ਪੂਰੇ ਖੇਤਰ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਮਦਦਗਾਰ ਹੋਵੇਗਾ। ਇਸ ਲਈ ਅੱਜ ਦੀ ਬੈਠਕ ਵਿੱਚ ਰਾਸ਼ਟਰਪਤੀ ਸੀਸੀ ਅਤੇ ਮੈਂ ਸਾਡੀ ਦੁਵੱਲੀ ਭਾਗੀਦਾਰੀ ਨੂੰ “Strategic Partnership” ਦੇ ਪੱਧਰ ‘ਤੇ ਲੈ ਜਾਣ ਦਾ ਨਿਰਣਾ ਲਿਆ। ਅਸੀਂ ਤੈਅ ਕੀਤਾ ਹੈ ਕਿ ਭਾਰਤ- Egypt Strategic Partnership ਦੇ ਤਹਿਤ ਅਸੀਂ ਰਾਜਨੀਤਕ, ਸੁਰੱਖਿਆ, ਆਰਥਿਕ ਤੇ ਵਿਗਿਆਨਕ ਖੇਤਰਾਂ ਵਿੱਚ ਹੋਰ ਅਧਿਕ ਵਿਆਪਕ ਸਹਿਯੋਗ ਦਾ long-term ਢਾਂਚਾ ਵਿਕਸਿਤ ਕਰਾਂਗੇ।

ਭਾਰਤ ਅਤੇ Egypt ਦੁਨੀਆ ਭਰ ਵਿੱਚ ਹੋ ਰਹੇ ਆਤੰਕਵਾਦ ਦੇ ਪ੍ਰਸਾਰ ਤੋਂ ਚਿੰਤਿਤ ਹਨ। ਅਸੀਂ ਇੱਕਮਤ ਹਾਂ ਕਿ ਆਤੰਕਵਾਦ ਮਾਨਵਤਾ ਦੇ ਲਈ ਸਭ ਤੋਂ ਗੰਭੀਰ ਸੁਰੱਖਿਆ ਖਤਰਾ ਹੈ। ਦੋਨੋਂ ਦੇਸ਼ ਇਸ ਬਾਤ ‘ਤੇ ਵੀ ਸਹਿਮਤ ਹਨ, ਕਿ cross-border terrorism ਨੂੰ ਸਮਾਪਤ ਕਰਨ ਦੇ ਲਈ ਠੋਸ ਕਾਰਵਾਈ ਜ਼ਰੂਰੀ ਹੈ। ਅਤੇ ਇਸ ਦੇ ਲਈ, ਅਸੀਂ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁਦਾਇ ਨੂੰ ਸਚੇਤ ਕਰਨ ਦਾ ਪ੍ਰਯਤਨ ਕਰਦੇ ਰਹਾਂਗੇ।

ਸਾਡੇ ਦਰਮਿਆਨ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਦੀਆਂ ਵੀ ਅਪਾਰ ਸੰਭਾਵਨਾਵਾਂ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੀਆਂ ਸੈਨਾਵਾਂ ਦੇ  ਦਰਮਿਆਨ joint exercise training ਤੇ capacity building ਦੇ ਕਾਰਜਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਅਸੀਂ ਅੱਜ ਦੀ ਬੈਠਕ ਵਿੱਚ ਆਪਣੇ ਰੱਖਿਆ ਉਦਯੋਗਾਂ ਦੇ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਅਤੇ counter-terrorism ਸਬੰਧੀ ਸੂਚਨਾ ਤੇ ਇੰਟੈਲੀਜੈਂਸ ਦਾ ਅਦਾਨ-ਪ੍ਰਦਾਨ ਵਧਾਉਣ ਦਾ ਵੀ ਨਿਰਣਾ ਲਿਆ ਹੈ।

Extremist ਵਿਚਾਰਧਾਰਾਵਾਂ ਅਤੇ radicalization ਨੂੰ ਫੈਲਾਉਣ ਦੇ ਲਈ ਸਾਈਬਰ ਸਪੇਸ ਦਾ ਦੁਰਉਪਯੋਗ ਇੱਕ ਵਧਦਾ ਹੋਇਆ ਸੰਕਟ ਹੈ। ਇਸ ਦੇ ਖ਼ਿਲਾਫ਼ ਵੀ ਅਸੀਂ ਸਹਿਯੋਗ ਵਧਾਵਾਂਗੇ।

Friends,
ਕੋਵਿਡ ਮਹਾਮਾਰੀ ਦੇ ਦੌਰਾਨ ਅਸੀਂ healthcare infrastructure ਤੇ global supply chains ‘ਤੇ ਜੋ ਦੁਸ਼ਪ੍ਰਭਾਵ ਪਏ ਹਨ ਉਸ ਨੂੰ ਕਰੀਬ ਤੋਂ ਦੇਖਿਆ ਹੈ। ਰਾਸ਼ਟਰਪਤੀ ਸੀਸੀ ਅਤੇ ਮੈਂ ਇਸ ਚੁਣੌਤੀਪੂਰਨ ਕਾਲ ਵਿੱਚ ਨਿਕਟ ਸੰਪਰਕ ਵਿੱਚ ਰਹੇ, ਅਤੇ ਦੋਨਾਂ ਦੇਸ਼ਾਂ ਨੇ ਜ਼ਰੂਰਤ ਦੇ ਸਮੇਂ ਇੱਕ ਦੂਸਰੇ ਨੂੰ ਤਤਕਾਲ ਸਹਾਇਤਾ ਭੇਜੀ।

ਅੱਜ ਅਸੀਂ COVID ਅਤੇ ਉਸ ਦੇ ਬਾਅਦ ਯੂਕ੍ਰੇਨ ਸੰਘਰਸ਼ ਦੇ ਕਾਰਨ ਪ੍ਰਭਾਵਿਤ ਹੋਏ ਫ਼ੂਡ ਅਤੇ ਫ਼ਾਰਮਾ ਸਪਲਾਈ chains ਨੂੰ, ਉਸ ‘ਤੇ ਵੀ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵਿਆਪਕ ਚਰਚਾ ਕੀਤੀ ਹੈ। ਅਸੀਂ ਇਨ੍ਹਾਂ ਖੇਤਰਾਂ ਵਿੱਚ ਆਪਸੀ ਨਿਵੇਸ਼ ਅਤੇ ਵਪਾਰ ਵਧਾਉਣ ਦੀ ਜ਼ਰੂਰਤ ‘ਤੇ ਵੀ ਸਹਿਮਤ ਹੋਏ ਹਾਂ। ਅਸੀਂ ਮਿਲ ਕੇ ਤੈਅ ਕੀਤਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਅਸੀਂ ਆਪਣੇ ਦੁੱਵਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਵਾਂਗੇ।

Friends,
COP-27 ਨੂੰ ਸਫ਼ਲਤਾਪੂਰਵਕ ਹੋਸਟ ਕਰਨ, ਅਤੇ ਕਲਾਈਮੇਟ ਦੇ ਖੇਤਰ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਹਿਤਾਂ ਨੂੰ ਸੁਨਿਸ਼ਚਿਤ ਕਰਨ ਦੇ ਪ੍ਰਯਤਨਾਂ ਦੇ ਲਈ, ਅਸੀਂ Egypt ਦੀ ਸਰਾਹਨਾ ਕਰਦੇ ਹਾਂ।

ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਫ਼ੋਰਮ ਵਿੱਚ ਭਾਰਤ ਅਤੇ Egypt ਦਾ ਲੰਬਾ ਅਤੇ ਬਿਹਤਰੀਨ ਸਹਿਯੋਗ ਰਿਹਾ ਹੈ। ਅਸੀਂ ਦੋਨੋਂ ਹੀ ਅੰਤਰਰਾਸ਼ਟਰੀ ਵਿਵਾਦਾਂ ਦੇ ਸਮਾਧਾਨ ਦੇ ਲਈ Diplomacy ਅਤੇ Dialogue ਦੀ ਜ਼ਰੂਰਤ ‘ਤੇ ਵੀ ਸਹਿਮਤ ਹਾਂ।

Excellency,
ਮੈਂ ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਿਰਦੇਪੂਰਵਕ ਸੁਆਗਤ ਕਰਦਾ ਹਾਂ। ਮੈਂ ਤੁਹਾਨੂੰ ਅਤੇ Egypt ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

ਬਹੁਤ ਬਹੁਤ ਧੰਨਵਾਦ!

 

***

 

ਡੀਐੱਸ/ਏਕੇ


(Release ID: 1893908) Visitor Counter : 135