ਪ੍ਰਧਾਨ ਮੰਤਰੀ ਦਫਤਰ
ਭਾਰਤ ਭੂਟਾਨ ਸੈਟੇਲਾਈਟ ਸਹੀ ਮਾਅਨਿਆਂ ਵਿੱਚ ਭੂਟਾਨ ਦੇ ਲੋਕਾਂ ਦੇ ਨਾਲ ਸਾਡੇ ਵਿਸ਼ੇਸ਼ ਸਬੰਧਾਂ ਦਾ ਸਟੀਕ ਪ੍ਰਮਾਣ ਹੈ: ਪ੍ਰਧਾਨ ਮੰਤਰੀ
ਸੰਯੁਕਤ ਤੌਰ 'ਤੇ ਵਿਕਸਿਤ ਭਾਰਤ-ਭੂਟਾਨ ਸੈਟੇਲਾਈਟ ਦੇ ਸਫ਼ਲ ਲਾਂਚ 'ਤੇ ਡੀਆਈਟੀਟੀ ਭੂਟਾਨ ਅਤੇ ਇਸਰੋ ਦੀ ਸ਼ਲਾਘਾ ਕੀਤੀ
Posted On:
26 NOV 2022 6:09PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਭੂਟਾਨ ਸੈਟੇਲਾਈਟ ਸਹੀ ਮਾਅਨਿਆਂ ਵਿੱਚ ਭੂਟਾਨ ਦੇ ਲੋਕਾਂ ਦੇ ਨਾਲ ਸਾਡੇ ਵਿਸ਼ੇਸ਼ ਸਬੰਧਾਂ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਸੰਯੁਕਤ ਤੌਰ 'ਤੇ ਵਿਕਸਿਤ ਇਸ ਸੈਟੇਲਾਈਟ ਦੇ ਸਫ਼ਲ ਲਾਂਚ 'ਤੇ ਸੂਚਨਾ ਟੈਕਨੋਲੋਜੀ ਅਤੇ ਦੂਰਸੰਚਾਰ ਵਿਭਾਗ (ਡੀਆਈਟੀਟੀ) ਭੂਟਾਨ ਅਤੇ ਇਸਰੋ ਦੀ ਸ਼ਲਾਘਾ ਕੀਤੀ ਹੈ।
ਭਾਰਤ-ਭੂਟਾਨ ਸੈਟ (SAT) ਦੇ ਸਫ਼ਲ ਲਾਂਚ 'ਤੇ ਮਹਾਮਹਿਮ ਰਾਜਾ ਦਾ ਸੰਦੇਸ਼ ਪੇਸ਼ ਕਰਨ ਵਾਲੇ ਭੂਟਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ;
"ਭਾਰਤ ਭੂਟਾਨ ਸੈਟੇਲਾਈਟ ਸਹੀ ਮਾਅਨਿਆਂ ਵਿੱਚ ਭੂਟਾਨ ਦੇ ਲੋਕਾਂ ਦੇ ਨਾਲ ਸਾਡੇ ਵਿਸ਼ੇਸ਼ ਸਬੰਧਾਂ ਦਾ ਪ੍ਰਮਾਣ ਹੈ। ਮੈਂ ਸੰਯੁਕਤ ਤੌਰ 'ਤੇ ਵਿਕਸਿਤ ਇਸ ਸੈਟੇਲਾਈਟ ਦੇ ਸਫ਼ਲ ਲਾਂਚ 'ਤੇ ਦੂਰਸੰਚਾਰ ਵਿਭਾਗ (ਡੀਆਈਟੀਟੀ) ਭੂਟਾਨ (@dittbhutan) ਅਤੇ ਇਸਰੋ (@isro) ਦੀ ਸ਼ਲਾਘਾ ਕਰਦਾ ਹਾਂ।"
***
ਡੀਐੱਸ/ਐੱਸਐੱਚ
(Release ID: 1879258)
Read this release in:
Kannada
,
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Malayalam