ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਜੀ20 ਹੈਲਥ ਟ੍ਰੈਕ
ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਵਿਦੇਸ਼ ਰਾਜ ਮੰਤਰੀ, ਸ਼੍ਰੀ ਐੱਸ. ਵੀ. ਮੁਰਲੀਧਰਨ ਨੇ ਕੇਰਲ ਦੇ ਤਿਰੁਵੰਨਤਪੁਰਮ ਵਿੱਚ ਪਹਿਲੀ ਜੀ20 ਹੈਲਥ ਵਰਕਿੰਗ ਗਰੁੱਪ ਮੀਟਿੰਗ ਦੀ ਨੂੰ ਸੰਬੋਧਨ ਕੀਤਾ
ਮਹਾਮਾਰੀ ਸਬੰਥਿ ਨੀਤੀ ਸਾਡੀ ਸਿਹਤ ਨੀਤੀ ਦਾ ਨਿਰਣਾਇਕ ਹਿੱਸਾ ਹੋਣਾ ਚਾਹੀਦੀ ਹੈ ਕਿਉਂਕਿ ਅੱਜ ਆਪਸ ਵਿੱਚ ਜੁੜੇ ਵਿਸ਼ਵ ਦੀ ਬਹੁ-ਖੇਤਰੀ ਕੁਦਰਤ ਦੇ ਕਾਰਨ ਕੋਈ ਵੀ ਸਿਹਤ ਸੰਕਟ ਆਰਥਿਕ ਸੰਕਟ ਬਣ ਸਕਦਾ ਹੈ
“ਮਹਾਮਾਰੀ ਦੇ ਸਬਕ ਨੂੰ ਸਾਡੀ ਤਿਆਰੀ ਅਤੇ ਸਮਰੂਪੀ ਕਾਰਵਾਈ ਦੇ ਲਈ ਏਜੰਡੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਵਿਸਤਾਰ ਦੇਣ ਅਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਕਿਸੇ ਵੀ ਸਿਹਤ ਸੰਕਟ ਦੇ ਸਮੇਂ ਸਮੂਹਿਕ ਤੌਰ ‘ਤੇ ਮੁਕਾਬਲਾ ਕਰਨ ਨੂੰ ਤਤਪਰ ਰਹਿਣਗੇ”
Posted On:
18 JAN 2023 11:47AM by PIB Chandigarh
“ਮਹਾਮਾਰੀ ਸਬੰਧਿਤ ਨੀਤੀ ਸਾਡੀ ਸਿਹਤ ਨੀਤੀ ਦਾ ਨਿਰਣਾਇਕ ਹਿੱਸਾ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਆਪਸ ਵਿੱਚ ਜੁੜੇ ਵਿਸ਼ਵ ਦੀ ਬਹੁ-ਖੇਤਰੀ ਕੁਦਰਤ ਦੇ ਕਾਰਨ ਕੋਈ ਵੀ ਸਿਹਤ ਸੰਕਟ ਆਰਥਿਕ ਸੰਕਟ ਬਣ ਸਕਦਾ ਹੈ।” ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਜੀ20 ਭਾਰਤ ਪ੍ਰਧਾਨਗੀ ਦੇ ਤਹਿਤ ਪਹਿਲੀ ਹੈਲਥ ਗਰੁੱਪ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ। ਇਸ ਅਵਸਰ ‘ਤੇ ਵਿਦੇਸ਼ੀ ਰਾਜ ਮੰਤਰੀ, ਸ਼੍ਰੀ ਐੱਸ. ਵੀ. ਮੁਰਲੀਧਰਨ ਅਤੇ ਨੀਤੀ ਆਯੋਗ ਦੇ ਮੈਂਬਰ (ਹੈਲਥ), ਡਾ. ਵੀ ਕੇ ਪੌਲ ਵੀ ਮੌਜੂਦ ਸਨ।
ਡਾ. ਪਵਾਰ ਨੇ ਨੋਟ ਕੀਤਾ ਕਿ ਮਹਾਮਾਰੀ ਦੀ ਰੋਕਥਾਮ, ਉਸ ਦੇ ਲਈ ਤਿਆਰੀ ਅਤੇ ਕਾਰਵਾਈ ਦੇ ਲਈ ਵਿਭਿੰਨ ਪ੍ਰਕਾਰ ਦੇ ਕਈ ਖੇਤਰਾਂ ਅਤੇ ਕਈ ਏਜੰਸੀਆਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਈਚਾਰਿਆਂ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਇਆ ਜਾਵੇ, ਤਾਂ ਜੋ ਉਹ ਭਵਿੱਖ ਦੀ ਸਿਹਤ ਸੰਕਟਕਾਲ ਵਿੱਚ ਸਮੇਂ ਸਿਰ ਕਾਰਵਾਈ ਕਰ ਸਕਣ। ਉਨ੍ਹਾਂ ਨੇ ਕਿਹਾ, “ਕੋਵਿਡ-19 ਆਖਰੀ ਮਹਾਮਾਰੀ ਨਹੀਂ ਹੋਵੇਗੀ। ਮਹਾਮਾਰੀ ਦੇ ਸਬਕ ਤਿਆਰੀ ਅਤੇ ਠੋਸ ਕਾਰਵਾਈ ਲਈ ਸਾਡੇ ਏਜੰਡੇ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ। ਸਾਨੂੰ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਕਿਸੇ ਵੀ ਸਿਹਤ ਸੰਕਟ ਦੇ ਸਮੇਂ ਸਮੂਹਿਕ ਤੌਰ 'ਤੇ ਮੁਕਾਬਲਾ ਕਰਨ ਨੂੰ ਤਤਪਰ ਰਹਾਂਗੇ।”
ਡਾ. ਪਵਾਰ ਨੇ ਹਰ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਕਰਨ ਵਾਲੀ ਸਿਹਤ ਪ੍ਰਣਾਲੀ ਤਿਆਰ ਕਰਨ ਅਤੇ ਜੀਵਨ ਰੱਖਿਅਕ ਵੈਕਸੀਨਾਂ, ਉਪਚਾਰ ਅਤੇ ਨਿਦਾਨ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
ਭਾਰਤ ਦੀ ਮੈਡੀਕਲ ਪੱਧਤੀਆਂ ਅਤੇ ਇਨੋਵੇਸ਼ਨ ਦੇ ਮਜ਼ਬੂਤ ਸੱਭਿਆਚਾਰ ਨੂੰ ਰੇਖਾੰਕਿਤ ਕਰਦੇ ਹੋਏ ਸ਼੍ਰੀ ਐੱਸ. ਵੀ. ਮੁਰਲੀਧਰਨ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ, “ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ” ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਗ੍ਰਹਿ ਦੇ ਪ੍ਰਤੀ ਤਾਕੀਦ ਹੈ ਕਿ ਵਧਦੇ ਹੋਏ ਵੈਸ਼ਵੀਕਰਣ ਦੀ ਸਥਿਤੀ ਵਿੱਚ ਕੁਦਰਤ ਦੇ ਨਾਲ ਸਮਰਸਤਾ ਰੱਖਣਾ ਹੀ ਉਚਿਤ ਹੋਵੇਗਾ।
ਸ਼੍ਰੀ ਮੁਰਲੀਧਰਨ ਨੇ ਪ੍ਰਤੀਨਿਧੀਆਂ ਨੂੰ ਤਾਕੀਦ ਕੀਤੀ ਕਿ “ਜ਼ਰੂਰਤ ਇਸ ਗੱਲ ਦੀ ਹੈ ਕਿ ਸਾਨੂੰ ਆਪਣੇ ਏਜੰਡੇ ਨੂੰ ਤਿਆਰੀ ਅਤੇ ਤਤਪਰਤਾ ਦੇ ਨਾਲ ਜੋੜਣਾ ਚਾਹੀਦਾ ਹੈ, ਤਾਕਿ ਸਾਨੂੰ ਕਿਸੇ ਵੀ ਸਿਹਤ ਆਪਾਤ ਸਥਿਤੀ ਦਾ ਮੁਕਾਬਲਾ ਪ੍ਰਭਾਵੀ ਢੰਗ ਨਾਲ ਕਰ ਸਕੀਏ।” ਉਨ੍ਹਾਂ ਨੇ ਕਿਹਾ ਕਿ ਸਾਨੂੰ ਭਵਿੱਖ ਦੀ ਹਰ ਸਿਹਤ ਚੁਣੌਤੀ ਦਾ ਸਮੂਹਿਕ ਤੌਰ ‘ਤੇ ਮੁਕਾਬਲਾ ਕਰਨ ਦੇ ਲਈ ਤਿਆਰ ਕਰਨ ਹੋਵੇਗਾ।
ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਭਾਰਤ ਦਾ ਲਕਸ਼ ਹੈ ਕਿ ਸਿਹਤ ਸਹਿਯੋਗ ਸਬੰਧੀ ਵਿਭਿੰਨ ਬਹੁ-ਪੱਖੀ ਮੰਚਾਂ ‘ਤੇ ਚਰਚਾ ਵਿੱਚ ਇੱਕਰੂਪਤਾ ਲਿਆਂਦੀ ਜਾਵੇ। ਉਨ੍ਹਾਂ ਨੇ ਜੀ20 ਹੈਲਥ ਟ੍ਰੈਕ ਦੇ ਲਈ ਤਿੰਨ ਪ੍ਰਾਥਮਿਕਤਾਵਾਂ ਨੂੰ ਦੋਹਰਾਇਆ – ਸਿਹਤ ਆਪਾਤ ਸਥਿਤੀ ਦੀ ਰੋਕਥਾਮ, ਤਿਆਰੀ ਅਤੇ ਤਤਪਰਤਾ (ਜਿਸ ਵਿੱਚ ਵੰਨ-ਹੈਲਥ ਅਤੇ ਏਐੱਮਆਰ ‘ਤੇ ਧਿਆਨ ਕੇਂਦ੍ਰਿਤ ਹੋਵੇ); ਸੁਰੱਖਿਅਤ, ਕਾਰਗਰ, ਬਿਹਤਰ ਅਤੇ ਸਸਤੇ ਮੈਡੀਕਲ ਉਪਾਅ (ਵੈਕਸੀਨ, ਉਪਚਾਰ ਅਤੇ ਨਿਦਾਨ) ਦੇ ਮੱਦੇਨਜ਼ਰ ਫਾਰਮਾ ਸੈਕਟਰ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣਾ; ਅਤੇ ਸਭ ਤੋਂ ਜ਼ਿਆਦਾ ਕਵਚ ਅਤੇ ਸਿਹਤ ਸੇਵਾ ਸਪਲਾਈ ਵਿੱਚ ਸੁਧਾਰ ਸਬੰਧੀ ਡਿਜੀਟਲ ਇਨੋਵੇਸ਼ਨ ਅਤੇ ਸਮਾਧਾਨ।
ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੇ ਤ੍ਰਿਗੁਟ ਮੈਂਬਰਾਂ ਨੇ ਤਿੰਨ ਸਿਹਤ ਪ੍ਰਾਥਮਿਕਤਾਵਾਂ ਦੀ ਸਥਾਪਨਾ ਦੇ ਲਈ ਇੰਡੀਅਨ ਪ੍ਰੈਜ਼ੀਡੈਂਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਤੋਂ ਸਾਨੂੰ ਇਹ ਅਵਸਰ ਮਿਲਿਆ ਹੈ ਕਿ ਅਸੀਂ ਆਪਣੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰੀਏ। ਅੱਜ ਇਸ ਗੱਲ ਦੀ ਜ਼ਰੂਰਤ ਹੈ ਕਿ ਸਾਨੂੰ ਸਭ ਤੋਂ ਜ਼ਿਆਦਾ ਸਿਹਤ ਕਵਚ ਨੂੰ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਪ੍ਰਯਤਨਾਂ ਵਿੱਚ ਤੇਜ਼ੀ ਲਿਆਈਏ।
ਇਸ ਅਵਸਰ ‘ਤੇ ਸਿਹਤ ਰਿਸਰਚ ਵਿਭਾਗ ਦੇ ਸਕੱਤਰ ਡਾ. ਰਾਜੀਵ ਬਹਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਪਰ ਸਕੱਤਰ ਸ਼੍ਰੀ ਲਵ ਅਗ੍ਰਵਾਲ, ਵਿਦੇਸ਼ ਮੰਤਰਾਲੇ ਦੇ ਅਪਰ ਸਕੱਤਰ, ਸ਼੍ਰੀ ਅਭੈ ਠਾਕੁਰ, ਜੀ20 ਮੈਂਬਰ ਦੇਸ਼ਾਂ, ਵਿਸ਼ੇਸ਼ ਤੌਰ ‘ਤੇ ਸ਼ਾਮਲ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ, ਮੰਚਾਂ ਤੇ ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ, ਡਬਲਿਊਈਐੱਫ ਆਦਿ ਦੇ ਪ੍ਰਤੀਨਿਧੀਆਂ ਸਹਿਤ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ
****
ਐੱਮਵੀ
(Release ID: 1891994)
Visitor Counter : 198
Read this release in:
English
,
Urdu
,
Marathi
,
Hindi
,
Assamese
,
Bengali
,
Odia
,
Tamil
,
Telugu
,
Kannada
,
Malayalam