ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰਨ ’ਤੇ ਇੱਕ ਬਲੌਗ ਲਿਖਿਆ
“ਆਓ ਅਸੀਂ ਭਾਰਤ ਦੀ ਜੀ20 ਦੀ ਪ੍ਰਧਾਨਗੀ ਨੂੰ ਤੰਦਰੁਸਤੀ, ਸਦਭਾਵ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਦੇ ਲਈ ਇਕਜੁੱਟ ਹੋਈਏ”
Posted On:
01 DEC 2022 10:20AM by PIB Chandigarh
ਅੱਜ ਜਦੋਂ ਭਾਰਤ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮਹੱਤਵਪੂਰਨ ਅਵਸਰ ’ਤੇ ਆਪਣੀ ਅੰਤਰਦ੍ਰਿਸ਼ਟੀ ਸਾਂਝੀ ਕਰਨ ਦੇ ਲਈ ਇੱਕ ਬਲੌਗ ਲਿਖਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਜਦੋਂ ਭਾਰਤ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰ ਰਿਹਾ ਹੈ, ਪ੍ਰਧਾਨ ਮੰਤਰੀ @narendramodi ਨੇ ਇੱਕ ਵਿਵੇਕਪੂਰਨ ਬਲੌਗ ਲਿਖਿਆ ਹੈ।”
“ਭਾਰਤ ਦੀ ਜੀ20 ਦੀ ਪ੍ਰਧਾਨਗੀ ਸਮੁੱਚੀ ਮਾਨਵਤਾ ਦੇ ਕਲਿਆਣ ਦੀ ਦਿਸ਼ਾ ਵਿੱਚ ਕੰਮ ਕਰੇਗੀ।”
“ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ।”
“ਦੁਨੀਆ ਅੱਜ ਜਿਨ੍ਹਾਂ ਸਭ ਤੋਂ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਦਾ ਸਮਾਧਾਨ ਸਿਰਫ਼ ਇਕੱਠੇ ਮਿਲ ਕੇ ਕੰਮ ਕਰਕੇ ਹੀ ਕੀਤਾ ਜਾ ਸਕਦਾ ਹੈ।”
“ਭਾਰਤ ਇਸ ਪੂਰੇ ਵਿਸ਼ਵ ਦਾ ਇੱਕ ਸੂਖਮ ਜਗਤ ਹੈ।”
“ਸਮੂਹਿਕ ਨਿਰਣੇ ਲੈਣ ਦੀਆਂ ਸਭ ਤੋਂ ਪੁਰਾਣੀਆਂ ਗਿਆਤ ਪਰੰਪਰਾਵਾਂ ਦੇ ਨਾਲ, ਭਾਰਤ ਲੋਕਤੰਤਰ ਦੇ ਮੂਲਭੂਤ ਡੀਐੱਨਏ ਵਿੱਚ ਯੋਗਦਾਨ ਦਿੰਦਾ ਹੈ।”
“ਨਾਗਰਿਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦਾ ਸਦਉਪਯੋਗ।”
“ਸਾਡੀਆਂ ਤਰਜੀਹਾਂ ਸਾਡੀ 'ਇੱਕ ਪ੍ਰਿਥਵੀ' ਦੀ ਤੰਦਰੁਸਤੀ ਕਰਨ, ਸਾਡੇ 'ਇੱਕ ਪਰਿਵਾਰ' ਵਿੱਚ ਸਦਭਾਵਨਾ ਪੈਦਾ ਕਰਨ ਅਤੇ ਸਾਡੇ 'ਇੱਕ ਭਵਿੱਖ' ਲਈ ਉਮੀਦ ਦੇਣ 'ਤੇ ਕੇਂਦ੍ਰਿਤ ਹੋਣਗੀਆਂ”।
ਭਾਰਤ ਦਾ ਜੀ-20 ਦਾ ਏਜੰਡਾ ਸਮਾਵੇਸ਼ੀ, ਖ਼ਾਹਿਸ਼ੀ, ਕਾਰਜ-ਮੁਖੀ ਅਤੇ ਨਿਰਣਾਇਕ ਹੋਵੇਗਾ।
“ਆਓ ਅਸੀਂ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੂੰ ਤੰਦਰੁਸਤੀ, ਸਦਭਾਵ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕੱਠੇ ਹੋਈਏ”।
ਪ੍ਰਧਾਨ ਮੰਤਰੀ ਨੇ @narendramodi ਤੋਂ ਵੀ ਵੇਰਵਾ ਸਾਂਝਾ ਕੀਤਾ ਅਤੇ ਜੀ20 ਦੇ ਦੇਸ਼ਾਂ ਦੇ ਨੇਤਾਵਾਂ ਨਾਲ ਸੰਵਾਦ ਕੀਤਾ।
ਉਨ੍ਹਾਂ ਨੇ ਟਵੀਟ ਕੀਤਾ
“ਅੱਜ, ਜਦੋਂ ਭਾਰਤ ਨੇ ਆਪਣੀ ਜੀ-20 ਦੀ ਪ੍ਰਧਾਨਗੀ ਦੀ ਸ਼ੁਰੂਆਤ ਕੀਤੀ ਹੈ, ਮੈਂ ਇਸ ਸਬੰਧ ਵਿੱਚ ਕੁਝ ਵਿਚਾਰ ਲਿਖੇ ਹਨ ਕਿ ਅਸੀਂ ਕਿਵੇਂ ਆਉਣ ਵਾਲੇ ਵਰ੍ਹੇ ਵਿੱਚ ਇੱਕ ਸਮਾਵੇਸ਼ੀ, ਖ਼ਾਹਿਸ਼ੀ, ਕਾਰਜ-ਮੁਖੀ ਅਤੇ ਨਿਰਣਾਇਕ ਏਜੰਡਾ ਦੇ ਅਧਾਰ ֹ’ਤੇ ਆਲਮੀ ਭਲਾਈ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ। #G20India
@JoeBiden @planalto
ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਹੁਣ ਹੋਰ ਅੱਗੇ ਵਧਣ ਦਾ ਸਭ ਤੋਂ ਅੱਛਾ ਸਮਾਂ ਹੈ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਮਾਨਸਿਕਤਾ ਵਿੱਚ ਇੱਕ ਬੁਨਿਆਦੀ ਬਦਲਾਅ ਨੂੰ ਉਤਪ੍ਰੇਰਿਤ ਕਰਨਾ ਹੈ। #G20India
@MohamedBinZayed @AlsisiOfficial @RishiSunak @vonderleyen
ਇਹ ਸਾਡੀਆਂ ਉਨ੍ਹਾਂ ਅਧਿਆਤਮਿਕ ਪਰੰਪਰਾਵਾਂ ਤੋਂ ਪ੍ਰੇਰਣਾ ਲੈਣ ਦਾ ਸਮਾਂ ਹੈ ਜੋ ਇਕਾਤਮਤਾ ਅਤੇ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੀ ਹਿਮਾਇਤ ਕਰਦੀਆਂ ਹਨ। #G20India
@sanchezcastejon @KumarJugnauth @BDMOFA @President_KR”
https://twitter.com/narendramodi/status/1598162324342583296
ਬਲੌਗ ਦੇ ਮੂਲ-ਪਾਠ ਲਈ ਇੱਥੇ ਕਲਿੱਕ ਕਰੋ
https://pib.gov.in/PressReleseDetail.aspx?PRID=1880141
**********
ਡੀਐੱਸ
(Release ID: 1880421)
Visitor Counter : 163
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam