ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ

Posted On: 24 JAN 2023 8:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਦੇ ਜੇਤੂਆਂ ਦੀ ਸ਼ਲਾਘਾ ਕੀਤੀ ਹੈ। ਭਾਰਤ ਸਰਕਾਰ ਛੇ ਸ਼੍ਰੇਣੀਆਂ ਜਿਵੇਂ ਕਿ ਇਨੋਵੇਸ਼ਨ , ਸਮਾਜ ਸੇਵਾ, ਟੀਕਾਕਾਰੀ, ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਬਹਾਦਰੀ ਵਿੱਚ ਅਸਾਧਾਰਣ ਪ੍ਰਾਪਤੀਆਂ ਲਈ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਪ੍ਰਦਾਨ ਕਰ ਰਹੀ ਹੈ। ਬਾਲ ਸ਼ਕਤੀ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਦੇਸ਼ ਭਰ ਦੇ 11 ਬੱਚਿਆਂ ਨੂੰ ਪੀਐੱਮਆਰਬੀਪੀ-2023 ਲਈ ਚੁਣਿਆ ਗਿਆ ਹੈ। ਪੁਰਸਕਾਰ ਜੇਤੂਆਂ ਵਿੱਚ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 6 ਲੜਕੇ ਅਤੇ 5 ਲੜਕੀਆਂ ਸ਼ਾਮਲ ਹਨ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

"ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਲੋਕਾਂ ਨਾਲ ਗੱਲਬਾਤ ਸ਼ਾਨਦਾਰ ਰਹੀ।"

"ਆਦਿਤਿਆ ਸੁਰੇਸ਼ 'ਤੇ ਮਾਣ ਹੈ, ਜਿਨ੍ਹਾਂ ਨੇ ਸ਼ਾਨਦਾਰ ਲਚਕਤਾ ਦਿਖਾਈ ਹੈ। ਉਨ੍ਹਾਂ ਨੂੰ ਹੱਡੀਆਂ ਦੀ ਬਿਮਾਰੀ ਦਾ ਪਤਾ ਲੱਗਿਆ ਪਰ ਉਨ੍ਹਾਂ ਮਨੋਬਲ ਘਟਿਆ ਨਹੀਂ। ਉਨ੍ਹਾਂ ਗਾਇਕੀ ਨੂੰ ਅਪਣਾਇਆ ਅਤੇ ਹੁਣ ਇੱਕ ਪ੍ਰਤਿਭਾਸ਼ਾਲੀ ਗਾਇਕ ਹਨ। ਉਨ੍ਹਾਂ 500 ਤੋਂ ਵੱਧ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਕੀਤੀ ਹੈ।

“ਐੱਮ. ਗੌਰਵੀ ਰੈੱਡੀ ਇੱਕ ਮਸ਼ਹੂਰ ਨ੍ਰਤਕੀ ਹਨ। ਉਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਬਹੁਤ ਭਾਵੁਕ ਹਨ। ਇਹ ਜਾਣ ਕੇ ਖੁਸ਼ੀ ਹੋਈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।"

"ਮੇਰੇ ਨੌਜਵਾਨ ਮਿੱਤਰ ਸੰਭਵ ਮਿਸ਼ਰਾ ਇੱਕ ਬਹੁਤ ਹੀ ਰਚਨਾਤਮਕ ਯੁਵਾ ਹਨ। ਉਨ੍ਹਾਂ ਦੇ ਨਾਮ 'ਤੇ ਬਹੁਤ ਸਾਰੇ ਲੇਖ ਹਨ ਅਤੇ ਉਹ ਵੱਕਾਰੀ ਫੈਲੋਸ਼ਿਪਾਂ ਦਾ ਪ੍ਰਾਪਤਕਰਤਾ ਵੀ ਹਨ। ਮੈਂ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।"

“ਸ਼੍ਰੇਯਾ ਭੱਟਾਚਾਰਜੀ, ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਦੇ ਪ੍ਰਾਪਤਕਰਤਾ, ਇੱਕ ਤਬਲਾ ਵਾਦਕ ਹਨ, ਜਿਨ੍ਹਾਂ ਦਾ ਸਭ ਤੋਂ ਲੰਬਾ ਸਮਾਂ ਤਬਲਾ ਵਾਦਨ ਦਾ ਰਿਕਾਰਡ ਹੈ। ਉਨ੍ਹਾਂ ਨੂੰ ਕਲਚਰਲ ਓਲੰਪਿਆਡ ਆਵ੍ ਪਰਫਾਰਮਿੰਗ ਆਰਟਸ ਜਿਹੇ ਮੰਚਾਂ 'ਤੇ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨਾਲ ਬਹੁਤ ਚੰਗੀ ਗੱਲਬਾਤ ਹੋਈ।"

“ਮੈਨੂੰ ਰੋਹਨ ਰਾਮਚੰਦਰ ਬਹਿਰ 'ਤੇ ਮਾਣ ਹੈ, ਜਿਨ੍ਹਾਂ ਨੇ ਨਦੀ ਵਿੱਚ ਛਾਲ ਮਾਰ ਕੇ ਇੱਕ ਮਹਿਲਾ ਨੂੰ ਡੁੱਬਣ ਤੋਂ ਬਚਾਇਆ ਸੀ। ਉਨ੍ਹਾਂ ਬਹੁਤ ਬਹਾਦਰੀ ਅਤੇ ਨਿਡਰਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਉਨ੍ਹਾਂ ਨੂੰ ਵਧਾਈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।''

"ਅਸਾਧਾਰਣ ਪ੍ਰਤਿਭਾਸ਼ਾਲੀ ਆਦਿਤਿਆ ਪ੍ਰਤਾਪ ਸਿੰਘ ਚੌਹਾਨ ਨੂੰ ਇਨੋਵੇਸ਼ਨ ਵਿੱਚ ਯੋਗਦਾਨ ਲਈ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਸਾਫ ਪਾਣੀ ਨੂੰ ਯਕੀਨੀ ਬਣਾਉਣ ਲਈ ਕਿਫਾਇਤੀ ਤਕਨੀਕ ਦੇ ਵਿਕਾਸ 'ਤੇ ਕੰਮ ਕਰ ਰਹੇ ਹਨ।"

“ਨੌਜਵਾਨਾਂ ਵਿੱਚ ਇਨੋਵੇਸ਼ਨ ਦਾ ਜਸ਼ਨ ! ਰਿਸ਼ੀ ਸ਼ਿਵ ਪ੍ਰਸੰਨਾ ਐਪਸ ਨੂੰ ਵਿਕਸਿਤ ਕਰਨ ਲਈ ਜੋਸ਼ੀਲੇ ਹਨ। ਉਹ ਵਿਗਿਆਨ ਦੇ ਨਾਲ-ਨਾਲ ਇਸ ਨੂੰ ਨੌਜਵਾਨਾਂ ਵਿੱਚ ਮਕਬੂਲ ਬਣਾਉਣ ਵਿੱਚ ਵੀ ਉਤਨੀ ਹੀ ਰੁਚੀ ਰੱਖਦੇ ਹਨ। ਅੱਜ ਇਸ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਵਿਜੇਤਾ ਨੂੰ ਮਿਲ ਕੇ ਖੁਸ਼ੀ ਹੋਈ।”

“ਅਨੁਸ਼ਕਾ ਜੌਲੀ ਜਿਹੇ ਨੌਜਵਾਨਾਂ ਨੇ ਕਮਾਲ ਦੀ ਹਮਦਰਦੀ ਅਤੇ ਇਨੋਵੇਸ਼ਨ ਦਿਖਾਇਆ ਹੈ। ਉਹ ਧੱਕੇਸ਼ਾਹੀ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਇੱਕ ਐਪ ਅਤੇ ਹੋਰ ਔਨਲਾਈਨ ਪ੍ਰੋਗਰਾਮਾਂ 'ਤੇ ਲਗਨ ਨਾਲ ਕੰਮ ਕਰ ਰਹੇ ਹਨ। ਖੁਸ਼ੀ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਵਿਜੇਤਾ ਹਨ।

 “ਅਸੀਂ ਵੱਖ-ਵੱਖ ਖੇਡਾਂ ਨੂੰ ਪ੍ਰਸਿੱਧ ਬਣਾਉਣ ਅਤੇ ਫਿਟਨੈਸ 'ਤੇ ਜ਼ੋਰ ਦੇਣ ਲਈ ਪ੍ਰਤੀਬੱਧ ਹਾਂ। ਹਨਾਯਾ ਨਿਸਾਰ ਇੱਕ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਵਿਜੇਤਾ ਹਨ, ਜਿਨ੍ਹਾਂ ਨੇ ਵੱਖ-ਵੱਖ ਮਾਰਸ਼ਲ ਆਰਟਸ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਕਈ ਇਨਾਮ ਜਿੱਤੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ”

“ਸ਼ੌਰਯਾਜੀਤ ਰੰਜੀਤ ਕੁਮਾਰ ਖੈਰੇ ਨੇ 2022 ਦੀਆਂ ਨੈਸ਼ਨਲ ਗੇਮਸ ਵਿੱਚ ਆਪਣੀ ਸਫ਼ਲਤਾ ਲਈ ਬਹੁਤ ਪ੍ਰਸ਼ੰਸਾ ਖੱਟੀ। ਜਦੋਂ ਮੱਲਖੰਬ ਦੀ ਗੱਲ ਆਉਂਦੀ ਹੈ ਤਾਂ ਉਹ ਪ੍ਰਤਿਭਾ ਦਾ ਇੱਕ ਪਾਵਰਹਾਊਸ ਹਨ। ਮੈਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

“ਕੁਮਾਰੀ ਕੋਲਾਗਟਲਾ ਅਲਾਨਾ ਮੀਨਾਕਸ਼ੀ ਨੂੰ ਮਿਲੋ, ਇੱਕ ਨਾਮਵਰ ਸ਼ਤਰੰਜ ਖਿਡਾਰੀਨ ਅਤੇ ਹੁਣ, ਇੱਕ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂ। ਸ਼ਤਰੰਜ ਵਿੱਚ ਉਨ੍ਹਾਂ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਚਮਕਾਇਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਯਕੀਨਨ ਆਉਣ ਵਾਲੇ ਸ਼ਤਰੰਜ ਖਿਡਾਰੀਆਂ ਨੂੰ ਪ੍ਰੇਰਿਤ ਕਰਨਗੀਆਂ।

*****

ਡੀਐੱਸ/ਟੀਐੱਸ 



(Release ID: 1893637) Visitor Counter : 77