ਪ੍ਰਧਾਨ ਮੰਤਰੀ ਦਫਤਰ

ਮਹਾਨ ਰਾਜ ਅਰੁਣਾਚਲ ਪ੍ਰਦੇਸ਼ ਦੇ ਲਈ ਕੰਮ ਕਰਨਾ ਅਤੇ ਇਸ ਦੀ ਅਸਲ ਸਮਰੱਥਾ ਦਾ ਅਨੁਭਵ ਕਰਵਾਉਣ ਵਿੱਚ ਸਹਾਇਤਾ ਕਰਨਾ ਸਨਮਾਨ ਦੀ ਬਾਤ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਅਰੁਣਾਚਲ ਦੇ ਵਿਕਾਸ ਕਾਰਜਾਂ ’ਤੇ ਲੋਕਾਂ ਦੀ ਪ੍ਰਤੀਕਿਰਿਆ ਦਾ ਜਵਾਬ ਦਿੱਤਾ

Posted On: 20 NOV 2022 9:59AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਉਨ੍ਹਾਂ ਦੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਵਿਕਾਸ ਪਹਿਲਾਂ ਦੀ ਸਰਾਹਨਾ ਦੇ ਲਈ ਲੋਕਾਂ ਨੂੰ ਟਵਿੱਟਰ ’ਤੇ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਈਟਾਨਗਰ ਸਥਿਤ ਡੋਨੀ ਪੋਲੋ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ 600 ਮੈਗਾਵਾਟ ਦੀ ਸਮਰੱਥਾ ਵਾਲੇ ਕਾਮੇਂਗ ਹਾਇਡ੍ਰੋ ਪਾਵਰ ਸਟੇਸ਼ਨ ਸਮਰਪਿਤ ਕੀਤਾ।

 

ਉੱਤਰ ਪੂਰਬੀ ਖੇਤਰ ਵਿੱਚ ਹਵਾਈ ਸੰਪਰਕ ਵਿੱਚ ਹੋਏ ਭਾਰੇ ਵਾਧੇ ਨਾਲ ਸਬੰਧਿਤ ਇੱਕ ਟਿੱਪਣੀ ’ਤੇ, ਪ੍ਰਧਾਨ ਮੰਤਰੀ ਨੇ ਕਿਹਾ:

“ਹਾਂ ਜਿੱਥੋਂ ਤੱਕ ਉੱਤਰ ਪੂਰਬੀ ਖੇਤਰ ਵਿੱਚ ਕਨੈਕਟੀਵਿਟੀ ਦੀ ਬਾਤ ਹੈ, ਇਹ ਇੱਕ ਬੜਾ ਬਦਲਾਅ ਹੈ। ਇਹ ਅਧਿਕ ਸੰਖਿਆ ਵਿੱਚ ਟੂਰਿਸਟਾਂ ਨੂੰ ਆਉਣਾ ਸੰਭਵ ਬਣਾਉਂਦਾ ਹੈ ਅਤੇ ਉੱਤਰ ਪੂਰਬੀ ਖੇਤਰ ਦੇ ਲੋਕਾਂ ਨੂੰ ਅਸਾਨੀ ਨਾਲ ਦੇਸ਼ ਦੇ ਹੋਰ ਹਿੱਸਿਆਂ ਦੀ ਯਾਤਰਾ ਕਰਨ ਦੀ ਸੁਵਿਧਾ ਦਿੰਦਾ ਹੈ।”

 

ਜਦੋਂ ਇੱਕ ਨਾਗਰਿਕ ਨੇ ਰਾਜ ਦੇ ਵਿਕਾਸ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ’ਤੇ ਚਾਨਣਾ ਪਾਇਆ, ਤਾਂ ਸ਼੍ਰੀ ਮੋਦੀ ਨੇ ਜਵਾਬ ਦਿੱਤਾ:

“ਅਰੁਣਾਚਲ ਪ੍ਰਦੇਸ਼ ਦੇ ਲੋਕ ਅਸਾਧਾਰਣ ਹਨ। ਉਨ੍ਹਾਂ ਦੀ ਦੇਸ਼ਭਗਤੀ ਦੀ ਭਾਵਨਾ ਅਟੁੱਟ ਹੈ। ਇਸ ਮਹਾਨ ਰਾਜ ਦੇ ਲਈ ਕੰਮ ਕਰਨਾ ਅਤੇ ਇਸ ਦੀ ਅਸਲੀ ਸਮਰੱਥਾ ਦਾ ਅਨੁਭਵ ਕਰਵਾਉਣ ਵਿੱਚ ਸਹਾਇਤਾ ਕਰਨਾ ਇੱਕ ਸਨਮਾਨ ਦੀ ਬਾਤ ਹੈ।”

******

ਡੀਐੱਸ



(Release ID: 1877683) Visitor Counter : 96