ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ



ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਦਾ ਉਦਘਾਟਨ ਕੀਤਾ



"ਅੱਜ ਮਹਾਰਾਸ਼ਟਰ ਦੇ ਵਿਕਾਸ ਲਈ ਗਿਆਰਾਂ ਨਵੇਂ ਤਾਰਿਆਂ ਦਾ ਤਾਰਾਮੰਡਲ ਉਭਰ ਰਿਹਾ ਹੈ"



"ਬੁਨਿਆਦੀ ਢਾਂਚਾ ਸਿਰਫ਼ ਬੇਜਾਨ ਸੜਕਾਂ ਅਤੇ ਫਲਾਈਓਵਰਾਂ ਨੂੰ ਕਵਰ ਨਹੀਂ ਕਰ ਸਕਦਾ, ਇਸਦਾ ਵਿਸਤਾਰ ਬਹੁਤ ਵੱਡਾ ਹੈ"



"ਜੋ ਪਹਿਲਾਂ ਵੰਚਿਤ ਸਨ ਉਹ ਹੁਣ ਸਰਕਾਰ ਦੀ ਪ੍ਰਾਥਮਿਕਤਾ ਬਣ ਗਏ ਹਨ"



"ਸ਼ੌਰਟ ਕੱਟਾਂ ਦੀ ਰਾਜਨੀਤੀ ਇੱਕ ਬਿਮਾਰੀ ਹੈ"



“ਸ਼ੌਰਟ ਕਟ ਅਪਣਾਉਣ ਵਾਲੀਆਂ ਰਾਜਨੀਤਕ ਪਾਰਟੀਆਂ ਦੇਸ਼ ਦੇ ਟੈਕਸਪੇਅਰਸ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ”



"ਕੋਈ ਵੀ ਦੇਸ਼ ਸ਼ੌਰਟ-ਕੱਟਾਂ ਨਾਲ ਨਹੀਂ ਚਲ ਸਕਦਾ, ਦੇਸ਼ ਦੀ ਪ੍ਰਗਤੀ ਲਈ ਲੰਬੇ ਸਮੇਂ ਦੇ ਵਿਜ਼ਨ ਵਾਲਾ ਸਥਾਈ ਸਮਾਧਾਨ ਬਹੁਤ ਜ਼ਰੂਰੀ ਹੈ"



"ਗੁਜਰਾਤ ਦੇ ਚੋਣ ਨਤੀਜੇ ਸਥਾਈ ਵਿਕਾਸ ਅਤੇ ਸਥਾਈ ਸਮਾਧਾਨ ਦੀ ਆਰਥਿਕ ਨੀਤੀ ਦਾ ਨਤੀਜਾ ਹਨ"

Posted On: 11 DEC 2022 2:43PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ 1500 ਕਰੋੜ ਤੋਂ ਵੱਧ ਦੇ ਰਾਸ਼ਟਰੀ ਰੇਲ ਪ੍ਰੋਜੈਕਟ, ਨੈਸ਼ਨਲ ਇੰਸਟੀਟਿਊਟ ਆਵ੍ ਹੈਲਥ (ਐੱਨਆਈਓ), ਨਾਗਪੁਰ ਅਤੇ ਨਾਗ ਨਦੀ ਪ੍ਰਦੂਸ਼ਣ ਰੋਕਥਾਮ ਪ੍ਰੋਜੈਕਟ, ਨਾਗਪੁਰ ਸ਼ਾਮਲ ਹਨ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ‘ਸੈਂਟਰਲ ਇੰਸਟੀਟਿਊਟ ਆਵ੍ ਪੈਟਰੋਕੈਮੀਕਲ ਇੰਜਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ), ਚੰਦਰਪੁਰ’ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ‘ਸੈਂਟਰ ਫੌਰ ਰਿਸਰਚ, ਮੈਨੇਜਮੈਂਟ ਐਂਡ ਕੰਟਰੋਲ ਆਵ੍ ਹੀਮੋਗਲੋਬਿਨੋਪੈਥੀ, ਚੰਦਰਪੁਰ’ ਦਾ ਉਦਘਾਟਨ ਕੀਤਾ।

 

ਇਸ ਤੋਂ ਪਹਿਲਾਂ ਅੱਜ, ਪ੍ਰਧਾਨ ਮੰਤਰੀ ਨੇ ਨਾਗਪੁਰ ਤੋਂ ਬਿਲਾਸਪੁਰ ਤੱਕ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ‘ਨਾਗਪੁਰ ਮੈਟਰੋ ਫੇਜ਼-I’ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਅਤੇ ‘ਨਾਗਪੁਰ ਮੈਟਰੋ ਫੇਜ਼-II’ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਹਿੰਦੂ ਹਿਰਦੇਸਮਰਾਟ ਬਾਲਾਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਦੇ ਫੇਜ਼-I ਦਾ ਵੀ ਉਦਘਾਟਨ ਕੀਤਾ ਜੋ ਕਿ 520 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦਾ ਹੈ ਅਤੇ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਦਾ ਹੈ।

 

ਪ੍ਰਧਾਨ ਮੰਤਰੀ ਨੇ, 1575 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾ ਰਹੇ ਏਮਸ ਨਾਗਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਕਿ ਇੱਕ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਹੈ, ਜਿਸ ਵਿੱਚ ਓਪੀਡੀ, ਆਈਪੀਡੀ, ਡਾਇਗਨੌਸਟਿਕ ਸੇਵਾਵਾਂ, ਅਪ੍ਰੇਸ਼ਨ ਥੀਏਟਰ ਅਤੇ  ਮੈਡੀਕਲ ਸਾਇੰਸ ਦੇ ਸਾਰੇ ਪ੍ਰਮੁੱਖ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਵਿਸ਼ਿਆਂ ਨੂੰ ਕਵਰ ਕਰਨ ਵਾਲੇ 38 ਵਿਭਾਗ ਹਨ। ਇਹ ਹਸਪਤਾਲ ਮਹਾਰਾਸ਼ਟਰ ਦੇ ਵਿਦਰਭ ਖੇਤਰ ਨੂੰ ਆਧੁਨਿਕ ਸਿਹਤ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਆਸ-ਪਾਸ ਦੇ ਕਬਾਇਲੀ ਖੇਤਰਾਂ ਗੜ੍ਹਚਿਰੌਲੀ, ਗੋਂਡੀਆ ਅਤੇ ਮੇਲਘਾਟ ਲਈ ਇੱਕ ਵਰਦਾਨ ਹੈ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਕਸ਼ਤੀ ਚਤੁਰਥੀ ਦੇ ਸ਼ੁਭ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਗਵਾਨ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਵਿਸ਼ੇਸ਼ ਦਿਨ, ਜਦੋਂ ਕਿ ਮਹਾਰਾਸ਼ਟਰ ਦੇ ਨਾਗਪੁਰ ਤੋਂ ਵਿਕਾਸ ਕਾਰਜਾਂ ਦਾ ਇੱਕ ਗੁਲਦਸਤਾ ਲਾਂਚ ਕੀਤਾ ਜਾ ਰਿਹਾ ਹੈ, ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦੇਵੇਗਾ। ਉਨ੍ਹਾਂ ਕਿਹਾ "ਅੱਜ ਮਹਾਰਾਸ਼ਟਰ ਦੇ ਵਿਕਾਸ ਲਈ ਗਿਆਰਾਂ ਨਵੇਂ ਤਾਰਿਆਂ ਦਾ ਇੱਕ ਤਾਰਾਮੰਡਲ ਉਭਰ ਰਿਹਾ ਹੈ ਜੋ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਅਤੇ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।”  ਸਾਰੇ 11 ਪ੍ਰੋਜੈਕਟਾਂ ਨੂੰ ਸੂਚੀਬੱਧ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਹੁਣ ਨਾਗਪੁਰ ਤੋਂ ਸ਼ਿਰਡੀ ਤੱਕ ਤਿਆਰ ਹੈ, ਏਮਸ ਵਿਦਰਭ ਦੇ ਲੋਕਾਂ ਨੂੰ ਲਾਭ ਪਹੁੰਚਾਏਗਾ, ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ ਦੀ ਸਥਾਪਨਾ, ਚੰਦਰਪੁਰ ਵਿੱਚ ਆਈਸੀਐੱਮਆਰ ਦੇ ਖੋਜ ਕੇਂਦਰ ਦੀ ਸਥਾਪਨਾ,

ਸੀਆਈਪੀਟੀ ਚੰਦਰਪੁਰ ਦੀ ਸਥਾਪਨਾ, ਨਾਗ ਨਦੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਾਗਪੁਰ ਵਿੱਚ ਵਿਭਿੰਨ ਪ੍ਰੋਜੈਕਟ, ਮੈਟਰੋ ਫੇਜ਼ I ਦਾ ਉਦਘਾਟਨ ਅਤੇ ਫੇਜ਼ II ਦਾ ਨੀਂਹ ਪੱਥਰ,  ਨਾਗਪੁਰ ਤੋਂ ਬਿਲਾਸਪੁਰ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ, 'ਨਾਗਪੁਰ' ਅਤੇ 'ਅਜਨੀ' ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਪ੍ਰੋਜੈਕਟ, ਅਜਨੀ ਵਿਖੇ 42 ਹਜ਼ਾਰ ਹਾਰਸ ਪਾਵਰ ਲੋਕੋਮੋਟਿਵ ਦੇ ਮੇਨਟੇਨੈਂਸ ਡਿਪੂ ਦਾ ਉਦਘਾਟਨ ਅਤੇ ਨਾਗਪੁਰ-ਇਟਾਰਸੀ ਲਾਈਨ ਦੇ ਕੋਹਲੀ-ਨਰਖੇੜ ਰੂਟ ਦਾ ਉਦਘਾਟਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਮੁਕੰਮਲ ਅਤੇ ਤਿਆਰ ਹੋ ਰਹੇ ਪ੍ਰੋਜੈਕਟਾਂ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। 

 

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅੱਜ ਦੇ ਪ੍ਰੋਜੈਕਟ ਮਹਾਰਾਸ਼ਟਰ ਦੀ ਡਬਲ ਇੰਜਣ ਸਰਕਾਰ ਦੁਆਰਾ ਕੀਤੇ ਦਾ ਰਹੇ ਕੰਮ ਦੀ ਗਤੀ ਦਾ ਪ੍ਰਮਾਣ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਮ੍ਰਿੱਧੀ ਮਹਾਮਾਰਗ ਨਾ ਸਿਰਫ਼ ਨਾਗਪੁਰ ਅਤੇ ਮੁੰਬਈ ਦਰਮਿਆਨ ਦੂਰੀ ਨੂੰ ਘਟਾ ਰਿਹਾ ਹੈ ਬਲਕਿ ਮਹਾਰਾਸ਼ਟਰ ਦੇ 24 ਜ਼ਿਲਿਆਂ ਨੂੰ ਆਧੁਨਿਕ ਕਨੈਕਟੀਵਿਟੀ ਨਾਲ ਜੋੜ ਰਿਹਾ ਹੈ। ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਨੈਕਟੀਵਿਟੀ ਪ੍ਰੋਜੈਕਟ ਇਸ ਖੇਤਰ ਵਿੱਚ ਦੇ ਕਿਸਾਨਾਂ, ਸ਼ਰਧਾਲੂਆਂ ਅਤੇ ਉਦਯੋਗਾਂ ਨੂੰ ਲਾਭ ਪਹੁੰਚਾਉਣਗੇ।

 

ਇਨ੍ਹਾਂ ਪ੍ਰੋਜੈਕਟਾਂ ਦੀ ਅੰਦਰੂਨੀ ਯੋਜਨਾ 'ਤੇ ਰੋਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸੰਪੂਰਨ ਦ੍ਰਿਸ਼ਟੀਕੋਣ ਦੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ “ਏਮਸ ਨਾਗਪੁਰ ਹੋਵੇ ਜਾਂ ਸਮ੍ਰਿੱਧੀ ਮਹਾਮਾਰਗ ਹੋਵੇ, ਵੰਦੇ ਭਾਰਤ ਐਕਸਪ੍ਰੈੱਸ ਹੋਵੇ ਜਾਂ ਨਾਗਪੁਰ ਮੈਟਰੋ, ਇਹ ਸਾਰੇ ਪ੍ਰੋਜੈਕਟ ਆਪਣੇ ਗੁਣਾਂ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ ਪਰ ਜਦੋਂ ਇੱਕ ਗੁਲਦਸਤੇ ਦੇ ਰੂਪ ਵਿੱਚ ਇਕੱਠੇ ਕੀਤੇ ਜਾਣਗੇ ਤਾਂ ਸੰਪੂਰਨ ਵਿਕਾਸ ਦਾ ਸਾਰ ਹਰੇਕ ਨਾਗਰਿਕ ਤੱਕ ਪਹੁੰਚੇਗਾ।” ਡਬਲ ਇੰਜਣ ਵਾਲੀ ਸਰਕਾਰ ਦੇ ਪ੍ਰਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਆਮ ਆਦਮੀ ਲਈ ਸਿਹਤ ਸੰਭਾਲ਼ ਦੀ ਗੱਲ ਹੋਵੇ ਜਾਂ ਦੌਲਤ ਸਿਰਜਣ ਦੀ, ਭਾਵੇਂ ਕਿਸਾਨ ਨੂੰ ਸਸ਼ਕਤ ਬਣਾਉਣਾ ਹੋਵੇ ਜਾਂ ਪਾਣੀ ਦੀ ਸੰਭਾਲ਼ ਬਾਰੇ, ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਬੁਨਿਆਦੀ ਢਾਂਚੇ ਨੂੰ ਮਾਨਵੀ ਅਹਿਸਾਸ ਦਿੱਤਾ ਹੈ ਜਿੱਥੇ ਮਾਨਵੀ ਛੋਹ ਹਰ ਕਿਸੇ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ।

 

ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸੰਪੂਰਨ ਵਿਜ਼ਨ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਆਯੁਸ਼ਮਾਨ ਭਾਰਤ ਯੋਜਨਾ ਜੋ ਹਰ ਗਰੀਬ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਦੀ ਹੈ, ਸਾਡੇ ਸਮਾਜਿਕ ਬੁਨਿਆਦੀ ਢਾਂਚੇ ਦੀ ਇੱਕ ਉਦਾਹਰਣ ਹੈ, ਕਾਸ਼ੀ, ਕੇਦਾਰਨਾਥ, ਉਜੈਨ ਤੋਂ ਲੈ ਕੇ ਪੰਢਰਪੁਰ ਤੱਕ ਸਾਡੇ ਆਸਥਾ ਦੇ ਸਥਾਨਾਂ ਦਾ ਵਿਕਾਸ ਸਾਡੇ ਸੱਭਿਆਚਾਰਕ ਢਾਂਚੇ ਦੀ ਇੱਕ ਉਦਾਹਰਣ ਹੈ, ਜਨ ਧਨ ਯੋਜਨਾ, ਜੋ 45 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਦੀ ਹੈ, ਸਾਡੇ ਵਿੱਤੀ ਬੁਨਿਆਦੀ ਢਾਂਚੇ ਦੀ ਇੱਕ ਉਦਾਹਰਣ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਨਾਗਪੁਰ ਏਮਸ ਜਿਹੇ ਆਧੁਨਿਕ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਮੁਹਿੰਮ ਮੈਡੀਕਲ ਬੁਨਿਆਦੀ ਢਾਂਚੇ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ ਅੱਗੇ ਕਿਹਾ "ਬੁਨਿਆਦੀ ਢਾਂਚਾ ਸਿਰਫ਼ ਬੇਜਾਨ ਸੜਕਾਂ ਅਤੇ ਫਲਾਈਓਵਰਾਂ ਨੂੰ ਕਵਰ ਨਹੀਂ ਕਰ ਸਕਦਾ, ਇਸ ਦਾ ਵਿਸਤਾਰ ਬਹੁਤ ਵੱਡਾ ਹੈ।”

 

ਪ੍ਰਧਾਨ ਮੰਤਰੀ ਨੇ ਗੋਸੇਖੁਰਦ ਡੈਮ ਦੀ ਉਦਾਹਰਣ ਦਿੱਤੀ ਜਿਸ ਦੀ ਨੀਂਹ ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਤੀਹ ਤੋਂ ਪੈਂਤੀ ਸਾਲ ਪਹਿਲਾਂ ਰੱਖੀ ਗਈ ਸੀ ਪਰ ਕਦੇ ਵੀ ਪੂਰਾ ਨਹੀਂ ਹੋਇਆ। ਸ਼੍ਰੀ ਮੋਦੀ ਨੇ ਦੱਸਿਆ ਕਿ ਡੈਮ ਦੀ ਅਨੁਮਾਨਿਤ ਲਾਗਤ ਹੁਣ ਵਧ ਕੇ 18 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ, "2017 ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਨ ਤੋਂ ਬਾਅਦ, ਇਸ ਡੈਮ ਦੇ ਕੰਮ ਵਿੱਚ ਤੇਜ਼ੀ ਆਈ ਹੈ, ਅਤੇ ਹਰ ਸਮੱਸਿਆ ਦਾ ਸਮਾਧਾਨ ਕੀਤਾ ਗਿਆ ਹੈ।"  ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟਾਈ ਕਿ ਇਸ ਵਰ੍ਹੇ ਇਹ ਡੈਮ ਪੂਰੀ ਤਰ੍ਹਾਂ ਭਰ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਦੁਹਰਾਇਆ, “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ, ਦੇਸ਼ ਇੱਕ ਵਿਕਸਿਤ ਭਾਰਤ ਦੇ ਮਹਾਨ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸ ਨੂੰ ਰਾਸ਼ਟਰ ਦੀ ਸਮੂਹਿਕ ਤਾਕਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਮੰਤਰ ਦੇਸ਼ ਦੇ ਵਿਕਾਸ ਲਈ ਹਰ ਰਾਜ ਦਾ ਵਿਕਾਸ ਹੈ।"  ਅਨੁਭਵ ਤੋਂ ਸਿੱਖਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਦੋਂ ਵਿਕਾਸ ਸੀਮਿਤ ਹੁੰਦਾ ਹੈ ਤਾਂ ਮੌਕੇ ਵੀ ਸੀਮਿਤ ਹੁੰਦੇ ਹਨ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਸਿੱਖਿਆ ਕੁਝ ਚੋਣਵੇਂ ਲੋਕਾਂ ਤੱਕ ਸੀਮਿਤ ਸੀ, ਦੇਸ਼ ਦੀ ਪ੍ਰਤਿਭਾ ਸਾਹਮਣੇ ਨਹੀਂ ਆ ਸਕਦੀ ਸੀ, ਜਦੋਂ ਥੋੜ੍ਹੇ ਜਿਹੇ ਲੋਕਾਂ ਦੀ ਬੈਂਕਾਂ ਤੱਕ ਪਹੁੰਚ ਸੀ, ਵਪਾਰਕ ਕਾਰੋਬਾਰ ਵੀ ਸੀਮਿਤ ਰਹਿੰਦਾ ਸੀ, ਅਤੇ ਜਦੋਂ ਬਿਹਤਰ ਸੰਪਰਕ ਸੀਮਿਤ ਸੀ, ਸਿਰਫ਼ ਕੁਝ ਸ਼ਹਿਰਾਂ ਤੱਕ, ਵਿਕਾਸ ਵੀ ਉਸੇ ਹੱਦ ਤੱਕ ਸੀਮਿਤ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਤੀਜੇ ਵਜੋਂ ਨਾ ਤਾਂ ਦੇਸ਼ ਦੀ ਵੱਡੀ ਆਬਾਦੀ ਵਿਕਾਸ ਦਾ ਪੂਰਾ ਲਾਭ ਲੈ ਰਹੀ ਸੀ ਅਤੇ ਨਾ ਹੀ ਭਾਰਤ ਦੀ ਅਸਲ ਤਾਕਤ ਸਾਹਮਣੇ ਆ ਰਹੀ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਸਿਧਾਂਤਾਂ ਨਾਲ ਇਹ ਸੋਚ ਅਤੇ ਪਹੁੰਚ ਦੋਵੇਂ ਬਦਲ ਗਏ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਜੋ ਪਹਿਲਾਂ ਵੰਚਿਤ ਸਨ, ਉਹ ਹੁਣ ਸਰਕਾਰ ਦੀ ਤਰਜੀਹ ਬਣ ਗਏ ਹਨ।"  ਕਿਸਾਨ ਅਗਵਾਈ ਵਾਲੇ ਵਿਕਾਸ ਦੀਆਂ ਉਦਾਹਰਣਾਂ ਦਿੰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਵਿਦਰਭ ਦੇ ਕਿਸਾਨਾਂ ਨੂੰ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਵੱਡਾ ਲਾਭ ਮਿਲਿਆ ਹੈ ਅਤੇ ਇਹ ਸਰਕਾਰ ਹੀ ਹੈ ਜਿਸ ਨੇ ਪਸ਼ੂ ਪਾਲਕਾਂ ਨੂੰ ਪਹਿਲ ਦੇ ਕੇ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਹੈ।

 

ਵੰਚਿਤ ਰਹੇ ਲੋਕਾਂ ਦੀ ਤਰਜੀਹ ਦੇ ਵਿਸ਼ੇ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਰੇਤਾਵਾਂ ਅਤੇ 100 ਤੋਂ ਵੱਧ ਖਾਹਿਸ਼ੀ ਜ਼ਿਲ੍ਹਿਆਂ ਲਈ ਅਸਾਨ ਕਰਜ਼ੇ ਜਿਹੇ ਕਦਮਾਂ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਰਾਠਵਾੜਾ ਅਤੇ ਵਿਦਰਭ ਦੇ ਜ਼ਿਲ੍ਹਿਆਂ ਸਮੇਤ ਦੇਸ਼ ਦੇ 100 ਤੋਂ ਵੱਧ ਜ਼ਿਲ੍ਹੇ ਵਿਕਾਸ ਦੇ ਕਈ ਮਾਪਦੰਡਾਂ ਵਿੱਚ ਪਛੜ ਗਏ ਹਨ।  ਉਨ੍ਹਾਂ ਕਿਹਾ "ਪਿਛਲੇ 8 ਵਰ੍ਹਿਆਂ ਤੋਂ, ਅਸੀਂ ਤੇਜ਼ੀ ਨਾਲ ਵਿਕਾਸ ਲਈ ਇਨ੍ਹਾਂ ਵੰਚਿਤ ਰਹੇ ਖੇਤਰਾਂ ਨੂੰ ਊਰਜਾ ਦੇ ਨਵੇਂ ਕੇਂਦਰਾਂ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ।”

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼ੌਰਟ-ਕੱਟ ਦੀ ਰਾਜਨੀਤੀ ਦੇ ਉਭਾਰ ਬਾਰੇ ਵੀ ਸਾਰਿਆਂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਰਾਜਨੀਤਕ ਪਾਰਟੀਆਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣ ਲਈ ਸ਼ੌਰਟਕੱਟ ਅਪਣਾ ਕੇ ਰਾਜਨੀਤਕ ਹਿੱਤਾਂ ਲਈ ਟੈਕਸ ਪੇਅਰਸ ਦੀ ਮਿਹਨਤ ਦੀ ਕਮਾਈ ਲੁੱਟ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਅਜਿਹੇ ਸਮੇਂ ਜਦੋਂ ਦੇਸ਼ ਅਗਲੇ 25 ਵਰ੍ਹਿਆਂ ਵਿੱਚ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ, ਕੁਝ ਰਾਜਨੀਤਕ ਪਾਰਟੀਆਂ ਆਪਣੇ ਸੁਆਰਥ ਲਈ ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਪਹਿਲੀ ਉਦਯੋਗਿਕ ਕ੍ਰਾਂਤੀ ਦਾ ਲਾਭ ਨਾ ਉਠਾ ਸਕਣ ਅਤੇ ਦੂਸਰੀ-ਤੀਸਰੀ ਉਦਯੋਗਿਕ ਕ੍ਰਾਂਤੀ ਦੌਰਾਨ ਪਛੜ ਜਾਣ ਦੇ ਗੁਆਚੇ ਮੌਕਿਆਂ 'ਤੇ ਦੁਖ ਪ੍ਰਗਟ ਕੀਤਾ।  ਉਨ੍ਹਾਂ ਨੇ ਦੁਹਰਾਇਆ ਕਿ ਜਦੋਂ ਚੌਥੀ ਉਦਯੋਗਿਕ ਕ੍ਰਾਂਤੀ ਦਾ ਸਮਾਂ ਹੈ, ਭਾਰਤ ਇਸ ਨੂੰ ਗੁਆ ਨਹੀਂ ਸਕਦਾ। ਸ਼੍ਰੀ ਮੋਦੀ ਨੇ ਕਿਹਾ, “ਕੋਈ ਵੀ ਦੇਸ਼ ਸ਼ੌਰਟ ਕੱਟਾਂ ਨਾਲ ਨਹੀਂ ਚਲ ਸਕਦਾ, ਦੇਸ਼ ਦੀ ਪ੍ਰਗਤੀ ਲਈ ਲੰਬੇ ਸਮੇਂ ਦੇ ਵਿਜ਼ਨ ਵਾਲਾ ਸਥਾਈ ਸਮਾਧਾਨ ਬਹੁਤ ਮਹੱਤਵਪੂਰਨ ਹੈ।”

 

ਪ੍ਰਧਾਨ ਮੰਤਰੀ ਨੇ ਦੱਖਣੀ ਕੋਰੀਆ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੀਆਂ ਉਦਾਹਰਣਾਂ ਦਿੱਤੀਆਂ ਜਿਨ੍ਹਾਂ ਨੂੰ ਕਦੇ ਗਰੀਬ ਮੰਨਿਆ ਜਾਂਦਾ ਸੀ ਪਰ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਆਪਣੀ ਕਿਸਮਤ ਬਦਲਣ ਵਿੱਚ ਕਾਮਯਾਬ ਰਹੇ ਅਤੇ ਹੁਣ ਅਰਥਵਿਵਸਥਾ ਦੇ ਵੱਡੇ ਕੇਂਦਰ ਬਣ ਗਏ ਹਨ। ਉਨ੍ਹਾਂ ਦੁਹਰਾਇਆ ਕਿ ਸਮੇਂ ਦੀ ਲੋੜ ਹੈ ਕਿ ਸਰਕਾਰੀ ਖਜ਼ਾਨੇ ਦਾ ਇੱਕ-ਇੱਕ ਪੈਸਾ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਦੀ ਉਸਾਰੀ ਲਈ ਖਰਚਿਆ ਜਾਵੇ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਅਤੇ ਟੈਕਸਪੇਅਰਸ ਨੂੰ ਵੀ ਤਾਕੀਦ ਕੀਤੀ ਕਿ ਉਹ 'ਘੱਟ ਕਮਾਓ, ਜ਼ਿਆਦਾ ਖਰਚ ਕਰੋ' ਦੀ ਨੀਤੀ 'ਤੇ ਚਲਣ ਵਾਲੀਆਂ ਸਵਾਰਥੀ ਰਾਜਨੀਤਕ ਪਾਰਟੀਆਂ ਦਾ ਪਰਦਾਫਾਸ਼ ਕਰਨ। ਪ੍ਰਧਾਨ ਮੰਤਰੀ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਉਜਾਗਰ ਕੀਤਾ ਜਿੱਥੇ ਅਜਿਹੀਆਂ ਮਾੜੀਆਂ ਨੀਤੀਆਂ ਨੇ ਪੂਰੀ ਅਰਥਵਿਵਸਥਾ ਨੂੰ ਢਾਹ ਦਿੱਤਾ। ਦੂਸਰੇ ਪਾਸੇ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਟਿਕਾਊ ਵਿਕਾਸ ਅਤੇ ਟਿਕਾਊ ਸਮਾਧਾਨ ਦੇ ਪ੍ਰਯਤਨਾਂ ਪ੍ਰਤੀ ਲੋਕਾਂ ਦੇ ਸਮਰਥਨ 'ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕਿਹਾ, "ਗੁਜਰਾਤ ਵਿੱਚ ਚੋਣ ਨਤੀਜੇ ਸਥਾਈ ਵਿਕਾਸ ਅਤੇ ਸਥਾਈ ਸਮਾਧਾਨ ਦੀ ਆਰਥਿਕ ਨੀਤੀ ਦਾ ਨਤੀਜਾ ਹਨ।"

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਵੀ ਮੌਜੂਦ ਸਨ।

 

ਪਿਛੋਕੜ

 

ਨਾਗਪੁਰ ਮੈਟਰੋ

 

ਸ਼ਹਿਰੀ ਗਤੀਸ਼ੀਲਤਾ ਵਿੱਚ ਕ੍ਰਾਂਤੀ ਲਿਆਉਣ ਵਾਲੇ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ‘ਨਾਗਪੁਰ ਮੈਟਰੋ ਫੇਜ਼ I’ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਖਾਪਰੀ ਤੋਂ ਆਟੋਮੋਟਿਵ ਸਕੁਏਅਰ (ਔਰੇਂਜ ਲਾਈਨ) ਅਤੇ ਪ੍ਰਜਾਪਤੀ ਨਗਰ ਤੋਂ ਲੋਕਮਾਨਿਯਾ ਨਗਰ (ਐਕਵਾ ਲਾਈਨ) ਤੱਕ - ਖਾਪਰੀ ਮੈਟਰੋ ਸਟੇਸ਼ਨ 'ਤੇ ਦੋ ਮੈਟਰੋ ਟਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ। ਨਾਗਪੁਰ ਮੈਟਰੋ ਦੇ ਪਹਿਲੇ ਪੜਾਅ ਨੂੰ 8650 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਨਾਗਪੁਰ ਮੈਟਰੋ ਫੇਜ਼-II ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ 6700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।

 

ਰੇਲ ਪ੍ਰੋਜੈਕਟ

 

ਨਾਗਪੁਰ ਰੇਲਵੇ ਸਟੇਸ਼ਨ 'ਤੇ, ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਨਾਗਪੁਰ ਅਤੇ ਬਿਲਾਸਪੁਰ ਦਰਮਿਆਨ ਚੱਲੇਗੀ।

 

ਪ੍ਰਧਾਨ ਮੰਤਰੀ ਨੇ ਲਗਭਗ 590 ਕਰੋੜ ਰੁਪਏ ਅਤੇ 360 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਸਿਤ ਕੀਤੇ ਜਾਣ ਵਾਲੇ ਨਾਗਪੁਰ ਰੇਲਵੇ ਸਟੇਸ਼ਨ ਅਤੇ ਅਜਨੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਨਾਗਪੁਰ-ਇਟਾਰਸੀ ਦੇ ਸਰਕਾਰੀ ਮੇਨਟੇਨੈਂਸ ਡਿਪੂ, ਅਜਨੀ (ਨਾਗਪੁਰ) ਅਤੇ ਕੋਹਲੀ-ਨਰਖੇਰ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਕ੍ਰਮਵਾਰ ਲਗਭਗ 110 ਕਰੋੜ ਰੁਪਏ ਅਤੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।

 

ਸਮ੍ਰਿੱਧੀ ਮਹਾਮਾਰਗ

 

ਪ੍ਰਧਾਨ ਮੰਤਰੀ ਨੇ 520 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਨ ਵਾਲੇ ਅਤੇ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਨ ਵਾਲੇ ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।

 

ਸਮ੍ਰਿੱਧੀ ਮਹਾਮਾਰਗ ਜਾਂ ਨਾਗਪੁਰ-ਮੁੰਬਈ ਸੁਪਰ ਕਮਿਊਨੀਕੇਸ਼ਨ ਐਕਸਪ੍ਰੈੱਸਵੇਅ ਪ੍ਰੋਜੈਕਟ ਦੇਸ਼ ਭਰ ਵਿੱਚ ਬਿਹਤਰ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ।  701 ਕਿਲੋਮੀਟਰ ਐਕਸਪ੍ਰੈੱਸਵੇਅ - ਜੋ ਕਿ ਲਗਭਗ 55,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ - ਭਾਰਤ ਦੇ ਸਭ ਤੋਂ ਲੰਬੇ ਐਕਸਪ੍ਰੈੱਸਵੇਜ਼ ਵਿੱਚੋਂ ਇੱਕ ਹੈ, ਜੋ ਮਹਾਰਾਸ਼ਟਰ ਦੇ 10 ਜ਼ਿਲ੍ਹਿਆਂ ਅਤੇ ਅਮਰਾਵਤੀ, ਔਰੰਗਾਬਾਦ ਅਤੇ ਨਾਸਿਕ ਦੇ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚੋਂ ਲੰਘਦਾ ਹੈ। ਇਹ ਐਕਸਪ੍ਰੈੱਸਵੇਅ, ਨਾਲ ਲਗਦੇ 14 ਹੋਰ ਜ਼ਿਲ੍ਹਿਆਂ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗਾ, ਇਸ ਤਰ੍ਹਾਂ ਵਿਦਰਭ, ਮਰਾਠਵਾੜਾ ਅਤੇ ਉੱਤਰੀ ਮਹਾਰਾਸ਼ਟਰ ਦੇ ਖੇਤਰਾਂ ਸਮੇਤ ਰਾਜ ਦੇ ਲਗਭਗ 24 ਜ਼ਿਲ੍ਹਿਆਂ ਦੇ ਵਿਕਾਸ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਅਧੀਨ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਇੰਟੀਗ੍ਰੇਟਿਡ ਯੋਜਨਾਬੰਦੀ ਅਤੇ ਤਾਲਮੇਲ ਨਾਲ ਲਾਗੂ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਸਮਰਥਨ ਕਰਦੇ ਹੋਏ, ਸਮ੍ਰਿੱਧੀ ਮਹਾਮਾਰਗ ਦਿੱਲੀ ਮੁੰਬਈ ਐਕਸਪ੍ਰੈੱਸਵੇਅ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਅਤੇ ਅਜੰਤਾ ਐਲੋਰਾ ਗੁਫਾਵਾਂ, ਸ਼ਿਰਡੀ, ਵੇਲੂਰ, ਲੋਨਾਰ ਆਦਿ ਜਿਹੇ ਟੂਰਿਸਟ ਸਥਾਨਾਂ ਨੂੰ ਜੋੜੇਗਾ। ਸਮ੍ਰਿੱਧੀ ਮਹਾਮਾਰਗ ਮਹਾਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਪ੍ਰਦਾਨ ਕਰਨ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗਾ।

 

ਏਮਸ ਨਾਗਪੁਰ

 

ਏਮਸ ਨਾਗਪੁਰ ਦੇ ਰਾਸ਼ਟਰ ਨੂੰ ਸਮਰਪਣ ਦੁਆਰਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ।  ਹਸਪਤਾਲ, ਜਿਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਜੁਲਾਈ 2017 ਵਿੱਚ ਰੱਖਿਆ ਸੀ, ਕੇਂਦਰੀ ਸੈਕਟਰ ਦੀ ਯੋਜਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ।

 

ਏਮਸ ਨਾਗਪੁਰ, ਜੋ 1575 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਇੱਕ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਹੈ, ਜਿਸ ਵਿੱਚ ਓਪੀਡੀ, ਆਈਪੀਡੀ, ਡਾਇਗਨੌਸਟਿਕ ਸੇਵਾਵਾਂ, ਅਪਰੇਸ਼ਨ ਥੀਏਟਰ ਅਤੇ 38 ਵਿਭਾਗ ਹਨ ਜੋ ਮੈਡੀਕਲ ਸਾਇੰਸ ਦੇ ਸਾਰੇ ਪ੍ਰਮੁੱਖ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਵਿਸ਼ਿਆਂ ਨੂੰ ਕਵਰ ਕਰਦੇ ਹਨ। ਇਹ ਹਸਪਤਾਲ ਮਹਾਰਾਸ਼ਟਰ ਦੇ ਵਿਦਰਭ ਖੇਤਰ ਨੂੰ ਆਧੁਨਿਕ ਸਿਹਤ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਆਸ-ਪਾਸ ਦੇ ਕਬਾਇਲੀ ਖੇਤਰਾਂ ਗੜ੍ਹਚਿਰੌਲੀ, ਗੋਂਡੀਆ ਅਤੇ ਮੇਲਘਾਟ ਲਈ ਇੱਕ ਵਰਦਾਨ ਹੈ।

 

ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ, ਨਾਗਪੁਰ

 

ਪ੍ਰਧਾਨ ਮੰਤਰੀ ਵੱਲੋਂ ਨੈਸ਼ਨਲ ਇੰਸਟੀਟਿਊਟ ਆਵ੍ ਵੰਨ ਹੈਲਥ (ਐੱਨਆਈਓ), ਨਾਗਪੁਰ ਦਾ ਨੀਂਹ ਪੱਥਰ ਰੱਖਣਾ 'ਵੰਨ ਹੈਲਥ' ਪਹੁੰਚ ਤਹਿਤ ਦੇਸ਼ ਵਿੱਚ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਵੱਲ ਇੱਕ ਕਦਮ ਹੈ।

 

'ਵੰਨ ਹੈਲਥ' ਪਹੁੰਚ ਇਹ ਮੰਨਦੀ ਹੈ ਕਿ ਮਨੁੱਖਾਂ ਦੀ ਸਿਹਤ ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਨਾਲ ਜੁੜੀ ਹੋਈ ਹੈ। ਇਹ ਪਹੁੰਚ ਇਸ ਗੱਲ ਦੀ ਪ੍ਰਸ਼ੰਸਾ ਕਰਦੀ ਹੈ ਕਿ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ਿਆਦਾਤਰ ਛੂਤ ਦੀਆਂ ਬਿਮਾਰੀਆਂ ਕੁਦਰਤ ਵਿੱਚ ਜ਼ੂਨੋਟਿਕ (ਜਾਨਵਰ ਤੋਂ ਮਾਨਵ) ਹਨ। ਇੰਸਟੀਟਿਊਟ - 110 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ - ਸਾਰੇ ਹਿਤਧਾਰਕਾਂ ਨਾਲ ਸਹਿਯੋਗ ਅਤੇ ਤਾਲਮੇਲ ਕਰੇਗਾ ਅਤੇ ਦੇਸ਼ ਭਰ ਵਿੱਚ 'ਵੰਨ ਹੈਲਥ' ਪਹੁੰਚ ਵਿੱਚ ਖੋਜ ਅਤੇ ਸਮਰੱਥਾ ਨਿਰਮਾਣ ਨੂੰ ਬਿਹਤਰ ਬਣਾਉਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ।

 

ਹੋਰ ਪ੍ਰੋਜੈਕਟ

 

ਪ੍ਰਧਾਨ ਮੰਤਰੀ ਨੇ ਨਾਗਪੁਰ ਵਿਖੇ ਨਾਗ ਨਦੀ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ - ਨੈਸ਼ਨਲ ਰਿਵਰ ਕੰਜ਼ਰਵੇਸ਼ਨ ਪਲਾਨ (ਐੱਨਆਰਸੀਪੀ) ਦੇ ਤਹਿਤ - 1925 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਚਾਲੂ ਕੀਤਾ ਜਾਵੇਗਾ।

 

ਵਿਦਰਭ ਖੇਤਰ ਵਿੱਚ, ਖਾਸ ਕਰਕੇ ਆਦਿਵਾਸੀ ਆਬਾਦੀ ਵਿੱਚ ਸਿਕਲ ਸੈੱਲ (Sickle Cell) ਰੋਗ ਦਾ ਪ੍ਰਸਾਰ ਤੁਲਨਾਤਮਕ ਤੌਰ 'ਤੇ ਜ਼ਿਆਦਾ ਹੈ। ਥੈਲੇਸੀਮੀਆ ਅਤੇ ਐੱਚਬੀਈ (HbE) ਜਿਹੀਆਂ ਹੋਰ ਹੀਮੋਗਲੋਬਿਨੋਪੈਥੀ ਦੇ ਨਾਲ ਇਹ ਬਿਮਾਰੀ ਦੇਸ਼ ਵਿੱਚ ਇੱਕ ਮਹੱਤਵਪੂਰਨ ਬਿਮਾਰੀ ਦੇ ਬੋਝ ਦਾ ਕਾਰਨ ਬਣਦੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ 'ਸੈਂਟਰ ਫੌਰ ਰਿਸਰਚ, ਮੈਨੇਜਮੈਂਟ ਐਂਡ ਕੰਟਰੋਲ ਆਵ੍ ਹੀਮੋਗਲੋਬਿਨੋਪੈਥੀ, ਚੰਦਰਪੁਰ' ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ, ਇੱਕ ਕੇਂਦਰ ਜਿਸ ਦੀ ਦੇਸ਼ ਵਿੱਚ ਹੀਮੋਗਲੋਬਿਨੋਪੈਥੀ ਦੇ ਖੇਤਰ ਵਿੱਚ ਇਨੋਵੇਟਿਵ ਰਿਸਰਚ, ਟੈਕਨੋਲੋਜੀ ਵਿਕਾਸ ਅਤੇ ਮਾਨਵ ਸੰਸਾਧਨ ਵਿਕਾਸ ਲਈ ਉਤਕ੍ਰਿਸ਼ਟਤਾ ਦਾ ਕੇਂਦਰ ਬਣਨ ਦੀ ਕਲਪਨਾ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਕੇਂਦਰੀ ਪੈਟਰੋ ਕੈਮੀਕਲ ਇੰਜਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ), ਚੰਦਰਪੁਰ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਇੰਸਟੀਟਿਊਟ ਦਾ ਉਦੇਸ਼ ਪੌਲੀਮਰ ਅਤੇ ਸਹਾਇਕ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਕਿੱਲਡ ਮਾਨਵ ਸੰਸਾਧਨ ਵਿਕਸਿਤ ਕਰਨਾ ਹੈ।

 

 

 

 

 

 

 

 

**********


ਡੀਐੱਸ/ਟੀਐੱਸ


(Release ID: 1882642) Visitor Counter : 177